ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਗਰ ਪਾਲਿਕਾ ਦੇ ਬੁਣਿਆਦੀ ਢਾਂਚੇ ‘ਤੇ ਜ਼ੋਰ ਦਿੱਤਾ: ਉਨ੍ਹਾਂ ਨੇ ਕਿਹਾ, ਜੰਮੂ-ਕਸ਼ਮੀਰ ਦੇ ਲਈ ਵੱਧ ਰੋਜ਼ਗਾਰ ਸਿਰਜਣ ਅਤੇ ਸਮੱਗਰ ਸਮ੍ਰਿੱਧੀ ਦੇ ਲਈ ਖੇਤੀਬਾੜੀ ਤੋਂ ਮੁੜਨਿਰਮਾਣ ਖੇਤਰ ਵਿੱਚ ਪਰਿਵਰਤਨ ਮਹੱਤਵਪੂਰਨ ਹੈ


ਡਾਕਟਰ ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ-ਆਈਆਈਪੀਏ ਵਿੱਚ ਜੰਮੂ-ਕਸ਼ਮੀਰ ਦੇ ਸ਼ਹਿਰੀ ਸਥਾਨਾਕ ਸੰਸਥਾਵਾਂ ਦੇ ਮੇਅਰਸ/ਚੇਅਰਪਰਸਨਸ ਅਤੇ ਨਗਰ ਕਮਿਸ਼ਨਰਾਂ/ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਲਈ ਸ਼ਹਿਰੀ ਪ੍ਰਸ਼ਾਸਨ ‘ਤੇ ਤਿੰਨ ਦਿਨਾਂ ਅਨੁਕੂਲਨ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ

ਚੁਣੇ ਹੋਏ ਪ੍ਰਤਿਨਿਧੀਆਂ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ, ਜੀਵਨ ਦੀ ਗੁਣਵੱਤਾ ਵਿੱਚ ਸੁਧਾਰ, ਵਾਤਾਵਰਣ, ਆਵਾਗਮਨ, ਪਾਣੀ ਅਤੇ ਸਵੱਛਤਾ ਜਿਹੇ ਸ਼ਹਿਰੀ ਮਿਸ਼ਨਾਂ ‘ਤੇ ਧਿਆਨ ਦੇਣਾ ਚਾਹੀਦਾ ਹੈ: ਡਾਕਟਰ ਜਿਤੇਂਦਰ ਸਿੰਘ

ਡਾਕਟਰ ਜਿਤੇਂਦਰ ਸਿੰਘ ਨੇ ਜੰਮੂ ਸ਼ਹਿਰੀ ਸੰਸਥਾਵਾਂ ਦੇ ਲਈ ਆਯੋਜਿਤ ਵਰਕਸ਼ਾਪ ਨੂੰ ਸੰਬੋਧਿਤ ਕੀਤਾ, ਨਗਰ ਪਾਲਿਕਾ ਦੇ ਬੁਨਿਆਦੀ ਢਾਂਚੇ ‘ਤੇ ਜ਼ੋਰ ਦਿੱਤਾ

Posted On: 11 MAY 2022 6:11PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਮੰਤਰਾਲਾ, ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਟੈਕਨੋਲੋਜੀ ਮੰਤਰਾਲਾ, ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ ਅਤੇ ਪਰਸੋਨਲ ਅਤੇ ਲੋਕ ਸ਼ਿਕਾਇਤਾਂ ਰਾਜ ਮੰਤਰੀ, ਡਾਕਟਰ ਜਿਤੇਂਦਰ ਸਿੰਘ, ਨੇ ਜੰਮੂ-ਕਸ਼ਮੀਰ ਦੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਮੇਅਰਸ/ਚੇਅਰਪਰਸਨ ਅਤੇ ਨਗਰ ਕਮਿਸ਼ਨਰਾਂ/ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਲਈ ਸ਼ਹਿਰੀ ਪ੍ਰਸ਼ਾਸਨ ‘ਤੇ ਅਨੁਕੂਲਨ ਵਰਕਸ਼ਾਪ/ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ, ਨਗਰ ਪਾਲਿਕਾ ਦੇ ਬੁਨਿਆਦੀ ਢਾਂਚੇ ‘ਤੇ ਜ਼ੋਰ ਦਿੱਤਾ ਹੈ। ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ) ਦੇ ਚੇਅਰਮੈਨ ਦਾ ਵੀ ਅਹੁਦਾ ਸੰਭਾਲ ਰਹੇ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਛੋਟ ਅਤੇ ਦਰਮਿਆਨ ਸ਼ਹਿਰ, ਖਾਸ ਤੌਰ ‘ਤੇ ਖੇਤੀਬਾੜੀ ਉਤਪਾਦਾਂ ਦੇ ਪ੍ਰੋਸੈੱਸਿੰਗ, ਬੁਣਾਈ ਉਦਯੋਗ ਅਤੇ ਸੂਚਨਾ ਟੈਕਨੋਲੋਜੀ ਸੇਵਾਵਾਂ ਦੇ ਵਿਕਾਸ ਦੇ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੇ ਲਈ ਨਗਰ ਪਾਲਿਕਾ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

