ਯੁਵਾ ਮਾਮਲੇ ਤੇ ਖੇਡ ਮੰਤਰਾਲਾ

‘ਇਹ ਇੱਕ ਗਲੈਮਰਸ ਖੇਡ ਬਣਦਾ ਜਾ ਰਿਹਾ ਹੈ’ ਵਿਸ਼ਵ ਚੈਂਪੀਅਨ ਦੀਪਕ ਸ਼ਿੰਦੇ ਨੇ ਮੱਲਖੰਬ ਦਾ ਮੁੰਬਈ ਦੇ ਨਾਲ ਮਜ਼ਬੂਤ ਜੁੜਾਅ ਬਣਾਇਆ


ਵਿਸ਼ਵ ਚੈਂਪੀਅਨ ਦੀਪਕ ਸ਼ਿੰਦੇ ਨੇ ਸੋਮਵਾਰ ਨੂੰ ਲੜਕਿਆਂ ਦੀ ਆਲ ਅਰਾਉਂਡ ਇੰਡੀਵਿਜੁਅਲ ਚੈਂਪੀਅਨਸ਼ਿਪ ਮੱਲਖੰਬ ਪ੍ਰਦਰਸ਼ਨ ਵਿੱਚ ਹਿੱਸਾ ਲਿਆ

Posted On: 26 APR 2022 4:49PM by PIB Chandigarh

ਮੁੰਬਈ ਸ਼ਹਿਰ ਦਾ ਵਰਣਨ ਅਵਸਰ ਸੁਪਨਿਆਂ ਦੇ ਸ਼ਹਿਰ ਦੇ ਰੂਪ ਵਿੱਚ ਕੀਤੀ ਜਾਂਦਾ ਹੈ। ਇਸ ਦਾ ਕਾਰਨ ਹੈ ਇਸ ਦਾ ਬਾਲੀਵੁਡ ਨਾਲ ਜੁੜਿਆ ਹੋਣਾ ਅਤੇ ਨਾਲ ਆਉਣ ਵਾਲਾ ਗਲੈਮਰ। ਖੇਡ ਦੇ ਸੰਬੰਧ ਵਿੱਚ ਸੁਨੀਲ ਗਾਵਸਕਰ ਅਤੇ ਸਚਿਨ ਤੇਂਦੁਲਕਰ ਜਿਹੇ ਦਿੱਗਜਾਂ ਦੇ ਕਾਰਨ ਸ਼ਹਿਰ ਨੂੰ ਕ੍ਰਿਕੇਟ ਨਾਲ ਵੀ ਜੋੜਿਆ ਜਾਂਦਾ ਹੈ। ਲੇਕਿਨ ਜੈਨ ਯੂਨੀਵਰਸਿਟੀ, ਬੰਗਲੁਰੂ, ਕਰਨਾਟਕ ਵਿੱਚ ਆਯੋਜਿਤ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਮੱਲਖੰਬ ਅਖਾੜੇ ਵਿੱਚ ਮੁੰਬਈ ਸ਼ਹਿਰ ਸੁਰਖੀਆਂ ਵਿੱਚ ਆ ਗਿਆ ਕਿਉਂਕਿ ਮੁੰਬਈ ਯੂਨੀਵਰਸਿਟੀ ਦੇ ਐਥਲੀਟਾਂ ਨੇ ਆਪਣੇ ਸਨਸਨੀਖੇਜ ਪ੍ਰਦਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

 

https://ci4.googleusercontent.com/proxy/Zqu5CVQVLyPSzU-cJ4U6Z66L3rmUkpVjMDylN8n8u9hifhfrDg_bNH-IHrL7Vf9v6nj75d-RCv-gmhJqBeufLyM50tLqwdpHe4rzFeMc-sx6qNh0ZeLqJouWCQ=s0-d-e1-ft#https://static.pib.gov.in/WriteReadData/userfiles/image/image0012N1O.jpg

