ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਦਿੱਲੀ ਵਿੱਚ ਭਗਵਾਨ ਮਹਾਵੀਰ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ

Posted On: 03 MAY 2022 3:50PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (03 ਮਈ 2022) ਦਿੱਲੀ ਵਿੱਚ ਭਗਵਾਨ ਮਹਾਵੀਰ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਜੈਨ ਪਰੰਪਰਾ ਵਿੱਚ ਸੇਵਾ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2023 ਤੱਕ 250 ਬਿਸਤਰਿਆਂ ਵਾਲਾ ਇੱਕ ਅਤਿਆਧੁਨਿਕ ਭਗਵਾਨ ਮਹਾਵੀਰ ਸੁਪਰ ਸਪੈਸ਼ਲਿਟੀ ਹਸਪਤਾਲ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਕਫਾਇਤੀ ਦਰਾਂ ’ਤੇ ਅਤੇ ਗ਼ਰੀਬਾਂ ਨੂੰ ਮੁਫ਼ਤ ਉਪਲੱਬਧ ਕਰਾਈਆਂ ਜਾਣਗੀਆਂ। ਮੈਨੂੰ ਇਹ ਜਾਣ ਕੇ ਵੀ ਪ੍ਰਸੰਨਤਾ ਹੋਈ ਕਿ ਮਹਾਮਾਰੀ ਦੇ ਦੌਰਾਨ ਇਸ ਹਸਪਤਾਲ ਨੇ ਕੋਵਿਡ ਕੇਅਰ ਹਸਪਤਾਲ ਦੇ ਰੂਪ ਵਿੱਚ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਕੋਵਿਡ ਅਜੇ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਸੁਚਤੇ ਰਹਿਣ ਅਤੇ ਸਰਕਾਰ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।

ਫੇਸ ਮਾਸਕ ਦੇ ਮਹੱਤਵ ਬਾਰੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਆਧੁਨਿਕ ਇਤਿਹਾਸ ਵਿੱਚ ਸਰਜੀਕਲ ਮਾਸਕ ਲਗਾਉਣ ਦੀ ਸ਼ੁਰੂਆਤ 1897 ਵਿੱਚ ਕੀਤੀ ਗਈ ਜਦੋਂ ਸਰਜਨਾਂ ਨੇ ਅਪਰੇਸ਼ਨ ਦੌਰਾਨ ਬੈਕਟੀਰੀਆ ਤੋਂ ਖੁਦ ਨੂੰ ਬਚਾਉਣ ਲਈ ਮਾਸਕ ਦਾ ਉਪਯੋਗ ਕਰਨਾ ਸ਼ੁਰੂ ਕੀਤਾ। ਪਰ ਜੈਨ ਸੰਤਾਂ ਨੇ ਸਦੀਆਂ ਪਹਿਲਾਂ ਹੀ ਮਾਸਕ ਦੇ ਮਹੱਤਵ ਨੂੰ ਸਮਝ ਲਿਆ ਸੀ। ਆਪਣੇ ਮੂੰਹ ਅਤੇ ਨੱਕ ਨੂੰ ਢੱਕ ਕੇ ਨਾ ਸਿਰਫ਼ ਜੀਵ ਹਿੰਸਾ ਤੋਂ ਬਚਦੇ ਸਨਬਲਕਿ ਉਹ ਆਪਣੇ ਸਰੀਰ ਵਿੱਚ ਸੂਖਮ ਜੀਵਾਂ ਦੇ ਪ੍ਰਵੇਸ਼ ਨੂੰ ਰੋਕਣ ਵਿੱਚ ਵੀ ਸਮਰੱਥ ਸਨ। ਕੋਵਿਡ-19 ਮਹਾਮਾਰੀ ਦੌਰਾਨਮਾਸਕ ਦਾ ਉਪਯੋਗ ਵਾਇਰਸ ਤੋਂ ਸੁਰੱਖਿਆ ਦੇ ਪ੍ਰਭਾਵੀ ਉਪਾਅ ਦੇ ਰੂਪ ਵਿੱਚ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੈਨ ਸੰਤਾਂ ਨੇ ਵੀ ਸਰੀਰਕ ਕਸਰਤ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਪੈਦਲ ਚਲਣ ’ਤੇਬਹੁਤ ਜ਼ੋਰ ਦਿੱਤਾ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਵਿਗਿਆਨਕ ਪਰੰਪਰਾਵਾਂ ਦੇ ਅਧਾਰ ’ਤੇ ਮਨੁੱਖੀ ਸਮਾਜ ਨੂੰ ਤੰਦਰੁਸਤ ਜੀਵਨ ਦੀ ਜੋ ਦਿਸ਼ਾ ਸੰਤਾਂ ਨੇ ਦਿਖਾਈ ਹੈਉਸ ’ਤੇ ਚਲਣ ਦਾ ਯਤਨ ਇਸ ਹਸਪਤਾਲ ਵੱਲੋਂ ਕੀਤਾ ਜਾਵੇਗਾ।

