ਰਾਸ਼ਟਰਪਤੀ ਸਕੱਤਰੇਤ

ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 25 APR 2022 6:45PM by PIB Chandigarh

ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਮਹਾਮਹਿਮ ਉਰਸੁਲਾ ਵੌਨ ਡੇਰ ਨੇ ਅੱਜ (25 ਅਪ੍ਰੈਲ2022 )  ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ।

ਭਾਰਤ ਵਿੱਚ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਦਾ ਸੁਆਗਤ ਕਰਦੇ ਹੋਏ ,  ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਯੂਰੋਪੀਅਨ ਸੰਘ ਦੋ ਸਭ ਤੋਂ ਜੀਵੰਤ ਲੋਕਤੰਤਰ ਹਨ,  ਦੋ ਸਭ ਤੋਂ ਵੱਡੀਆਂ ਮੁਕਤ ਬਜ਼ਾਰ ਦੀਆਂ ਅਰਥਵਿਵਸਥਾਵਾਂ ਅਤੇ ਬਹੁਲਤਾਵਾਦੀ ਸਮਾਜ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਯੂਰੋਪੀਅਨ ਸੰਘ ਸੁਧਾਰ ਅਤੇ ਪ੍ਰਭਾਵੀ ਬਹੁਪੱਖਵਾਦ ਉੱਤੇ ਅਧਾਰਿਤ ਇੱਕ ਅੰਤਰਰਾਸ਼ਟਰੀ ਨਿਯਮ ਦੇ ਅਨੁਰੂਪ ਚਲਣ ਵਾਲੀ ਵਿਵਸਥਾ ਨੂੰ ਹੁਲਾਰਾ ਦੇਣ ਦੇ ਪ੍ਰਤੀ  ਸਾਂਝੀ ਪ੍ਰਤੀਬੱਧਤਾ ਸਮੇਤ ਕਈ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਇੱਕ ਸਾਂਝਾ ਦ੍ਰਿਸ਼ਟੀਕੋਣ ਰੱਖਦੇ ਹਨ।  ਭਾਰਤ ਅਤੇ ਯੂਰੋਪੀਅਨ ਸੰਘ ਦੇ ਵਿੱਚ ਦੀ ਰਣਨੀਤਕ ਸਾਂਝੇਦਾਰੀ ਆਉਣ ਵਾਲੇ ਦਹਾਕੇ ਦੀ ਸਭ ਤੋਂ ਮਹੱਤਵਪੂਰਣ ਸਬੰਧਾਂ ਵਿੱਚੋਂ ਇੱਕ ਹੈ ਅਤੇ ਇਸ ਸਬੰਧ ਨੂੰ ਮਜ਼ਬੂਤ ਕਰਨਾ ਯੂਰੋਪੀਅਨ ਸੰਘ ਦੀ ਤਰ੍ਹਾਂ ਹੀ ਭਾਰਤ ਦੀ ਵੀ ਪ੍ਰਾਥਮਿਕਤਾ ਹੈ।  ਜਲਵਾਯੂ ਸਬੰਧੀ ਕਾਰਵਾਈ,  ਸਵੱਛ ਊਰਜਾ,  ਟਿਕਾਊ ਵਿਕਾਸ,  ਡਿਜੀਟਲ ਪਰਿਵਰਤਨ ਅਤੇ ਖੋਜ ਅਤੇ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਭਾਰਤ ਦੀ ਉੱਚ ਮਹੱਤਵ ਅਕਾਂਖਿਆ ਨੂੰ ਪੂਰਾ ਕਰਨ ਵਿੱਚ ਯੂਰੋਪੀਅਨ ਸੰਘ ਇੱਕ ਮਹੱਤਵਪੂਰਣ ਸਾਂਝੀਦਾਰ ਰਹੇਗਾ।