ਵਿਸ਼ਵ ਚੈਂਪੀਅਨ ਦੀਪਕ ਸ਼ਿੰਦੇ ਨੇ ਸੋਮਵਾਰ ਨੂੰ ਲੜਕਿਆਂ ਦੀ ਔਲ-ਅਰਾਉਂਡ ਇੰਡੀਵਿਜੁਅਲ ਚੈਂਪੀਅਨਸ਼ਿਪ ਮੱਲਖੰਬ ਵਿੱਚ ਹਿੱਸਾ ਲਿਆ ਕਿਉਂਕਿ ਮੁੰਬਈ ਯੂਨੀਵਰਸਿਟੀ ਦੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਦੀ ਜੈ-ਜੈਕਾਰ ਕਰਦੇ ਹੋਏ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ। ਦੀਪਕ ਨੇ ਪੋਲ ਵਿੱਚ 9.6, ਰੋਪ ਵਿੱਚ 8.7 ਅਤੇ ਹੈਂਗਿੰਗ ਵਿੱਚ 9 ਦੇ ਸਕੋਰ ਦੇ ਨਾਲ ਕੁੱਲ 27.30 ਦਾ ਸਕੋਰ ਕੀਤਾ ਅਤੇ ਦਿਨ ਦੇ  ਮੋਹਰੀ ਖਿਡਾਰੀ ਦੇ ਰੂਪ ਵਿੱਚ ਉੱਭਰੇ।

ਐੱਮ.ਕੌਮ ਦੇ 25 ਸਾਲ ਦੇ ਵਿਦਿਆਰਥੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਕਿਹਾ ਅੱਜ ਮੇਰੇ ਮਾਤਾ-ਪਿਤਾ ਵਾਸਤਵ ਵਿੱਚ ਖੁਸ਼ ਹੋਣਗੇ। ਉਹ ਲਗਾਤਾਰ ਮੈਨੂੰ ਮੇਰਾ ਸਕੋਰ ਚੈਕ ਕਰਨ ਲਈ ਬੁਲਾ ਰਹੇ ਹਨ। ਉਨ੍ਹਾਂ ਨੇ ਚੁਣੌਤੀਆਂ ਦੇ ਬਾਵਜੂਦ ਹਮੇਸ਼ਾ ਇਸ ਖੇਡ ਵਿੱਚ ਮੈਨੂੰ ਅੱਗੇ ਵੱਧਣ ਵਿੱਚ ਮੇਰਾ ਸਮਰਥਨ ਕੀਤਾ ਹੈ।

https://ci3.googleusercontent.com/proxy/WTbmGhaVLFK51DnMkx0BsK8LQDoeUMqrKFvAOwwnM5HV1GTvh78nZ0I3pcpyvPUK5HADQMLJFjXmU5j5c_6lnrkkwZiNDJHz_d1CiVr6X9jbSithRJ0r08QaSg=s0-d-e1-ft#https://static.pib.gov.in/WriteReadData/userfiles/image/image002J6NN.jpg

ਮੱਲਖੰਬ ਦਾ ਮੁੰਬਈ ਸ਼ਹਿਰ ਦੇ ਨਾਲ ਇੱਕ ਅੰਤਰਿਕ ਸੰਬੰਧ ਹੈ। ਇਤਿਹਾਸਿਕ ਗ੍ਰੰਥਾਂ ਅਤੇ ਪ੍ਰਾਚੀਨ ਕਲਾਕ੍ਰਿਤੀਆਂ ਦੁਆਰਾ ਸੁਝਾਏ ਗਏ ਸਬੂਤ ਦੇ ਅਨੁਸਾਰ, ਮਰਾਠਾ ਰਾਜਾ ਪੇਸ਼ਵਾ ਬਾਜੀਰਾਵ ਦਿਵਿਤਯ ਦੇ ਫਿਟਨੈਸ ਅਤੇ ਖੇਡ ਟ੍ਰੇਨਿੰਗ ਬਲਮਭੱਟ ਦਾਦਾ ਦੇਵਧਰ ਨੇ 1800 ਦੇ ਦਹਾਕਿਆਂ ਵਿੱਚ ਇੱਕ ਟ੍ਰੇਨਿੰਗ ਪੱਧਤੀ ਦੇ ਰੂਪ ਵਿੱਚ ਪੇਸ਼ਵਾ ਦੀ ਸੈਨਾ ਲਈ ਕਲਾ ਦੇ ਇਸ ਰੂਪ ਨੂੰ ਮੁੜ ਸੁਰਜੀਤ ਕੀਤਾ। ਇਸ ਗੱਲ ਦਾ ਸਮਰਥਨ ਕਰਨ ਲਈ ਇਤਿਹਾਸਿਕ ਸਬੂਤ ਵੀ ਹੈ ਕਿ ਮਰਾਠਾ ਸਮਾਜ ਦੇ ਪ੍ਰਸਿੱਧ ਵਿਅਕਤੀ ਜਿਵੇਂ ਲਕਸ਼ਮੀ ਬਾਈ ਨਾਨਾ ਸਾਹਿਬ ਅਤੇ ਤਾਂਤਿਆ ਟੋਪੇ ਵੀ ਮੱਲਖੰਬ ਦਾ ਅਭਿਆਸ ਕਰਦੇ ਸਨ।

ਦੀਪਕ ਜੋ ਸਵੈ ਮੁੰਬਈ ਵਿੱਚ ਕਾਂਦਿਵਲੀ ਦੇ ਰਹਿਣ ਵਾਲੇ ਹਨ ਉਨ੍ਹਾਂ ਨੇ ਕਿਹਾ ਸਮਰਾਟਾਂ ਦੀਆਂ ਪਰੰਪਰਾਵਾਂ ਨੂੰ ਜੀਵਿਤ ਰੱਖਣ ਲਈ ਮਹਾਰਾਸ਼ਟਰ ਨੇ ਮੱਲਖੰਬ ਨੂੰ ਇੱਕ ਖੇਡ ਦੇ ਰੂਪ ਵਿੱਚ ਅਪਣਾਇਆ ਮੁੰਬਈ ਸ਼ਹਿਰ ਵਿੱਚ ਸ਼ਿਵਾਜੀ ਪਾਰਕ ਐਥਲੀਟਾਂ ਲਈ ਇਸ ਦਾ ਕੇਂਦਰ ਬਣ ਗਿਆ। ਲੇਕਿਨ ਹੁਣ ਜਿਵੇਂ-ਜਿਵੇਂ ਖੇਡ ਦੇ ਪ੍ਰਤੀ ਆਕਰਸ਼ਣ ਵਧ ਰਿਹਾ ਹੈ ਮੱਲਖੰਬ ਮੁੰਬਈ ਦੇ ਸਾਰੇ ਖੇਤਰਾਂ ਵਿੱਚ ਫੈਲ ਗਿਆ ਹੈ। ਜਿਵੇਂ- ਚੇਂਬੂਰ, ਸਾਂਤਾ, ਕ੍ਰੂਜ਼, ਅੰਧੇਰੀ , ਜਾਂ ਕਾਂਦਿਵਲੀ- ਰਾਜ ਤੋਂ ਕੁਝ ਬਿਹਤਰੀਨ ਐਥਲੀਟ ਉਭਰ ਰਹੇ ਹਨ।

ਸਵਦੇਸ਼ੀ ਖੇਡ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦ 2019 ਵਿੱਚ ਮੁੰਬਈ ਵਿੱਚ ਪਹਿਲੀ ਬਾਰ ਮੱਲਖੰਬ ਵਿਸ਼ਵ ਚੈਪੀਅਨਸ਼ਿਪ ਆਯੋਜਿਤ ਕੀਤੀ ਗਈ ਜਿਸ ਵਿੱਚ 17 ਰਾਸ਼ਟਰ ਖੇਡ ਵਿੱਚ ਹਿੱਸਾ ਲੈਣ ਲਈ ਆਏ ਸਨ। ਇਸ ਆਯੋਜਨ ਨੂੰ ਯਾਦ ਕਰਦੇ ਹੋਏ ਦੀਪਕ ਨੇ ਕਿਹਾ ਕਿ ਉਹ ਵਿਦੇਸ਼ ਵਿੱਚ ਮੁਕਾਬਲਿਆਂ ਦੇ ਪੱਧਰ ਨੂੰ ਦੇਖਕੇ ਖੁਸ਼ ਹਨ।