ਰਾਸ਼ਟਰਪਤੀ ਨੇ ਕਿਹਾ ਜੈਨ ਪਰੰਪਰਾ ਸਾਨੂੰ ਸੰਤੁਲਿਤ ਅਤੇ ਵਾਤਾਵਰਣ ਦੇ ਅਨੁਕੂਲ ਜੀਵਨਸ਼ੈਲੀ ਅਪਣਾਉਣਾ ਸਿਖਾਉਂਦੀ ਹੈ। ਮੌਜੂਦਾ ਸਮੇਂ ਵਿੱਚ ਰਹਿਣ ਸਹਿਣ ਅਤੇ ਖਾਣ ਪੀਣ ਕੁਦਰਤ ਦੇ ਅਨੁਕੂਲ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਜੈਨ ਸੰਤ ਅਤੇ ਉਨ੍ਹਾਂ ਦੇ ਅਨੁਸ਼ਾਸਿਤ ਅਨੁਆਈ ਆਪਣਾ ਭੋਜਨ ਸੂਰਜ ਚੜ੍ਹਨ ਤੇ ਸੂਰਜ ਛਿਪਣ ਦੇ ਵਿਚਕਾਰ ਹੀ ਕਰਦੇ ਹਨ। ਸੂਰਜ ਦੀ ਰੋਜ਼ਾਨਾ ਗਤੀ ਦੇ ਅਨੁਸਾਰ ਜੀਵਨਸ਼ੈਲੀ ਨੂੰ ਅਪਣਾਉਣਾ ਤੰਦਰੁਸਤ ਰਹਿਣ ਦਾ ਇੱਕ ਅਸਾਨ ਤਰੀਕਾ ਹੈ। ਜੈਨ ਸੰਤਾਂ ਦੀ ਆਦਰਸ਼ ਜੀਵਨਸ਼ੈਲੀ ਤੋਂ ਸਾਨੂੰ ਇਹੀ ਦਿਸ਼ਾ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਆਧੁਨਿਕ ਮੈਡੀਕਲ ਪ੍ਰਣਾਲੀਆਂ ਨਾਲ ਅਜਿਹੀਆਂ ਵਿਗਿਆਨਕ ਪਰੰਪਰਾਵਾਂ ਦਾ ਤਾਲਮੇਲ ਸਵੱਸਥ ਜੀਵਨ ਲਈ ਸਹਾਇਕ ਹੋਵੇਗਾ।

 

ਰਾਸ਼ਟਰਪਤੀ ਦਾ ਹਿੰਦੀ ਵਿੱਚ ਭਾਸ਼ਣ ਦੇਖਣ ਲਈ ਕਲਿਕ ਕਰੋ

 

 

 ************

ਡੀਐੱਸ/ਬੀਐੱਮ


(Release ID: 1822511) Visitor Counter : 135