ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਆਗਾਮੀ ਬਾਸਕੇਟਬਾਲ ਖਿਡਾਰੀਆਂ ਲਈ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਅਜਿਹੇ ਆਯੋਜਨਾਂ ਵਿੱਚ ਲਗਾਤਾਰ ਸ਼ਾਮਲ ਹੋਣਾ ਪ੍ਰਦਰਸ਼ਨ ਮਹੱਤਵਪੂਰਨ ਹੈ: ਭਾਰਤੀ ਪੁਰਸ਼ ਬਾਸਕੇਟਬਾਲ ਦੇ ਮੁੱਖ ਕੋਚ ਵੇਸੇਲਿਨ ਮੈਟਿਕ


ਕਾਂਤੀਰਵਾ ਸਟੇਡੀਅਮ ਵਿੱਚ ਹੋਏ ਬਾਸਕੇਟਬਾਲ ਮੈਚਾਂ ਵਿੱਚ ਸਰਬੀਯਨ ਨੇ ਨਿਯਮਿਤ ਰੂਪ ਤੋਂ ਹਿੱਸਾ ਲਿਆ ਹੈ

Posted On: 26 APR 2022 7:10PM by PIB Chandigarh

ਤੇਲੰਗਾਨਾ ਦੀ ਟੈਨਿਸ ਖਿਡਾਰੀ ਸ਼੍ਰੀਵੱਲੀ ਰਸ਼ਿਮਕਾ ਕਈ ਸਾਲਾਂ ਤੋਂ ਭਾਰਤ ਵਿੱਚ ਜੂਨੀਅਰ ਟੇਨਿਸ ਮੁਕਾਬਲੇ ਵਿੱਚ ਆਪਣਾ ਦਬਦਬਾ ਬਣਾ ਰਹੀ ਹੈ। 20 ਸਾਲ ਦੇ ਰਸ਼ਿਮਕਾ ਦੇ ਨਾਮ ‘ਤੇ ਪਹਿਲਾ ਤੋਂ ਹੀ ਦੋ ਏਆਈਟੀਏ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਹਨ ਅਤੇ 2018 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਰੋਲੈਂਡ-ਗੈਰੋਸ ਦੁਆਰਾ ਆਯੋਜਿਤ ਇੱਕ ਸੱਦਾ ਪ੍ਰੋਗਰਾਮ ਜਿੱਤਣ ਦਾ ਗੌਰਵ ਪ੍ਰਾਪਤ ਹੈ ਜਿਸ ਵਿੱਚ ਪ੍ਰਤੀਯੋਗੀਤਾ ਦੇ ਵਿਜੇਤਾਵਾਂ ਨੂੰ ਵਾਈਲਡਕਾਰਡ  ਐਂਟਰੀ ਦੇ ਰਾਹੀਂ ਪੈਰਿਸ ਵਿੱਚ ਜੂਨੀਅਰ ਰੋਲੈਂਡ-ਗੈਰੋਸ ਮੁੱਖ ਡਰਾਅ ਵਿੱਚ ਮੁਕਾਬਲਾ ਕਰਨ ਦਾ ਅਵਸਰ ਮਿਲਿਆ। ਰਸ਼ਿਮਕਾ ਆਈਟੀਐੱਫ ਗ੍ਰੇਡ 3 ਇਵੇਂਟ ਵਿੱਚ ਸੈਮੀਫਾਈਨਲਿਸਟ ਵੀ ਰਹੀਆਂ ਹਨ ਅਤੇ ਉਨ੍ਹਾਂ ਦਾ ਟੀਚਾ ਕੇਵਲ ਆਪਣੇ ਸ਼ਾਨਦਾਰ ਟੇਨਿਸ ਕਰੀਅਰ ਵਿੱਚ ਮਜ਼ਬੂਤੀ ਨਾਲ ਅੱਗੇ ਵਧਣ ‘ਤੇ ਹੈ।

