ਉਪ ਰਾਸ਼ਟਰਪਤੀ ਸਕੱਤਰੇਤ

ਸਾਡੀ ਨੌਜਵਾਨ ਪੀੜ੍ਹੀ ਨੂੰ ਬਹੁਤ ਸਾਰੇ ਘੱਟ ਜਾਣੇ-ਪਹਿਚਾਣੇ ਆਜ਼ਾਦੀ ਘੁਲਾਟੀਆਂ ਦੁਆਰਾ ਪ੍ਰੇਰਿਤ ਕਰਨ ਲਈ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ - ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਆਜ਼ਾਦੀ ਘੁਲਾਟੀਏ ਅਤੇ ਸਿਆਸਤਦਾਨ ਮਰਹੂਮ ਸ਼੍ਰੀ ਹੇਮਵਤੀ ਨੰਦਨ ਬਹੁਗੁਣਾ ਦੀ ਜੀਵਨੀ ਰਿਲੀਜ਼ ਕੀਤੀ



ਉਪ ਰਾਸ਼ਟਰਪਤੀ ਨੇ ਸ਼੍ਰੀ ਹੇਮਵਤੀ ਨੰਦਨ ਬਹੁਗੁਣਾ ਦੀ ਇੱਕ ਦਲੇਰ ਅਤੇ ਨਿਡਰ ਨੇਤਾ ਵਜੋਂ ਪ੍ਰਸ਼ੰਸਾ ਕੀਤੀ, ਜਿਨ੍ਹਾਂ ਗ਼ਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਕੰਮ ਕੀਤਾ

Posted On: 04 MAY 2022 6:37PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਸਾਡੇ ਬਹੁਤ ਸਾਰੇ ਨਾਇਕਾਂ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਉਹ ਮਾਨਤਾ ਅਤੇ ਸਨਮਾਨ ਨਹੀਂ ਮਿਲਿਆਜਿਸ ਦੇ ਉਹ ਹੱਕਦਾਰ ਸਨ। ਇਸ ਲਈ ਉਨ੍ਹਾਂ ਨੇ ਅਜਿਹੇ ਮਹਾਨ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਕੁਰਬਾਨੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦਾ ਸੱਦਾ ਦਿੱਤਾ ਤਾਂ ਜੋ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚਲਣ ਅਤੇ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।

ਅੱਜ ਉਪ-ਰਾਸ਼ਟਰਪਤੀ ਨਿਵਾਸ ਵਿਖੇ ਮਰਹੂਮ ਸੁਤੰਤਰਤਾ ਸੈਨਾਨੀ ਅਤੇ ਰਾਜਨੀਤਕ ਆਗੂ ਸ਼੍ਰੀ ਹੇਮਵਤੀ ਨੰਦਨ ਬਹੁਗੁਣਾ ਦੀ ਜੀਵਨੀ ਰਿਲੀਜ਼ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੁਤੰਤਰਤਾ ਸੰਗ੍ਰਾਮ ਦਾ ਇਤਿਹਾਸ ਮਾਤ ਭੂਮੀ ਪ੍ਰਤੀ ਕੁਰਬਾਨੀਆਂ ਅਤੇ ਨਿਰਸਵਾਰਥ ਸਮਰਪਣ ਦੀਆਂ ਅਣਗਿਣਤ ਕਹਾਣੀਆਂ ਨਾਲ ਭਰਪੂਰ ਹੈ ਅਤੇ ਸਾਨੂੰ ਆਪਣੇ ਸ਼ਾਨਦਾਰ ਅਤੀਤ 'ਤੇ ਮਾਣ ਹੋਣਾ ਚਾਹੀਦਾ ਹੈ।

