ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਨਐੱਸਆਈਸੀ-ਐੱਮਐੱਸਐੱਮਈ ਮੰਤਰਾਲੇ ਨੇ ‘ਇੰਟਰਪ੍ਰਾਈਜ਼ ਇੰਡੀਆ-ਮੈਗਾ ਜੌਬ ਫੇਅਰ’ ਆਯੋਜਿਤ ਕੀਤਾ


30 ਤੋਂ ਅਧਿਕ ਪ੍ਰਤੀਭਾਗੀ ਕੰਪਨੀਆਂ ਕੁਸ਼ਲ ਕਾਰਜਬਲ ਪ੍ਰਦਾਨ ਕਰ ਰਹੀਆਂ ਹਨ

Posted On: 13 MAY 2022 1:23PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਦੇ ਸਕੱਤਰ ਸ਼੍ਰੀ ਬੀ.ਬੀ.ਸਵੇਨ ਨੇ ਅੱਜ ‘ਮੈਗਾ ਜੌਬ ਫੇਅਰ’ ਤੇ ਐੱਨਟੀਐੱਸਸੀ (ਓਖਲਾ) ਵਿੱਚ ਐੱਮਐੱਸਐੱਮਈ ਲਈ ਨਵੀਂ ਜਾਂਚ ਸੁਵਿਧਾ ਦਾ ਉਦਘਾਟਨ ਕੀਤਾ।

 ‘ਮੈਗਾ ਜੌਬ ਫੇਅਰ’ ਦਾ ਪ੍ਰਮੁੱਖ ਉਦੇਸ਼ ਕੇਂਦਰ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਨਾਲ ਪਾਸ ਆਊਟ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਅਵਸਰ ਉਪਲਬਧ ਕਰਵਾਉਣਾ ਹੈ। ਐੱਲਜੀ ਇਲੈਕਟ੍ਰੌਨਿਕਸ, ਮੁੰਜਲ ਸ਼ੋਵਾ (ਹੀਰੋ ਹੌਂਡਾ ਸਮੂਹ), ਜੇਬੀਐੱਮ ਸਮੂਹ, ਮੈਕਸੌਪ, ਐੱਸਪੀਐੱਮ ਆਟੋ ਕੌਮਸ ਸਹਿਤ 30 ਤੋਂ ਅਧਿਕ ਕੰਪਨੀਆਂ ਨੌਕਰੀ ਦੇ ਵੱਖ-ਵੱਖ ਪ੍ਰਸਤਾਵਾਂ ਦੇ ਨਾਲ ਮੌਜੂਦ ਸਨ।

Image

ਉਦਘਾਟਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਐੱਮਐੱਸਐੱਮਈ ਸਕੱਤਰ ਸ਼੍ਰੀ ਬੀ.ਬੀ.ਸਵੇਨ ਨੇ ਮਹਾਮਾਰੀ ਕਾਲ ਦੇ ਬਾਅਦ ਕੇਂਦਰ ਦੇ ਸਿਖਿਆਰਥੀਆਂ ਦੇ ਰੋਜ਼ਗਾਰ ਲਈ ‘ਇੰਟਰਪ੍ਰਾਈਜ਼ ਇੰਡੀਆ ਮੈਗਾ ਜੌਬ’ ਆਯੋਜਿਤ ਕਰਨ ਲਈ ਸਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਐੱਨਐੱਸਆਈਸੀ-ਐੱਨਟੀਐੱਸਸੀ ਓਖਲਾ ਟੀਮ ਨੂੰ ਵਧਾਈ ਦਿੱਤੀ। ਇਸ ਅਵਸਰ ‘ਤੇ ਉਨ੍ਹਾਂ ਨੇ ਕੌਸ਼ਲ ਵਿਕਾਸ ਲਈ ਉਦਯੋਗ ਕੇਂਦ੍ਰਿਤ ਅਤੇ ਮੰਗ ਓਰੀਐਂਟਿਡ ਟ੍ਰੇਨਿੰਗ ‘ਤੇ ਬਲ ਦਿੱਤਾ ਅਤੇ ਐੱਨਐੱਸਆਈਸੀ ਟੈਕਨੀਕਲ ਸਰਵਿਸ ਸੈਂਟਰ ਓਖਲਾ ਵਿੱਚ ਨਵੀਂ ਐੱਚਡੀਪੀਈ ਪਾਈਪ ਜਾਂਚ ਸੁਵਿਧਾ ਦੇ ਲਾਭਾਂ ਦੀ ਸਰਾਹਨਾ ਕੀਤੀ।