23 ਅਪ੍ਰੈਲ ਨੂੰ ਕਾਂਤੀਰਵਾ ਸਟੇਡੀਅਮ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਬਾਸਕੇਟਬਾਲ ਮੈਚ ਸ਼ੁਰੂ ਹੋਣ ਦੇ ਬਾਅਦ ਇੱਕ ਖਿਡਾਰੀ ਦੀ ਦਰਸ਼ਕ ਗੈਲਰੀ ਵਿੱਚ ਨਿਯਮਿਤ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੀ ਹੈ ਅਤੇ ਉਹ ਭਾਰਤੀ ਪੁਰਸ਼ ਬਾਸਕੇਟਬਾਲ ਟੀਮ ਦੇ ਮੁੱਖ ਕੋਚ ਵੇਸਲਿਨ  ਮੈਟਿਕ ਹਨ। ਤਿੰਨ ਸਾਲ ਤੋਂ ਅਧਿਕ ਦੇ ਸਮੇਂ ਵਿੱਚ ਰਾਸ਼ਟਰ ਟੀਮ ਦੇ ਨਾਲ ਰਹਿਣ ਵਾਲੇ ਸਰਬੀਯਨ ਨੇ ਇੱਕ ਵੀ ਮੈਚ ਨੂੰ ਛੱਡਿਆ ਨਹੀਂ ਹੈ। ਵੇਸਲਿਨ ਮੈਟਿਕ ਨੇ ਕਿਹਾ ਕਿ ਉਹ ਇੱਥੇ ਪਿਛਲੇ ਤਿੰਨ-ਚਾਰ ਦਿਨਾਂ ਤੋਂ ਹਨ ਅਤੇ ਉਨ੍ਹਾਂ ਨੇ ਕੁਝ ਸ਼ਾਨਦਾਰ ਮੈਚ ਦੇਖੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਭਾਰਤ ਵਿੱਚ ਕਾਫੀ ਪ੍ਰਤਿਭਾ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਖਿਡਾਰੀ ਕਾਫੀ ਵਧੀਆ ਹਨ।

ਬਾਸਕੇਟਬਾਲ ਦੇ ਕੁਝ ਮੈਚਾਂ ਵਿੱਚ ਆਖਿਰੀ ਪਲ ਤੱਕ ਮੁਕਾਬਲਾ ਰਹਿਣ ‘ਤੇ ਮੈਟਿਕ ਨੇ ਕਿਹਾ ਕਿ ਮੁਕਾਬਲੇ ਦਾ ਪੱਧਰ ਕਾਫੀ ਉੱਚਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ਤੇ ਅੰਡਰ-26 ਵਰਗ ਦੇ ਖਿਡਾਰੀਆਂ ਲਈ ਵਧੀਆ ਮੈਚਾਂ ਵਿੱਚ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਜਿਹੇ ਪ੍ਰਤੀਯੋਗੀਤਾਵਾਂ ਨਿਸ਼ਚਿਤ ਰੂਪ ਤੋਂ ਬਾਸਕੇਟਬਾਲ ਲਈ ਇੱਕ ਬਿਹਤਰ ਪਰਿਵੇਸ਼ ਬਣਾਉਣ ਵਿੱਚ ਯੋਗਦਾਨ ਦੇਵੇਗੀ, ਵਿਸ਼ੇਸ਼ ਤੌਰ ‘ਤੇ ਸਕੂਲਾਂ ਅਤੇ ਕਾਲਜਾਂ ਵਿੱਚ ਜਿੱਥੇ ਬਾਸਕੇਟਬਾਲ ਇੱਕ ਲੋਕਪ੍ਰਿਯ ਖੇਡ ਹੈ।