https://ci3.googleusercontent.com/proxy/xE9HQnP9OSQ51zg7ICIJniag0psICIwULo6jJNXlXEgTK3wxY6cSAiF4v8DEMivIHz-9UY77gRp10rwhjoXC0znTBGw-RmX0r6Tl57urLwckVxQSjLM5nF6pcQ=s0-d-e1-ft#https://static.pib.gov.in/WriteReadData/userfiles/image/image001JATS.jpg
 

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲਈ ਖੇਤੀਬਾੜੀ ਖੇਤਰ ਤੋਂ ਮੁੜ-ਨਿਰਮਾਣ ਖੇਤਰ ਦੇ ਵੱਲ ਪਰਿਵਰਤਨ ਖਾਸ ਤੌਰ ‘ਤੇ ਮਹੱਤਵਪੂਰਨ ਹੈ, ਜਿਸ ਨੇ ਖਾਸ ਤੌਰ ‘ਤੇ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਰਾਜ ਦੀ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਆਰਥਿਕ ਵਿਕਾਸ ਅਤੇ ਨਿਵੇਸ਼ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਉਠਾਏ ਹਨ। ਇਹ ਕਦਮ ਰਾਜ ਦੀ ਆਰਥਿਕ ਰੂਪਰੇਖਾ ਵਿੱਚ ਬਦਲਾਵ ਲਿਆਉਣਗੇ ਅਤੇ ਮੁੜ-ਨਿਰਮਾਣ ਅਤੇ ਸੇਵਾਵਾਂ ਵਿੱਚ ਰੋਜ਼ਗਾਰ ਦੇ ਅਧਿਕ ਅਵਸਰ ਸਿਰਜਣਗੇ।

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕੋਲ ਜੰਮੂ-ਕਸ਼ਮੀਰ ਦੇ ਵਿਕਾਸ ਦੇ ਲਈ ਵੱਡੀਆਂ ਯੋਜਨਾਵਾਂ ਹਨ ਅਤੇ ਉਸੇ ਦੇ ਅਨੁਸਾਰ ਅਸੀਂ 74ਵੇਂ ਸੰਵਿਧਾਨ ਸੰਸ਼ੋਧਨ ਐਕਟ ਦੇ ਤਹਿਤ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣਵੀਂ ਸੰਸਥਾਵਾਂ ਦੇ ਨਾਲ, ਭਾਰਤ ਸਰਕਾਰ ਦੇ ਸ਼ਹਿਰੀ ਮਿਸ਼ਨਾਂ ਜਿਹੇ ਬੁਣਿਆਦੀ ਢਾਂਚਿਆਂ ਦੇ ਵਿਕਾਸ, ਜੀਵਨ ਦੀ ਗੁਣਵੱਤਾ ਵਿੱਚ ਸੁਧਾਰ, ਵਾਤਾਵਰਣ, ਆਵਾਗਮਨ, ਪਾਣੀ ਅਤੇ ਸਵੱਛਤਾ ਨੂੰ ਲਾਗੂ ਕਰਨ ਨਾਲ ਪੂਰੇ ਤੌਰ ‘ਤੇ ਵਿਕਾਸ ਹੋਵੇਗਾ।

