ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰੋਜੈਕਟਾਂ ਦੇ ਸਫਲ ਸਮਾਪਨ ਲਈ ਪ੍ਰਮਾਣਿਤ ਟੈਕਨੋਲੋਜੀ, ਆਰਥਿਕ ਵਿਵਹਾਰਕਤਾ, ਕੱਚੇ ਮਾਲ ਦੀ ਉਪਲਬਧਤਾ ਅਤੇ ਪ੍ਰਭਾਵੀ ਮਾਰਕੀਟਿੰਗ ਬਹੁਤ ਜ਼ਰੂਰੀ ਹੈ

Posted On: 09 MAY 2022 4:18PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਪ੍ਰੋਜੈਕਟਾਂ ਦੇ ਸਫਲ ਸਮਾਪਨ ਲਈ ਪ੍ਰਮਾਣਿਤ ਟੈਕਨੋਲੋਜੀ, ਆਰਥਿਕ ਵਿਵਹਾਰਕਤਾ, ਕੱਚੇ ਮਾਲ ਦੀ ਉਪਲਬਧਤਾ ਅਤੇ ਪ੍ਰਭਾਵੀ ਮਾਰਕੀਟਿੰਗ ਬਹੁਤ ਜ਼ਰੂਰੀ ਹੈ। ਸੀਐੱਸਆਈਆਰ-ਸੀਆਰਆਰਆਈ ਦੁਆਰਾ ਟੋਇਆਂ ਦੀ ਮੁਰੰਮਤ ਲਈ ਮੋਬਾਈਲ ਕੋਲਡ ਮਿਕਸਰ ਕਮ ਪੇਵਰ ਮਸ਼ੀਨ ਅਤੇ ਪੈਚ ਫਿਲ ਮਸ਼ੀਨ ਦਾ ਉਦਘਾਟਨ ਕਰਦੇ ਹੋਏ 

ਸ਼੍ਰੀ ਗਡਕਰੀ ਨੇ ਕਿਹਾ ਕਿ ਸੜਕ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨਿਰਮਾਣ ਲਾਗਤ ਨੂੰ ਘੱਟ ਕਰਨਾ ਹੈ ਅਤੇ ਨਿਰਮਾਣ ਦੀ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਟੈਕਨੋਲੋਜੀ ਦਾ ਪੇਟੇਂਟ ਰਜਿਸਟ੍ਰੇਸ਼ਨ ਕਰਵਾਉਣ ਮਾਮਲੇ ਦਾ ਅੰਤਰ ਨਹੀਂ ਹੈ ਬਲਕਿ ਜਦ ਤੱਕ ਪੇਟੇਂਟ ਦਾ ਵਪਾਰੀਕਰਨ ਨਾ ਹੋਵੇ ਅਤੇ ਉਸ ਦਾ ਪੂਰਾ ਉਪਯੋਗ ਨਹੀਂ ਹੋ ਜਾਂਦਾ ਹੈ, ਜਦ ਤੱਕ ਇਹ ਸੰਗਠਨ ਦੀ ਜ਼ਿੰਮੇਦਾਰੀ ਹੈ ਕਿ ਉਹ ਨਿਯਮਿਤ ਰੂਪ ਤੋਂ ਅਨੁਵਰਤੀ ਕਾਰਵਾਈ ਕਰਦੇ ਹੋਏ ਇਸ ਨੂੰ ਅੰਤਿਮ ਸਮਾਪਨ ਤੱਕ ਲੈ ਜਾਏ।

