ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਪਹਿਲਾਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਦੇ ਜ਼ਰੀਏ ਸ਼੍ਰੀ ਸਵਾਮੀਨਾਰਾਇਣ ਮੰਦਿਰ, ਕੁੰਡਲਧਾਮ ਦੁਆਰਾ ਆਯੋਜਿਤ ਯੁਵਾ ਸ਼ਿਵਿਰ ਨੂੰ ਸੰਬੋਧਨ ਕੀਤਾ

Posted On: 21 MAY 2022 2:06PM by PIB Chandigarh

ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਇੱਕ ਪਹਿਲਾਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਦੇ ਜ਼ਰੀਏ ਸ਼੍ਰੀ ਸਵਾਮੀਨਾਰਾਇਣ ਮੰਦਿਰ, ਕੁੰਡਲਧਾਮ ਦੁਆਰਾ ਆਯੋਜਿਤ ਯੁਵਾ ਸ਼ਿਵਿਰ ਨੂੰ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨ ਸਮਾਜ ਉਥਾਨ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨੌਜਵਾਨਾਂ ਨੂੰ ਸੁਚਾਰੂ ਅਤੇ ਨਸ਼ਾ ਮੁਕਤ ਜੀਵਨ ਲਈ ਯੋਗ ਮਾਰਗਦਰਸ਼ਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨ ਪੀੜ੍ਹੀ ਵਿੱਚ ਭਾਰਤੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦੇ ਪਵਿੱਤਰ ਉਦੇਸ਼ ਨਾਲ ਲਗਾਏ ਜਾ ਰਹੇ ਇਸ ਯੁਵਾ ਸ਼ਿਵਿਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜਿੱਥੇ ਮੰਦਿਰ ਅਤੇ ਆਸ਼ਰਮ ਸਾਡੀ ਆਸਥਾ ਅਤੇ ਜੀਵਨ ਨਿਰਮਾਣ ਦਾ ਕੇਂਦਰ ਹਨ, ਉੱਥੇ ਹੀ ਇਹ ਗਰੀਬਾਂ ਦੀ ਮਦਦ ਕਰਨ ਅਤੇ ਮਰੀਜ਼ਾਂ ਦੇ ਦੁਖਾਂ ਨੂੰ ਦੂਰ ਕਰਕੇ ਰਾਸ਼ਟਰ ਦੀ ਸੇਵਾ ਦਾ ਕੇਂਦਰ ਵੀ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਕੁੰਡਲਧਾਮ ਸ਼੍ਰੀ ਸਵਾਮੀਨਾਰਾਇਣ ਮੰਦਿਰ ਨੇ ਕੁਦਰਤੀ ਆਫ਼ਤਾਂ ਵਿੱਚ ਲੋੜਵੰਦ ਲੋਕਾਂ ਦੀ ਸਹਾਇਤਾ, ਗ਼ਰੀਬਾਂ ਨੂੰ ਮੁਫ਼ਤ ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾ ਕੇ ਅਤੇ ਮੰਦਿਰ ਨੂੰ ਕੋਵਿਡ ਹਸਪਤਾਲ ਵਿੱਚ ਤਬਦੀਲ ਕਰਕੇ ਦੇਸ਼ ਦੀ ਸੇਵਾ ਕਰਨ ਦੀ ਇੱਕ ਉੱਤਮ ਮਿਸਾਲ ਕਾਇਮ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਪਰੰਪਰਾਗਤ ਗ੍ਰਾਮੀਣ ਜੀਵਨ ਸ਼ੈਲੀ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਭਾਈਚਾਰੇ ਦਾ ਮਾਰਗਦਰਸ਼ਨ ਕਰ ਸਕਦੀ ਹੈ। ਅਸੀਂ ਵਾਤਾਵਰਨ ਦੀ ਰੱਖਿਆ ਅਤੇ ਕੁਦਰਤ ਪ੍ਰਤੀ ਹਮਦਰਦ ਬਣ ਕੇ ਧਰਤੀ ਦੀ ਰੱਖਿਆ ਕਰ ਸਕਦੇ ਹਾਂ। ਅਸੀਂ ਆਪਣੀਆਂ ਨਦੀਆਂ, ਛੱਪੜਾਂ, ਰੁੱਖਾਂ ਅਤੇ ਸਾਰੇ ਜੀਵਾਂ ਦੀ ਰੱਖਿਆ ਕਰਕੇ ਮਨੁੱਖਤਾ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕੁੰਡਲਧਾਮ ਸ਼੍ਰੀ ਸਵਾਮੀਨਾਰਾਇਣ ਮੰਦਿਰ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਗਏ ਵੱਖ-ਵੱਖ ਉਪਰਾਲਿਆਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਗਾਵਾਂ ਦੀ ਗਿਰ ਨਸਲ ਦੀ ਸੰਭਾਲ਼, ਉਤਾਵਲੀ ਨਦੀ ਦੀ ਸੰਭਾਲ, ਪੌਦੇ ਲਗਾਉਣ, ਜੈਵਿਕ ਖੇਤੀ ਅਤੇ ਮੰਦਿਰ ਦੇ ਅਹਾਤੇ ਵਿੱਚ ਆਯੁਰਵੈਦਿਕ ਅਤੇ ਹਰਬਲ ਔਸ਼ਧੀ ਪੌਦਿਆਂ ਦੀ ਕਾਸ਼ਤ ਕਰਨਾ ਸ਼ਾਮਲ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

************

ਡੀਐੱਸ/ਐੱਸਐੱਚ



(Release ID: 1827275) Visitor Counter : 118