ਰੱਖਿਆ ਮੰਤਰਾਲਾ

ਨਵੇਂ ਪ੍ਰਵਾਨਿਤ ਸੈਨਿਕ ਸਕੂਲਾਂ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ

Posted On: 23 MAY 2022 7:45PM by PIB Chandigarh

ਮਿਤੀ 21 ਮਈ 2022 ਨੂੰ ਪੋਰਟਲ https://sainikschool.ncog.gov.in/ecounselling ‘ਤੇ ਈ- ਕਾਉਂਸਲਿੰਗ ਦਾ ਨਤੀਜਾ ਐਲਾਨੇ ਜਾਣ ਦੇ ਨਾਲ ਹੀ ਸੈਨਿਕ ਸਕੂਲ ਸੁਸਾਇਟੀ ਨੇ ਦੇਸ਼ ਭਰ ਵਿੱਚ ਪਾਟਨਰਸ਼ਿਪ ਮੋਡ ਵਿੱਚ 100 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਦੇ ਸਰਕਾਰ ਦੇ ਟੀਚੇ ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧਾ ਦਿੱਤਾ।

 

ਸੈਨਿਕ ਸਕੂਲ ਸੁਸਾਇਟੀ (ਐੱਸਐੱਸਐੱਸ) ਨੇ ਈ-ਕਾਉਂਸਲਿੰਗ ਦੇ ਸੰਚਾਲਨ ਦੇ ਲਈ ਸਵੈਚਾਲਿਤ ਪ੍ਰਣਾਲੀ ਦੇ ਮਾਧਿਅਮ ਨਾਲ, ਜਿੱਥੇ ਇਨ੍ਹਾਂ ਨਵੇਂ ਪ੍ਰਵਾਨਿਤ ਸੈਨਿਕ ਸਕੂਲਾਂ ਵਿੱਚ ਘੱਟ ਤੋਂ ਘੱਟ 40% ਸੀਟਾਂ ਪਹਿਲਾ ਤੋਂ ਹੀ ਏਆਈਐੱਸਐੱਸਈਈ-22 ਵਿੱਚ ਪਾਸ ਉਮੀਦਵਾਰਾਂ ਦੁਆਰਾ ਭਰੀਆਂ ਜਾਣਗੀਆਂ, ਨੇ ਪਹਿਲੀ ਆਰਜ਼ੀ ਸੂਚੀ ਜਾਰੀ ਕੀਤੀ ਹੈ। 10 ਨਵੇਂ ਪ੍ਰਵਾਨਿਤ ਸੈਨਿਕ ਸਕੂਲਾਂ ਵਿੱਚ 485 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲੇ ਦੇ ਲਈ ਪੋਰਟਲ, ਜਿਸ ਦੇ ਨਾਲ ਸੈਨਿਕ ਸਕੂਲ ਸੁਸਾਇਟੀ ਨੇ ਮੈਮੋਰੰਡਮ ਆਵ੍ ਐਗਰੀਮੈਂਟ (ਐੱਮਓਏ) ਕੀਤਾ ਹੈ, ਨੂੰ ਮਿਤੀ 8 ਮਈ ਤੋਂ 14 ਮਈ ਤੱਕ ਐਕਟੀਵੇਟ ਕੀਤਾ ਗਿਆ ਸੀ,ਜਿਸ ਵਿੱਚ ਔਲ ਇੰਡੀਆ ਸੈਨਿਕ ਸਕੂਲ ਪ੍ਰਵੇਸ਼ ਪਰੀਖਿਆ (ਏਆਈਐੱਸਐੱਸਈਈ-22) ਨੂੰ ਕੁਆਲੀਫਾਈ ਕਰਨ ਵਾਲੇ 12000 ਉਮੀਦਵਾਰਾਂ ਨੇ ਈ-ਕਾਉਂਸਲਿੰਗ ਦੇ ਲਈ ਖੁਦ ਨੂੰ ਰਜਿਸਟਰਡ ਕੀਤਾ। ਉਮੀਦਵਾਰ ਪੋਰਟਲ https://sainikschool.ncog.gov.in/ecounselling  ‘ਤੇ ਨਤੀਜਾ ਅਤੇ ਦਾਖਲੇ ਨਾਲ ਸਬੰਧਿਤ ਹੋਰ ਨਿਰਦੇਸ਼ ਦੇਖ ਸਕਦੇ ਹਨ।

