ਰੇਲ ਮੰਤਰਾਲਾ
ਆਰਪੀਐੱਫ ਨੇ “ਆਪਰੇਸ਼ਨ ਸਤ੍ਰਕ” ਦੇ ਤਹਿਤ 5 ਅਪ੍ਰੈਲ, 2022 ਤੱਕ ਕੇਂਦ੍ਰਿਤ ਯਤਨ ਕੀਤੇ
ਆਰਪੀਐੱਫ ਨੇ 5 ਅਪ੍ਰੈਲ ਤੋਂ 30 ਅਪ੍ਰੈਲ, 2022 ਦੇ ਦੌਰਾਨ ਗੈਰ-ਕਾਨੂੰਨੀ ਤੰਬਾਕੂ ਉਤਪਾਦਾਂ ਦੇ ਟ੍ਰਾਂਸਪੋਰਟੇਸ਼ਨ ਦੇ 26 ਮਾਮਲਿਆਂ ਦਾ ਪਤਾ ਲਗਾਇਆ
ਇਸੇ ਮਿਆਦ ਦੇ ਦੌਰਾਨ ਗੈਰ-ਕਾਨੂੰਨੀ ਸ਼ਰਾਬ ਟ੍ਰਾਂਸਪੋਰਟੇਸ਼ਨ ਦੇ 177 ਮਾਮਲੇ ਪਕੜੇ ਗਏ ਅਤੇ 97 ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ
ਲਗਭਗ 2.60 ਕਰੋੜ ਰੁਪਏ ਦੀ ਬੇਹਿਸਾਬ ਨਕਦੀ/ਸੋਨਾ/ਚਾਂਦੀ ਸੰਬੰਧਿਤ ਕਰਕੇ ਅਧਿਕਾਰੀਆਂ ਨੂੰ ਸੌਂਪਿਆ ਗਿਆ
Posted On:
03 MAY 2022 6:19PM by PIB Chandigarh
ਰੇਲਵੇ ਸੁਰੱਖਿਆ ਬਲ ਦੇਸ਼ ਦਾ ਇੱਕ ਸਸ਼ਤਰ ਬਲ ਹੈ, ਜਿਸ ਨਾਲ ਰੇਲਵੇ ਸੰਪਤੀ, ਯਾਤਰੀ-ਖੇਤਰ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਇਹ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਮੋਹਰੀ ਸੁਰੱਖਿਆ ਏਜੰਸੀ ਹੈ ਜੋ ਸਰਬ ਭਾਰਤੀ ਪੱਧਰ ‘ਤੇ ਮੌਜੂਦ ਹੈ।
ਭਾਰਤੀ ਰੇਲ, ਰਾਸ਼ਟਰ ਦਾ ਪ੍ਰਾਥਮਿਕ ਟ੍ਰਾਂਸਪੋਰਟਰ ਹੈ ਜਿਸ ਦੀ ਟੈਕਸ ਚੋਰਾਂ, ਤਸਕਰਾਂ, ਹਥਿਆਰ ਤਸਕਰਾਂ, ਅਤੇ ਦੇਸ਼ ਵਿਰੋਧੀ ਤਾਕਤਾਂ ਦੁਆਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗੈਰ-ਕਾਨੂੰਨੀ ਵਸਤੂਆਂ ਨੂੰ ਲੈ ਜਾਣ ਲਈ ਇਸਤੇਮਾਲ ਕੀਤੇ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤਾਕਿ ਉਹ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇ ਸਕੇ। ਟੈਕਸ ਚੋਰੀ/ਤਸਕਰੀ/ਅਪਰਾਧ/ਆਤੰਕ ਦੇ ਕੰਮਾਂ ਨੰ ਅੰਜਾਮ ਦੇਣ ਲਈ ਗੈਰ-ਕਾਨੂੰਨੀ ਸ਼ਰਾਬ/ਐੱਫਆਈਸੀਐੱਨ/ਗੈਰ-ਕਾਨੂੰਨੀ ਤੰਬਾਕੂ ਉਤਪਾਦਾਂ/ ਬੇਹਿਸਾਬ ਸੋਨੇ/ਨਕਦੀ/ਕੀਮਤੀ ਵਸਤੂਆਂ/ ਹੋਰ ਵਸਤੂਆਂ ਰੇਲਵੇ ਨੈਟਵਰਕ ਤੋਂ ਆਵਾਜਾਈ ਕੀਤੇ ਜਾਣ ‘ਤੇ ਕਾਰਵਾਈ ਕਰਨ ਦੇ ਉਦੇਸ਼ ਨਾਲ ਰੇਲਵੇ ਸੁਰੱਖਿਆ ਬਲ ਨੇ ਹਾਲ ਹੀ ਵਿੱਚ “ਆਪਰੇਸ਼ਨ ਸਤ੍ਰਕ” ਸ਼ੁਰੂ ਕੀਤਾ ਸੀ।
“ਆਪਰੇਸ਼ਨ ਸਤ੍ਰਕ” ਦੇ ਤਹਿਤ ਕੇਂਦਰੀ ਯਤਨ 5 ਅਪ੍ਰੈਲ ਤੋਂ 30 ਅਪ੍ਰੈਲ 2022 ਤੱਕ ਜਾਰੀ ਰਹੇ ਜਿਸ ਵਿੱਚ ਗੈਰ-ਕਾਨੂੰਨੀ ਤੰਬਾਕੂ ਉਤਪਾਦ ਆਵਾਜਾਈ ਦੇ 26 ਮਾਮਲਿਆਂ ਦਾ ਪਤਾ ਚਲਿਆ। ਲਗਭਗ 44 ਲੱਖ ਰੁਪਏ ਦੇ ਤੰਬਾਕੂ ਉਤਪਾਦਾਂ ਨੂੰ ਜਬਤ ਕੀਤਾ ਗਿਆ ਅਤੇ 14 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ। ਗੈਰ-ਕਾਨੂੰਨੀ ਆਵਾਜਾਈ ਦੇ 177 ਮਾਮਲਿਆਂ ਵਿੱਚ 97 ਵਿਅਕਤੀਆਂ ਨੂੰ ਗਿਰਫਤਾਰ ਟੈਕਸ ਲਗਭਗ 18 ਲੱਖ ਰੁਪਏ ਮੁੱਲ ਦੀ ਗੈਰ-ਕਾਨੂੰਨੀ ਸ਼ਰਾਬ ਦੀ ਜਬਤੀ ਕੀਤੀ ਗਈ। ਟੈਕਸ ਚੋਰੀ ਦੇ ਉਦੇਸ਼ ਨਾਲ ਬੇਹਿਸਾਬ ਸੋਨੇ/ਚਾਂਦੀ ਦੇ ਆਭੂਸ਼ਣ ਅਤੇ ਬੇਹਿਸਾਬ ਨਕਦੀ ਰੇਲ ਦੇ ਰਾਹੀਂ ਲੈ ਜਾਈ ਜਾਂਦੀ ਹੈ। ਆਰਪੀਐੱਫ ਨੇ ਟੈਕਸ ਚੋਰੀ ਦੇ ਅਜਿਹੇ 23 ਮਾਮਲਿਆਂ ਦਾ ਪਤਾ ਲਗਾਇਆ ਅਤੇ ਸੰਬੰਧਿਤ ਟੈਕਸ ਅਧਿਕਾਰੀਆਂ ਨੂੰ ਲਗਭਗ 2.60 ਕਰੋੜ ਰੁਪਏ ਦੀ ਬੇਹਿਸਾਬ ਨਕਦੀ/ਸੋਨਾ/ਚਾਂਦੀ ਸੌਂਪ ਦਿੱਤੀ।
