ਇਸਪਾਤ ਮੰਤਰਾਲਾ
ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਨੇ ਜਾਰੀ ਕੀਤਾ ਕੰਪਨੀ ਦਾ ਵਿਸ਼ੇਸ਼ ਲੋਗੋ : ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਮਨਾ ਰਹੀ ਹੈ ਆਪਣੀ ਸਥਾਪਨਾ ਦੇ 50ਵੇਂ ਸਾਲ ਦਾ ਉਤਸਵ
Posted On:
23 MAY 2022 1:03PM by PIB Chandigarh
ਦੇਸ਼ ਦੀ ਜਨਤਕ ਖੇਤਰ ਦੀ ਸਟੀਲ ਉਤਪਾਦਕ ਕੰਪਨੀ, ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ), ਇਸ ਸਾਲ ਯਾਨੀ 2022 ਵਿੱਚ ਆਪਣੀ ਸਥਾਪਨਾ ਦੇ ਪਚਾਸਵੇਂ ਸਾਲ ਦਾ ਉਤਸਵ ਮਨਾ ਰਹੀ ਹੈ। ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਦੀ ਸਥਾਪਨਾ 24 ਜਨਵਰੀ, 1973 ਨੂੰ ਹੋਈ ਸੀ।
ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਨੇ ਆਪਣੇ ਪੰਜਾਹ ਸਾਲ ਦੀ ਇਸ ਮਹਾਨ ਵਿਰਾਸਤ ਨੂੰ ਯਾਦਗਾਰ ਬਣਾਉਣ ਦੇ ਲਈ ਅੱਜ ਇੱਕ ਸਮਾਰਕ ਲੋਗੋ ਜਾਰੀ ਕੀਤਾ ਹੈ, ਜਿਸ ਦੇ ਬਾਅਦ ਦੇਸ਼ ਭਰ ਵਿੱਚ ਸਥਿਤ ਕੰਪਨੀ ਦੀਆਂ ਪਲਾਂਟਾਂ ਅਤੇ ਇਕਾਈਆਂ ਵਿੱਚ ਪੂਰੇ ਸਾਲ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਅਵਸਰ ’ਤੇ ਜਾਰੀ ਕੀਤੇ ਗਏ ਸਮਾਰਕ ਲੋਗੋ ਦਾ ਡਿਜਾਈਨ, ਕੰਪਨੀ ਦੇ ਮੂਲ ਲੋਗੋ ਨੂੰ ਬਰਕਰਾਰ ਰੱਖਣ ਦੇ ਨਾਲ, ਕੰਪਨੀ ਦੀ ਪੰਜਾਹ ਸਾਲ ਦੀ ਇਸ ਯਾਤਰਾ ਦੀਆਂ ਭਾਵਨਾਵਾਂ ਨੂੰ ਬਹੁਤ ਖੂਬਸੂਰਤੀ ਨਾਲ ਸੰਜੋਏ ਹੋਏ ਹੈ। ਇਹ ਲੋਗੋ, ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਦੀ ਚੇਅਰਮੈਨ ਸ਼੍ਰੀਮਤੀ ਸੋਮਾ ਮੰਡਲ ਨੇ ਅੱਜ ਇੱਥੇ ਕੰਪਨੀ ਦੇ ਡਾਇਰੈਕਟਰਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ।

ਇਹ ਉਪਲੱਬਧੀ ਕਈ ਸਾਲ ਤੋਂ ਦੇਸ਼ ਦੇ ਨਿਰਮਾਣ ਵਿੱਚ ਸਟੇਕਹੋਲਡਰਸ ਦੀ ਬਿਹਤਰ ਭਾਗੀਦਾਰੀ ਅਤੇ ਯੋਗਦਾਨ ਸੁਨਿਸ਼ਚਿਤ ਕਰਨ ਦੇ ਲਈ ਕੰਪਨੀ ਦੇ ਨਿਰੰਤਰ ਪ੍ਰਯਾਸਾਂ ਅਤੇ ਪਹਿਲਾਂ ਦਾ ਸਬੂਤ ਹੈ।
*****
ਐੱਮਵੀ/ਏਕੇਐੱਨ/ਐੱਸਕੇ
(Release ID: 1827706)
Visitor Counter : 169