ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਕਬਾਇਲੀ ਮਾਮਲਿਆਂ ਦਾ ਮੰਤਰਾਲਾ ਨੇ ਝਾਰਖੰਡ ਵਿੱਚ ਆਦਿਗ੍ਰਾਮ ‘ਤੇ 2 ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ



ਕਬਾਇਲੀ ਯੋਨਜਾਵਾਂ ਦੇ ਨਿਗਰਾਨੀ ਪੋਰਟਲ ‘ਤੇ ਡਾਟਾ ਅਪਲੋਡ ਕਰਨ ਲਈ ਰਾਜ ਦੇ ਅਧਿਕਾਰੀਆਂ ਅਤੇ ਏਜੰਸੀਆਂ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ

Posted On: 28 APR 2022 2:57PM by PIB Chandigarh

 

ਕਬਾਇਲੀ ਮਾਮਲਿਆਂ ਦਾ ਮੰਤਰਾਲਾ (ਐੱਮਓਟੀਏ) ਆਪਣੀ ‘ਆਉਟਰੀਚ ਪਹਿਲ’ ਦੇ ਹਿੱਸੇ ਦੇ ਰੂਪ ਵਿੱਚ ਜ਼ਮੀਨੀ ਪੱਧਰ ‘ਤੇ ਸਰਕਾਰੀ ਯੋਜਨਾਵਾਂ ਦੀ ਕਾਰਗੁਜ਼ਾਰੀ ਨਾਲ ਜੁੜੇ ਪ੍ਰਮੁੱਖ ਹਿਤਧਾਰਕਾਂ ਨਾਲ ਜੁੜ ਰਿਹਾ ਹੈ।

ਇਸੇ ਕ੍ਰਮ ਵਿੱਚ, ਐੱਮਓਟੀਏ ਨੇ 27 ਅਤੇ 28 ਅਪ੍ਰੈਲ 2022 ਨੂੰ ਏਡੀਆਈਜੀਆਰਏਐੱਮਐੱਸ ਯਾਨੀ ਆਦਿਗ੍ਰਾਮ (ਆਦਿਵਾਸੀ ਅਨੁਦਾਨ ਪ੍ਰਬੰਧਨ ਪ੍ਰਣਾਲੀ) ‘ਤੇ ਝਾਰਖੰਡ ਰਾਜ ਦੇ ਪ੍ਰਮੁੱਖ ਅਹੁਦੇਦਾਰਾਂ ਲਈ ਦੋ ਦਿਨਾਂ ਵਿਵਹਾਰਿਕ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਝਾਰਖੰਡ ਰਾਜ ਦੇ ਕਬਾਇਲੀ ਮੰਤਰਾਲੇ ਦੇ ਰਾਂਚੀ ਸਥਿਤ ‘ਪ੍ਰੋਜੈਕਟ ਭਵਨ’ ਵਿੱਚ ਕੀਤਾ ਗਿਆ ਸੀ।

ਆਦਿਵਾਸੀ ਯੋਜਨਾ ਲਾਗੂਕਰਨ ਨਾਲ ਜੁੜੇ ਰਾਜ ਭਰ ਦੇ ਸਾਰੇ 24 ਜ਼ਿਲ੍ਹਿਆਂ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ(ਪੀਐੱਮਯੂ) ਦੇ ਨਾਲ-ਨਾਲ ਜ਼ਿਲ੍ਹਾ ਕਲਿਆਣ ਅਧਿਕਾਰੀਆਂ, ਆਈਟੀਡੀਏ ਦੇ ਅਧਿਕਾਰੀਆਂ ਜਿਵੇਂ 66 ਪ੍ਰਮੁੱਖ ਅਧਿਕਾਰੀਆਂ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸਰਗਰਮ ਰੂਪ ਵਿੱਚ ਹਿੱਸਾ ਲਿਆ। ਉਨ੍ਹਾਂ ਨੂੰ ਡਾਟਾ ਅਪਲੋਡ ਕਰਨ ਦੀ ਵਿਵਹਾਰਿਕ ਟ੍ਰੇਨਿੰਗ ਦਿੱਤੀ ਗਈ।

ਕਬਾਇਲੀ ਮਾਮਲਿਆਂ ਦਾ ਮੰਤਰਾਲਾ ਵਿੱਚ ਸੰਯੁਕਤ ਸਕੱਤਰ ਡਾ. ਨਵਲ ਜੀਤ ਕਪੂਰ ਨੇ ਦੱਸਿਆ ਕਿ ਆਦਿਗ੍ਰਾਮ ਇੱਕ ਅਨੋਖਾ ਪੋਰਟਲ ਹੈ ਜੋ ਮੰਤਰਾਲੇ ਦੁਆਰਾ ਰਾਜਾਂ ਨੂੰ ਦਿੱਤੇ ਗਏ ਅਨੁਦਾਨ ਦੀ ਭੌਤਿਕ ਅਤੇ ਵਿੱਤੀ ਪ੍ਰਗਤੀ ਦੀ ਨਿਗਰਾਨੀ ਕਰਦਾ ਹੈ ਅਤੇ ਧਨ ਦੇ ਵਾਸਤਵਿਕ ਉਪਯੋਗ ਦਾ ਪਤਾ ਲਗਾ ਸਕਦਾ ਹੈ। ਲਾਭਾਰਥੀਆਂ ਦਾ ਵੇਰਵਾ ਵੀ ਇਸ ਪੋਰਟਲ ‘ਤੇ ਅਪਲੋਡ ਕੀਤਾ ਜਾਂਦਾ ਹੈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਜਿਓਟੈਗ ਕੀਤਾ ਗਿਆ ਹੈ।

 

ਜਦੋਂ ਇਸ ਵਿੱਚ 2017-18 ਤੋਂ 2021-22 ਤੱਕ ਦਾ ਡੇਟਾ ਅਪਲੋਡ ਹੋ ਜਾਵੇਗਾ ਜਦ ਉਸ ਦੇ ਬਾਅਦ ਅਪਲੋਡ ਕੀਤੀ ਗਈ ਜਾਣਕਾਰੀ ਸਭ ਲਈ ਆਸਾਨ ਕਰ ਦਿੱਤੀ ਜਾਵੇਗੀ ਜਿਸ ਨਾਲ ਪਾਰਦਰਸ਼ਿਤਾ ਅਤੇ ਜਵਾਬਦੇਹੀ ਆਵੇਗੀ। ਕਬਾਇਲੀ ਮਾਮਲਿਆਂ ਦਾ ਮੰਤਰਾਲਾ ਨੇ ਇਸੀ ਤਰ੍ਹਾਂ ਦੇ ਪ੍ਰੋਗਰਾਮ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਮੇਘਾਲਿਆ ਵਿੱਚ ਆਯੋਜਿਤ ਕੀਤੇ ਹਨ ਜਿੱਥੇ ਐੱਮਓਟੀਏ ਅਤੇ ਯੂਐੱਨਡੀਪੀ ਦੇ ਤਕਨੀਕੀ ਮਾਹਰਾਂ ਦੀ ਟੀਮ ਨੇ ਟ੍ਰੇਨਿੰਗ ਦੇਣ ਦਾ ਕੰਮ ਕੀਤਾ।

ਇਸ ਪ੍ਰੋਗਰਾਮ ਦਾ ਆਯੋਜਨ ਝਾਰਖੰਡ ਦੇ ਐੱਮਟੀ, ਐੱਸਸੀ, ਘੱਟ ਗਿਣਤੀ ਅਤੇ ਪਿਛੜਾ ਵਰਗ ਕਲਿਆਣ ਵਿਭਾਗ ਦੇ ਪ੍ਰਧਾਨ ਸਕੱਤਰ ਸ਼੍ਰੀ ਕੇ.ਕੇ.ਸੋਨ ਅਤੇ ਅਜੈ ਨਾਥ ਝਾਅ, ਕਮਿਸ਼ਨਰ ਦੇ ਤਾਲਮੇਲ ਨਾਲ ਕੀਤਾ ਗਿਆ ਜਿਸ ਵਿੱਚ ਰਾਜ ਪੱਧਰ ਦੇ ਲਾਗੂਕਰਨ ਸੰਸਥਾ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਯੂਐੱਨਡੀਪੀ ਦੇ ਸ਼੍ਰੀ ਜਯੰਤ ਕੁਮਾਰ ਅਤੇ ਇਸ ਪੋਰਟਲ ਨੂੰ ਵਿਕਸਿਤ ਕਰਨ ਵਾਲੀ ਧਨੁਸ਼ ਇੰਫੋਟੇਕ ਦੀ ਟੀਮ ਰਾਜਾਂ ਦੀ ਜ਼ਰੂਰਤ ਦੇ ਅਨੁਸਾਰ ਨਿਯਮਿਤ ਤੌਰ ‘ਤੇ ਔਨਲਾਈਨ ਅਤੇ ਔਫਲਾਈਨ ਟ੍ਰੇਨਿੰਗ ਆਯੋਜਿਤ ਕਰ ਰਹੀ ਹੈ।

*****

ਐੱਨਬੀ/ਐੱਸਕੇ
 


(Release ID: 1821025) Visitor Counter : 149


Read this release in: English , Urdu , Hindi , Tamil