ਡਾਕਟਰ ਜਿਤੇਂਦਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾਂ ਅਨੁਕੂਲਨ ਪ੍ਰੋਗਰਾਮ ਸਰਕਾਰੀ ਮਿਸ਼ਨਾਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਉਪਯੁਕਤ ਜਾਣਕਾਰੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਸੰਤੋਸ਼ ਵਿਅਕਤ ਕਰਨ ਦੇ ਨਾਲ ਕਿਹਾ ਕਿ ਰਾਜ ਦੇ ਸ਼ਹਿਰ ਸਵੱਛ ਭਾਰਤ ਮਿਸ਼ਨ (ਸ਼ਹਿਰੀ), ਆਜੀਵਿਕਾ ਪ੍ਰੋਤਸਾਹਨ, ਅੰਮ੍ਰਿਤ (ਅਟਲ ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਮਿਸ਼ਨ) ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਕਦਮ ਉਠਾ ਰਹੇ ਹਨ, ਅਤੇ ਪੀਐੱਮ ਸਵਨਿਧੀ ਯੋਜਨਾ, ਜੋ ਰੇਹੜੀ ਪਟਰੀ ਵਾਲੇ ਵਿਕ੍ਰੇਤਾਵਾਂ ਨੂੰ ਡਿਜੀਟਲ ਲੈਣ-ਦੇਣ ਕਰਨ ਵਿੱਚ ਮਦਦ ਕਰ ਰਹੇ ਹਨ ਅਤੇ ਕਾਰਜਸ਼ੀਲ ਪੂੰਜੀ ਲੋਨ ਅਤੇ ਸਮੇਂ ‘ਤੇ ਮੁੜ ਭੁਗਤਾਨ ‘ਤੇ ਰਿਆਇਤਾਂ ਦੇ ਰਹੇ ਹਨ। ਮੰਤਰੀ ਮਹੋਦਯ ਨੇ ਕਿਹਾ ਕਿ ਪਾਣੀ, ਸਵੱਛਤਾ, ਆਵਾਗਮਨ ਅਤੇ ਆਵਾਸਨ ਧਿਆਨ ਦੇਣ ਦੇ ਪ੍ਰਮੁੱਖ ਖੇਤਰ ਹਨ। ਉਨ੍ਹਾਂ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਨੂੰ ਨਲ ਤੋਂ ਜਲ ਪ੍ਰਦਾਨ ਕਰਨ ‘ਤੇ ਪ੍ਰਮੁੱਖ ਰੂਪ ਨਾਲ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਸਾਰੇ ਸ਼ਹਿਰੀ ਖੇਤਰਾਂ ਦੇ ਲਈ ਓਡੀਐੱਫ (ਖੁੱਲੇ ਵਿੱਚ ਸ਼ੌਚ ਤੋਂ ਮੁਕਤ) ਦਾ ਦਰਜਾ ਹਾਸਲ ਕਰ ਲਿਆ ਹੈ। ਸਮਾਰਟ ਸਿਟੀਜ਼ ਮਿਸ਼ਨ ਬੁਨਿਆਦੀ ਢਾਂਚਾ ਅਤੇ ਪ੍ਰਸ਼ਾਸਨ ਪ੍ਰਦਾਨ ਕਰ ਰਿਹਾ ਹੈ, ਜਦਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਪੀਐੱਮਏਵਾਈ ਕਿਫਾਇਤੀ ਆਵਾਸ ਉਪਲਬਧ ਕਰਵਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ।

https://ci4.googleusercontent.com/proxy/Yf0Zrr6M5SIr9JASN1noQp7FgrgCvg25SvQB-9dTZ_i2dYZvKqAZRac07kMBx0CneS30OpHQRYHBrQ_1KALMl6MsuWu0D24MBpIYvrYlkdihPUIZHoqt5SHq5w=s0-d-e1-ft#https://static.pib.gov.in/WriteReadData/userfiles/image/image002PXJS.jpg