ਵੇਸਲਿਨ ਨੇ ਇਹ ਵਿਚਾਰ ਪੁਰਸ਼ਾਂ ਦੇ ਗਰੁੱਪ ਏ ਮੁਕਾਬਲੇ ਵਿੱਚ ਹੋਏ ਇੱਕ ਮੈਚ ਦੇ ਮੌਕੇ ‘ਤੇ ਵਿਅਕਤ ਕੀਤੇ ਇਸ ਮੈਚ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਜੈਨ ਯੂਨੀਵਰਸਿਟੀ ਨੂੰ 67-73 ਤੋਂ ਹਾਰ ਦਾ ਸਾਹਮਣਾ ਕਰਨਾ ਪਇਆ। ਮੰਗਲਵਾਰ ਨੂੰ ਹੋਏ ਮੈਚਾਂ ਵਿੱਚ ਪੰਜਾਬ ਯੂਨੀਵਰਸਿਟੀ ਨੇ ਜਾਮਿਯਾ ਮਿਲਿਯਾ ਯੂਨੀਵਰਸਿਟੀ ਨੂੰ ਪੁਰਸ਼ਾਂ ਨੇ ਗਰੁੱਪ ਬੀ ਵਿੱਚ 90-72 ਤੋਂ ਹਰਾਇਆ ਅਤੇ ਮਹਿਲਾ ਸਮੂਹ ਏ ਵਿੱਚ ਮਦ੍ਰਾਸ ਯੂਨੀਵਰਸਿਟੀ ਨੇ ਮਹਾਤਮਾ ਗਾਂਧੀ ਯੂਨੀਵਰਸਿਟੀ ਨੂੰ 67-56 ਤੋਂ ਹਰਾਇਆ ਜਦਕਿ ਗੁਰੂ ਨਾਨਕ ਯੂਨੀਵਰਸਿਟੀ ਨੇ ਮੁੰਬਈ ਯੂਨੀਵਰਸਿਟੀ ਨੂੰ 85-56 ਤੋਂ ਹਰਾਇਆ। ਗਰੁੱਪ ਬੀ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਮੇਜਬਾਨ ਜੈਨ ਯੂਨੀਵਰਸਿਟੀ ਨੂੰ 50-45 ਤੋਂ ਹਰਾਇਆ।

ਪਿਛਲੇ ਕੁਝ ਦਿਨਾਂ ਵਿੱਚ ਖਿਡਾਰੀਆਂ ਨੂੰ ਕਰੀਬ ਤੋਂ ਦੇਖਣ ਦੇ ਬਾਅਦ ਮੈਟਿਕ ਨੇ ਕਿਹਾ ਕਿ ਉਹ ਇਨ੍ਹਾਂ ਵਿੱਚੋਂ  ਜਿਆਦਾਤਰ ਖਿਡਾਰੀਆਂ ਨੂੰ ਜਾਣਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਹ ਤਾਂ ਇੰਡੀਆ ਕੈਂਪ ਵਿੱਚ ਹਨ ਜਾਂ ਉਨ੍ਹਾਂ ਨੇ ਪਹਿਲਾ ਖੇਡਦੇ ਦੇਖਿਆ ਹੈ ਲੇਕਿਨ ਇਸ ਟੂਰਨਾਮੈਂਟ ਵਿੱਚ ਕੁਝ ਨਵੇਂ ਚਿਹਰੇ ਹਨ ਜਿਨ੍ਹਾਂ ਨੇ ਆਪਣੀ ਵਿਸ਼ੇਸ਼ ਸਮਰੱਥਾ ਦਾ ਪ੍ਰਦਰਸਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਇਸ ਤਰ੍ਹਾਂ ਦੇ ਪ੍ਰਤੀਯੋਗੀਤਾ ਮਹੱਤਪੂਰਨ ਹੈ ਤਾਕਿ ਉਨ੍ਹਾਂ ਵਿੱਚ ਆਤਮਵਿਸ਼ਵਾਸ ਆਏ ਅਤੇ ਉਨ੍ਹਾਂ ਨੂੰ ਦੇਸ਼ ਦੇ  ਜਲਦੀ ਖਿਡਾਰੀਆਂ ਦੇ ਖਿਲਾਫ ਖੇਡਣ ਦਾ ਮੌਕਾ ਵੀ ਮਿਲੇ। 

ਪੁਰਸ਼ ਅਤ ਮਹਿਲਾ ਬਾਸਕੇਟਬਾਲ ਦਾ ਸੈਮੀਫਾਈਨਲ ਅਤੇ ਫਾਈਨਲ ਮੁਕਬਾਲਾ ਬੁੱਧਵਾਰ ਨੂੰ ਕਾਂਤੀਰਵਾ ਇੰਡੋਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

*******

ਐੱਨਬੀ/ਓਏ


(Release ID: 1820672) ਵਿਜ਼ੀਟਰ ਕਾਊਂਟਰ : 161