ਰੇਲ ਮੰਤਰਾਲਾ
ਕੋਇਲਾ ਕੰਪਨੀਆਂ ਅਤੇ ਭਾਰਤੀ ਰੇਲ ਨੇ ਸੰਯੁਕਤ ਰੂਪ ਤੋਂ ਬਿਜਲੀ ਖੇਤਰ ਲਈ ਘਰੇਲੂ ਕੋਇਲੇ ਦੇ 415 ਰੇਕ ਅਤੇ ਆਯਾਤ ਕੋਇਲੇ ਦੇ 30 ਰੇਕ ਦੀ ਪ੍ਰਤੀਦਿਨ ਕੋਇਲਾ ਲੋਡਿੰਗ ਸੁਨਿਸ਼ਚਿਤ ਕਰਨ ਦੀ ਪਰਿਕਲਪਨਾ ਕੀਤੀ ਹੈ
ਕੋਇਲਾ ਰੈਕਾਂ ਦੀ ਢੁਲਾਈ ਵਿੱਚ ਤੇਜ਼ੀ ਲਿਆਉਣ ਲਈ ਪਰਿਚਾਲਨ ਕੁਸ਼ਲਤਾ ਦੇ ਅਨੇਕ ਉਪਾਅ ਕੀਤੇ ਗਏ ਹਨ
Posted On:
11 MAY 2022 5:34PM by PIB Chandigarh
ਭਾਰਤੀ ਰੇਲ ਦੁਆਰਾ ਮੰਗ ਦੇ ਅਨੁਸਾਰ ਬਿਜਲੀ ਉਤਪਾਦਨ ਪਲਾਂਟ ਲਈ ਕੋਇਲੇ ਦੀ ਲੋਡਿੰਗ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਭਾਰਤੀ ਰੇਲ ਕੋਇਲਾ ਕੰਪਨੀਆਂ ਦੁਆਰਾ ਸਾਈਡਿੰਗ/ਗੁਡ ਸ਼ੇਡ ਵਿੱਚ ਲਿਆਏ ਗਏ ਸਾਰੇ ਘਰੇਲੂ ਕੋਇਲੇ ਅਤੇ ਬਿਜਲੀ ਉਤਪਾਦਕ ਕੰਪਨੀਆਂ ਦੁਆਰਾ ਬੰਦਰਗਾਹ ‘ਤੇ ਲਿਆਏ ਗਏ ਆਯਾਤ ਕੋਇਲੇ ਦੀ ਢੁਲਾਈ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ।
ਮਈ 2022 ਦੇ ਦੌਰਾਨ, ਬਿਜਲੀ ਖੇਤਰ ਲਈ ਰੇਕ ਦੀ ਉਪਲਬਧਤਾ ਵਿੱਚ ਔਸਤਨ 472 ਰੇਕ ਪ੍ਰਤੀਦਿਨ ਦਾ ਵਾਧਾ ਹੋਇਆ। ਕੋਇਲਾ ਕੰਪਨੀਆਂ ਅਤੇ ਰੇਲਵੇ ਦੋਨਾਂ ਨੇ ਸੰਯੁਕਤ ਰੂਪ ਤੋਂ ਬਿਜਲੀ ਖੇਤਰ ਲਈ ਘਰੇਲੂ ਕੋਇਲੇ ਦੇ 415 ਰੇਕ ਅਤੇ ਆਯਾਤ ਹੋਏ ਕੋਇਲੇ ਦੇ 30 ਰੇਕ ਪ੍ਰਤੀਦਿਨ ਕੋਇਲਾ ਲੋਡਿੰਗ ਸੁਨਿਸ਼ਚਿਤ ਕਰਨ ਦੀ ਪਰਿਕਲਪਨਾ ਕੀਤੀ ਹੈ। ਮੌਜੂਦਾ ਮਹੀਨੇ ਵਿੱਚ ਬਿਜਲੀ ਉਤਪਾਦਨ ਪਲਾਂਟਾਂ ਲਈ ਘਰੇਲੂ ਕੋਇਲੇ ਦੀ ਲੋਡਿੰਗ ਔਸਤਨ 409 ਰੇਕ ਪ੍ਰਤੀਦਿਨ ਕੀਤੀ ਗਈ ਹੈ।
