ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੰਤਰਰਾਸ਼ਟਰੀ ਨਵਿਆਉਣਯੋਗ ਊਰਜਾ ਏਜੰਸੀ (IRENA) ਦੇ ਡਾਇਰੈਕਟਰ ਜਨਰਲ ਸ਼੍ਰੀ ਫ੍ਰੇਨਸੇਸਕੋ ਲਾ ਕਮੇਰਾ ਨਾਲ ਮੁਲਾਕਾਤ ਵਿੱਚ ਭਾਰਤ ਸਟੀਲ ਉਦਯੋਗ ਵਿੱਚ ਨਵਿਆਉਣਯੋਗ ਊਰਜਾ ਦੇ ਉਪਯੋਗ ‘ ਤੇ ਚਰਚਾ ਕੀਤੀ

Posted On: 27 APR 2022 7:49PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਉਦਯੋਗ ਭਵਨ ਵਿੱਚ ਅੰਤਰਰਾਸ਼ਟਰੀ ਨਵਿਆਉਣਯੋਗ ਊਰਜਾ ਏਜੰਸੀ (IRENA) ਦੇ ਇੱਕ ਉੱਚ ਪੱਧਰੀ ਦਲ ਨਾਲ ਮੁਲਾਕਾਤ ਕਰਕੇ ਭਾਰਤੀ ਸਟੀਲ ਉਦਯੋਗ ਵਿੱਚ ਨਵਿਆਉਣਯੋਗ ਊਰਜਾ ਦੇ ਉਪਯੋਗ ਨਾਲ ਸੰਬੰਧੀ ਵਿਸ਼ਿਆਂ ‘ਤੇ ਚਰਚਾ ਕੀਤੀ। ਦਲ ਵਿੱਚ ਅੰਤਰਰਾਸ਼ਟਰੀ ਨਵਿਆਉਣਯੋਗ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਸ਼੍ਰੀ ਫ੍ਰੇਨਸੇਸਕੋ ਲਾ ਕਮੇਰਾ, ਡਿਪਟੀ ਡਾਇਰੈਕਟਰ ਜਨਰਲ ਸੁਸ਼੍ਰੀ ਗੌਰੀ ਸਿੰਘ ਅਤੇ ਹੋਰ ਮੈਂਬਰ ਸ਼ਾਮਲ ਸਨ। ਸ਼੍ਰੀ ਸਿੰਘ ਨੇ ਹਾਈਡ੍ਰੋਜਨ ਮਿਸ਼ਨ, ਕਲੀਨ ਅਤੇ ਗ੍ਰੀਨ ਸਟੀਲ, ਡੀਕਾਰਬਨਾਈਜੇਸ਼ਨ ਅਤੇ ਕਾਰਬਨ ਨਿਊਟ੍ਰਲ ਭਵਿੱਖ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

ਚਰਚਾ ਦੇ ਦੌਰਾਨ ਡੀਪ-ਡੀਕਾਰਬਨਾਈਜੇਸ਼ਨ ਲਈ ਈਕੋ-ਸਿਸਟਮ ਵਿਕਸਿਤ ਕਰਨ ‘ਤੇ ਵੀ ਗੱਲ ਹੋਈ। ਭਾਰਤ ਵਿੱਚ ਸਟੀਲ ਉਤਪਾਦਨ ਵਿੱਚ ਡੀਕਾਰਬਨਾਈਜੇਸ਼ਨ ਵੱਲੋਂ ਮੋਹਰੀ ਹੋਣ ਲਈ ਦੁਨੀਆ ਭਰ ਵਿੱਚ ਸਫਲ ਮਾਮਲਿਆਂ ਦੀ ਜਾਣਕਾਰੀ ਦੀ ਉਪਲਬਧੀ ਖੋਜ, ਇਨੋਵੇਸ਼ਨ ਅਤੇ ਟੈਕਨੋਲੋਜੀ ਵਿੱਚ ਗਲੋਬਲ ਸਹਿਯੋਗ ਦੀ ਜ਼ਰੂਰਤ ਗ੍ਰੀਨ ਡੀਆਰਆਈ ਲਈ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਲਈ

ਪਾਇਲਟ ਪਲਾਂਟ ਸਥਾਪਿਤ ਕਰਨ ਲਈ ਤਕਨੀਕੀ ਅਤੇ ਵਿੱਤੀ ਸਹਾਇਤਾ ਦੀ ਜ਼ਰੂਰਤ ਥਰਮਲ ਊਰਜਾ ਦੀ ਬਜਾਏ ਨਵਿਆਉਣਯੋਗ ਊਰਜਾ ਦਾ ਉਪਯੋਗ ਛੋਟੇ ਉਦਯੋਗਂ ਨੂੰ ਊਰਜਾ ਕੁਸ਼ਲ ਬਣਾਉਣ ਲਈ ਉਨ੍ਹਾਂ ਵਿੱਚ ਟੈਕਨੋਲੋਜੀ ਕਮਰਚਾਰੀਆਂ ਦੇ ਅਧਿਐਨ ਦੀ ਜ਼ਰੂਰਤਾ ਅਤੇ ਕਾਰਬਨ ਕੈਪਚਰਿੰਗ ਅਤੇ ਇਸ ਦੇ ਲਈ ਪਾਇਲਟ ਪਲਾਂਟ ਸਥਾਪਿਤ ਕਰਨ ਲਈ ਤਕਨੀਕੀ ਅਤੇ ਵਿੱਤੀ ਸਹਾਇਤਾ ਜਿਹੇ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਹੋਈ।

*****

ਏਕੇਐੱਨ/ਐੱਸਕੇਐੱਸ
 


(Release ID: 1820994) Visitor Counter : 108


Read this release in: English , Urdu , Hindi