ਉਮੀਦਵਾਰਾਂ ਦੇ ਪਾਸ ਅਲਾਟਮੈਂਟ ਦੇ ਲਈ ਅਧਿਕਤਮ 10 ਸਕੂਲਾਂ ਨੂੰ ਸਿਲੈਕਟ ਕਰਨ ਦਾ ਵਿਕਲਪ ਸੀ। ਇਸ ਦੇ ਬਾਅਦ ਸਕੂਲਾਂ ਦੇ ਲਈ ਵਿਦਿਆਰਥੀਆਂ ਦੀ ਰੈਂਕ ਅਤੇ ਤਰਜੀਹ ਦੇ ਅਧਾਰ ‘ਤੇ,ਸਕੂਲਾਂ ਦੇ ਲਈ ਵਿਦਿਆਰਥੀਆਂ ਦਾ ਸਵੈਚਾਲਿਤ ਅਲਾਟਮੈਂਟ ਕੀਤਾ ਗਿਆ, ਜਿਸ ਦੇ ਬਾਅਦ ਆਰਜ਼ੀ ਰੂਪ ਨਾਲ ਸ਼ਾਰਟਲਿਸਟ ਕੀਤੇ ਗਏ ਉਮੀਦਵਾਰ ਨੂੰ ਅਲਾਟਮੈਂਟ ਸਵੀਕਾਰ ਕਰਕੇ ਦਾਖਲੇ ਦੀ ਰਸਮੀ ਕਾਰਵਾਈ ਦੇ ਲਈ ਅੱਗੇ ਵੱਧਣ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਕਾਉਂਸਲਿੰਗ ਦੇ ਦੂਜੇ ਰਾਊਂਡ ਦਾ ਵਿਕਲਪ ਚੁਣਨਾ ਹੁੰਦਾ ਹੈ ਜਾਂ ਫਿਰ ਅੱਗੇ ਵਿਚਾਰ ਲਈ ਅਨਿੱਛਾ ਦੱਸਣੀ ਹੁੰਦੀ ਹੈ। ਸਬੰਧਿਤ ਸਕੂਲ ਪੱਧਰ‘ਤੇ ਫਿਜ਼ੀਕਲ ਵੈਰੀਫਿਕੇਸ਼ਨ ਦੀਆਂ ਤਰੀਕਾਂ ਦੇ ਬਾਰੇ ਵਿੱਚ ਉਨ੍ਹਾਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਪ੍ਰਵਾਨਿਤ ਨਵੇਂ ਸੈਨਿਕ ਸਕੂਲਾਂ ਦੁਆਰਾ ਉਮੀਦਵਾਰਾਂ ਨੂੰ ਆਪਣੀ ਪਸੰਦ ਸਵੀਕਾਰ/ਲੌਕ ਕਰ ਦਿੱਤਾ ਹੈ।  

ਰਾਊਂਡ-I ਦੇ ਪੂਰਾ ਹੋਣ ਦੀ ਨਿਰਧਾਰਤ ਮਿਤੀ ਦੇ ਬਾਅਦ ਨਹੀਂ ਭਰੀਆਂ ਗਈਆਂ ਸੀਟਾਂ, ਕਾਉਂਸਲਿੰਗ ਦੇ ਰਾਊਂਡ- II ਮਾਧਿਅਮ ਨਾਲ ਭਰੀਆਂ ਜਾਣਗੀਆਂ, ਜਿਸ ਦੇ ਲਈ ਪੋਰਟਲ ‘ਤੇ ਤਾਰੀਕਾਂ ਦਾ ਐਲਾਨ ਕੀਤਾ ਜਾਵੇਗਾ।

ਉੁਪਰੋਕਤ ਦੇ ਇਲਾਵਾ, 60% ਵਿਦਿਆਰਥੀ ਉਨ੍ਹਾਂ ਯੋਗ ਵਿਦਿਆਰਥੀਆਂ ਵਿੱਚੋਂ ਦਾਖਲੇ ਲਈ ਲਏ ਜਾਣਗੇ ਜੋ ਨਵੇਂ ਪ੍ਰਵਾਨਿਤ ਸੈਨਿਕ ਸਕੂਲਾਂ ਵਿੱਚ ਪਹਿਲਾ ਤੋਂ ਹੀ ਪੜ੍ਹ ਰਹੇ ਹਨ ਅਤੇ ਆਪਣੇ ਸਬੰਧਿਤ ਸਕੂਲ ਵਿੱਚ ਸੈਨਿਕ ਸਕੂਲ ਪੈਟਰਨ ਦੀ ਛੇਵੀਂ ਕਲਾਸ ਵਿੱਚ ਦਾਖਲਾ ਲੈਣ ਦੇ ਇੱਛੁਕ ਹਨ।ਅਜਿਹੇ ਵਿਦਿਆਰਥੀਆਂ ਦੇ ਲਈ ਜਲਦ ਹੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੁਆਰਾ ਇੱਕ ਅਲੱਗ ਯੋਗਤਾ ਦਾਖਲਾ ਪਰੀਖਿਆ (ਨਵੀਂ ਸੈਨਿਕ ਸਕੂਲ ਦਾਖਲਾ ਪਰੀਖਿਆ-22) ਆਯੋਜਿਤ ਕੀਤੀ ਜਾਵੇਗੀ। ਇਹ ਦਾਖਲ ਪਰੀਖਿਆ ਆਲ ਇੰਡੀਆ ਸੈਨਿਕ ਸਕੂਲ ਦਾਖਲਾ ਪਰੀਖਿਆ ਦੇ ਸਾਮਾਨ ਪੈਟਰਨ ‘ਤੇ ਆਯੋਜਿਤ ਹੋਵੇਗੀ।

ਇਨ੍ਹਾਂ ਨਵੇਂ ਪ੍ਰਵਾਨਿਤ ਸੈਨਿਕ ਸਕੂਲਾਂ ਵਿੱਚ ਪਹਿਲਾਂ ਤੋਂ ਪੜ੍ਹ ਰਹੇ ਅਤੇ ਆਪਣੇ ਸਬੰਧਿਤ ਸਕੂਲ ਵਿੱਚ ਸੈਨਿਕ ਵਰਟੀਕਲ ਵਿੱਚ ਦਾਖਲੇ ਦੇ ਇੱਛੁਕ ਅਜਿਹੇ ਪਾਤਰ ਵਿਦਿਆਰਥੀਆਂ ਦੇ ਦਾਖਲੇ ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ ਅਤੇ ਦਾਖਲਾ ਪਰੀਖਿਆ ਦੀ ਮਿਤੀ ਦਾ ਐਲਾਨ ਐੱਨਟੀਏ ਪੋਰਟਲ ਦੇ ਮਾਧਿਅਮ ਨਾਲ ਕੀਤਾ ਜਾਵੇਗਾ।  

************

ਏਬੀਬੀ/ਐੱਸਆਰ/ਸਾਵੀ 



(Release ID: 1827947) Visitor Counter : 111


Read this release in: English , Urdu , Hindi , Bengali