ਮੰਤਰੀ ਮੰਡਲ

ਕੈਬਨਿਟ ਨੇ ਹੋਲਡਿੰਗ/ਪੇਰੈਂਟ ਪਬਲਿਕ ਸੈਕਟਰ ਐਂਟਰਪ੍ਰਾਈਜ਼ਿਜ਼ ਦੇ ਬੋਰਡ ਆਵੑ ਡਾਇਰੈਕਟਰਸ ਨੂੰ ਵਿਨਿਵੇਸ਼/ਆਪਣੀਆਂ ਸਹਾਇਕ ਕੰਪਨੀਆਂ/ਯੂਨਿਟਾਂ ਨੂੰ ਬੰਦ ਕਰਨ/ਜੇਵੀ’ਸ ਵਿੱਚ ਹਿੱਸੇਦਾਰੀ ਦੀ ਸਿਫ਼ਾਰਸ਼ ਕਰਨ ਅਤੇ ਵਿਕਲਪਕ ਵਿਧੀ ਨੂੰ ਐਡੀਸ਼ਨਲ ਸ਼ਕਤੀਆਂ ਸੌਂਪਣ ਅਤੇ ਪ੍ਰਕਿਰਿਆ ਸ਼ੁਰੂ ਕਰਨ ਦਾ ਅਧਿਕਾਰ ਦਿੱਤਾ

Posted On: 18 MAY 2022 1:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਹੋਲਡਿੰਗ/ਪੇਰੈਂਟ ਪਬਲਿਕ ਸੈਕਟਰ ਐਂਟਰਪ੍ਰਾਈਜ਼ਿਜ਼ ਦੇ ਬੋਰਡ ਆਵੑ ਡਾਇਰੈਕਟਰਸ ਨੂੰ ਵਿਨਿਵੇਸ਼ (ਰਣਨੀਤਕ ਵਿਨਿਵੇਸ਼ ਅਤੇ ਮਾਈਨੋਰਟੀ ਹਿੱਸੇਦਾਰੀ ਦੀ ਵਿਕਰੀ ਦੋਵੇਂ) ਜਾਂ ਆਪਣੀਆਂ ਸਹਾਇਕ ਕੰਪਨੀਆਂ/ਯੂਨਿਟਾਂ ਨੂੰ ਬੰਦ ਕਰਨ/ਜੁਆਇੰਟ ਵੈਂਚਰਾਂ ਵਿੱਚ ਹਿੱਸੇਦਾਰੀ ਦੀ ਸਿਫ਼ਾਰਸ਼ ਕਰਨ ਅਤੇ ਬਦਲਵੇਂ ਤੰਤਰ ਨੂੰ ਐਡੀਸ਼ਨਲ ਸ਼ਕਤੀਆਂ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਅਧਿਕਾਰ ਪ੍ਰਦਾਨ ਕਰਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

 

ਕੈਬਨਿਟ ਨੇ ਵਿਨਿਵੇਸ਼ (ਦੋਵੇਂ ਰਣਨੀਤਕ ਵਿਨਿਵੇਸ਼ ਅਤੇ ਮਾਈਨੋਰਟੀ ਸਟੇਕ ਸੇਲ) / ਸਹਾਇਕ ਕੰਪਨੀਆਂ / ਯੂਨਿਟਾਂ ਨੂੰ ਬੰਦ ਕਰਨ / ਹੋਲਡਿੰਗ / ਪੇਰੈਂਟ ਪੀਐੱਸਈਸ ਦੇ ਜੇਵੀਸ [ਮਹਾਰਤਨ ਪੀਐੱਸਈ ਜੋ ਉਨ੍ਹਾਂ ਨੂੰ ਸੌਂਪਿਆ ਗਿਆ ਸੀ] ਵਿੱਚ ਵਿਨਿਵੇਸ਼ (ਮਾਈਨੋਰਟੀ ਹਿੱਸੇਦਾਰੀ ਨੂੰ ਛੱਡ ਕੇ)/ ਹਿੱਸੇਦਾਰੀ ਦੀ ਵਿਕਰੀ ਲਈ 'ਸਿਧਾਂਤਕ ਤੌਰ' ਤੇ' ਮਨਜ਼ੂਰੀ ਦੇਣ ਅਤੇ ਪੇਰੈਂਟ/ਹੋਲਡਿੰਗ ਪੀਐੱਸਈ ਦੁਆਰਾ ਵਿਨਿਵੇਸ਼ / ਬੰਦ ਕਰਨ ਦੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਵੀ ਵਿਕਲਪਿਕ ਵਿਧੀ ਨੂੰ ਅਧਿਕਾਰਤ ਕੀਤਾ ਹੈ।

 

