ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ, ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਪ੍ਰੋ: ਐੱਸ ਪੀ ਸਿੰਘ ਬਘੇਲ ਅਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਭਲਕੇ ਇਸ "ਹੁਨਰ ਹਾਟ" "ਕੌਸ਼ਲ ਕੁਬੇਰ ਦਾ ਕੁੰਭ" ਦਾ ਰਸਮੀ ਉਦਘਾਟਨ ਕਰਨਗੇ
Posted On:
18 MAY 2022 6:05PM by PIB Chandigarh
ਆਗਰਾ ਦੇ ਸ਼ਿਲਪਗ੍ਰਾਮ, ਤਾਜਗੰਜ ਵਿਖੇ ਆਯੋਜਿਤ ਇਸ 12 ਦਿਨਾਂ "ਹੁਨਰ ਹਾਟ" ਵਿੱਚ ਦੇਸ਼ ਦੇ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 800 ਤੋਂ ਵੱਧ ਕਾਰੀਗਰ ਅਤੇ ਸ਼ਿਲਪਕਾਰ ਹਿੱਸਾ ਲੈ ਰਹੇ ਹਨ।
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ, ਸ਼੍ਰੀ ਅੱਬਾਸ ਨਕਵੀ, ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਪ੍ਰੋ.ਐਸ.ਪੀ. ਸਿੰਘ ਬਘੇਲ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਸ਼੍ਰੀ ਬ੍ਰਜੇਸ਼ ਪਾਠਕ ਅਤੇ ਉੱਤਰ ਪ੍ਰਦੇਸ਼ ਦੇ ਹੋਰ ਸੀਨੀਅਰ ਮੰਤਰੀ, ਸੰਸਦ ਮੈਂਬਰ, ਵਿਧਾਇਕ 19 ਮਈ, 2022 ਨੂੰ ਇਸ “ਹੁਨਰ ਹਾਟ”, “ਕੌਸ਼ਲ ਕੁਬੇਰ ਦੇ ਕੁੰਭ” ਦਾ ਰਸਮੀ ਉਦਘਾਟਨ ਕਰਨਗੇ।
ਕੇਂਦਰੀ ਮੰਤਰੀ ਸ਼੍ਰੀ ਨਕਵੀ ਨੇ ਇਸ ਹੁਨਰ ਹਾਟ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਸਟਾਲਾਂ ਦਾ ਦੌਰਾ ਕਰਨ ਦੇ ਬਾਅਦ ਅੱਜ ਕਿਹਾ ਕਿ ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਵੋਕਲ ਫਾਰ ਲੋਕਲ” ਅਤੇ “ਆਤਮ-ਨਿਰਭਰ ਭਾਰਤ” ਦੇ ਸੱਦੇ ਨੂੰ ਮਜ਼ਬੂਤ ਕਰਨ ਲਈ “ਹੁਨਰ ਹਾਟ” ਇੱਕ “ਭਰੋਸੇਯੋਗ ਅਤੇ ਸੰਪੂਰਨ” ਪਲੇਟਫਾਰਮ ਬਣ ਗਿਆ ਹੈ। ਹੱਥ "ਹੁਨਰ ਹਾਟ" ਦੇਸ਼ ਦੀ ਸਦੀਆਂ ਪੁਰਾਣੀ ਕਲਾ ਅਤੇ ਸ਼ਿਲਪਕਾਰੀ ਦੀ ਅਮੀਰ ਵਿਰਾਸਤ ਦੀ "ਸੰਭਾਲ, ਸੁਰੱਖਿਆ, ਪ੍ਰਗਤੀ" ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ , "ਹੁਨਰ ਹਾਟ" ਨੇ ਜਾਤੀ, ਸਮੁਦਾਇ, ਧਰਮ ਅਤੇ ਖੇਤਰ ਦੀਆਂ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਪਿਛਲੇ 6 ਸਾਲਾਂ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲਗਭਗ 10 ਲੱਖ 50 ਹਜ਼ਾਰ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ। 50 ਫੀਸਦੀ ਤੋਂ ਵੱਧ ਲਾਭਪਾਤਰੀ ਸਾਰੇ ਵਰਗਾਂ ਦੀਆਂ ਮਹਿਲਾ ਕਾਰੀਗਰ ਹਨ।
ਉਨ੍ਹਾਂ ਕਿਹਾ ਕਿ "ਹੁਨਰ ਹਾਟ" ਵਣਜ ਮੰਤਰਾਲਾ, ਭਾਰਤ ਸਰਕਾਰ ਦੇ ਵਰਚੁਅਲ ਅਤੇ ਔਨਲਾਈਨ ਪਲੇਟਫਾਰਮ http://hunarhaat.org ਅਤੇ ਗਵਰਨਮੈਂਟ ਈ ਮਾਰਕੀਟਪਲੇਸ (GeM) ਪੋਰਟਲ 'ਤੇ ਵੀ ਉਪਲਬਧ ਹੈ। ਦੇਸ਼ ਅਤੇ ਵਿਦੇਸ਼ ਦੇ ਲੋਕ "ਹੁਨਰ ਹਾਟ" ਉਤਪਾਦਾਂ ਨੂੰ ਡਿਜੀਟਲ ਅਤੇ ਔਨਲਾਈਨ ਵੀ ਖਰੀਦ ਸਕਦੇ ਹਨ। ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵੱਡੇ ਪੱਧਰ 'ਤੇ ਔਨਲਾਈਨ ਆਰਡਰ ਮਿਲ ਰਹੇ ਹਨ।
