ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਦਿੱਲੀ ਖੇਤਰ ਵਿੱਚ ਲੌਜਿਸਟਿਕਸ ਅਤੇ ਸਬੰਧਤ ਗਤੀਵਿਧੀਆਂ ਨੂੰ ਠੀਕ ਕਰਨ ਲਈ ਐੱਨਐੱਚਐੱਲਐੱਮਐੱਲ ਦੇ ਪ੍ਰਸਤਾਵ ‘ਤੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
Posted On:
04 MAY 2022 8:23PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦਿੱਲੀ ਖੇਤਰ ਵਿੱਚ ਲੌਜਿਸਟਿਕਸ ਅਤੇ ਸਬੰਧਤ ਗਤੀਵਿਧੀਆਂ ਨੂੰ ਠੀਕ ਕਰਨ ਲਈ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਿਟਿਡ (ਐੱਨਐੱਚਐੱਲਐੱਮਐੱਲ) ਦੇ ਪ੍ਰਸਤਾਵ ‘ਤੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੇ ਨਾਲ ਦਿੱਲੀ ਦੇ ਉਪ-ਰਾਜਪਾਲ ਸ਼੍ਰੀ ਅਨਿਲ ਬੈਜਲ, ਰਾਜਮੰਤਰੀ ਜਨਰਲ ਵੀ ਕੇ ਸਿੰਘ, ਸ਼੍ਰੀ ਗੌਤਮ ਗੰਭੀਰ, ਸ਼੍ਰੀ ਮਨੋਜ ਤਿਵਾਰੀ, ਸ਼੍ਰੀ ਰਮੇਸ਼ ਬਿਧੂੜੀ, ਸ਼੍ਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਅਤੇ ਸ਼੍ਰੀ ਹੰਸ ਰਾਜ ਹੰਸ ਵੀ ਸਨ।
ਐੱਨਐੱਚਐੱਮਐੱਲ, ਭਾਰਤੀ ਨੈਸ਼ਨਲ ਹਾਈਵੇਅਜ਼ ਅਥਾਰਿਟੀ (ਐੱਨਐੱਚਏਆਈ) ਦੀ ਵਿਸ਼ੇਸ਼ ਕਾਰਜ ਸੰਸਥਾ ਹੈ। ਉਸ ਨੇ ਕਾਰਗਰ ਲੌਜਿਸਟਿਕਸ ਪ੍ਰਣਾਲੀਆਂ ਦੇ ਨਿਰਮਾਣ, ਦਿੱਲੀ ਵਿੱਚ ਉਸ ਦੇ ਆਸਪਾਸ ਮਹੱਤਵਪੂਰਨ ਸਥਾਨਾਂ ‘ਤੇ ਏਕੀਕ੍ਰਿਤ ਮਾਲ ਗ੍ਰਾਮ ਬਣਾਉਣ ਅਤੇ ਰਾਜਧਾਨੀ ਨੂੰ ਹੋਰ ਹਰਿਤ ਬਣਾਉਣ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਸੀ। ਏਕੀਕ੍ਰਿਤ ਮਾਲ ਗ੍ਰਾਮ ਦੇ ਸੰਦਰਭ ਵਿੱਚ ਪੈਕੇਜ ਅਤੇ ਡਿਲੀਵਰੀ ਕੇਂਦਰ ਬਣਾਏ ਜਾਣ ਦਾ ਪ੍ਰਸਤਾਵ ਹੈ। ਐੱਨਐੱਚਐੱਮਐੱਲ ਦੀ ਇਸ ਯੋਜਨਾ ਤੋਂ ਨਾ ਕੇਵਲ ਦਿੱਲੀ ਵਿੱਚ ਭੀੜ-ਭਾੜ ਘੱਟ ਹੋਵੇਗੀ, ਬਲਕਿ ਖੋਜ ਸੈਕਟਰ ਵਿੱਚ ਵੱਡੇ ਨਵੇਂ ਨਿਵੇਸ਼ ਹੋਣਗੇ। ਇਸ ਪ੍ਰਕਿਰਿਆ ਵਿੱਚ ਨੌਜਵਾਨਾਂ ਲਈ ਲੰਬੇ ਸਮੇਂ ਲਈ ਰੋਜ਼ਗਾਰ ਮੌਕੇ ਵੀ ਬਣਨਗੇ।
*****
ਐੱਮਜੇਪੀਐੱਸ
(Release ID: 1822982)
Visitor Counter : 98