ਪੀਐੱਸਈ ਦੁਆਰਾ ਅਪਣਾਏ ਜਾਣ ਵਾਲੇ ਰਣਨੀਤਕ ਵਿਨਿਵੇਸ਼ ਲੈਣ-ਦੇਣ / ਬੰਦ ਕਰਨ ਦੀ ਪ੍ਰਕਿਰਿਆ ਖੁੱਲ੍ਹੀ ਹੋਣੀ ਚਾਹੀਦੀ ਹੈ, ਜੋ ਕਿ ਪ੍ਰਤੀਯੋਗੀ ਬੋਲੀ ਦੇ ਸਿਧਾਂਤਾਂ 'ਤੇ ਅਧਾਰਿਤ ਹੋਵੇ ਅਤੇ ਨਿਰਧਾਰਤ ਕੀਤੇ ਜਾਣ ਵਾਲੇ ਮਾਰਗਦਰਸ਼ਕ ਸਿਧਾਂਤਾਂ ਦੇ ਅਨੁਕੂਲ ਹੋਵੇ। ਰਣਨੀਤਕ ਵਿਨਿਵੇਸ਼ ਲਈ, ਅਜਿਹੇ ਮਾਰਗਦਰਸ਼ਕ ਸਿਧਾਂਤ ਡੀਆਈਪੀਏਐੱਮ ਦੁਆਰਾ ਨਿਰਧਾਰਤ ਕੀਤੇ ਜਾਣਗੇ। ਬੰਦ ਕਰਨ ਲਈ, ਡੀਪੀਈ ਮਾਰਗਦਰਸ਼ਕ ਸਿਧਾਂਤ ਜਾਰੀ ਕਰੇਗਾ।

 

ਵਰਤਮਾਨ ਵਿੱਚ, ਹੋਲਡਿੰਗ/ਪੇਰੈਂਟ ਪੀਐੱਸਈ ਦੇ ਬੋਰਡ ਆਵੑ ਡਾਇਰੈਕਟਰਾਂ ਨੂੰ ਮਹਾਰਤਨ, ਨਵਰਤਨ ਅਤੇ ਮਿਨੀਰਤਨ ਸ਼੍ਰੇਣੀਆਂ ਦੇ ਤਹਿਤ ਵਿੱਤੀ ਸੰਯੁਕਤ ਉੱਦਮਾਂ ਅਤੇ ਪੂਰੀ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ ਨੂੰ ਸਥਾਪਿਤ ਕਰਨ ਲਈ ਇਕੁਇਟੀ ਨਿਵੇਸ਼ ਕਰਨ ਅਤੇ ਨੈੱਟ ਵਰਥ ਦੀਆਂ ਕੁਝ ਹੱਦਾਂ ਦੇ ਅਧੀਨ ਰਲੇਵੇਂ/ਗ੍ਰਹਿਣ ਕਰਨ ਲਈ ਕੁਝ ਸ਼ਕਤੀਆਂ ਸੌਂਪੀਆਂ ਗਈਆਂ ਹਨ। ਹਾਲਾਂਕਿ, ਬੋਰਡਾਂ ਕੋਲ ਜੇਵੀ’ਸ ਵਿੱਚ ਉਨ੍ਹਾਂ ਦੀਆਂ ਸਹਾਇਕ ਕੰਪਨੀਆਂ / ਯੂਨਿਟਾਂ / ਹਿੱਸੇਦਾਰੀ ਦੇ ਵਿਨਿਵੇਸ਼ / ਬੰਦ ਕਰਨ ਦੀਆਂ ਸ਼ਕਤੀਆਂ ਨਹੀਂ ਹਨ, ਸਿਵਾਏ ਮਹਾਰਤਨਾ ਪੀਐੱਸਈਸ ਨੂੰ ਉਨ੍ਹਾਂ ਦੀਆਂ ਸਹਾਇਕ ਕੰਪਨੀਆਂ ਵਿੱਚ ਸ਼ੇਅਰਹੋਲਡਿੰਗ ਦੇ ਮਾਈਨੋਰਟੀ ਹਿੱਸੇਦਾਰੀ ਦੇ ਵਿਨਿਵੇਸ਼ ਲਈ ਦਿੱਤੀਆਂ ਗਈਆਂ ਕੁਝ ਸੀਮਿਤ ਸ਼ਕਤੀਆਂ ਨੂੰ ਛੱਡ ਕੇ। ਇਸ ਲਈ, ਵਿਨਿਵੇਸ਼ (ਰਣਨੀਤਕ ਵਿਨਿਵੇਸ਼ ਅਤੇ ਮਾਈਨੋਰਟੀ ਹਿੱਸੇ ਦੀ ਵਿਕਰੀ ਦੋਵੇਂ) / ਉਨ੍ਹਾਂ ਦੀਆਂ ਸਹਾਇਕ ਕੰਪਨੀਆਂ / ਯੂਨਿਟਾਂ ਨੂੰ ਬੰਦ ਕਰਨ ਜਾਂ ਜੇਵੀ ਵਿੱਚ ਉਨ੍ਹਾਂ ਦੇ ਹਿੱਸੇ ਦੀ ਵਿਕਰੀ ਲਈ, ਅਜਿਹੀਆਂ ਸਹਾਇਕ ਕੰਪਨੀਆਂ ਦੇ ਕੰਮ ਦੇ ਆਕਾਰ / ਪੂੰਜੀ ਡਿਪਲੋਇਡ, ਆਦਿ ਦੀ ਪਰਵਾਹ ਕੀਤੇ ਬਿਨਾਂ, ਹੋਲਡਿੰਗ / ਪੇਰੈਂਟ ਸੀਪੀਐੱਸਈ ਦੁਆਰਾ ਕੈਬਨਿਟ / ਸੀਸੀਈਏ ਦੀ ਮਨਜ਼ੂਰੀ ਲਏ ਜਾਣ ਦੀ ਲੋੜ ਸੀ। ਨਵੀਂ ਪੀਐੱਸਈ ਨੀਤੀ, 2021 ਦੀ ਭਾਵਨਾ ਦੇ ਅਨੁਸਾਰ ਸਰਕਾਰੀ ਪੀਐੱਸਈਸ ਦੀ ਮੌਜੂਦਗੀ ਨੂੰ ਘੱਟ ਕਰਨ ਅਤੇ ਕਾਰਜਸ਼ੀਲ ਲੋੜਾਂ ਲਈ, ਇਸ ਫੈਸਲੇ ਦੁਆਰਾ ਇਸ ਮਾਮਲੇ ਵਿੱਚ ਹੋਰ ਸਪੁਰਦਗੀ ਪ੍ਰਦਾਨ ਕੀਤੀ ਗਈ ਹੈ।