ਰੇਲ ਦੇ ਰਾਹੀਂ ਤਸਕਰੀ ਦੇ ਮਾਮਲਿਆਂ ਵਿੱਚ ਪਹਿਲੀ ਜਵਾਬੀ ਪ੍ਰਤਿਕਿਰਿਆ ਕਰਨ ਦੀ ਆਪਣੀ ਜਿੰਮੇਦਾਰੀ ਤੋਂ ਜਾਣੂ ਹੋਣ ਦੇ ਕਾਰਨ, ਆਰਪੀਐੱਫ ਨੇ ਅਜਿਹੇ ਮਾਮਲਿਆਂ ਵਿੱਚ ਠੋਸ ਕਾਰਵਾਈ ਕੀਤੀ ਅਤੇ ਉਪਰੋਕਤ ਮਿਆਦ ਦੇ ਦੌਰਾਨ ਲਗਭਗ 3.18 ਕਰੋੜ ਰੁਪਏ ਦੀ ਤਸਕਰੀ ਦਾ ਸਮਾਨ ਜਬਤ ਕੀਤਾ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਪਰਾਧ ਕਰਨ ਜਾ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਲਈ ਕਦੀ-ਕਦੀ ਰਾਸ਼ਟਰ ਵਿਰੋਧੀ ਤਾਕਤਾਂ ਦੁਆਰਾ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਲੈ ਜਾਇਆ ਜਾਂਦਾ ਹੈ। ਆਰਪੀਐੱਫ ਅਜਿਹੇ ਤੱਤਾਂ ਦੇ ਇਰਾਦਿਆਂ ਨੂੰ ਵਿਫਲ ਕਰਨ ਲਈ “ਆਪਰੇਸ਼ਨ ਸਤ੍ਰਕ” ਦੇ ਤਹਿਤ ਸਟੇਸ਼ਨਾਂ ਟ੍ਰੇਨਾਂ ਅਤੇ ਰੇਲਵੇ ਖੇਤਰ ਵਿੱਚ ਤੀਬਰ ਜਾਂਚ ਕਰ ਰਿਹਾ ਹੈ। ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਯਤਨਾਂ ਦੇ ਦੌਰਾਨ, ਆਰਪੀਐੱਫ ਨੇ 17 ਵਿਅਕਤੀਆਂ ਨੂੰ ਪਕੜਿਆ ਅਤੇ ਇੱਕ ਏਕੇ 47 ਰਾਈਫਲ, ਇੱਕ ਪਾਈਪ ਗਨ, ਇੱਕ ਡਬਲ ਬੈਰਲ ਗਨ, ਇੱਕ ਪਿਸਤੌਲ, 06 ਦੇਸ਼ੀ ਪਿਸਤੌਲ, 3 ਖੰਜਰ, 12 ਬੋਰ ਗੋਲਾ ਬਾਰੂਦ ਦੇ 10 ਕਾਰਤੂਸ, .315” ਬੁਲੇਟ ਦੇ 140 ਕਾਰਤੂਸ, 7.26 ਮਿਮੀ ਬੁਲੇਟ ਦੇ 404 ਕਾਰਤੂਸ ਅਤੇ ਵੱਖ-ਵੱਖ ਗੋਲਾ ਬਾਰੂਦ ਦੇ 9 ਕਾਰਤੂਸ ਬਰਾਮਦ ਕੀਤੇ ਗਏ।
ਭਾਰਤੀ ਰੇਲ, ਰਾਸ਼ਟਰ ਦੀ ਜੀਵਨ ਰੇਖਾ ਹੈ ਅਤੇ ਰੇਲ ਪ੍ਰਹਰੀ ਹੋਣ ਦੇ ਨਾਤੇ ਆਰਪੀਐੱਫ ਇਸ ਨੂੰ ਸੁਰੱਖਿਅਤ ਰੱਖਣ ਵਿੱਚ ਕਈ ਕਸਰ ਨਹੀਂ ਛੱਡੇਗਾ ਅਤੇ ਨਾਪਾਕ ਗਤੀਵਿਧੀਆਂ ਲਈ ਇਸ ਦਾ ਉਪਯੋਗ ਕੀਤੇ ਜਾਣ ਦੀ ਅਨੁਮਤੀ ਨਹੀਂ ਦੇਵੇਗਾ।
**************
RKJ/M
(Release ID: 1822734)
Visitor Counter : 156