ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਮੰਤਰੀ ਮੰਡਲ ਨੇ ਦਿਵਿਯਾਂਗਤਾ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਚਿਲੀ ਦਰਮਿਆਨ ਸਮਝੌਤਾ ਪੱਤਰ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 27 APR 2022 4:45PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਦਿਵਿਯਾਂਗਤਾ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਚਿਲੀ ਦਰਮਿਆਨ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਦੁਵੱਲਾ ਸਮਝੌਤਾ ਪੱਤਰ ਭਾਰਤ ਸਰਕਾਰ ਦੇ ਦਿਵਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਅਤੇ ਚਿਲੀ ਸਰਕਾਰ ਦਰਮਿਆਨ ਦਿਵਿਯਾਂਗਤਾ ਖੇਤਰ ਵਿੱਚ ਸਾਂਝੀਆਂ ਪਹਿਲਕਦਮੀਆਂ ਰਾਹੀਂ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਇਹ ਭਾਰਤ ਅਤੇ ਚਿਲੀ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ।

ਦਿਵਿਯਾਂਗਤਾ ਖੇਤਰ ਵਿੱਚ ਸਹਿਯੋਗ ਦੀ ਇੱਛਾ ਜ਼ਾਹਰ ਕਰਨ ਵਾਲੇ ਦੇਸ਼ਾਂ ਦਰਮਿਆਨ ਇੱਕ ਸੰਯੁਕਤ ਇਰਾਦਾ ਪੱਤਰ 'ਤੇ ਹਸਤਾਖਰ ਕੀਤੇ ਗਏ ਸਨਖਾਸ ਤੌਰ 'ਤੇ ਹੇਠਾਂ ਦਿੱਤੇ ਖੇਤਰਾਂ ਵਿੱਚ:

        I.            ਦਿਵਿਯਾਂਗਤਾ ਨੀਤੀ ਅਤੇ ਸੇਵਾਵਾਂ ਦੀ ਸਪੁਰਦਗੀ ਬਾਰੇ ਜਾਣਕਾਰੀ ਸਾਂਝੀ ਕਰਨਾ।

      II.            ਜਾਣਕਾਰੀ ਅਤੇ ਗਿਆਨ ਦਾ ਅਦਾਨ ਪ੍ਰਦਾਨ।

    III.            ਸਹਾਇਕ ਉਪਕਰਣ ਟੈਕਨਾਲੋਜੀ ਵਿੱਚ ਸਹਿਯੋਗ।

   IV.            ਦਿਵਿਯਾਂਗਤਾ ਖੇਤਰ ਵਿੱਚ ਆਪਸੀ ਹਿੱਤਾਂ ਦੇ ਪ੍ਰੋਜੈਕਟਾਂ ਦਾ ਵਿਕਾਸ।

     V.            ਦਿਵਿਯਾਂਗਤਾ ਦੀ ਸ਼ੁਰੂਆਤੀ ਪਛਾਣ ਅਤੇ ਰੋਕਥਾਮ।

   VI.            ਮਾਹਿਰਾਂਸਿੱਖਿਆ ਸ਼ਾਸਤਰੀਆਂ ਅਤੇ ਹੋਰ ਪ੍ਰਬੰਧਕੀ ਸਟਾਫ਼ ਦਾ ਆਦਾਨ-ਪ੍ਰਦਾਨ।

            ਐੱਮਓਯੂ ਇਸਦੇ ਅਧੀਨ ਗਤੀਵਿਧੀਆਂ ਲਈ ਖਰਚਿਆਂ ਨੂੰ ਪੂਰਾ ਕਰਨ ਲਈ ਫੰਡਿੰਗ ਲਈ ਵਿਧੀ ਪ੍ਰਦਾਨ ਕਰਦਾ ਹੈ। ਅਜਿਹੀਆਂ ਗਤੀਵਿਧੀਆਂ ਲਈ ਖਰਚੇ ਫੰਡਾਂ ਅਤੇ ਸਰੋਤਾਂ ਦੀ ਉਪਲਬਧਤਾ ਦੇ ਅਧਾਰ 'ਤੇ ਕੇਸ-ਦਰ-ਕੇਸ ਦੇ ਅਧਾਰ 'ਤੇ ਦੋਵਾਂ ਸਰਕਾਰਾਂ ਦੁਆਰਾ ਆਪਸ ਵਿੱਚ ਤੈਅ ਕੀਤੇ ਜਾਣਗੇ। ਸੰਯੁਕਤ ਗਤੀਵਿਧੀਆਂ ਲਈ ਅੰਤਰਰਾਸ਼ਟਰੀ ਯਾਤਰਾ/ਰਿਹਾਇਸ਼ ਲਈ ਲਾਗਤ ਦਾ ਪ੍ਰਬੰਧ ਮਹਿਮਾਨ ਦੇਸ਼ ਦੁਆਰਾ ਕੀਤਾ ਜਾਵੇਗਾ ਜਦ ਕਿ ਮੀਟਿੰਗ ਆਯੋਜਿਤ ਕਰਨ ਦਾ ਖਰਚਾ ਮੇਜ਼ਬਾਨ ਦੇਸ਼ ਦੁਆਰਾ ਸਹਿਣ ਕੀਤਾ ਜਾਵੇਗਾ।

ਭਾਰਤ ਅਤੇ ਚਿਲੀ ਦੇ ਸਬੰਧ ਵਿਸਤ੍ਰਿਤ ਮੁੱਦਿਆਂ 'ਤੇ ਸਮਾਨਤਾ ਦੇ ਅਧਾਰ 'ਤੇ ਨਿੱਘੇ ਅਤੇ ਦੋਸਤਾਨਾ ਹਨ। ਸਾਲ 2019-20 ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦਾ 70ਵਾਂ ਸਾਲ ਰਿਹਾ। ਉੱਚ-ਪੱਧਰੀ ਦੌਰਿਆਂ ਦੇ ਅਦਾਨ-ਪ੍ਰਦਾਨ ਨਾਲ ਸਾਲਾਂ ਦੌਰਾਨ ਦੁਵੱਲੇ ਸਬੰਧ ਮਜ਼ਬੂਤ ਹੋਏ ਹਨਜਿਸ ਵਿੱਚ 2005 ਅਤੇ 2009 ਵਿੱਚ ਚਿਲੀ ਦੇ ਮਾਨਯੋਗ ਰਾਸ਼ਟਰਪਤੀ ਦੀਆਂ ਦੋ ਫੇਰੀਆਂ ਸ਼ਾਮਲ ਹਨ।

*****

ਡੀਐੱਸ



(Release ID: 1820674) Visitor Counter : 84