"ਹੁਨਰਹਾਟ"ਵਿੱਚ ਮਿੱਟੀ ਦੇ ਬਰਤਨ ਤੋਂ ਲੈ ਕੇ ਲੱਕੜ ਅਤੇ ਚੰਦਨ ਦੇ ਬਣੇ ਸਮਾਨ, ਮਿੱਟੀ ਦੇ ਕੰਮ ਤੋਂ ਲੈ ਕੇ ਕੱਚ ਦੇ ਸਮਾਨ, ਪਿੱਤਲ ਦੇ ਕੰਮ ਤੋਂ ਲੋਹੇ ਦੇ ਕੰਮ, ਹੈਂਡਲੂਮ ਤੋਂ ਲੈ ਕੇ ਹੈਂਡੀਕ੍ਰਾਫਟ ਅਤੇ ਹੋਰ ਉਤਪਾਦਾਂ ਤੱਕ ਦੇ ਸ਼ਾਨਦਾਰ ਹੱਥ ਨਾਲ ਬਣੇ ਉਤਪਾਦ ਉਪਲਬਧ ਹਨ।ਹਾਟ ਵਿਚ ਆਉਣ ਵਾਲੇ ਲੋਕ ਮੇਰਾ ਗਾਂਵ, ਮੇਰਾ ਦੇਸ਼” (ਫੂਡ ਕੋਰਟ) ਵਿਖੇ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਪਰੰਪਰਾਗਤ ਭੋਜਨਾਂ ਦਾ ਆਨੰਦ ਵੀ ਲੈਣਗੇ। “ਵਿਸ਼ਵਕਰਮਾ ਵਾਟਿਕਾ”, ਰਵਾਇਤੀ ਸਰਕਸ, ਲੇਜ਼ਰ ਸ਼ੋਅ, ਪ੍ਰਸਿੱਧ ਅਤੇ ਉੱਭਰ ਰਹੇ ਕਲਾਕਾਰਾਂ ਦੇ ਹਰ ਸ਼ਾਮ ਸ਼ਾਨਦਾਰ ਸੰਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ, ਸੈਲਫੀ ਪੁਆਇੰਟ ਆਦਿ ਇਸ “ਹੁਨਰ ਹਾਟ” ਦੇ ਮੁੱਖ ਆਕਰਸ਼ਣ ਹਨ।
"ਹੁਨਰਹਾਟ"ਵਿੱਚ ਆਉਣ ਵਾਲੇ ਸੈਲਾਨੀ ਹਰ ਸ਼ਾਮ ਸੰਗੀਤਕ ਅਤੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਲੈਣਗੇ I ਪ੍ਰਸਿੱਧ ਕਲਾਕਾਰ ਜਿਵੇਂ ਕਿ ਸ਼ੈਲੇਂਦਰ ਸਿੰਘ, ਪੰਕਜ ਉਧਾਸ, ਦਲੇਰ ਮੇਹਦੀ, ਅਲਤਾਫ ਰਾਜਾ, ਤਲਤ ਅਜ਼ੀਜ਼, ਮੋਹਿਤ ਚੌਹਾਨ, ਰੂਪ ਕੁਮਾਰ ਰਾਠੌਰ ਅਤੇ ਸੋਨਾਲੀ ਰਾਠੌਰ, ਭੂਮੀ ਤ੍ਰਿਵੇਦੀ, ਪੂਰਨਿਮਾ ਸ਼੍ਰੇਸ਼ਠ, ਰਾਜੂ ਸ਼੍ਰੀਵਾਸਤਵ, ਨਿਜ਼ਾਮੀ ਬੰਧੂ, ਪ੍ਰਤਿਭਾ ਸਿੰਘ ਬਘੇਲ, ਦਿਲਬਾਗ ਸਿੰਘ, ਦਿਲਬਾਗ , ਮੋਹਿਤ ਖੰਨਾ , ਰੇਖਾ ਰਾਜ , ਪੀ ਗਣੇਸ਼ , ਬੇਲਾ ਸੁਲੇਖਾ , ਅੰਕਿਤਾ ਪਾਠਕ , ਜੌਲੀ ਮੁਖਰਜੀ , ਅਦਿਤੀ ਖੰਡੇਗਲ , ਹੇਮਾ ਸਰਦੇਸਾਈ , ਭੁਪਿੰਦਰ ਸਿੰਘ ਭੂਪੀ , ਅਨਿਲ ਭੱਟ , ਹਮਸਿਕਾ ਅਈਅਰ , ਪ੍ਰਿਆ ਮਲਿਕ , ਦਿਲਬਾਗ ਸਿੰਘ , ਰਿਤੇਸ਼ ਮਿਸ਼ਰਾ , ਭੂਮਿਕਾ ਮਲਿਕ , ਆਸ਼ੂ ਬਜਾਜ , ਵਿਵੇਕ ਮਿਸ਼ਰਾ, ਰਾਹੁਲ ਜੋਸ਼ੀ, ਸੁਪ੍ਰੀਆ ਜੋਸ਼ੀ ਅਤੇ ਹੋਰ ਵੱਖ-ਵੱਖ ਸੰਗੀਤਕ, ਸੱਭਿਆਚਾਰਕ, ਪਰੰਪਰਾਗਤ ਪ੍ਰੋਗਰਾਮਾਂ, ਡਾਂਸ ਪ੍ਰੋਗਰਾਮਾਂ, ਕਾਮੇਡੀ ਪ੍ਰਦਰਸ਼ਨ ਆਦਿ ਨਾਲ ਦਰਸ਼ਕਾਂ ਨੂੰ ਲੁਭਾਉਣਗੇ।