ਹੇਮਵਤੀ ਨੰਦਨ ਬਹੁਗੁਣਾ: ਏ ਪੋਲੀਟੀਕਲ ਕਰੂਸੇਡਰ’ (ਅੰਗ੍ਰੇਜ਼ੀ) ਅਤੇ ਹੇਮਵਤੀ ਨੰਦਨ ਬਹੁਗੁਣਾ: ਭਾਰਤੀ ਚੇਤਨਾ ਕੇ ਸੰਵਾਹਕ’ (ਹਿੰਦੀ ਵਿੱਚ ਸੋਧਿਆ ਐਡੀਸ਼ਨ) ਸਿਰਲੇਖ ਵਾਲੀ ਪੁਸਤਕ ਪ੍ਰੋ: ਰੀਟਾ ਬਹੁਗੁਣਾ ਜੋਸ਼ੀ ਅਤੇ ਡਾ: ਰਾਮ ਨਰੇਸ਼ ਤ੍ਰਿਪਾਠੀ ਦੁਆਰਾ ਲਿਖੀ ਗਈ ਹੈ।

ਸ਼੍ਰੀ ਹੇਮਵਤੀ ਨੰਦਨ ਬਹੁਗੁਣਾ ਨੂੰ ਪ੍ਰਸਿੱਧ ਸੁਤੰਤਰਤਾ ਸੈਨਾਨੀਸਿਧਾਂਤਕ ਸਿਆਸਤਦਾਨ ਅਤੇ ਤੇਜ਼ ਤਰਾਰ ਪ੍ਰਸ਼ਾਸਕ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਰਾਸ਼ਟਰ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ, "ਜਦੋਂ ਅਸੀਂ ਉਨ੍ਹਾਂ ਦੀ ਜੀਵਨੀ ਨੂੰ ਵੇਖਦੇ ਹਾਂਤਾਂ ਪਹਿਲੀ ਨਜ਼ਰ ਵਿੱਚ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਇੱਕ ਬਾਗੀ ਸਨਪਰ ਜਿਵੇਂ ਅਸੀਂ ਪੜ੍ਹਦੇ ਹਾਂਇਹ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਲਈ ਰਾਸ਼ਟਰ ਪਹਿਲਾਂ ਆਇਆ ਸੀ।"

ਇਹ ਦੇਖਦਿਆਂ ਕਿ ਸ਼੍ਰੀ ਬਹੁਗੁਣਾ ਆਜ਼ਾਦੀ ਦੇ ਸੰਕਲਪ ਨਾਲ ਡੂੰਘੇ ਜੁੜੇ ਹੋਏ ਸਨਸ਼੍ਰੀ ਨਾਇਡੂ ਨੇ ਕਿਹਾ ਕਿ ਉਹ 17 ਸਾਲ ਦੀ ਛੋਟੀ ਉਮਰ ਵਿੱਚ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਏ ਸਨ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਭੂਮਿਕਾ ਲਈ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਉਨ੍ਹਾਂ ਨੂੰ ਕੈਦ ਅਤੇ ਤਸੀਹੇ ਦਿੱਤੇ ਗਏ ਸਨ। ਮਾਤ ਭੂਮੀ ਲਈ ਉਨ੍ਹਾਂ ਦੇ ਨਿਰਸਵਾਰਥ ਪ੍ਰੇਮ ਦੀ ਪ੍ਰਸ਼ੰਸਾ ਕਰਦੇ ਹੋਏਉਪ ਰਾਸ਼ਟਰਪਤੀ ਨੇ ਇੱਕ ਘਟਨਾ ਦਾ ਹਵਾਲਾ ਦਿੱਤਾਜਿਸ ਵਿੱਚ ਸ਼੍ਰੀ ਬਹੁਗੁਣਾ ਨੇ ਸੁਤੰਤਰਤਾ ਸੈਨਾਨੀ ਕੋਟੇ ਦੇ ਤਹਿਤ ਉਨ੍ਹਾਂ ਨੂੰ ਦਿੱਤੇ ਗਏ ਜ਼ਮੀਨ ਦੇ ਇੱਕ ਟੁਕੜੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾਇਸ ਬੇਨਤੀ ਨਾਲ ਕਿ ਇਹ ਜ਼ਮੀਨ ਹੋਰਨਾਂ ਲੋੜਵੰਦ ਸੁਤੰਤਰਤਾ ਸੈਨਾਨੀਆਂ ਨੂੰ ਅਲਾਟ ਕੀਤੀ ਜਾ ਸਕਦੀ ਹੈ।

ਉਪ ਰਾਸ਼ਟਰਪਤੀ ਨੇ ਸ਼੍ਰੀ ਬਹੁਗੁਣਾ ਨੂੰ ਸਿਧਾਂਤਾਂ ਅਤੇ ਗਾਂਧੀਵਾਦੀ ਕਦਰਾਂ-ਕੀਮਤਾਂ ਵਾਲੇ ਵਿਅਕਤੀ ਦੱਸਦੇ ਹੋਏ ਦੇਸ਼ ਵਿੱਚ ਐਮਰਜੈਂਸੀ ਲਗਾਉਣ ਦਾ ਵਿਰੋਧ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇ ਸੰਵੇਦਨਸ਼ੀਲ ਅਤੇ ਦੇਖਭਾਲ ਕਰਨ ਵਾਲੇ ਸੁਭਾਅ ਦਾ ਜ਼ਿਕਰ ਕਰਦੇ ਹੋਏਉਨ੍ਹਾਂ ਕਿਹਾ ਕਿ ਆਪਣੇ ਵਿਦਿਆਰਥੀ ਜੀਵਨ ਦੇ ਦਿਨਾਂ ਤੋਂਸ਼੍ਰੀ ਬਹੁਗੁਣਾ ਨੇ ਹਮੇਸ਼ਾ ਸਕੂਲ ਵਿੱਚ ਗ਼ਰੀਬ ਬੱਚਿਆਂ ਲਈ ਕੰਮ ਕੀਤਾ ਅਤੇ ਉਨ੍ਹਾਂ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੋਣ ਦੇ ਨਾਤੇਰਾਜ ਐੱਸਸੀ/ਐੱਸਟੀ ਭਾਈਚਾਰੇ ਨੂੰ ਜ਼ਮੀਨ ਦੀ ਵੰਡ ਵਿੱਚ ਭਾਰਤ ਵਿੱਚ ਪਹਿਲੇ ਸਥਾਨ 'ਤੇ ਰਿਹਾ। ਉਨ੍ਹਾਂ ਦੇ ਯੋਗਦਾਨ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਵਿਨੋਬਾ ਭਾਵੇ ਨੇ ਉਨ੍ਹਾਂ ਨੂੰ "ਮਿੱਟੀ ਨੰਦਨ" ਦਾ ਖਿਤਾਬ ਦਿੱਤਾ।

ਸਮਾਜ ਦੇ ਪਿਛੜੇ ਵਰਗਾਂ ਲਈ ਸ਼੍ਰੀ ਬਹੁਗੁਣਾ ਦੀ ਚਿੰਤਾ ਦੀ ਪ੍ਰਸ਼ੰਸਾ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਅਕਸਰ ਲੜਕਿਆਂ ਨੂੰ ਇਕੱਠਾ ਕਰਦੇ ਹਨ ਅਤੇ ਪਿੰਡ ਵਿੱਚ ਸਫਾਈ ਅਭਿਆਨ ਚਲਾਉਂਦੇ ਹਨ ਅਤੇ ਮਹਿਲਾਵਾਂ ਨੂੰ ਦੂਰ-ਦੁਰਾਡੇ ਤੋਂ ਪੀਣ ਵਾਲਾ ਪਾਣੀ ਲਿਆਉਣ ਵਿੱਚ ਮਦਦ ਕਰਦੇ ਹਨ। ਸਵੱਛ ਭਾਰਤ ਮਿਸ਼ਨ ਜਿਹੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਆਮ ਆਦਮੀ ਦੇ ਇਨ੍ਹਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਚੁੱਕਣ ਲਈ ਸਰਕਾਰ ਦੀ ਤਾਰੀਫ਼ ਕਰਦੇ ਹੋਏਸ਼੍ਰੀ ਨਾਇਡੂ ਨੇ ਹਰੇਕ ਨਾਗਰਿਕ ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਸਰਗਰਮ ਹਿੱਸੇਦਾਰ ਬਣਨ ਅਤੇ ਭਾਰਤ ਨੂੰ ਸਾਫ਼-ਸੁਥਰਾਸਵੱਛ ਅਤੇ ਹਰਿਆ-ਭਰਿਆ ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ।