ਭਾਰਤ ਅਤੇ ਯੂਰੋਪੀਅਨ ਸੰਘ ਦੇ ਦਰਮਿਆਨ ਵਪਾਰਕ ਅਤੇ ਨਿਵੇਸ਼ ਸਬੰਧਾਂ ਬਾਰੇ ਬੋਲਦੇ ਹੋਏ,  ਰਾਸ਼ਟਰਪਤੀ ਨੇ ਕਿਹਾ ਕਿ ਯੂਰੋਪੀਅਨ ਸੰਘ ਕਈ ਵਸਤਾਂ ਦੇ ਮਾਮਲੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਹੈ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਸਭ ਤੋਂ ਮਹੱਤਵਪੂਰਣ ਸਰੋਤਾਂ ਵਿੱਚੋਂ ਇੱਕ ਹੈ।  ਉਨ੍ਹਾਂ ਨੇ ਕਿਹਾ ਕਿ ਭਾਰਤ-ਯੂਰੋਪੀਅਨ ਸੰਘ ਮੁਕਤ ਵਪਾਰ ਸਮਝੌਤਾ ਭਾਰਤ ਅਤੇ ਯੂਰੋਪੀਅਨ ਸੰਘ ਦੇ ਦਰਮਿਆਨ  ਆਰਥਕ ਸਬੰਧਾਂ ਦੀ ਪੂਰੀ ਸਮਰੱਥਾ ਨੂੰ ਸਾਹਮਣੇ ਲਾਏਗਾ ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੁਕਤ ਬਜ਼ਾਰ ਦੀ ਅਰਥਵਿਵਸਥਾ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿੱਚ,  ਭਾਰਤ ਅਤੇ ਯੂਰੋਪੀਅਨ ਸੰਘ ਜਿਵੇਂ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਲਈ ਆਪਣੇ ਆਰਥਿਕ ਜੁੜਾਅ ਨੂੰ ਹੋਰ ਅਧਿਕ ਗਹਿਰਾ ਕਰਨਾ ਜ਼ਰੂਰੀ ਹੈ ।

ਰਾਸ਼ਟਰਪਤੀ ਨੇ ਕਿਹਾ ਕਿ ਆਪਣੇ ਆਪਸੀ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ,  ਭਾਰਤ ਅਤੇ ਯੂਰੋਪੀਅਨ ਸੰਘ ਲਈ ਹਿੰਦ-ਪ੍ਰਸ਼ਾਂਤ ਜਿਹੇ ਖੇਤਰ ਨਾਲ ਸਬੰਧਿਤ ਰਣਨੀਤਕ ਅਤੇ ਭੂ- ਰਾਜਨੀਤਕ ਪਹਿਲ ਵਿੱਚ ਸ਼ਾਮਿਲ ਹੋਣਾ ਮਹੱਤਵਪੂਰਣ ਹੈ। ਅਸੀਂ ਯੂਰੋਪੀਅਨ ਸੰਘ ਅਤੇ ਉਸ ਦੇ ਮੈਂਬਰ ਦੇਸ਼ਾਂ  ਦੇ ਹਿੰਦ-ਪ੍ਰਸ਼ਾਂਤ ਮਹਾਸਾਗਰ ਨਾਲ ਸਬੰਧਿਤ ਪਹਿਲ ਵਿੱਚ ਸ਼ਾਮਿਲ ਹੋਣ ਦੀ ਉਮੀਦ ਕਰਦੇ ਹਨ।  ਭਾਰਤ ਦਾ ਮੰਨਣਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ  ਮੁਕਾਬਲਤਨ ਅਧਿਕ ਰਣਨੀਤਕ ਯੂਰੋਪੀਅਨ ਸੰਘ” ਇਸ ਖੇਤਰ ਦੀ ਸਥਿਰਤਾ ਵਿੱਚ ਯੋਗਦਾਨ ਦੇਵੇਗਾ ।

*****

ਡੀਐੱਸ/ਬੀਐੱਮ



(Release ID: 1820236) Visitor Counter : 125


Read this release in: English , Urdu , Hindi , Tamil