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਆਲਮੀ ਉਦਾਹਰਣਾਂ ਦੇ ਆਲੋਕ ਵਿੱਚ, ਭਾਰਤ ਨੇ ਸ਼ਹਿਰੀ ਖੇਤਰਾਂ ਦੇ ਅੰਦਰ ਅਤੇ ਆਸਪਾਸ ਮੁੜਨਿਰਮਾਣ ਅਤੇ ਸੇਵਾਵਾਂ ਦੇ ਵਿਸਤਾਰ ਦਾ ਅਨੁਸਰਣ ਕੀਤਾ ਹੈ ਇਹ ਗੈਰ-ਖੇਤੀਬਾੜੀ ਖੇਤਰ ਸਕਲ ਘਰੇਲੂ ਉਤਪਾਦ ਦਾ 86 ਪ੍ਰਤੀਸ਼ਤ ਹਿੱਸਾ ਪ੍ਰਦਾਨ ਕਰ ਰਿਹਾ ਹੈ ਜਦਕਿ ਸਿਰਫ 35 ਤੋਂ 40 ਪ੍ਰਤੀਸ਼ਤ ਆਬਾਦੀ ਸ਼ਹਿਰੀ ਭਾਰਤ ਵਿੱਚ ਨਿਵਾਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਵਿੱਚ ਦਿਖਾਈ ਦਿੰਦਾ ਹੈ ਕਿ ਸ਼ਹਿਰੀਕਰਣ ਦੇ ਔਸਤ ਪੱਧਰ ਤੋਂ ਉੱਪਰ ਵਾਲੇ ਰਾਜਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ ਆਦਿ ਜਿਹੀ ਸ਼ਹਿਰੀਕਰਣ ਦੇ ਹੇਠਾਂ ਵਾਲੇ ਰਾਜਾਂ ਦੀ ਤੁਲਨਾ ਵਿੱਚ ਬਹੁਤ ਵੱਧ ਹੈ। ਗੁਜਰਾਤ, ਉੱਤਰ ਪ੍ਰਦੇਸ਼ ਤੋਂ ਲੈ ਕੇ ਤਮਿਲਨਾਡੂ ਜਿਹੇ ਰਾਜਾਂ ਨੇ ਜਾਂ ਤਾਂ 50 ਪ੍ਰਤੀਸ਼ਤ ਦਾ ਆਂਕੜਾ (ਤਮਿਲਨਾਡੂ) ਪ੍ਰਾਪਤ ਕਰ ਲਿਆ ਹੈ ਜਾਂ ਸ਼ਹਿਰੀਕਰਣ ਦੇ ਬਹੁਤ ਕਰੀਬ ਹੈ।

ਜੰਮੂ-ਕਸ਼ਮੀਰ ਬਾਰੇ ਫਿਰ ਤੋਂ ਗੱਲਬਾਤ ਕਰਦੇ ਹੋਏ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਵਰ੍ਹੇ 2011 ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 27 ਪ੍ਰਤੀਸ਼ਤ ਸ਼ਹਿਰੀ ਅਬਾਦੀ ਸੀ ਅਤੇ ਇਹ ਸ਼ਹਿਰੀਕਰਣ ਦੇ ਅੱਧੇ ਰਸਤੇ ਦੇ ਵੱਲ ਵਧਣ ਦੀ ਚੁਣੌਤੀ ਹੈ, ਜਿਸ ਦਾ ਅਰਥ ਹੈ ਆਉਣ ਵਾਲੇ ਦਹਾਕਿਆਂ ਵਿੱਚ ਉਦਯੋਗਾਂ ਅਤੇ ਨਿਵੇਸ਼ ‘ਤੇ ਵੱਧ ਧਿਆਨ ਦੇਣਾ ਹੋਵੇਗਾ। ਇਸ ਯਾਤਰਾ ਪ੍ਰਕਿਰਿਆ ਦਾ ਅਰਥ ਹੈ ਕਿ ਸਾਡੇ ਸ਼ਹਿਰੀ ਮਿਸ਼ਨਾਂ ਦੁਆਰਾ ਕੀਤੀ ਗਈ ਨਗਰ ਪਾਲਿਕਾ ਸੇਵਾਵਾਂ ਅਤੇ ਬੁਣਿਆਦੀ ਢਾਂਚਿਆਂ ਦੇ ਲਈ ਸ਼ਹਿਰੀ ਖੇਤਰ ਦੇ ਸੁਧਾਰਾਂ ਨੂੰ ਪ੍ਰਭਾਵੀ ਢੰਗ ਨਾਲ ਤੇਜ਼ ਕਰਨਾ ਹੈ। ਡਾਕਟਰ ਜਿਤੇਂਦਰ ਸਿੰਘ ਨੇ ਇਹ ਰੇਖਾਂਕਿਤ ਕੀਤਾ ਕਿ ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਨਗਰ ਸੰਸਥਾਵਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ ਕਿਉਂਕਿ ਇਹ ਨੇਤਾ ਜ਼ਮੀਨੀ ਪੱਧਰ ਦੇ ਨੇਤਾਵਾਂ ਦਾ ਇੱਕ ਸਮੂਹ ਬਣਾਉਂਦੇ ਹਨ ਅਤੇ ਲੋਕਤੰਤਰ ਦੇ ਸਾਡੇ ਸੰਘੀ ਢਾਂਚੇ ਵਿੱਚ ਹੇਠਲੇ ਪੱਧਰ ਦੀ ਅਗਵਾਈ ਨੂੰ ਹੁਲਾਰਾ ਦੇਣਾ।

