ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ 5,569 ਕਰੋੜ ਰੁਪਏ ਦੇ 7 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Posted On: 24 APR 2022 2:08PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਔਰੰਗਾਬਾਦ ਜ਼ਿਲ੍ਹੇ ਦੇ ਵਿਕਾਸ ਨੂੰ ਇੱਕ ਨਵਾਂ ਆਯਾਮ ਦੇਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਉਠਾਇਆ ਹੈ। ਉਨ੍ਹਾਂ ਨੇ ਅੱਜ 5,569 ਕਰੋੜ ਰੁਪਏ ਦੇ 7 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ। ਔਰੰਗਾਬਾਦ, ਮਹਾਰਾਸ਼ਟਰ ਦੇ ਪ੍ਰਮੁੱਖ ਉਦਯੋਗਿਕ ਅਤੇ  ਵਿੱਦਿਅਕ ਕੇਂਦਰਾਂ ਵਿੱਚੋਂ ਇੱਕ ਹੈ।

ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਔਰੰਗਾਬਾਦ ਜ਼ਿਲ੍ਹੇ ਵਿੱਚ ਸੈਰ-ਸਪਾਟਾ ਕੇਂਦਰਾਂ ਦੇ ਵਿਕਾਸ ਲਈ ਸ਼ਹਿਰ ਵਿੱਚ ਰੋਡ ਟ੍ਰਾਂਸਪੋਰਟ ਮਹੱਤਵਪੂਰਨ ਹੈ ਜੋ ਕਿ ਰਾਜ ਦਾ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਨਾਲ ਟ੍ਰਾਂਸਪੋਰਟ ਦੇ ਨਾਲ-ਨਾਲ ਔਰੰਗਾਬਾਦ ਜ਼ਿਲ੍ਹੇ ਦੇ ਵਿਕਾਸ ਵਿੱਚ ਤੇਜ਼ੀ ਆਏਗੀ। ਸ਼ਹਿਰ ਵਿੱਚ ਆਵਾਜਾਈ ਵਿੱਚ ਸੁਧਾਰ ਨਾਲ ਦੁਰਘਟਨਾਵਾਂ ਅਤੇ ਵਾਤਾਵਰਣ ਪ੍ਰਦੂਸ਼ਣ ਦੀ ਸੰਖਿਆ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਦੇ ਗ੍ਰਾਮੀਣ ਇਲਾਕੀਆਂ ਨਾਲ ਸ਼ਹਿਰ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕੇਗਾ। 

 

ਸ਼੍ਰੀ ਗਡਕਰੀ ਨੇ ਕਿਹਾ ਕਿ ਜਲ ਸੰਕਟ ਨਾਲ ਜੂਝ ਰਹੇ ਔਰੰਗਾਬਾਦ ਜ਼ਿਲ੍ਹੇ ਵਿੱਚ ਸੜਕ ਪ੍ਰੋਜੈਕਟਾਂ ਦੇ ਰਾਹੀਂ ਜਲ ਸੰਕਟ ਨੂੰ ਦੁਰ ਕਰਨ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸੜਕਾਂ ਦੇ ਨਿਰਮਾਣ ਵਿੱਚ ਬੁਲਢਾਣਾ ਪੈਟਰਨ ਦੇ ਅਨੁਰੂਪ ਕਈ ਤਾਲਾਬਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸੜਕਾਂ ਦੇ ਨਿਰਮਾਣ ਵਿੱਚ ਮਿੱਟੀ ਅਤੇ ਪੱਥਰਾਂ ਦਾ ਉਪਯੋਗ ਕੀਤਾ ਗਿਆ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਇਸ ਦੇ ਰਾਹੀਂ ਅੰਡਗਾਂਵ-ਗੰਧੇਲੀ, ਵਾਲਮੀ ਅਤੇ ਨਕਸ਼ਤਰਵਾਦੀ ਖੇਤਰ, ਤੀਸਗਾਂਵ ਅਤੇ ਸਾਜਾਪੁਰ ਗਾਂਵ ਖੇਤਰਾਂ ਵਿੱਚ ਬਣਾਏ ਗਏ ਤਾਲਾਬਾਂ ਤੋਂ ਕੱਢੀ ਗਈ ਮਿੱਟੀ ਦਾ ਦੋਹਰਾ ਲਾਭ ਮਿਲਿਆ ਹੈ। ਗਹਰੀਕਰਣ ਨੇ ਹਰ ਇੱਕ ਖੇਤਰ ਵਿੱਚ ਤਾਲਾਬ ਦੇ ਨਿਰਮਾਣ ਨੂੰ ਸੰਭਵ ਦੱਸਿਆ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਉਹ ਭੂਜਲ ਪੱਧਰ ਵਿੱਚ ਵਾਧਾ ਕਰਕੇ ਜਲ ਸੰਕਟ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਨਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਜਿਹੇ ਤਾਲਾਬਾਂ ਦੇ ਨਿਰਮਾਣ ਦੇ ਚਲਦੇ ਹੁਣ ਭੂਜਲ ਦੀ ਸਮਰੱਥਾ ਵਧਾ ਕੇ 14 ਲੱਖ ਕਿਊਬਿਕ ਮੀਟਰ ਹੋ ਗਈ ਹੈ।

*********

ਐੱਮਜੇਪੀਐੱਸ
 


(Release ID: 1819877) Visitor Counter : 134