ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਨੇ ਲਖਨਊ ਵਿੱਚ ਖੇਤਰੀ ਸੰਮੇਲਨ ਦੇ ਨਾਲ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਸਮਾਰੋਹ ਮਨਾਇਆ

Posted On: 05 MAY 2022 6:17PM by PIB Chandigarh

 ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਸਮਾਰੋਹ ਮਨਾਉਂਦੇ ਹੋਏ ਐੱਨਐੱਚਏਆਈ ਦੀ ਚੇਅਰਪਰਸਨ ਸ਼੍ਰੀਮਤੀ ਅਲਕਾ ਉਪਾਧਿਆਏ ਨੇ ਲਖਨਊ ਵਿੱਚ ਖੇਤਰੀ ਅਧਿਕਾਰੀਆਂ ਦੇ ਦੋ ਦਿਨਾਂ ਸੰਮੇਲਨ ਦਾ ਉਦਘਾਟਨ ਕੀਤਾ। 5-6 ਮਈ, 2022 ਨੂੰ ਆਯੋਜਿਤ ਹੋਣ ਵਾਲੀ ਇਹ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ ਜੋ ਗਿਆਨ, ਉਪਲਬਧੀਆਂ ਅਤੇ ਚੁਣੌਤੀਆਂ ਨੂੰ ਸਾਂਝਾ ਕਰਨ ਲਈ ਇੱਕ ਸਮਾਨ ਮੰਚ ‘ਤੇ ਐੱਨਐੱਚਏਆਈ ਦੇ ਅਧਿਕਾਰੀਆਂ ਅਤੇ ਪੂਰਵੀ ਅਤੇ ਪੱਛਮ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਬਿਹਾਰ ਦੇ ਹੋਰ ਹਿਤਧਾਰਕਾਂ ਨੂੰ ਇੱਕਠੇ ਲਿਆਉਂਦੀ ਹੈ। ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਸਮਾਰੋਹਾਂ ਦੇ ਹਿੱਸੇ ਦੇ ਰੂਪ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਪ੍ਰਕਾਰ ਦੇ ਹੋਰ ਅਧਿਕ ਸੰਮੇਲਨ ਆਯੋਜਿਤ ਕੀਤੇ ਜਾਣਗੇ।

ਪ੍ਰੋਜੈਕਟਾਂ ਦੀ ਸਮੀਖਿਆ ਦੇ ਅਤਿਰਿਕਤ, ਇਸ ਦੋ ਦਿਨਾਂ ਸੰਮੇਲਨ ਵਿੱਚ ਚੇਅਰਪਰਸਨ ਦੇ ਨਾਲ ਐੱਨਐੱਚਏਆਈ ਦੇ ਖੇਤਰੀ ਅਧਿਕਾਰੀਆਂ ਅਤੇ ਪ੍ਰੋਜੈਕਟ ਨਿਦੇਸ਼ਕਾਂ ਦੀ ਮੁਕਤ ਚਰਚਾ ਲਈ ਇੱਕ ਓਪਨ ਹਾਊਸ ਦਾ ਵੀ ਆਯੋਜਨ ਕੀਤਾ ਜਾਵੇਗਾ। ‘ਈਜ਼ ਆਵ੍ ਡੁਇੰਗ ਬਿਜਨਸ ’ ਵਿੱਚ ਸੁਧਾਰ ਲਿਆਉਣ ‘ਤੇ ਇੱਕ ਸੈਸ਼ਨ ਆਯੋਜਿਤ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ ਅਤੇ ‘ਨਿਰਮਾਣ ਉਪਕਰਣ ਅਤੇ ਟੈਕਨੋਲੋਜੀ’ ‘ਤੇ ਇੱਕ ਗਿਆਨ ਸਾਂਝਾ ਕਰਨ ਵਾਲੇ ਸੈਸ਼ਨ ਦਾ ਵੀ ਆਯੋਜਨ ਕੀਤਾ ਜਾਵੇਗਾ।

ਇਹ ਸੰਮੇਲਨ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਜਨਰਲ (ਸੇਵਾ-ਮੁਕਤ) ਵੀ ਕੇ ਸਿੰਘ ਦੇ ਸੰਬੋਧਨ ਦੇ ਨਾਲ 6 ਮਈ,  2022 ਨੂੰ ਸੰਪੰਨ ਹੋਵੇਗਾ।

 **************

ਐੱਮਜੇਪੀਐੱਸ



(Release ID: 1823241) Visitor Counter : 164


Read this release in: English , Urdu , Hindi