 “ ਵਿਸ਼ਵ ਚੈਂਪੀਅਨਸ਼ਿਪ ਵਿੱਚ ਨਾ ਕੇਵਲ ਏਸ਼ੀਆਈ ਦੇਸ਼ਾਂ ਤੋਂ ਬਲਕਿ ਯੂਰੋਪੀਨ ਦੇਸ਼ਾਂ ਦੇ ਵੀ ਐਥਲੀਟ ਸਨ। ਕੁਝ ਦੇਸ਼ਾਂ ਨੇ ਸਾਡੇ ਨਾਲ ਇਟਲੀ ਅਤੇ ਜਾਪਾਨ ਸਹਿਤ ਵਧੀਆ ਮੁਕਾਬਲਾ ਕੀਤਾ, ਜੋ ਦੇਖਣ ਵਿੱਚ ਬਹੁਤ ਵਧੀਆ ਸੀ ਕਿਉਂਕਿ ਇਹ ਸੰਕੇਤਕ ਕਰਦਾ ਹੈ ਕਿ ਖੇਡ ਦੁਨੀਆ ਭਰ ਵਿੱਚ ਫੈਲ ਰਿਹਾ ਹੈ।”

 “ ਮੈਨੂੰ ਬਹੁਤ ਗਰਵ ਦੀ ਅਨੁਭੂਤੀ ਹੋਈ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਨ ਕੀ ਬਾਤ ‘ਤੇ ਮੱਲਖੰਬ ਬਾਰੇ ਗੱਲ ਕੀਤੀ ਅਤੇ ਮੱਲਖੰਬ ਉਪਕਰਣ ਦੇ ਸੰਬੰਧ ਵਿੱਚ ਅਮਰੀਕਾ ਅਤੇ ਜਾਪਾਨ ਨੂੰ ਭਾਰਤ ਸਰਕਾਰ ਦੀ ਸਹਾਇਤਾ ਦੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਪੀਐੱਮ ਮੋਦੀ ਮੱਲਖੰਬ ਫੈਡਰੇਸ਼ਨ ਆਵ੍ ਇੰਡੀਆ ਅਤੇ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਨੇ ਖੇਡ ਨੂੰ ਸਰਵਭੌਮਿਕ ਮਾਨਤਾ ਦਿਲਾਉਣ ਵਿੱਚ ਮਦਦ ਕੀਤੀ ਹੈ।”

ਦੀਪਕ ਦੇ ਯੂਨੀਵਰਸਿਟੀ ਦੀ ਟੀਮ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਜਿਸ ਗਤੀ ਨਾਲ ਖੇਡ ਵਧ ਰਿਹਾ ਹੈ ਉਹ ਜਲਦ ਹੀ ਦੇਸ਼ ਦੇ ਸਾਰੇ 28 ਰਾਜਾਂ ਵਿੱਚ ਫੈਲ ਜਾਵੇਗਾ।

ਮੁੰਬਈ ਯੂਨੀਵਰਸਿਟੀ ਦੇ ਬਿਜਨੈਸ ਆਵ੍ ਮੈਨੇਜਮੈਂਟ ਸਟਡੀਜ਼ ਦੇ 21 ਸਾਲਾ ਵਿਦਿਆਰਥੀ ਅਭਿਸ਼ੇਕ ਪ੍ਰਸਾਦ ਨੇ ਕਿਹਾ ਪਹਿਲਾਂ ਮੁੰਬਈ ਵਿੱਚ 3-4 ਕਲਬ ਹੋਇਆ ਕਰਦੇ ਸਨ, ਲੇਕਿਨ ਹੁਣ ਘੱਟ ਤੋਂ ਘੱਟ 30-40 ਮੱਲਖੰਬ ਕਲਬ ਹਨ। ਨਾਲ ਹੀ ਗਰਮੀ ਦੀਆਂ ਛੁੱਟੀਆਂ ਦੇ ਦੌਰਾਨ ਅਨੇਕ ਯੂਨੀਵਰਸਿਟੀਆਂ ਵਿੱਚ ਬੱਚੇ ਸਭ ਤੋਂ ਅਧਿਕ ਸੰਖਿਆ ਵਿੱਚ ਕ੍ਰਿਕੇਟ ਜਾ ਫੁੱਟਬਾਲ ਵਿੱਚ ਨਹੀਂ ਬਲਕਿ ਮੱਲਖੰਬ ਵਿੱਚ ਸ਼ਾਮਿਲ ਹੋ ਰਹੇ ਹਨ। ਸ਼ਹਿਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਕੋਚ ਹਨ ਜੋ ਅਸਾਧਾਰਣ ਟ੍ਰੇਨਿੰਗ ਪ੍ਰਦਾਨ ਕਰ ਰਹੇ ਹਨ। ਤੁਸੀਂ  ਰੁਝਾਨਾਂ ਵਿੱਚ ਬਦਲਾਅ ਨੂੰ ਸਪੱਸ਼ਟ ਰੂਪ ਨਾਲ ਦੇਖ ਸਕਦੇ ਹੋ।

