ਸੱਭਿਆਚਾਰ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਇਤਿਹਾਸਿਕ ਲਾਲ ਕਿਲੇ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਵ ਉਤਸਵ ਵਿੱਚ ਸ਼ਾਮਲ ਹੋਏ


ਮਹਾਨ ਸਿੱਖ ਗੁਰੂਆਂ ਦੇ ਸਰਵਉੱਚ ਬਲਿਦਾਨ ਦਾ ਹੀ ਨਤੀਜਾ ਹੈ ਕਿ ਅੱਜ ਸਾਡਾ ਦੇਸ਼ ਸੁਤੰਤਰ ਹੈ ਅਤੇ ਅਸੀਂ ਆਜ਼ਾਦੀ ਦੇ 75 ਸਾਲ ਦੇ ਅੰਮ੍ਰਿਤ ਮਹੋਤਸਵ ਦਾ ਉਤਸਵ ਮਨਾ ਰਹੇ ਹਨ: ਸ਼੍ਰੀ ਅਮਿਤ ਸ਼ਾਹ

Posted On: 20 APR 2022 10:58PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਲਾਲ ਕਿਲੇ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਵ ਦੇ ਉਤਸਵ ਦੇ ਪਹਿਲੇ ਦਿਨ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦਾ ਆਯੋਜਨ ਸੱਭਿਆਚਾਰ ਮੰਤਰਾਲੇ ਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ (ਡੀਐੱਸਜੀਐੱਸਸੀ) ਦੇ ਸਹਿਯੋਗ ਨਾਲ ਕੀਤਾ ਗਿਆ ਹੈ।

ਇਸ ਅਵਸਰ ‘ਤੇ ਕੇਂਦਰੀ ਸੱਭਿਆਚਾਰ ,ਟੂਰਿਜ਼ਮ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਸੱਭਿਆਚਾਰ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ, ਸੱਭਿਆਚਾਰ ਰਾਜ ਮੰਤਰੀ ਸ੍ਰੀਮਤੀ ਮੀਨਾਕਸ਼ੀ ਲੇਖੀ, ਡੀਐੱਸਜੀਐੱਸਸੀ ਅਤੇ ਹੋਰ ਪ੍ਰਤਿਸ਼ਠਿਤ ਸਿੱਖ ਸੰਗਠਨਾਂ ਦੇ ਪ੍ਰਤਿਨਿਧੀ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦਾ ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਤਹਿਤ ਕੀਤਾ ਗਿਆ ਹੈ।

https://ci5.googleusercontent.com/proxy/LOZC-S6r4wg05xX8xsCV5TDoQxScvxKsclKdmakV_H5YLDhs1rVH6W3RY2GCjTz06myH8ATOm-Db1jtFhGO7LpCnqEmLnWxMVu1KoL2PTtx4ojy2-PAWvFGA8w=s0-d-e1-ft#https://static.pib.gov.in/WriteReadData/userfiles/image/image001E5JB.jpg

https://ci5.googleusercontent.com/proxy/HOn9fQn4VZDnsQKQEsw5Uv-NJ2HofSmc--46oMRycCa0JoUSR4bc0tz93VQksLQR_zSOon2x00RCHKXlcK6Y-ZVZXVYbe0Yr2NkE6Y9ciOFkgGhHW5xx8_xa7g=s0-d-e1-ft#https://static.pib.gov.in/WriteReadData/userfiles/image/image002BACV.jpg

ਪ੍ਰੋਗਰਾਮ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਗੀਆਂ ਅਤੇ ਬੱਚਿਆਂ ਨੇ ਸ਼ਬਦ ਕੀਰਤਨ ਵਿੱਚ ਹਿੱਸਾ ਲਿਆ। ਅੱਜ ਗੁਰੂ ਤੇਗ਼  ਬਹਾਦਰ ਜੀ ਦੇ ਜੀਵਨ ਨੂੰ ਦਰਸ਼ਾਉਣ ਵਾਲਾ ਸ਼ਾਨਦਾਰ ਲਾਈਟ ਐਂਡ ਸਾਉਂਡ ਸ਼ੋਅ ਵੀ ਹੋਇਆ। ਪ੍ਰੋਗਰਾਮ ਦਾ ਸ਼ੁਭਾਰੰਭ ਰਾਗੀ ਜੱਥੇ ਦੁਆਰਾ ਕੀਰਤਨ ਦੇ ਨਾਲ ਪਾਠ ਸ੍ਰੀ ਰਹਿਰਾਸ ਸਾਹਿਬ ਨਾਲ ਹੋਇਆ। 

https://ci5.googleusercontent.com/proxy/_zyhXE3FoIWPb-DlzCVBnI9k9vmZ_ff3T1D6x0GDvDAXvKz5iewNkJpLu7--eOJGMoAwTxmOirwhHTco6rdgcpZgoIjfikM5lMRLabEYE58RsvZPuUccJZ27TA=s0-d-e1-ft#https://static.pib.gov.in/WriteReadData/userfiles/image/image0030NAG.jpg