ਸ਼੍ਰੀ ਗਡਕਰੀ ਨੇ ਕਿਹਾ ਕਿ ਵੱਖ-ਵੱਖ ਕਾਰਨਾ ਤੋਂ ਪ੍ਰਣਾਲੀ ਨੂੰ ਪ੍ਰਮਾਣਿਤ ਟੈਕਨੋਲੋਜੀ ਨੂੰ ਅਪਣਾਉਣ ਵਿੱਚ ਕੁਝ ਝਿਜਕ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਨਵੀਆਂ ਪ੍ਰਣਾਲੀਆਂ ਅਤੇ ਟੈਕਨੋਲੋਜੀਆਂ ਨੂੰ ਲਾਗੂ ਕਰਨ ਲਈ ਸੰਚਾਰ, ਤਾਲਮੇਲ ਦੀ ਜ਼ਰੂਰਤ ਹੈ। ਉਨ੍ਹਾਂ ਨੇ 1997 ਵਿੱਚ ਨਾਗਪੁਰ ਵਿੱਚ ਸਮਿੰਟ-ਕੰਕ੍ਰੀਟ ਦੀ ਸੜਕ ਦੇ ਨਿਰਮਾਣ ਦਾ ਡਿਜਾਈਨ ਤਿਆਰ ਕਰਨ ਲਈ ਸੀਐੱਸਆਈਆਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਸੜਕਾਂ ਵਿੱਚ ਅੱਜ ਤੱਕ ਕੋਈ ਟੋਇਆਂ ਨਹੀਂ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਵਿੱਚ ਸਟੀਲ ਅਤੇ ਸਮਿੰਟ ਦੇ ਵਿਕਲਪ ਦਾ ਇਸਤੇਮਾਲ ਕਰਨ ਬਾਰੇ ਹਰ ਸੰਭਵ ਯਤਨ ਕੀਤਾ ਜਾਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਰੋਟ ਟ੍ਰਾਂਸਪੋਰਟ ਅਤੇ ਹਾਈਵੇਅਜ਼ ਖੇਤਰ ਵਿੱਚ ਵਿਗਿਆਨ ਅਤੇ ਟੈਕਨੋਲੋਜੀ  ਨੂੰ ਵਧ ਦੇ ਪ੍ਰਯੋਗ ਨਾਲ ਭਾਰਤ ਦੀ ਵਿਕਾਸ ਯਾਤਰਾ ਵਿੱਚ ਬਹੁਮੁੱਲ ਯੋਗਦਾਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਸਸਤੀ, ਟਿਕਾਊ ਅਤੇ ਰੀਸਾਈਕਲ ਯੋਗ ਟੈਕਨੋਲੋਜੀਆਂ ਦੇ ਉਪਯੋਗ ਨਾਲ ਭਾਰਤ ਦੇ ਮੁੱਖ ਮਾਰਗ ਨੈੱਟਵਰਕ ਦਾ ਤੇਜੀ ਨਾਲ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੀ ਤਰੱਕੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਰਾਹੀਂ ਹੀ ਨਿਰਧਾਰਿਤ ਕੀਤੀ ਜਾਵੇਗੀ।

ਡਾ. ਜਿਤੇਂਦਰ ਸਿੰਘ ਨੇ ਬਿਟੁਮੈਨ ਇਮਲਸ਼ਨ ਦਾ ਉਪਯੋਗ ਕਰਦੇ ਹੋਏ ਬਲੈਕ ਟੌਪ ਲੇਅਰ ਨਿਰਮਾਣ ਲਈ ‘ਮੋਬਾਈਲ ਕੋਲਡ ਮਿਕਸਰ ਕਮ ਪੇਵਰ’ ਦੇ ਦੋ ਉਪਕਰਣਾਂ ਦੇ ਯੋਗਦਾਨ ਅਤੇ ਟੋਇਆਂ ਦੀ ਮੁਰੰਮਤ ਲਈ “ਪੈਚ ਫਿਲ ਮਸ਼ੀਨ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਆਤਮਨਿਰਭਰ ਭਾਰਤ ਦੇ ਢੁੱਕਵੇਂ ਉਦਾਹਰਣ ਹਨ ਕਿਉਂਕਿ ਦੋਨੋਂ ਹੀ ਉਪਕਰਨ ਪੂਰੀ ਤਰ੍ਹਾਂ ਦੇਸ਼ ਵਿੱਚ ਹੀ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ‘ਕੋਲਡ ਮਿਕਸਰ’ ਅਤੇ ‘ਪੈਚ ਫਿਲ ਮਸ਼ੀਨ’ ਭਾਰਤ ਦੇ ਪਹਾੜੀ ਰਾਜਾਂ, ਵਿਸ਼ੇਸ਼ ਰੂਪ ਤੋਂ ਉੱਤਰ ਪੂਰਬ ਖੇਤਰ ਵਿੱਚ ਰੋਡ ਅਤੇ ਹਾਈਵੇਅਜ਼ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

********

 ਐੱਮਜੇਪੀਐੱਸ


(Release ID: 1824190) Visitor Counter : 133