ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਸੀਰੀਜ਼ 2022-2023

Posted On: 27 APR 2022 4:31PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ), ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਅਪ੍ਰੈਲ, 2022 ਤੋਂ ਮਾਰਚ, 2023 ਤੱਕ ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਸੀਰੀਜ਼ ਆਯੋਜਿਤ ਕਰ ਰਿਹਾ ਹੈ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ, ਪ੍ਰਿਥਵੀ ਵਿਗਿਆਨ, ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ, 28 ਅਪ੍ਰੈਲ, 2022 ਨੂੰ ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਸੀਰੀਜ਼ ਦਾ ਉਦਘਾਟਨ ਕਰਨਗੇ।

ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਦੀ ਸਥਾਪਨਾ ਦੇ ਬਾਅਦ ਉਸ ਖੇਤਰ ਦੇ ਤਹਿਤ ਪਿਛਲੇ ਪੁਰਸਕਾਰ ਵਿਜੇਤਾਵਾਂ ਨੂੰ ਅਗਲੇ 12 ਮਹੀਨਿਆਂ ਵਿੱਚ ਇੱਕ ਵਿਸ਼ੇਸ਼ -ਵਿਸ਼ੇ/ਖੇਤਰ ਬਾਰੇ ਡੀਏਆਰਪੀਜੀ ਨੂੰ ਦਿੱਤੇ ਗਏ ਆਪਣੇ ਅਨੁਭਵਾਂ ਨੂੰ ਪੇਸ਼ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ ਸਾਲ ਭਰ ਵਿੱਚ 13 ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਦਾ ਆਯੋਜਨ ਕਰਕੇ ਇਨ੍ਹਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਇੱਕ ਚਿਨ੍ਹਿੰਤ ਖੇਤਰ/ਵਿਸ਼ਿਆ ‘ਤੇ ਇੱਕ ਵੈਬੀਨਾਰ ਹਰ ਮਹੀਨੇ ਆਯੋਜਿਤ ਕੀਤਾ ਜਾਵੇਗਾ। ਸੁਸ਼ਾਸਨ ਪਹਿਲ ਦੇ ਤਹਿਤ ਵੱਖ-ਵੱਖ ਵਿਸ਼ਿਆਂ ‘ਤੇ 13 ਵੈਬੀਨਾਰ ਹੋਣਗੇ ਜਿਨ੍ਹਾਂ ਨੂੰ 2006 ਵਿੱਚ ਆਪਣੀ ਸਥਾਪਨਾ ਦੇ ਬਾਅਦ ਪਿਛਲੇ ਸਾਲਾਂ ਵਿੱਚ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਰਾਸ਼ਟਰੀ ਵੈਬੀਨਾਰ ਲਈ ਚੁਣੇ ਗਏ ਵਿਸ਼ਿਆਂ ਵਿੱਚ ਸਿਹਤ, ਸਿੱਖਿਆ, ਵਾਤਾਵਰਣ, ਆਪਦਾ ਪ੍ਰਬੰਧਨ, ਪ੍ਰਾਥਮਿਕਤਾ ਪ੍ਰੋਗਰਾਮ, ਜਲ ਪ੍ਰਬੰਧਨ ਆਦਿ ਜਿਹੇ ਕਈ ਖੇਤਰਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਹੈ ਤਾਕਿ ਹੋਰ ਰਾਜਾਂ/ਜ਼ਿਲ੍ਹਿਆਂ ਦੁਆਰਾ ਪ੍ਰਤੀਰੂਪ ਲਈ ਸਰਵਉੱਤਮ ਕਾਰਜ ਪ੍ਰਣਾਲੀਆਂ ਅਤੇ ਪੁਰਸਕਾਰ ਵਿਜੇਤਾ ਪਹਿਲਾਂ ਨੂੰ ਉਜਾਗਰ ਕੀਤਾ ਜਾ ਸਕੇ।

