ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮਈ ਦਿਵਸ ‘ਤੇ 5 ਸਾਈ ਐੱਨਸੀਓਈ ਵਿੱਚ ਖੇਲੋ ਇੰਡੀਆ ਖੇਤਰੀ ਤੀਰਅੰਦਾਜ਼ੀ ਟੂਰਨਾਮੈਂਟ ਦਾ ਸਫਲਤਾਪੂਰਵਕ ਆਯੋਜਨ
Posted On:
01 MAY 2022 8:35PM by PIB Chandigarh
ਮਈ ਦਿਵਸ ਦੇ ਅਵਸਰ ‘ਤੇ ਭਾਰਤ ਭਰ ਦੇ ਯੁਵਾ ਤੀਰਅੰਦਾਜ਼ਾ ਨੇ ਐਤਵਾਰ ਨੂੰ ਖੇਲੋ ਇੰਡੀਆ ਜੋਨਲ ਤੀਰਅੰਦਾਜ਼ੀ ਟੂਰਨਾਮੈਂਟ ਵਿੱਚ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ। ਇਸ ਮੌਕੇ ‘ਤੇ ਭਾਰਤੀ ਤੀਰਅੰਦਾਜ਼ੀ ਸੰਘ (ਏਏਆਈ) ਦੁਆਰਾ ਆਯੋਜਿਤ ਇਸ ਟੂਰਨਾਮੈਂਟ ਵਿੱਚ 4 ਜ਼ੋਨਾਂ ਦੇ 600 ਤੀਰਅੰਦਾਜ਼ਾ ਨੇ ਹਿੱਸਾ ਲਿਆ। ਟੂਰਨਾਮੈਂਟਾਂ ਦਾ ਆਯੋਜਨ ਸੋਨੀਪਤ, ਇੰਫਾਲ, ਕੋਲਕਾਤਾ, ਗੁਵਾਹਾਟੀ ਅਤੇ ਔਰੰਗਾਬਾਦ ਵਿੱਚ ਭਾਰਤੀ ਖੇਡ ਅਥਾਰਿਟੀ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰਾਂ (ਐੱਨਸੀਆਈ) ਵਿੱਚ ਕੀਤਾ ਗਿਆ।
ਰਿਕਰਵ ਅਤੇ ਕੰਪਾਉਂਡ ਤੀਰਅੰਦਾਜ਼ਾਂ (ਪੁਰਸ਼ਾਂ ਅਤੇ ਮਹਿਲਾਵਾਂ) ਨੇ ਸਾਈ ਐੱਨਸੀਆਈ ਵਿੱਚ ਸੀਨੀਅਰ, ਜੂਨੀਅਰ ਅਤੇ ਸਬ-ਜੂਨੀਅਰ ਸ਼੍ਰੇਣੀਆਂ ਵਿੱਚ ਹਿੱਸਾ ਲਿਆ। ਏਏਆਈ ਨੇ ਸਾਈ ਦੇ ਸਹਿਯੋਗ ਨਾਲ ਘਰੇਲੂ ਪੱਧਰ ‘ਤੇ ਪ੍ਰਤੀਯੋਗੀਤਾਵਾਂ ਨੂੰ ਵਧਾਉਣ ਅਤੇ ਵਿਆਪਕ ਅਧਾਰ ‘ਤੇ ਜਨ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਆਸ-ਪਾਸ ਦੇ ਖੇਤਰੀ ਰਾਜਾਂ ਦੇ ਇੱਛਕ ਐਥਲੀਟਾਂ ਨੂੰ ਸ਼ਾਮਲ ਕਰਨ ਅਤੇ ਮੁਕਾਬਲੇ ਦੀ ਅਨੁਮਤੀ ਦੇਣ ਦੇ ਉਦੇਸ਼ ਨਾਲ ਇਨ੍ਹਾਂ ਟੂਰਨਾਮੈਂਟਾਂ ਦਾ ਆਯੋਜਨ ਕੀਤਾ। ਹਰੇਕ ਮਹੀਨੇ ਦੇ ਪਹਿਲੇ ਐਤਵਾਰ ਨੂੰ ਖੇਲੋ ਇੰਡੀਆ ਮਾਸਿਕ ਤੀਰਅੰਦਾਜ਼ੀ ਪ੍ਰਤੀਯੋਗਿਤਾਵਾਂ ਆਯੋਜਿਤ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਪਿਛਲੇ ਸਾਲ ਨਵੀਂ ਦਿੱਲੀ ਵਿੱਚ ਖੇਲੋ ਇੰਡੀਆ ਮਹਿਲਾ ਹਾਕੀ ਲੀਗ (ਅੰਡਰ 21) ਦੇ ਸ਼ੁਭਾਰੰਭ ਦੇ ਦੌਰਾਨ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਦੇ ਆਯੋਜਨ ਦੇ ਮਹੱਤਵ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਅਤੇ ਪ੍ਰੋਤਸਾਹਨ ਕਿਸੇ ਵੀ ਐਥਲੀਟ ਲਈ ਮਹੱਤਵਪੂਰਨ ਹੁੰਦੇ ਹਨ