ਖੇਲੋ ਇੰਡੀਆ ਦੇ ਜ਼ਰੀਏ ਹੁਣ ਤੁਸੀਂ ਸਾਨੂੰ ਟੀਵੀ ‘ਤੇ ਲਾਈਵ ਦੇਖੇ

ਇੱਕ ਸਾਧਾਰਣ ਪਰਿਵਾਰ ਨਾਲ ਤਾਲਮੇਲ ਰੱਖਣ ਵਾਲੇ ਦੀਪਕ ਨੇ ਆਪਣੇ ਭਾਈ ਤੋਂ ਇਸ ਖੇਡ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਲਈ। ਹੁਣ ਦੋਨੋ ਭਾਈ ਇੱਕ ਕੋਚਿੰਗ ਅਤੇ ਫਿੱਟਨੈੱਸ ਸੈਂਟਰ ਚਲਾ ਰਹੇ ਹਨ ਜਿੱਥੇ ਉਹ ਐਥਲੀਟਾਂ ਅਤੇ ਉਭਰਦੇ ਐਥਲੀਟਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦਾ ਪਾਲਣ ਕਰਨ ਲਈ ਟ੍ਰੇਨਿੰਗ ਪ੍ਰਦਾਨ ਕਰਦੇ ਹਨ। ਹਾਂਲਾਕਿ ਦੀਪਕ ਹੁਣ ਵੀ ਇੱਕ ਵਿਵਸਥਿਤ ਜੀਵਨ ਜੀਣ ਲਈ ਨੌਕਰੀ ਦੀ ਤਲਾਸ਼ ਕਰ ਰਿਹਾ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਦੁਆਰਾ ਕੀਤੇ ਗਏ ਕਾਰਜਾਂ ਨੇ ਇਸ ਖੇਡ ਨੂੰ ਗਲੈਮਰਾਇਜ ਕੀਤਾ ਹੈ ਜਿਸ ਵਿੱਚ ਮੌਜੂਦਾ ਅਤੇ ਉਭਰਦੇ ਮੱਲਖੰਬ ਐਥਲੀਟਾਂ ਲਈ ਜੀਵਿਕਾ ਦੇ ਅਵਸਰਾਂ ਵਿੱਚ ਵਾਧਾ ਹੋਇਆ ਹੈ।

ਦੀਪਕ ਨੇ ਕਿਹਾ “ਅਮੂਲ ਇੰਡੀਆ ਨੇ ਹਾਲ ਹੀ ਵਿੱਚ ਮੈਨੂੰ ਛਾਛ ਦੇ ਇੱਕ ਵਿਗਿਆਪਨ ਵਿੱਚ ਦਿਖਾਇਆ ਸੀ। ਪਹਿਲੀ ਵਾਰ ਇੱਕ ਮੱਲਖੰਬ ਵਿਸ਼ਵ ਚੈਂਪੀਅਨ ਨੂੰ ਇੰਨੇ ਵੱਡੇ ਬ੍ਰਾਂਡ ‘ਤੇ ਦਿਖਾਇਆ ਗਿਆ ਸੀ। ਇਸ ਲਈ ਵਿਕਾਸ ਇਸ ਪੱਧਰ ‘ਤੇ ਹੋ ਰਿਹਾ ਹੈ ਕਿ ਵੱਡੇ ਬ੍ਰਾਂਡ ਖੇਡ ਦੇ ਨਾਲ ਜੁੜਣ ਲੱਗੇ ਹਨ।