ਓਡੀਸ਼ਾ ਦੇ ਕੋਇਲਾ ਖੇਤਰਾਂ ਵਿੱਚ ਲਗਾਤਾਰ ਹੜਤਾਲ ਦਾ ਮੁੱਦਾ ਰਿਹਾ ਹੈ, ਜਿਸ ਵਿੱਚ ਵਿਸ਼ੇਸ਼ ਰੂਪ ਤੋਂ ਤਾਲਚੇਰ ਖੇਤਰ ਵਿੱਚ ਕੋਇਲਾ ਨਿਕਾਸੀ ਪ੍ਰਭਾਵਿਤ ਹੋਇਆ ਹੈ। ਹਾਲਾਂਕਿ, ਰੇਲਵੇ ਨੇ ਬਿਜਲੀ ਖੇਤਰ ਲਈ ਅਖਿਲ ਭਾਰਤੀ ਪੱਧਰ ‘ਤੇ 60 ਅਤਿਰਿਕਤ ਖਾਲੀ ਰੇਕ ਰੱਖੇ ਹਨ।
ਕੋਇਲਾ ਰੇਕਾਂ ਦੀ ਢੁਲਾਈ ਵਿੱਚ ਤੇਜ਼ੀ ਲਿਆਉਣ ਲਈ ਪਰਿਚਾਲਨ ਕੁਸ਼ਲਤਾ ਦੇ ਅਨੇਕ ਉਪਾਅ ਕੀਤੇ ਗਏ ਹਨ।
ਵੱਖ-ਵੱਖ ਬਿਜਲੀ ਪਲਾਂਟ ਨੂੰ ਕੋਇਲਾ ਰੇਕਾਂ ਦੀ ਨਿਰਵਿਘਨ ਅਤੇ ਸਮੇਂ ‘ਤੇ ਆਵਾਜਾਈ ਦੇ ਮਹੱਤਵ ‘ਤੇ ਬਲ ਦਿੱਤਾ ਗਿਆ ਹੈ। ਲੌਡਿੰਗ/ਅਨਲੌਡਿੰਗ ਦੇ ਸਥਾਨਾਂ ‘ਤੇ ਹਰੇਕ ਕਾਰਜ ਦੇ ਲਈ ਕੋਇਲਾ ਰੇਕਾਂ ਦੇ ਰੁਕਾਵਟ ਅਤੇ ਮਾਰਗ ਵਿੱਚ ਆਵਾਜਾਈ ਦੀ ਨਿਗਰਾਨੀ ਖੇਤਰ ਪੱਧਰ ‘ਤੇ ਮੰਡਲ ਟੀਮ ਦੁਆਰਾ ਕੀਤੀ ਜਾ ਰਹੀ ਹੈ।
ਭੀੜਭਾੜ ਵਾਲੇ ਮਾਰਗਾਂ ਵਿੱਚ ਲੰਬੀ ਦੂਰੀ ਤੱਕ ਢੁਲਾਈ ਅਤੇ ਕਾਨਵੌਇ ਰੇਕਾਂ ਨੂੰ ਵਧਾਇਆ ਗਿਆ ਹੈ। ਚਾਲੂ ਵਿੱਤ ਸਾਲ ਵਿੱਚ ਕੋਇਲੇ ਦੀ ਲੋਡਿੰਗ ਲਈ ਅਤਿਰਿਕਤ 100 ਰੇਕ ਜੁਟਾਏ ਜਾਣਗੇ, ਜਿਸ ਵਿੱਚ ਬਿਜਲੀ ਖੇਤਰ ਲਈ ਰੇਕ ਦੀ ਉਪਲਬਧਤਾ ਵਿੱਚ ਹੋਰ ਸੁਧਾਰ ਹੋਵੇਗਾ। ਇਸ ਦੇ ਇਲਾਵਾ ਕੋਇਲੇ ਦੀ ਭਵਿੱਖ ਦੀ ਮੰਗ ਨੂੰ ਪੂਰਾ ਕਰਨ ਲਈ ਭਾਰਤੀ ਰੇਲ ਨੇ ਪਹਿਲੇ ਹੀ 1,00,000 ਤੋਂ ਵੱਧ ਵੈਗਨਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਵੈਗਨ ਦੀ ਉਪਲਬਧਤਾ ਵਿੱਚ ਹੋਰ ਸੁਧਾਰ ਹੋਵੇਗਾ।
***************
ਆਰਕੇਜੇ/ਐੱਮ
(Release ID: 1824745)
Visitor Counter : 133