ਕਿਰਤ ਤੇ ਰੋਜ਼ਗਾਰ ਮੰਤਰਾਲਾ

“ਅੰਤਰਰਾਸ਼ਟਰੀ ਮਜ਼ਦੂਰ ਦਿਵਸ” ਦੇ ਮੌਕੇ 'ਤੇ ਇੱਟਾਂ ਦੇ ਭੱਠਿਆਂ ‘ਤੇ ਕੰਮ ਕਰਨ ਵਾਲੀਆਂ ਮਹਿਲਾ ਮਜ਼ਦੂਰਾਂ ਅਤੇ ਹੋਰ ਉਦਯੋਗਿਕ ਵਰਕਰਾਂ ਲਈ ਸਿਹਤ ਅਤੇ ਪੋਸ਼ਣ ਜਾਂਚ ਕੈਂਪ ਆਯੋਜਿਤ ਕੀਤਾ ਗਿਆ


ਕੇਂਦਰੀ ਕਿਰਤ ਮੰਤਰੀ ਨੇ ਕਿੱਤਾਮੁਖੀ ਬਿਮਾਰੀਆਂ ਬਾਰੇ ਪਾਇਲਟ ਪ੍ਰੋਜੈਕਟ ਨਾਲ ਜੁੜੀਆਂ ਲਾਭਾਰਥੀ ਮਹਿਲਾਵਾਂ ਨਾਲ ਗੱਲਬਾਤ ਕੀਤੀ

ਮਹਿਲਾ ਕਰਮਚਾਰੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਏ ਬਿਨਾਂ "ਸੁਅਸਥ ਭਾਰਤ ਸਮ੍ਰਿੱਧ ਭਾਰਤ" ਦਾ ਸੁਪਨਾ ਸਾਕਾਰ ਨਹੀਂ ਕੀਤਾ ਜਾ ਸਕਦਾ: ਸ਼੍ਰੀ ਭੂਪੇਂਦਰ ਯਾਦਵ

Posted On: 01 MAY 2022 6:24PM by PIB Chandigarh

ਸ਼੍ਰੀ ਭੂਪੇਂਦਰ ਯਾਦਵ, ਕਿਰਤ ਅਤੇ ਰੋਜ਼ਗਾਰ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਭਾਰਤ ਸਰਕਾਰ ਨੇ 1 ਮਈ 2022 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਈਐੱਸਆਈਸੀ ਹਸਪਤਾਲ, ਫਰੀਦਾਬਾਦ ਦਾ ਦੌਰਾ ਕੀਤਾ ਜਿੱਥੇ ਇੱਟਾਂ ਦੇ ਭੱਠਿਆਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਅਤੇ ਹੋਰ ਉਦਯੋਗਿਕ ਵਰਕਰਾਂ ਲਈ ਇੱਕ ਸਿਹਤ ਅਤੇ ਪੋਸ਼ਣ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ।

 

 

https://static.pib.gov.in/WriteReadData/userfiles/image/image001LWCL.jpg

 

 

ਸਿਹਤ ਜਾਂਚ ਪ੍ਰੋਗਰਾਮ ਦੌਰਾਨ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਮਹਿਲਾ ਭੱਠਾ ਮਜ਼ਦੂਰਾਂ ਅਤੇ ਹੋਰ ਉਦਯੋਗਿਕ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਬਾਰੇ ਜਾਣਕਾਰੀ ਲਈ। ਬੈਠਕ ਦੌਰਾਨ ਉਨ੍ਹਾਂ ਨੇ ਮਹਿਲਾ ਵਰਕਰਾਂ ਨੂੰ ਅਨੀਮੀਆ ਦੀ ਬਿਮਾਰੀ ਤੋਂ ਜਾਣੂ ਕਰਵਾਇਆ ਅਤੇ ਲਗਾਤਾਰ ਸਿਹਤ ਜਾਂਚ ਅਤੇ ਪੌਸ਼ਟਿਕ ਆਹਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿਲਾ ਵਰਕਰਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਏ ਬਿਨਾਂਸੁਅਸਥ ਭਾਰਤ ਸਮ੍ਰਿੱਧ ਭਾਰਤਦਾ ਸੁਪਨਾ ਸਾਕਾਰ ਨਹੀਂ ਕੀਤਾ ਜਾ ਸਕਦਾ।