ਡਾਕਟਰ ਜਿਤੇਂਦਰ ਸਿੰਘ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਕਿਹਾ ਕਿ ਸੁਤੰਤਰਤਾ ਦੇ 75ਵੇਂ ਵਰ੍ਹੇ ਵਿੱਚ ਆਈਆਈਪੀਏ ਦੁਆਰਾ ਇਸ ਪ੍ਰੋਗਰਾਮ ਦੇ ਆਯੋਜਨ ਦਾ ਭਾਰਤ@2047 ਦੇ ਲਈ ਸਾਡੀਆਂ ਯੋਜਨਾਵਾਂ ਦੇ ਮੱਦੇਨਜ਼ਰ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 25 ਵਰ੍ਹਿਆਂ ਦੌਰਾਨ ਭਾਰਤ ਅਰਧ-ਸ਼ਹਿਰੀ (25 ਪ੍ਰਤੀਸ਼ਤ ਤੋਂ ਵੱਧ) ਤੋਂ ਸ਼ਹਿਰੀ ਬਹੁਸੰਖਿਅਕ ਸਮਾਜ ਦੇ ਵੱਲ ਪਰਿਵਰਤਨ ਨਾਲ ਗੁਜਰੇਗਾ ਅਤੇ ਆਰਥਿਕ ਵਿਕਾਸ ਅਤੇ ਸ਼ਹਿਰੀਕਰਣ ਨਾਲ-ਨਾਲ ਚਲੇਗਾ। ਮੰਤਰੀ ਮਹੋਦਯ ਨੇ ਆਸ਼ਾ ਵਿਅਕਤ ਕੀਤੀ ਕਿ ਸ਼ਹਿਰੀ ਪ੍ਰਸ਼ਾਸਨ ‘ਤੇ ਇਹ ਤਿੰਨ ਦਿਨਾਂ ਪ੍ਰੋਗਰਾਮ ਸਾਡੇ ਹਰੇਕ ਚੁਣੇ ਪ੍ਰਤੀਨਿਧੀ ਦੇ ਲਈ ਜਿਉਂਦਾ ਜਾਗਦਾ ਵਿਸ਼ਾ ਅਤੇ ਏਜੰਡਾ ਪ੍ਰਦਾਨ ਕਰੇਗਾ ਅਤੇ ਰਾਜ ਨੂੰ ਸਵੱਛ, ਹਰਾ-ਭਰਾ ਅਤੇ ਉਤਪਾਦਕ ਸ਼ਹਿਰ ਬਣਾਉਣ ਦੇ ਸਾਡੇ ਪ੍ਰਯਤਨਾਂ ਨੂੰ ਹੋਰ ਹੁਲਾਰਾ ਪ੍ਰਦਾਨ ਕਰੇਗਾ।

************

ਐੱਸਐੱਨਸੀ/ਆਰਆਰ


(Release ID: 1824838) Visitor Counter : 152