ਅਤੇ ਜੇਕਰ ਅਸੀਂ ਇਨ੍ਹਾਂ ਦਾ ਆਯੋਜਨ ਕਰਦੇ ਰਹੀਏ ਤਾਂ ਐਥਲੀਟਾਂ ਨੂੰ ਨ ਕੇਵਲ ਇੱਕ ਸਾਲ ਵਿੱਚ ਕਈ ਵਾਰ ਖੇਡਣ ਦਾ ਮੌਕਾ ਮਿਲੇਗਾ ਬਲਕਿ ਅੱਗੇ ਆਉਣ ਵਾਲੇ ਮਹੱਤਵਪੂਰਨ ਟੂਰਨਾਮੈਂਟ ਲਈ ਵੀ ਤਿਆਰ ਕਰਨ ਦੇ ਅਵਸਰ ਮਿਲਦੇ ਰਹਿਣਗੇ। ਸਾਈ ਨੇ ਇਸੇ ਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਲੋ ਇੰਡੀਆ ਲੀਗ ਟੂਰਨਾਮੈਂਟ ਦਾ ਆਯੋਜਨ ਕੀਤਾ ਹੈ। ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਯੁਵਾਵਾਂ ਨੂੰ ਅਵਸਰ ਪ੍ਰਦਾਨ ਕਰਨ ਲਈ ਮਹਾਸੰਘਾਂ ਨੂੰ ਵੀ ਧੰਨਵਾਦ ਦਿੱਤਾ ਸੀ।
ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਵਿਜੇਤਾ ਬੋਮਬਾਯਲਾ ਦੇਵੀ ਲੈਸ਼ਰਾਮ, ਅਤੇ ਅਰਜੁਨ ਪੁਰਸਕਾਰ ਵਿਜੇਤਾ ਮੰਗਲ ਸਿੰਘ ਚੰਪੀਯਾ ਸਹਿਤ ਪ੍ਰਤਿਸ਼ਠਿਤ ਮੰਨੇ-ਪ੍ਰਮੰਨੇ ਵਿਅਕਤੀ ਐਤਵਾਰ ਨੂੰ ਸਾਈ ਕੋਲਕਾਤਾ ਕੇਂਦਰ ਵਿੱਚ ਸਨਮਾਨਿਤ ਮਹਿਮਾਨ ਦੇ ਰੂਪ ਵਿੱਚ ਟੂਰਨਾਮੈਂਟ ਵਿੱਚ ਉਪਸਥਿਤ ਰਹੇ। ਏਏਆਈ ਮਿਸ਼ਨ ਦੇ ‘ਹਰ ਘਰ ਤੀਰਅੰਦਾਜ਼ੀ ਹਰ ਪਿੰਡ ਤੀਰਅੰਦਾਜ਼ੀ’ ਨੂੰ ਧਿਆਨ ਵਿੱਚ ਰੱਖਦੇ ਹੋਏ ਟੂਰਨਾਮੈਂਟ ਦਾ ਮੁੱਖ ਉਦੇਸ਼ ਘਰੇਲੂ ਮੁਕਾਬਲਿਆਂ ਦੇ ਨਾਲ-ਨਾਲ ਸਾਮੂਹਿਕ ਭਾਗੀਦਾਰੀ ਨੂੰ ਹੁਲਾਰਾ ਦਿੰਦੇ ਹੋਏ ਤੀਰਅੰਦਾਜ਼ੀ ਨੂੰ ਅਵਸਰ ਪ੍ਰਦਾਨ ਕਰਨਾ ਹੈ।
ਸੰਬੰਧਿਤ ਰਾਜ ਸੰਘਾਂ ਦੇ ਤਾਲਮੇਲ ਵਿੱਚ ਖੇਲੋ ਇੰਡੀਆ ਤੀਰਅੰਦਾਜ਼ੀ ਟੂਰਨਾਮੈਂਟ (ਸੀਨੀਅਰ, ਜੂਨੀਅਰ ਅਤੇ ਸਬ ਜੂਨੀਅਰ) ਵੀ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਇਹ ਰਾਜ ਸੰਘ ਟੂਰਨਾਮੈਂਟ ਨੂੰ ਆਯੋਜਿਤ ਕਰਨ ਵਿੱਚ ਸਾਰੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰ ਰਹੇ ਹਨ।
ਕੁੱਲ ਭਾਗੀਦਾਰੀ ਦੇ ਅੰਕੜੇ:
ਐੱਨਸੀਓਈ ਸੋਨੀਪਤ (ਉੱਤਰੀ ਖੇਤਰ): 190
ਐੱਨਸੀਓਈ ਕੋਲਕਾਤਾ (ਪੂਰਬੀ ਖੇਤਰ): 75
ਐੱਨਸੀਓਈ ਔਰੰਗਾਬਾਦ (ਪੱਛਮੀ ਖੇਤਰ): 151
ਐੱਨਸੀਓਈ ਗੁਵਾਹਾਟੀ (ਉੱਤਰ-ਪੂਰਬ ਖੇਤਰ):52
ਐੱਨਸੀਓਈ ਇੰਫਾਲ (ਉੱਤਰ-ਪੂਰਬ ਖੇਤਰ):118
******
ਐੱਨਬੀ/ਓਏ
(Release ID: 1822055)
Visitor Counter : 122