 

https://static.pib.gov.in/WriteReadData/userfiles/image/image002FN8K.jpg

 

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਕਰਮਚਾਰੀਆਂ ਨੂੰ ਮੰਤਰਾਲੇ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ "ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ", "ਪੈਨਸ਼ਨ ਡੋਨੇਸ਼ਨ ਸਕੀਮ" ਅਤੇ "ਈ-ਸ਼੍ਰਮ ਯੋਜਨਾ" ਬਾਰੇ ਵੀ ਦੱਸਿਆ। ਹਸਪਤਾਲ ਦੇ ਦੌਰੇ ਦੌਰਾਨ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਉਥੇ ਦਾਖਲ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ।

 

 

https://static.pib.gov.in/WriteReadData/userfiles/image/image003QBU3.jpg

 

ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਕੋਵਿਡ-19 ਦੌਰਾਨ ਹਸਪਤਾਲ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਹਸਪਤਾਲ ਦੇ ਦੌਰੇ ਦੌਰਾਨ ਉਨ੍ਹਾਂ ਨੇ ਨਿਯੁਕਤੀਕਾਰਾਂ, ਇੰਪਲਾਇਰ ਐਸੋਸੀਏਸ਼ਨਾਂ ਅਤੇ ਟ੍ਰੇਡ ਯੂਨੀਅਨਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਉਨ੍ਹਾਂ ਲਈ ਫੈਸਿਲੀਟੇਟਰ ਵਜੋਂ ਕੰਮ ਕਰ ਰਿਹਾ ਹੈ। ਗੱਲਬਾਤ ਦੌਰਾਨ ਕਿਰਤ ਤੇ ਰੋਜ਼ਗਾਰ ਮੰਤਰੀ ਨੇ ਅਧਿਕਾਰੀਆਂ ਨੂੰ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।

 

ਇਸ ਦੌਰੇ ਦੌਰਾਨ ਸ਼੍ਰੀ ਕ੍ਰਿਸ਼ਨ ਪਾਲ, ਬਿਜਲੀ ਰਾਜ ਮੰਤਰੀ ਅਤੇ ਭਾਰੀ ਉਦਯੋਗ ਰਾਜ ਮੰਤਰੀ, ਭਾਰਤ ਸਰਕਾਰ, ਸ਼੍ਰੀ ਸੁਨੀਲ ਬਰਥਵਾਲ, ਸਕੱਤਰ, ਕਿਰਤ ਅਤੇ ਰੋਜ਼ਗਾਰ, ਭਾਰਤ ਸਰਕਾਰ, ਸੁਸ਼੍ਰੀ ਸੀਮਾ ਤ੍ਰਿਖਾ, ਵਿਧਾਇਕ, ਸ਼੍ਰੀ ਮੁਖਮੀਤ ਐੱਸ ਭਾਟੀਆ, ਡਾਇਰੈਕਟਰ ਜਨਰਲ ਈਐੱਸਆਈਸੀ, ਸ਼੍ਰੀ ਗੋਪਾਲ ਸ਼ਰਮਾ ਅਤੇ ਹੋਰ ਪਤਵੰਤੇ ਉਨ੍ਹਾਂ ਦੇ ਨਾਲ ਸਨ।

 

ਮੀਟਿੰਗ ਦੌਰਾਨ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਨੇ ਮਹਿਲਾ ਵਰਕਰਾਂ ਨੂੰ ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸਕੱਤਰ, ਕਿਰਤ ਅਤੇ ਰੋਜ਼ਗਾਰ ਨੇ ਮੌਜੂਦਾ ਸਮੇਂ ਵਿੱਚ ਚਲਾਏ ਜਾ ਰਹੇ ਪਾਇਲਟ ਪ੍ਰੋਜੈਕਟ ਬਾਰੇ ਵਿਸਤਾਰ ਵਿੱਚ ਦੱਸਿਆ।

