ਬਿਜਲੀ ਮੰਤਰਾਲਾ

ਪੋਸੋਕੋ ਨੇ ਪਾਵਰ ਸਿਸਟਮ ਮਾਡਲਿੰਗ ਅਤੇ ਸਿਮੁਲੇਸ਼ਨ ‘ਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ


ਬੀਬੀਆਈਐੱਨਐੱਸ ਦੇਸ਼ਾਂ ਲਈ ਦੋ ਹਫਤੇ ਦੀ ਕਾਰਜਸ਼ਾਲਾ ਦਾ ਆਯੋਜਨ

Posted On: 20 APR 2022 1:58PM by PIB Chandigarh

ਰਾਸ਼ਟਰੀ ਗ੍ਰਿਡ ਸੰਚਾਲਕ ਪਾਵਰ ਸਿਸਟਮ ਓਪਰੇਸ਼ਨ ਕਾਰਪੋਰੇਸ਼ਨ ਲਿਮਿਟਿਡ (ਪੀਓਐੱਸਓਸੀਓ-ਪੋਸੋਕੋ) ‘ਪਾਵਰ ਸਿਸਟਮ ਮਾਡਲਿੰਗ ਅਤੇ ਸਿਮੁਲੇਸ਼ਨ’ ‘ਤੇ 18 ਅਪ੍ਰੈਲ ਤੋਂ 29 ਅਪ੍ਰੈਲ 2022 ਤੱਕ ਦੋ ਹਫਤੇ ਦਾ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਦਿੱਲੀ ਵਿੱਚ ਹੋ ਰਹੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਬੰਗਲਾਦੇਸ਼, ਭੂਟਾਨ, ਭਾਰਤ , ਨੇਪਾਲ ਅਤੇ ਸ਼੍ਰੀਲੰਕਾ ਦੇ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਇਸ ਕਾਰਜਸ਼ਾਲਾ ਦਾ ਆਯੋਜਨ ਦ ਇੰਟੀਗ੍ਰੇਟੇਡ ਰਿਸਰਚ ਐਂਡ ਐਕਸ਼ਨ ਫਾਰ ਡਿਵੈਲਪਮੈਂਟ-ਇਰਾਡੇ (ਆਈਆਰਏਡੀਏ) ਯਾਨੀ ਏਕੀਕ੍ਰਿਤ ਖੋਜ ਅਤੇ ਵਿਕਾਸ ਕਾਰਜ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਇਸ ਕਾਰਜਸ਼ਾਲਾ ਦਾ ਉਦਘਾਟਨ ਬਿਜਲੀ ਸਕੱਤਰ ਸ਼੍ਰੀ ਅਲੋਕ ਕੁਮਾਰ ਨੇ ਸ਼੍ਰੀ ਐੱਸ. ਆਰ. ਨਰਸਿਮ੍ਹਨ, ਸੀਐੱਮਡੀ ਪੋਸੋਕੋ: ਸ਼੍ਰੀ ਆਰ.ਵੀ. ਸ਼ਾਹੀ, ਚੇਅਰਮੈਨ, ਐੱਸਏਜੀਈ- ਆਰਆਈਐੱਸ, ਸ਼੍ਰੀ ਜੌਨ ਸਿਮਥ-ਸਰੀਨ, ਡਾਇਰੈਕਟਰ, ਭਾਰਤ-ਪ੍ਰਸ਼ਾਂਤ ਦਫਤਰ, ਯੂਐੱਸਏਆਈਡੀ, ਡਾ. ਜਯੋਤੀ ਪਾਰਿਖ, ਕਾਰਜਕਾਰੀ ਡਾਇਰੈਕਟਰ, ਇਰਾਡੇ, ਸ਼੍ਰੀ ਵਿਨੋਦ ਕੁਮਾਰ ਅਗ੍ਰਵਾਲ, ਤਕਨੀਕੀ ਨਿਦੇਸ਼ਕ, ਐੱਸਏਆਰਆਈ/ਈਆਈ, ਸ਼੍ਰੀ ਆਰ.ਕੇ ਪੋਰਵਾਲ, ਪ੍ਰਮੁੱਖ ਐੱਨਆਰਐੱਲਡੀਸੀ (ਕਾਰਜਕਾਰੀ ਡਾਇਰੈਕਟਰ), ਅਤੇ ਸ਼੍ਰੀ ਕਿਰੀਟ ਪਾਰਿਖ, ਚੇਅਰਮੈਨ, ਇਰਾਡੇ ਦੇ ਨਾਲ-ਨਾਲ ਪੋਸੋਕੋ ਦੇ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਕੀਤਾ।

