ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਭਾਰਤ ਦਾ ਪਹਿਲਾ ਸ਼ੁੱਧ ਹਰਿਤ ਹਾਈਡ੍ਰੋਜਨ ਪਲਾਂਟ ਜੋਰਹਾਟ ਵਿੱਚ ਸ਼ੁਰੂ ਹੋਇਆ

Posted On: 20 APR 2022 8:31PM by PIB Chandigarh

ਆਇਲ ਇੰਡੀਆ ਲਿਮਿਟਿਡ (ਓਆਈਐੱਲ) ਨੇ ਅੱਜ ਅਸਾਮ ਵਿੱਚ ਆਪਣੇ ਜੋਰਹਾਟ ਪੰਪ ਸਟੇਸ਼ਨ ‘ਤੇ 10 ਕਿਲੋਮੀਟਰ ਪ੍ਰਤੀ ਦਿਨ ਦੀ ਸਥਾਪਿਤ ਸਮਰੱਥਾ ਦੇ ਨਾਲ ਭਾਰਤ ਦੇ ਪਹਿਲੇ 99.999% ਸ਼ੁੱਧ ਗ੍ਰੀਨ ਹਾਈਡ੍ਰੋਜਨ ਪਾਇਲਟ ਪਲਾਂਟ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਹਰਿਤ ਹਾਈਡ੍ਰੋਜਨ ਅਰਥਵਿਵਸਥਾ ਦੀ ਦਿਸ਼ਾ ਵਿੱਚ ਪਹਿਲਾ ਮਹੱਤਵਪੂਰਨ ਕਦਮ ਉਠਾਇਆ ਹੈ। ਇਸ ਪਲਾਂਟ ਨੂੰ ਰਿਕਾਰਡ 3 ਮਹੀਨੇ ਦੇ ਸਮੇਂ ਵਿੱਚ ਚਾਲੂ ਕੀਤਾ ਗਿਆ ਹੈ।

ਓਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਸੁਸ਼ੀਲ ਚੰਦਰ ਮਿਸ਼ਰਾ ਨੇ ਸ਼੍ਰੀ ਹਰੀਸ਼ ਮਾਧਵ, ਡਾਇਰੈਕਟਰ (ਵਿੱਤ) ਅਤੇ ਸ਼੍ਰੀ ਪ੍ਰਸ਼ਾਂਤ ਬੋਰਕਾਕੋਟੀ, ਕੰਪਨੀ ਦੇ ਰੈਜੀਡੈਂਸੀ ਚੀਫ ਅਧਿਕਾਰੀ ਦੀ ਮੌਜੂਦਗੀ ਵਿੱਚ ਇਸ ਪਲਾਂਟ ਦਾ ਉਦਘਾਟਨ ਕੀਤਾ। ਪਲਾਂਟ ਮੌਜੂਦਾ 500 ਕਿਲੋਵਾਟ ਸੌਰ ਪਲਾਂਟ ਦੁਆਰਾ 100 ਕਿਲੋਵਾਟ ਆਇਨ ਐਕਸਚੇਂਜ ਮੇਮਬ੍ਰੇਨ (ਏਈਐੱਮ) ਇਲੈਕਟ੍ਰੌਲਾਈਜ਼ਰ ਸਰਣੀ ਦਾ ਉਪਯੋਗ ਕਰਕੇ ਉਤਪੰਨ ਬਿਜਲੀ ਨਾਲ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਦਾ ਹੈ। ਭਾਰਤ ਵਿੱਚ ਪਹਿਲੀ ਬਾਰ ਏਈਐੱਮ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। 

ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਮਿਸ਼ਰਾ ਨੇ ਕਿਹਾ ਕਿ ਕੰਪਨੀ ਨੇ ਪ੍ਰਧਾਨ ਮੰਤਰੀ ਦੇ ਇੱਕ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਇਆ ਹੈ। ਇਸ ਪਲਾਂਟ ਨਾਲ ਭਵਿੱਖ ਵਿੱਚ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ 10 ਕਿਲੋ ਪ੍ਰਤਿਦਿਨ ਨਾਲ ਵਧਾਕੇ 30 ਕਿਲੋ ਪ੍ਰਤਿਦਿਨ ਹੋਣ ਦੀ ਉਮੀਦ ਹੈ। ਕੰਪਨੀ ਨੇ ਕੁਦਰਤੀ ਗੈਸ ਦੇ ਨਾਲ ਗ੍ਰੀਨ ਹਾਈਡ੍ਰੋਜਨ ਦੇ ਮਿਸ਼ਰਣ ਅਤੇ ਓਆਈਐੱਲ ਦੇ ਮੌਜੂਦਾ ਬੁਨਿਆਦੀ ਢਾਂਚੇ ‘ਤੇ ਇਸ ਦੇ ਪ੍ਰਭਾਵ ‘ਤੇ ਆਈਆਈਟੀ ਗੁਵਾਹਾਟੀ ਦੇ ਸਹਿਯੋਗ ਨਾਲ ਇੱਕ ਵਿਸਤ੍ਰਿਤ ਅਧਿਐਨ ਸ਼ੁਰੂ ਕੀਤਾ ਹੈ। ਕੰਪਨੀ ਮਿਸ਼ਰਤ ਈਂਧਨ ਦੇ ਵਣਜਿਕ ਅਣਵਰਤੋ ਲਈ ਉਪਯੋਗ ਦੇ ਮਾਮਲਿਆਂ ਦਾ ਅਧਿਐਨ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।

******

ਵਾਈਬੀ/ਆਰਕੇਐੱਮ 


(Release ID: 1818806) Visitor Counter : 197


Read this release in: English , Urdu , Hindi , Manipuri