ਸੀਰੀਜ਼ ਤੋਂ ਪਹਿਲਾ ਵੈਬੀਨਾਰ 28 ਅਪ੍ਰੈਲ, 2022 ਨੂੰ ‘ਸਰਵਿਸ ਡਿਲੀਵਰੀ ਵਿੱਚ ਸੁਧਾਰ' ਵਿਸ਼ੇ ‘ਤੇ ਸ਼ੁਰੂ ਹੋ ਰਿਹਾ ਹੈ ਜਿਸ ਦੇ ਤਹਿਤ ਦੋ ਸਨਮਾਨਿਤ ਪਹਿਲਾਂ ਨੂੰ ਪੇਸ਼ ਕੀਤਾ ਜਾਵੇਗਾ। “ਸਕਲ” ਪਹਿਲ ਨੂੰ ਸਾਲ 2012-13 ਵਿੱਚ ਪ੍ਰਧਾਨ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਪਰਸੋਨਲ ਅਤੇ ਪ੍ਰਸਾਸਨਿਕ ਸੁਧਾਰ ਵਿਭਾਗ ਕਰਨਾਟਕ ਸਰਕਾਰ ਨੂੰ ਦਿੱਤਾ ਗਿਆ ਅਤੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਸਾਲ 2006-2007 ਵਿੱਚ ਪਹਿਲ “ਈ-ਸੇਵਾ” ਲਈ ਦਿੱਤਾ ਗਿਆ ਪ੍ਰਧਾਨ ਮੰਤਰੀ ਪੁਰਸਕਾਰ “ਇੰਪੁਰੂਵਿੰਗ ਸਰਵਿਸ ਡਿਲੀਵਰੀ” ਵਿਸ਼ਿਆਂ ਦੇ ਤਹਿਤ ਪੇਸ਼ ਕੀਤਾ ਜਾਵੇਗਾ।

ਸਕਲ, ਨਾਗਰਿਕਾਂ ਨੂੰ ਕਰਨਾਟਕ ਸੇਵਾਵਾਂ ਗਾਰੰਟੀ ਕਾਨੂੰਨ 2011 (2014 ਨਾਲ ਸੰਬੋਧਿਤ)ਦੇ ਰਾਹੀਂ ਸੰਭਵ ਹੋਇਆ, ਇਹ ਨਾਗਰਿਕਾਂ ਨੂੰ ਸਮਾਂਬੱਧ ਸਰਵਿਸ ਡਿਲੀਵਰੀ ਵਿੱਚ ਸਫਲਤਾ ਦਾ ਇੱਕ ਉਦਾਹਰਣ ਰਿਹਾ ਹੈ। ਈ-ਸਰਵਿਸ ਸੁਸ਼ਾਸਨ ਪਹਿਲ ਹੈ ਜੋ ਰਾਸ਼ਟਰੀ ਈ-ਗੌਵ ਯੋਜਨਾ ਲੋਕ ਸੇਵਾ ਘਰ ਦੇ ਕਰੀਬ ਦੀ ਪਰਿਕਲਪਨਾ ਨੂੰ ਸ਼ਾਮਲ ਕਰਦੀ ਹੈ ਅਤੇ ਇਸ ਦਾ ਉਦੇਸ਼ ਹੈ ਟੈਕਨੋਲੋਜੀ ਦੁਆਰਾ ਸਮਾਰਟ ਨਾਗਰਿਕ ਕੇਂਦ੍ਰਿਤ , ਨੈਤਿਕ, ਕੁਸ਼ਲ ਅਤੇ ਪ੍ਰਭਾਵੀ ਸ਼ਾਸਨ ਪ੍ਰਦਾਨ ਕਰਨਾ ਹੈ।

ਰਾਜ ਏਆਰ ਅਤੇ ਆਈਟੀ ਸਕੱਤਰ, ਰਾਜ ਏਟੀਆਈ, ਜ਼ਿਲ੍ਹਾ ਕਲੈਕਟਰ ਅਤੇ ਰਾਜ/ਜ਼ਿਲ੍ਹਾ ਸੂਚਨਾ ਅਧਿਕਾਰੀ ਵਰਚੁਅਲੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਵੈਬੀਨਾਰ ਵਿੱਚ ਲਗਭਗ 300 ਪ੍ਰਤੀਨਿਧੀਆਂ ਦੇ ਭਾਗ ਲੈਣ ਦੀ ਉਮੀਦ ਹੈ।

<><><><><>

 

ਐੱਸਐੱਨਸੀ/ਆਰਆਰ
 



(Release ID: 1820996) Visitor Counter : 108


Read this release in: English , Urdu , Hindi