 

ਇਹ ਪਾਇਲਟ ਪ੍ਰੋਜੈਕਟ 8 ਮਾਰਚ, 2022 ਨੂੰ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਦੌਰਾਨ ਇੱਟਾਂ ਦੇ ਭੱਠਿਆਂ ਅਤੇ ਬੀੜੀ ਬਣਾਉਣ ਵਾਲੇ ਅਦਾਰਿਆਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਸਿਹਤ ਅਤੇ ਪੋਸ਼ਣ ਜਾਂਚ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਇੱਟਾਂ ਦੇ ਭੱਠਿਆਂ ਅਤੇ ਬੀੜੀ ਅਦਾਰਿਆਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਸਿਹਤ ਅਤੇ ਪੋਸ਼ਣ ਦੀ ਨਿਯਮਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਆਇਰਨ, ਫੋਲਿਕ ਐਸਿਡ, ਵਿਟਾਮਿਨ ਬੀ-ਕੰਪਲੈਕਸ ਆਦਿ ਸਮੇਤ ਹੋਰ ਵੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪਾਇਲਟ ਪ੍ਰੋਜੈਕਟ ਦੇ ਤਹਿਤ ਲਗਾਇਆ ਗਿਆ ਇਹ ਤੀਸਰਾ ਚੈਕਅੱਪ ਕੈਂਪ ਹੈ।

 

ਇਸ ਪਾਇਲਟ ਪ੍ਰੋਜੈਕਟਤੇ 6 ਮਹੀਨਿਆਂ ਦੀ ਅਵਧੀ ਲਈ ਮਹੀਨਾਵਾਰ ਨਿਗਰਾਨੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਾਇਲਟ ਪ੍ਰੋਜੈਕਟ ਨੂੰ ਹੋਰ ਅੱਗੇ ਲਾਗੂ ਕਰਨ ਲਈ ਮੁੱਲਾਂਕਣ ਕੀਤਾ ਜਾਵੇਗਾ। ਇਸ ਪਾਇਲਟ ਪ੍ਰੋਜੈਕਟ ਦੇ ਤਹਿਤ, ਇਨ੍ਹਾਂ ਉਦਯੋਗਾਂ ਦੀਆਂ ਮਹਿਲਾ ਵਰਕਰਾਂ ਨੂੰ ਨਜ਼ਦੀਕੀ ਈਐੱਸਆਈਸੀ ਹਸਪਤਾਲ ਜਾਂ ਡਿਸਪੈਂਸਰੀ ਨਾਲ ਟੈਗ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਮਹਿਲਾਵਾਂ ਨੂੰ ਹੈਲਥ ਪਾਸਬੁੱਕਸ ਜਾਰੀ ਕਰ ਦਿੱਤੀਆਂ ਗਈਆਂ ਹਨ। ਹਰ ਮਹੀਨੇ ਸਿਹਤ ਕਰਮਚਾਰੀਆਂ ਦੀ ਇੱਕ ਟੀਮ ਜ਼ਰੂਰੀ ਟੈਸਟਾਂ ਲਈ ਸਾਈਟ 'ਤੇ ਜਾਂਦੀ ਹੈ, ਜਿਸ ਵਿੱਚ ਸਰੀਰ ਦੀ ਆਮ ਜਾਂਚ, ਕੱਦ ਅਤੇ ਭਾਰ ਦਾ ਮਾਪ, ਹੀਮੋਗਲੋਬਿਨ ਪੱਧਰ ਦਾ ਮੁੱਲਾਂਕਣ ਅਤੇ ਪੋਸ਼ਣ ਸਬੰਧੀ ਸਲਾਹ ਸ਼ਾਮਲ ਹੁੰਦੀ ਹੈ।