ਹੁਨਰ ਹਾਟ ਦੇ ਰਸਮੀ ਉਦਘਾਟਨ ਵਿਚ ਉੱਤਰ ਪ੍ਰਦੇਸ਼ ਦੇ ਮੰਤਰੀ ਸ਼੍ਰੀ ਯੋਗੇਂਦਰ ਉਪਾਧਿਆਏ, ਸ਼੍ਰੀਮਤੀ ਬੇਬੀ ਰਾਣੀ ਮੌਰੀਆ ਅਤੇ ਸ਼੍ਰੀ ਧਰਮਵੀਰ ਪ੍ਰਜਾਪਤੀ, ਰਾਜ ਸਭਾ ਮੈਂਬਰ ਸ਼੍ਰੀ ਹਰਦੁਆਰ ਦੂਬੇ, ਲੋਕ ਸਭਾ ਮੈਂਬਰ ਸ਼੍ਰੀ ਰਾਜਕੁਮਾਰ ਚਾਹਰ, ਆਗਰਾ ਦੇ ਮੇਅਰ ਸ਼੍ਰੀ ਨਵੀਨ ਜੈਨ, ਆਗਰਾ ਛਾਉਣੀ ਦੇ ਵਿਧਾਇਕ ਡਾ.ਜੀ.ਐੱਸ.ਧਰਮੇਸ਼, ਆਗਰਾ ਉੱਤਰੀ ਦੇ ਵਿਧਾਇਕ ਸ੍ਰੀ ਪੁਰਸ਼ੋਤਮ ਖੰਡੇਲਵਾਲ, ਬਾਹ ਦੇ ਵਿਧਾਇਕ ਸ਼੍ਰੀਮਤੀ ਰਾਣੀ ਪਕਸ਼ਾਲੀਕਾ ਸਿੰਘ, ਇਤਮਾਦਪੁਰ ਦੇ ਵਿਧਾਇਕ ਡਾ.ਧਰਮਪਾਲ ਸਿੰਘ, ਫਤਿਹਾਬਾਦ ਦੇ ਵਿਧਾਇਕ ਸ਼੍ਰੀ ਛੋਟੇ ਲਾਲ ਵਰਮਾ, ਫਤਿਹਪੁਰ ਸੀਕਰੀ ਦੇ ਵਿਧਾਇਕ ਸ਼੍ਰੀ ਬਾਬੂਲਾਲ ਚੌਧਰੀ , ਖੇਰਾਗੜ੍ਹ ਦੇ ਵਿਧਾਇਕ ਸ਼੍ਰੀ ਭਗਵਾਨ ਸਿੰਘ , ਐੱਮ ਐੱਲ ਸੀ ਡਾ. ਅਕਾਸ਼ ਅਗਰਵਾਲ, ਵਿਜੈ ਸ਼ਿਵਹਾਰੇ ,ਬੀ ਜੇ ਪੀ ਜਿਲਾ ਪ੍ਰੈਜ਼ੀਡੈਂਟ ਸ਼੍ਰੀ ਗਿਰਰਾਜ ਸਿੰਘ ਕੁਸ਼ਵਾਹਾ , ਮਹਾਨਗਰ ਪ੍ਰੈਸੀਡੈਂਟ ਸ਼੍ਰੀ ਭਾਨੁ ਮਹਾਜਨ , ਚੇਅਰਮੈਨ ਯੂਪੀ ਐਸਸੀ/ਐਸ ਟੀ ਕਮਿਸ਼ਨ ਡਾ.ਰਾਮਬਾਬੂ ਹਰਿਤ , ਚੇਅਰਮੈਨ ਯੂਪੀ ਘੱਟ ਗਿਣਤੀ ਕਮਿਸ਼ਨ ਸ਼੍ਰੀ ਅਸ਼ਫਾਕ ਸੈਫ਼ੀ ਅਤੇ ਹੋਰ ਮਾਣਯੋਗ ਹਸਤੀਆਂ ਉਦਘਾਟਨ ਮੌਕੇ ਹਾਜ਼ਰ ਹੋਣਗੀਆਂ I
*****
ਐੱਨ. ਏਓ/(ਐੱਮਓਐੱਮਏ ਰਿਲੀਜ਼)
(Release ID: 1826678)
Visitor Counter : 134