ਐੱਮਐੱਸਐੱਮਈ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਵਿਕਾਸ ਕਮਿਸ਼ਨਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਨੇ ਕਿਹਾ ਕਿ ਇਹ ਰੋਜ਼ਗਾਰ ਮੇਲਾ ਕੈਂਪਸ ਪਲੈਸਮੈਂਟ ਦੇ ਰਾਹੀਂ ਕੇਂਦਰ ਦੇ ਟ੍ਰੇਨਰ ਲਈ ਉਨ੍ਹਾਂ ਦੇ ਰੋਜ਼ਗਾਰ ਵਿੱਚ ਸਹਾਇਤਾ ਹੋਵੇਗਾ।

Image

ਐੱਨਐੱਸਆਈਸੀ ਦੀ ਸੀਐੱਮਡੀ ਸੁਸ਼੍ਰੀ ਅਲਕਾ ਅਰੋੜਾ ਨੇ ਆਪਣੇ ਸੁਆਗਤ ਭਾਸ਼ਣ ਵਿੱਚ ਦੱਸਿਆ ਐੱਨਐੱਸਆਈਸੀ ਤਕਨੀਕੀ ਸੈਂਟਰ ਦਾ ਉਦੇਸ਼ ਨੌਜਵਾਨਾਂ ਨੂੰ ਮੰਗ ਕੇਂਦ੍ਰਿਤ ਟ੍ਰੇਨਿੰਗ ਪ੍ਰਦਾਨ ਕਰਨਾ ਅਤੇ ਭਵਿੱਖ ਦੇ ਅਵਸਰਾਂ ਲਈ ਉਨ੍ਹਾਂ ਨੇ ਬਾਜ਼ਰ ਲਈ ਤਿਆਰ ਬਣਾਉਣਾ ਹੈ। ਇਹ ਵਿਸ਼ਾਲ ਰੋਜ਼ਗਾਰ ਮੇਲਾ ਕੇਂਦਰ ਦੇ ਟ੍ਰੇਨਰ ਨੂੰ ਕੈਂਪਸ ਪਲੇਸਮੈਂਟ ਦੇ ਰਾਹੀਂ ਰੋਜ਼ਗਾਰ ਵਿੱਚ ਸਹਾਇਤਾ ਦੇਣ ਲਈ ਮਹਾਮਾਰੀ ਕਾਲ ਦੇ ਬਾਅਦ ਐੱਨਐੱਸਆਈਸੀ ਦੁਆਰਾ ਆਯੋਜਿਤ ਪਹਿਲਾ ਔਫਲਾਈਨ ਰੋਜ਼ਗਾਰ ਮੇਲਾ ਹੈ।

ਐੱਨਐੱਸਆਈਸੀ ਸੈਂਟਰ ਉਦਯੋਗ ਲਈ ਕੁਸ਼ਲ ਮਾਨਵ ਸ਼ਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਮੇਂ-ਸਮੇਂ ‘ਤੇ ਰੋਜ਼ਗਾਰ ਮੇਲਾ ਆਯੋਜਿਤ ਕਰਦਾ ਹੈ। ਪਿਛਲੇ 6-7 ਸਾਲਾਂ ਵਿੱਚ ਕੇਂਦਰ ਨੇ 70,000 ਤੋਂ ਅਧਿਕ ਟ੍ਰੇਨਰਾਂ ਨੂੰ ਟ੍ਰੇਂਡ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਅਨੇਕ ਕੈਂਪਸ ਪਲੇਸਮੈਂਟ ਦੇ ਰਾਹੀਂ ਸਫਲਤਾਪੂਰਵਕ ਵੱਖ-ਵੱਖ ਉਦਯੋਗਾਂ ਵਿੱਚ ਕਾਰਜ ਕਰ ਰਹੇ ਹਨ।

*****

ਐੱਮਜੇਪੀਐੱਸ



(Release ID: 1825137) Visitor Counter : 118