 

ਅਨੀਮੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਖੂਨ ਵਿੱਚ ਹੀਮੋਗਲੋਬਿਨ ਦਾ ਪੱਧਰ ਘੱਟ ਜਾਂਦਾ ਹੈ। ਇਸ ਕਾਰਨ ਸੈੱਲਾਂ ਤੱਕ ਆਕਸੀਜਨ ਪਹੁੰਚਾਉਣ ਦੀ ਖੂਨ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਦੇ ਕਾਰਨ ਥਕਾਵਟ, ਚਿੜਚਿੜਾਪਨ, ਸਰੀਰਕ ਅਤੇ ਮਾਨਸਿਕ ਕੰਮ ਕਰਨ ਦੀ ਸਮਰੱਥਾ ਵਿੱਚ ਕਮੀ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਨੈਸ਼ਨਲ ਫੈਮਿਲੀ ਹੈਲਥ ਸਰਵੇ 2020-21 ਦੇ ਅਨੁਸਾਰ, 15-49 ਸਾਲ ਦੀ ਉਮਰ ਦੀਆਂ 57 ਪ੍ਰਤੀਸ਼ਤ ਮਹਿਲਾਵਾਂ ਇਸ ਸਮੱਸਿਆ ਤੋਂ ਪੀੜਤ ਹਨ। ਜ਼ਿਆਦਾਤਰ ਅਨੀਮੀਆ ਦਾ ਮੁੱਖ ਕਾਰਨ ਸੰਤੁਲਿਤ ਪੋਸ਼ਣ ਦੀ ਘਾਟ ਹੈ। ਇਸ ਬਿਮਾਰੀ ਨੂੰ ਪੌਸ਼ਟਿਕ ਆਹਾਰ, ਦਵਾਈਆਂ ਅਤੇ ਸਹੀ ਸਲਾਹ ਦੇ ਕੇ ਠੀਕ ਕੀਤਾ ਜਾ ਸਕਦਾ ਹੈ।

 

ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੇਸ਼ ਵਿੱਚ ਕਾਰਜਬਲ ਦੀ ਰੀੜ੍ਹ ਦੀ ਹੱਡੀ ਹਨ, ਉਹ ਦੇਸ਼ ਦੇ ਵਿਕਾਸ ਲਈ ਪ੍ਰੇਰਨਾ ਸੰਚਾਲਕ ਹਨ। ਅਨੀਮੀਆ ਤੋਂ ਪੀੜਤ ਮਹਿਲਾਵਾਂ ਦੀ ਵੱਡੀ ਸੰਖਿਆ ਦੇ ਨਾਲ, ਸਮੁੱਚੇ ਤੌਰ 'ਤੇ ਕੰਮ ਦੀ ਪੈਦਾਵਾਰ ਘਟਦੀ ਹੈ। ਕਰਮਚਾਰੀਆਂ ਦੀ ਸਮੁੱਚੀ ਉਤਪਾਦਕਤਾ ਅਤੇ ਚੰਗੀ ਸਿਹਤ ਨੂੰ ਬਿਹਤਰ ਬਣਾਉਣ ਲਈ ਅਨੀਮੀਆ ਦੀ ਸ਼ੁਰੂਆਤੀ ਖੋਜ ਅਤੇ ਇਲਾਜ ਜ਼ਰੂਰੀ ਹੈ। ਇਹ ਇੱਕ ਘੱਟ ਲਾਗਤ ਵਾਲਾ ਦਖਲ ਹੈ ਅਤੇ ਨਤੀਜੇ ਇਲਾਜ ਦੀ ਸ਼ੁਰੂਆਤ ਦੇ ਸ਼ੁਰੂਆਤੀ ਦਿਨਾਂ ਤੋਂ ਦੇਖੇ ਜਾ ਸਕਦੇ ਹਨ।

 

******

 

ਬੀਵਾਈ/ਆਈਜੀ



(Release ID: 1821890) Visitor Counter : 119