ਦੀਪਕ ਨੇ ਅਲਵਿਦਾ ਲੈਂਦੇ ਹੋਏ ਕਿਹਾ ਜਦੋ ਵੀ ਕੁੱਝ ਹੋਰ ਬ੍ਰਾਂਡ ਜਿਵੇਂ ਓਐੱਨਜੀਸੀ ਜਾ ਇੰਡੀਅਨ ਆਇਲ ਜਾ ਟਾਟਾ ਇਸ ਖੇਡ ਨਾਲ ਜੁੜਣਗੇ ਇਸ ਖੇਡ ਵਿੱਚ ਹੋਰ ਧਨਰਾਸ਼ੀ ਨਿਵੇਸ਼ ਕੀਤੀ ਜਾਵੇਗੀ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਕਾਰਨ ਅੱਜ ਤੁਸੀਂ ਸਾਨੂੰ ਨੈਸ਼ਨਲ ਟੀਵੀ ‘ਤੇ ਲਾਈਵ ਦੇਖ ਸਕਦੇ ਹੋ। ਇਸ ਨਾਲ ਕੇਵਲ ਮੁਕਾਬਲੇ ਦਾ ਪੱਧਰ ਵਧਦਾ ਹੈ। ਇਸ ਵਿੱਚ ਕੇਵਲ ਖਿਡਾਰੀਆਂ ਨੂੰ ਗਲੈਮਰ ਅਤੇ ਟੀਵੀ ‘ਤੇ ਆਉਣ ਅਤੇ ਸਮਾਚਾਰ ਕਵਰੇਜ ਦਾ ਮੌਕਾ ਮਿਲਦਾ ਹੈ। ਇਸ ਲਈ ਇਸ ਤਰ੍ਹਾਂ ਦੀ ਪਹਿਲ ਨਾਲ ਦੇਸ਼ ਅਤੇ ਖੇਡ ਦੀ ਲੋਕਪ੍ਰਿਯਤਾ ਵਿੱਚ ਹੋਰ ਵਾਧਾ ਹੋਵੇਗਾ। 

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਬਾਰੇ:

ਬੰਗਲੁਰੂ ਵਿੱਚ ਜੈਨ ਯੂਨੀਵਰਸਿਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਦੂਜਾ ਸੰਸਕਰਣ ਆਯੋਜਿਤ ਕੀਤਾ ਗਿਆ ਅਤੇ ਯੂਨੀਵਰਸਿਟੀ ਨੇ  ਇਸ ਦੀ ਮੇਜਬਾਨੀ ਕੀਤੀ। ਪ੍ਰਤੀਯੋਗੀਤਾ ਜੋ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਾਲ ਕਰਨਾਟਕ ਸਰਕਾਰ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਤੀਯੋਗੀਤਾਵਾਂ 3 ਮਈ 2022 ਤੱਕ ਜਾਰੀ ਰਹੇਗੀ।

ਕੇਆਈਯੂਜੀ 2021 ਵਿੱਚ 20 ਅਭਿਯਾਸਾਂ ਵਿੱਚ 4000 ਪ੍ਰਤੀਭਾਗੀ ਲਗਭਗ 180 ਪ੍ਰਤੀਯੋਗੀਤਾਵਾਂ ਵਿੱਚ ਹਿੱਸਾ ਲੈਣਗੇ ਜਿਸ ਵਿੱਚ ਮੱਲਖੰਬ ਅਤੇ ਯੋਗਾਸਨ ਜਿਹੇ ਸਵਦੇਸ਼ੀ ਖੇਡ ਸ਼ਾਮਲ ਹਨ। ਖੇਡਾਂ ਲਈ ਆਪਣੀ ਤਰ੍ਹਾਂ ਦੀ ਪਹਿਲਾ ਮੋਬਾਇਲ ਐਪਲੀਕੇਸ਼ਨ ਵੀ ਵਿਕਸਿਤ ਕੀਤੀ ਗਈ ਹੈ ਜੋ ਪ੍ਰਤੀਭਾਗੀਆਂ ਨੂੰ ਟੂਰਨਾਮੈਂਟ ਵਿੱਚ ਉਨ੍ਹਾਂ ਦੇ ਸਮੇਂ ਦੇ ਦੌਰਾਨ ਸੁਵਿਧਾ ਪ੍ਰਦਾਨ ਕਰੇਗਾ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਉਦੇਸ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਵੱਖ-ਵੱਖ ਖੇਡਾਂ ਲਈ ਰਾਸ਼ਟਰੀ ਟੀਮ ਦੇ ਚੋਣਕਰਤਾਵਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ।

*******

ਐੱਨਬੀ/ਓਏ
 



(Release ID: 1820557) Visitor Counter : 125


Read this release in: Urdu , English , Hindi , Tamil