ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ 17 ਮਈ 2022 ਨੂੰ ਦਿਵਿਯਾਂਗ ਵਿਅਕਤੀਆਂ ਦੇ ਕੌਸ਼ਲ ਵਿਕਾਸ, ਪੁਨਰਵਾਸ ਅਤੇ ਸਸ਼ਕਤੀਕਰਣ ਦੇ ਲਈ ਕੰਪੋਜ਼ਿਟ ਰੀਜਨਲ ਸੈਂਟਰ (ਸੀਆਰਸੀ) ਸ਼ਿਲਾਂਗ ਦੀਆਂ ਸੇਵਾਵਾਂ ਦਾ ਉਦਘਾਟਨ ਕਰਨਗੇ
Posted On:
16 MAY 2022 11:53AM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ 17 ਮਈ 2022 ਨੂੰ ਸ਼ਿਲਾਂਗ, ਮੇਘਾਲਯ ਵਿੱਚ ਦਿਵਯਾਂਗ ਵਿਅਕਤੀਆਂ ਦੇ ਕੌਸ਼ਲ ਵਿਕਾਸ, ਪੁਨਰਵਾਸ ਅਤੇ ਸਸ਼ਕਤੀਕਰਣ ਦੇ ਲਈ ਕੰਪੋਜ਼ਿਟ ਰੀਜਨਲ ਸੈਂਟਰ (ਸੀਆਰਸੀ) ਦੀਆਂ ਸੇਵਾਵਾਂ ਦਾ ਉਦਘਾਟਨ ਕਰਨਗੇ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ, ਮੇਘਾਲਯ ਸਰਕਾਰ ਦੇ ਸਮਾਜ ਕਲਿਆਣ ਮੰਤਰੀ ਸ਼੍ਰੀ ਕਿਰਮੇਨ ਸ਼ੈਲਾ, ਮੇਘਾਲਯ ਦੇ ਸਾਂਸਦ ਸ਼੍ਰੀ ਵਿਨਸੇਂਟ ਐੱਚ. ਪਾਲਾ, ਸਾਬਕਾ ਖਾਸੀ ਹਿਲਸ ਜ਼ਿਲ੍ਹੇ ਦੀ ਵਿਧਾਇਕ ਸ਼੍ਰੀਮਤੀ ਮਾਜੇਲ ਅੰਪਾਰਿਨ ਲਿੰਗਦੋਹ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ।
ਸ਼੍ਰੀਮਤੀ ਅੰਜਲੀ ਭਵਰਾ (ਆਈਏਐੱਸ), ਸਕੱਤਰ, ਦਿਵਿਯਾਂਗ ਵਿਅਕਤੀਆਂ ਦਾ ਸਸ਼ਕਤੀਕਰਣ ਵਿਭਾਗ, ਭਾਰਤ ਸਰਕਾਰ, ਸ਼੍ਰੀਮਤੀ ਐੱਸ. ਬੀ. ਮਾਰਕ (ਐੱਮਸੀਐੱਸ) ਦਿਵਯਾਂਗਜਨ ਕਮਿਸ਼ਨਰ, ਮੇਘਾਲਯ ਸਰਕਾਰ, ਸ਼੍ਰੀ ਸੰਪਤ ਕੁਮਾਰ, ਆਈਏਐੱਸ, ਪ੍ਰਿੰਸੀਪਲ ਸਕੱਤਰ, ਸਮਾਜ ਕਲਿਆਣ ਵਿਭਾਗ, ਮੇਘਾਲਯ ਸਰਕਾਰ, ਸ਼੍ਰੀ ਨਚਿਕੇਤਾ ਰਾਉਤ, ਡਾਇਰੈਕਟਰ, ਐੱਨਆਈਈਪੀਐੱਮਡੀ, ਚੇਨੱਈ, ਡਾ. ਰੋਸ਼ਨ ਬਿਜਲੀ, ਡਾਇਰੈਕਟਰ ਅਤੇ ਨੋਡਲ ਅਧਿਕਾਰੀ, ਸੀਆਰਸੀ (ਕੇਝੀਕੋਡ ਅਤੇ ਸ਼ਿਲਾਂਗ) ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਸੀਆਰਸੀ-ਸ਼ਿਲਾਂਗ ਸਰਕਾਰ ਮੇਘਾਲਯ ਸਰਕਾਰ ਦੁਆਰਾ ਮੋਨਫੋਰਟ ਬਿਲਡਿੰਗ, ਧਨਖੇਤੀ ਸ਼ਿਲਾਂਗ ਵਿੱਚ ਦਿੱਤੀ ਗਈ ਲਗਭਗ 10 ਏਕੜ ਜ਼ਮੀਨ ‘ਤੇ ਸਥਿਤ ਹੈ। ਇਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਦੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਤਹਿਤ ਨੈਸ਼ਨਲ ਇੰਸਟੀਟਿਊਟ ਫਾਰ ਐਂਪਾਵਰਮੈਂਟ ਆਵ੍ ਪਰਸਨ ਆਵ੍ ਮਲਟੀਪਲ ਡਿਸਐਬੀਲਿਟੀਜ਼ (ਐੱਨਆਈਈਪੀਐੱਮਡੀ), ਚੇਨੱਈ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਤਹਿਤ ਕੰਮ ਕਰ ਰਿਹਾ ਹੈ। ਇਸ ਦਾ ਉਦੇਸ਼ ਮੇਘਾਲਯ ਰਾਜ ਵਿੱਚ ਵਿਕਲਾਂਗ ਵਿਅਕਤੀਆਂ (ਪੀਡਬਲਿਊਡੀ) ਦੇ ਲਈ ਜ਼ਰੂਰੀ ਸੰਸਾਧਨ ਅਤੇ ਸੇਵਾਵਾਂ ਦਾ ਸਿਰਜਣ ਕਰਨਾ ਹੈ।
ਭਾਰਤ ਸਰਕਾਰ ਨੇ ਦੇਸ਼ ਦੇ ਵੱਖ-ਵਿੱਖ ਹਿੱਸਿਆਂ ਵਿੱਚ, ਖਾਸ ਤੌਰ ‘ਤੇ ਉੱਤਰ-ਪੂਰਬੀ ਰਾਜਾਂ ਵਿੱਚ ਸੀਆਰਸੀ ਸਥਾਪਿਤ ਕੀਤੇ ਹਨ। ਸ਼ਿਲਾਂਗ ਵਿੱਚ ਸਥਾਪਿਤ ਸੀਆਰਸੀ ਅਜਿਹੀ ਹੀ 20ਵੀਂ ਸੰਸਥਾ ਹੈ ਜੋ 19 ਜੁਲਾਈ 2021 ਤੋਂ ਕੰਮ ਕਰ ਰਹੀ ਹੈ।
ਸੀਆਰਸੀ-ਸ਼ਿਲਾਂਗ, ਮੇਘਾਲਯ ਵਿੱਚ ਦਿਵਿਯਾਂਗ ਵਿਅਕਤੀਆਂ ਨੂੰ ਵਿਸ਼ੇਸ਼ ਸਿੱਖਿਆ, ਫਿਜ਼ੀਓਥੈਰੇਪੀ, ਵੋਕੇਸ਼ਨਲ ਰਿਹੈਬੀਲੀਟੇਸ਼ਨ, ਕਲੀਨਿਕਲ ਸਾਈਕੋਲੇਜੀ, ਓਰੀਐਂਟੇਸ਼ਨ ਅਤੇ ਮੋਬਿਲਿਟੀ ਟਰੇਨਿੰਗ, ਓਕੁਪੇਸ਼ਨਲ ਥੈਰੇਪੀ, ਸਪੀਚ ਅਤੇ ਹਿਅਰਿੰਗ ਸਰਵਿਸਿਜ਼, ਪ੍ਰੋਸਥੈਟਿਕ ਅਤੇ ਓਰਥੋਟਿਕ ਸਰਵਿਸਿਜ਼, ਸੈਂਸਰੀ ਇੰਟੀਗ੍ਰੇਸ਼ਨ ਥੈਰੇਪੀ, ਗਾਇਡੈਂਸ ਅਤੇ ਕਾਉਂਸਲਿੰਗ ਅਤੇ ਕਮਿਊਨਿਟੀ ਬੇਸਡ ਰਿਹੈਬੀਲੀਟੇਸ਼ਨ ਸਰਵਿਸਿਜ਼ ਉਪਲਬਧ ਕਰਵਾਉਂਦਾ ਹੈ।
ਸੀਆਰਸੀ ਸ਼ਿਲਾਂਗ ਏਡੀਆਈਪੀ ਅਸੈੱਸਮੈਂਟ ਅਤੇ ਡਿਸਟ੍ਰੀਬਿਊਸ਼ਨ ਕੈਂਪਾਂ ਦਾ ਆਯੋਜਨ ਕਰਕੇ ਏਡੀਆਈਪੀ ਯੋਜਨਾ ਦੇ ਤਹਿਤ ਦਿਵਿਯਾਂਗ ਵਿਅਕਤੀਆਂ (ਪੀਡਬਲਿਊਡੀ) ਨੂੰ ਸਹਾਇਤਾ ਅਤੇ ਉਪਕਰਣ ਵੀ ਉਪਲਬਧ ਕਰਵਾਉਂਦਾ ਹੈ।
ਕਨੀਨਿਕਲ ਸੇਵਾਵਾਂ ਉਪਲਬਧ ਕਰਵਾਉਣ ਦੇ ਇਲਾਵਾ, ਇਹ ਸੰਗਠਨ ਜਾਗਰੂਕਤਾ ਪੈਦਾ ਕਰਨ, ਸੰਸਾਧਨ ਸਮੱਗਰੀ ਵਿਕਸਿਤ ਕਰਨ, ਆਊਟਰੀਚ ਪ੍ਰੋਗਰਾਮ ਆਯੋਜਿਤ ਕਰਨ ਅਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਵੀ ਯੋਗਦਾਨ ਦਿੰਦਾ ਹੈ।
****
ਐੱਮਜੀ/ਆਰਐੱਨਐੱਮ
(Release ID: 1826036)
Visitor Counter : 135