ਇਸ ਪ੍ਰੋਗਰਾਮ ਦਾ ਸੰਚਾਲਨ ਪੋਸੋਕੋ ਦੇ ਇੰਜੀਨਿਅਰ ਕਰ ਰਹੇ ਹਨ। ਇਸ ਵਿੱਚ ਕੋਰਸ ਵਿੱਚ ਸ਼ਾਮਲ ਪ੍ਰਮੁੱਖ ਕਾਰਜਾਤਮਕ ਖੇਤਰਾਂ ‘ਤੇ ਸਵੈ ਮੁਲਾਂਕਣ ਟੈਸਟ ਸ਼ਾਮਲ ਹੋਣਗੇ ਜਿਸ ਦੇ ਬਾਅਦ ਸੀਨੀਅਰ ਅਧਿਕਾਰੀਆਂ ਅਤੇ ਉਦਯੋਗ ਮਾਹਰਾਂ ਦੇ ਨਾਲ ਸੰਵਾਦਾਤਮਕ ਸੈਸ਼ਨ ਹੋਣਗੇ। ਇਸ ਪ੍ਰੋਗਰਾਮ ਦੇ ਪ੍ਰਤੀਭਾਗੀਆਂ ਨੂੰ ਆਗਰਾ ਵਿੱਚ ਦੁਨੀਆ ਦੇ ਪਹਿਲੇ ਮਲਟੀ ਟਰਮੀਨਲ ਐੱਚਵੀਡੀਸੀ ਸਟੇਸ਼ਨ ਦਾ ਦੌਰਾ ਕਰਨ ਦਾ ਅਵਸਰ ਮਿਲੇਗਾ।

 ‘ਪਾਵਰ ਸਿਸਟਮ ਮਾਡਲਿੰਗ ਅਤੇ ਸਿਮੁਲੇਸ਼ਨ’ ਟ੍ਰੇਨਿੰਗ ਪ੍ਰੋਗਰਾਮ ਪ੍ਰਤੀਭਾਗੀਆਂ ਨੂੰ ਪਾਵਰ ਸਿਸਟਮ ਦੀਆਂ ਬੁਨਿਆਦੀ ਗੱਲਾਂ ਤੋਂ ਲੈ ਕੇ ਉਨੰਤ ਪੱਧਰ ਤੱਕ ਜਾਣੂ ਕਰਵਾਉਣ ਲਈ ਡਿਜਾਇਨ ਕੀਤਾ ਗਿਆ ਹੈ। ਇਸ ਕੋਰਸ ਵਿੱਚ ਪਾਵਰ ਸਿਸਟਮ, ਪ੍ਰਤੀ ਯੂਨਿਟ ਸਿਸਟਮ, ਪਾਵਰ ਸਿਸਟਮ ਦੇ ਸਾਰੇ ਹਿੱਸਿਆਂ ਦੀ ਮਾਡਲਿੰਗ, ਸਥਿਰ ਸਟੇਟ ਲੋਡ ਫਲੋ ਸਟਡੀਜ, ਫੌਲਟ ਐਨਾਲਿਸਿਸ, ਡਾਇਨੇਮਿਕ ਮਾਡਲਿੰਗ ਅਤੇ ਸਿਮੁਲੇਸ਼ਨ, ਰਿਐਕਟਿਵ ਪਾਵਰ ਸਟਡੀਜ, ਟ੍ਰਾਂਸਫਰ ਸਮਰੱਥਾ ਮੁਲਾਂਕਣ ਅਤੇ ਬਾਜਿਰ ਪਾਵਰ ਫਲੋ ‘ਤੇ ਸਿਧਾਂਤ ਦੇ ਨਾਲ-ਨਾਲ ਵਿਵਹਾਰਿਕ ਸੈਸ਼ਨ ਵੀ ਹਨ।

************


ਐੱਨਜੀ/ਆਈਜੀ(Release ID: 1818809) Visitor Counter : 105


Read this release in: English , Urdu , Hindi , Tamil , Telugu