ਉਪ ਰਾਸ਼ਟਰਪਤੀ ਨੇ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ 1980 ਵਿੱਚਸ਼੍ਰੀ ਬਹੁਗੁਣਾ ਨੇ ਆਪਣੀ ਰਾਜਨੀਤਕ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਿਧਾਂਤਕ ਤੌਰ 'ਤੇਸੰਸਦ ਤੋਂ ਵੀ ਨਾਲੋ-ਨਾਲ ਅਸਤੀਫਾ ਦੇ ਦਿੱਤਾਭਾਵੇਂ ਕਿ ਉਸ ਸਮੇਂ ਕੋਈ ਦਲ-ਬਦਲੀ ਵਿਰੋਧੀ ਕਾਨੂੰਨ ਨਹੀਂ ਸੀਜੋ ਉਸ ਦੇ ਅਸਤੀਫੇ ਨੂੰ ਲਾਜ਼ਮੀ ਕਰਦਾ। ਉਨ੍ਹਾਂ ਨੇ ਅਜਿਹੇ ਸਿਧਾਂਤਕ ਅਤੇ ਉੱਚ ਨੈਤਿਕ ਮਿਆਰਾਂ ਨੂੰ ਅੱਜ ਸਾਡੇ ਸੰਸਦ ਮੈਂਬਰਾਂ ਲਈ ਇੱਕ ਰੌਸ਼ਨੀ ਦੀ ਕਿਰਨ ਦੱਸਿਆ। ਉਨ੍ਹਾਂ ਅੱਗੇ ਕਿਹਾ, "ਸ਼੍ਰੀ ਬਹੁਗੁਣਾ ਦੀ ਬੇਚੈਨੀ ਸੱਤਾ ਲਈ ਨਹੀਂ ਸੀਸਗੋਂ ਸਿਸਟਮ ਵਿੱਚ ਸਕਾਰਾਤਮਕ ਤਬਦੀਲੀ ਲਈ ਸੀ।"

ਭਾਰਤੀ ਰਾਜਨੀਤੀ ਅਤੇ ਸੁਤੰਤਰਤਾ ਸੰਗ੍ਰਾਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਇਸ ਚੰਗੀ ਤਰ੍ਹਾਂ ਖੋਜੀ ਅਤੇ ਜਾਣਕਾਰੀ ਭਰਪੂਰ ਜੀਵਨੀ ਲਈ ਲੇਖਕਾਂ ਦੀ ਤਾਰੀਫ਼ ਕਰਦੇ ਹੋਏਸ਼੍ਰੀ ਨਾਇਡੂ ਨੇ ਭਰੋਸਾ ਪ੍ਰਗਟਾਇਆ ਕਿ ਇਹ ਕਿਤਾਬ ਇਸ ਦੇਸ਼ ਦੇ ਨੌਜਵਾਨਾਂ ਨੂੰ ਇੱਕ ਪ੍ਰੇਰਣਾਦਾਇਕ ਸੰਦੇਸ਼ ਦੇਵੇਗੀ ਅਤੇ ਉਨ੍ਹਾਂ ਨੂੰ ਦੇਸ਼ ਭਗਤੀ ਅਤੇ ਲੋੜਵੰਦਾਂ ਦੀ ਸੇਵਾ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਤ ਕਰੇਗੀ।

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਪ੍ਰੋ. ਐੱਸ ਪੀ ਸਿੰਘ ਬਘੇਲਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੈ ਬਹੁਗੁਣਾਸ਼੍ਰੀਮਤੀ ਡਾ. ਰੀਟਾ ਬਹੁਗੁਣਾ ਜੋਸ਼ੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਮੌਕੇ ਸ਼ਿਰਕਤ ਕੀਤੀ।

ਉਪ-ਰਾਸ਼ਟਰਪਤੀ ਦੇ ਵਿਸਤ੍ਰਿਤ ਭਾਸ਼ਣ ਨੂੰ ਦੇਖਣ ਦੇ ਲਈ ਕਲਿੱਕ ਕਰੋ

 

 

*****

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1823135) Visitor Counter : 124


Read this release in: Hindi , English , Urdu , Tamil