 

ਇਸ ਪ੍ਰਸਤਾਵ ਦਾ ਉਦੇਸ਼ ਅਜਿਹੀਆਂ ਸਹਾਇਕ ਕੰਪਨੀਆਂ/ਯੂਨਿਟਾਂ/ਜੇਵੀਸ ਨੂੰ ਬੰਦ ਕਰਨ ਜਾਂ ਉਨ੍ਹਾਂ ਦੀਆਂ ਘਾਟੇ ਵਿੱਚ ਚੱਲ ਰਹੀਆਂ ਅਤੇ ਅਕੁਸ਼ਲ ਸਹਾਇਕ ਕੰਪਨੀਆਂ/ਯੂਨਿਟ/ਜੇਵੀ ਨੂੰ ਸਹੀ ਸਮੇਂ 'ਤੇ ਬੰਦ ਕਰਨ ਲਈ ਸਮੇਂ ਸਿਰ ਫੈਸਲਾ ਲੈਣ ਲਈ ਹੋਲਡਿੰਗ ਪੀਐੱਸਈਸ ਦੇ ਬੋਰਡ ਆਵੑ ਡਾਇਰੈਕਟਰਸ ਨੂੰ ਵਧੇਰੇ ਖੁਦਮੁਖਤਿਆਰੀ ਦੇਣਾ ਹੈ। ਇਸਦਾ ਉਦੇਸ਼ ਸਹਾਇਕ ਕੰਪਨੀਆਂ/ਯੂਨਿਟਾਂ ਜਾਂ ਸਾਂਝੇ ਉੱਦਮਾਂ ਵਿੱਚ ਉਨ੍ਹਾਂ ਦੇ ਨਿਵੇਸ਼ਾਂ ਤੋਂ ਸਮੇਂ ਸਿਰ ਬਾਹਰ ਨਿਕਲਣ ਦੀ ਆਗਿਆ ਦੇ ਕੇ ਅਤੇ ਸਿਫਾਰਿਸ਼ ਕਰਕੇ ਪੀਐੱਸਈਸ ਦੇ ਕੰਮਕਾਜ ਵਿੱਚ ਸੁਧਾਰ ਕਰਨਾ ਹੈ, ਜੋ ਉਨ੍ਹਾਂ ਨੂੰ ਆਪਣੇ ਨਿਵੇਸ਼ਾਂ ਦਾ ਮੁਦਰੀਕਰਨ ਕਰਨ ਦੇ ਸਮਰੱਥ ਬਣਾਉਂਦਾ ਹੈ। ਇਸ ਦੇ ਨਤੀਜੇ ਵਜੋਂ ਪਬਲਿਕ ਸੈਕਟਰ ਦੇ ਉੱਦਮਾਂ ਦੁਆਰਾ ਤੇਜ਼ੀ ਨਾਲ ਫੈਸਲੇ ਲਏ ਜਾਣਗੇ ਅਤੇ ਬੇਲੋੜੇ ਸੰਚਾਲਨ/ਵਿੱਤੀ ਖਰਚਿਆਂ ਦੀ ਬਚਤ ਹੋਵੇਗੀ।

 

************

ਡੀਐੱਸ



(Release ID: 1826461) Visitor Counter : 112