ਇਸਪਾਤ ਮੰਤਰਾਲਾ
ਪਲਾਸਟਿਕ-ਵੇਸਟ ਦਾ ਉਪਯੋਗ ਕੁਕਿੰਗ ਅਤੇ ਨੌਨ-ਕੁਕਿੰਗ, ਕੋਇਲੇ ਦੇ ਸਥਾਨ ‘ਤੇ ਕੀਤਾ ਜਾ ਸਕਦਾ ਹੈ ਜਿਸ ਵਿੱਚ ਵੇਸਟ ਨੂੰ ਵੇਲਥ ਵਿੱਚ ਨਿਰੰਤਰ ਰੂਪ ਤੋਂ ਬਦਲਿਆ ਜਾ ਸਕਦਾ ਹੈ-ਕੇਂਦਰੀ ਇਸਪਾਤ ਮੰਤਰੀ ਰਾਮ ਚੰਦਰ ਪ੍ਰਸਾਦ ਸਿੰਘ
Posted On:
28 APR 2022 5:34PM by PIB Chandigarh
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਕਿਹਾ ਕਿ ਆਇਰਨ ਅਤੇ ਸਟੀਲ ਉਦਯੋਗ ਨੇ ਭਾਰਤ ਦੇ ਇਤਿਹਾਸ ਵਿੱਚ ਮਗਧ ਜਿਹੇਂ ਸਮਰਾਜਾਂ ਦੀ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਮੈਨੂੰ ਵਿਸ਼ਵਾਸ ਹੈ ਕਿ ਵਰਤਮਾਨ ਯੁਗ ਵਿੱਚ ਧਰਤੀ ਮਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਦਿਲਾਉਣ ਵਿੱਚ ਵੀ ਇਹ ਉਦਯੋਗ ਮੋਹਰੀ ਭੂਮਿਕਾ ਨਿਭਾਏਗਾ। ਸਾਨੂੰ ਸਭ ਨੂੰ ਮਿਲਕੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ। ਕਿ ਅਸੀਂ ਜਿਸ ਜਲ, ਵਾਯੂ ਅਤੇ ਭੋਜਨ ਦਾ ਸੇਵਨ ਕਰਦੇ ਹਨ ਉਹ ਸਿਹਤਮੰਦ ਹੋਵੇ।
ਸਾਨੂੰ ਕਲੀਨ ਅਤੇ ਗ੍ਰੀਨ-ਸਟੀਲ, ਡੀ-ਕਾਬੋਨਾਈਜੇਸ਼ਨ ਅਤੇ ਕਾਰਬਨ-ਨਿਊਟ੍ਰਲ ‘ਤੇ ਭਵਿੱਖ ਵਿੱਚ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਹੋਵੇਗਾ।
ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਕਿਹਾ ਪਲਾਸਟਿਕ ਹਰ ਜਗ੍ਹਾਂ ਫੈਲ ਗਿਆ ਹੈ ਸੜਕਾਂ ਤੋਂ ਲੈ ਕੇ ਸਮੁੰਦਰ ਦੀ ਤਲਹਟੀ ਤੱਕ। ਸਾਨੂੰ ਪਲਾਸਟਿਕ ਰੀਸਾਈਕਲਿੰਗ ਨੂੰ ਇੰਨ੍ਹਾਂ ਉਪਯੋਗੀ ਬਣਾਉਣਾ ਹੋਵੇਗਾ ਕਿ ਲੋਕ ਪਲਾਸਟਿਕ ਦੇ ਕਚਰੇ ਨੂੰ ਵੀ ਲੋਹੇ ਅਤੇ ਕਾਗਜ ਦੀ ਤਰ੍ਹਾਂ ਰੀਸਾਈਕਲਿੰਗ ਵਿੱਚ ਮਦਦ ਕਰੇ। ਰੀਸਾਈਕਲਿੰਗ ਤੋਂ ਫਾਇਦਾ ਇਹ ਹੈ ਕਿ ਪਲਾਸਟਿਕ ਦਾ ਵਿਘਟਨ ਨਹੀਂ ਹੋਵੇਗਾ ਅਤੇ ਪ੍ਰਦੂਸ਼ਿਤ ਪਦਾਰਥ ਵਾਤਾਵਰਣ ਵਿੱਚ ਨਹੀਂ ਮਿਲਣਗੇ।
ਉਨ੍ਹਾਂ ਨੇ ਕਿਹਾ ਭਾਰਤ ਨੇ ਉਦਯੋਗਿਕ ਕ੍ਰਾਂਤੀ ਨਾਲ ਭਲੇ ਹੀ ਲਾਭ ਨਾ ਉਠਾਇਆ ਹੋਵੇ ‘ਤੇ ਆਓ ਅਸੀਂ ਸਭ ਮਿਲਕੇ ਪਲਾਸਟਿਕ ਰੀਸਾਈਕਲਿੰਗ ਤੋਂ ਸਟੀਲ ਖੇਤਰ ਵਿੱਚ ਊਰਜਾ ਤੋਂ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦੇ। ਇਸ ਨਾਲ ਜੁੜੇ ਸਾਰੇ ਲੋਕਾਂ ਦਾ ਹਿਤ ਹੋਵੇਗਾ ਅਤੇ ਸਭ ਦੀ ਜਿੱਤ ਹੋਵੇਗੀ। ਪਲਾਸਟਿਕ ਰੀਸਾਈਕਲ ਹੋਣ ਨਾਲ ਪ੍ਰਦੂਸ਼ਣ ਘੱਟ ਹੋਵੇਗਾ, ਸਟੀਲ ਉਦਯੋਗ ਨੂੰ ਕੋਕਿੰਗ ਕੋਲ ਆਇਰਨ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਨਵੇ ਰੋਜ਼ਗਾਰ ਦੇ ਅਵਸਰ ਉਤਪੰਨ ਹੋਣਗੇ।
****
AKN/SK
(Release ID: 1821313)
Visitor Counter : 174