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੱਲ੍ਹ ਇਤਿਹਾਸਿਕ ਲਾਲ ਕਿਲੇ ਵਿੱਚ 400ਵੇਂ ਪ੍ਰਕਾਸ਼ ਪੂਰਵ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਸ਼ੁਭ ਅਵਸਰ ‘ਤੇ ਪ੍ਰਧਾਨ ਮੰਤਰੀ ਇੱਕ ਸਮਾਰਕ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕਰਨਗੇ।

ਇਸ ਮੌਕੇ ‘ਤੇ ਅੱਜ ਆਪਣੇ ਸੰਬੋਧਨ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਛੋਟੀ ਉਮਰ ਤੋਂ ਹੀ ਆਪਣੇ ਬਲਿਦਾਨ ਅਤੇ ਵੀਰਤਾ ਦੇ ਗੁਣਾਂ ਲਈ ਜਾਣੇ ਜਾਂਦੇ ਹਨ। ਉਹ ਕਸ਼ਮੀਰੀ ਪੰਡਿਤਾਂ ਤੇ ਹੋ ਰਹੇ ਅੱਤਿਆਚਾਰ ਦੇ ਖਿਲਾਫ ਖੜ੍ਹੇ ਹੋਣ ਲਈ ਸ਼ਹੀਦ ਹੋਏ ਸਨ। ਇਹੀ ਕਾਰਨ ਹੈ ਕਿ ਪੂਰੇ ਵਿਸ਼ਵ ਵਿੱਚ ਉਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਰੂਪ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਿੱਖ ਗੁਰੂਆਂ ਦੇ ਸਰਵਉੱਚ ਬਲਿਦਾਨ ਦੇ ਕਾਰਨ ਹੀ ਅੱਜ ਦੇਸ਼ ਆਜ਼ਾਦ ਹੋਇਆ ਹੈ ਅਤੇ ਆਪਣੀ ਆਜ਼ਾਦੀ ਦੇ  75 ਸਾਲ ਪੂਰੇ ਹੋਣ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। 

ਰਾਸ਼ਟਰ ਵਾਸਤਵ ਵਿੱਚ ਮਹਾਨ ਸਿੱਖ ਗੁਰੂਆਂ ਦਾ ਰਿਣੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੌਭਾਗ ਹੈ ਕਿ ਉਹ ਆਪਣੇ ਕਾਰਜਕਾਲ ਦੇ ਦੌਰਾਨ ਤਿੰਨ ਸਿੱਖ ਗੁਰੂਆਂ ਜਿਵੇਂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ, ਗੁਰੂ ਤੇਗ਼ ਬਹਾਦਰ ਜੀ ਦੇ  400ਵੇਂ ਪ੍ਰਕਾਸ਼ ਉਤਸਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ  350ਵੇਂ ਪ੍ਰਕਾਸ਼ ਪੂਰਵ ਦੇ ਉਪਲਬਧੀਪੂਰਣ ਯਾਦਗਾਰ ਉਤਸਵ ਦੇ ਗਵਾਹ ਬਣੇ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਸੱਭਿਆਚਾਰ ਮੰਤਰਾਲੇ ਨੇ ਅਤਿਅੰਤ ਉਤਸਾਹ ਦੇ ਨਾਲ ਉਨ੍ਹਾਂ ਨੂੰ ਮਨਾਉਣ ਅਤੇ ਦੁਨੀਆ ਭਰ ਵਿੱਚ ਸਿੱਖ ਗੁਰੂਆਂ ਦੁਆਰਾ ਦਿੱਤੇ ਗਏ ਬਲਿਦਾਨ ਵੀਰਤਾ ਅਤੇ ਸਮਾਨਤਾ ਦੇ ਸੰਦੇਸ਼ ਨੂੰ ਗ੍ਰਹਿਣ ਕਰਨ ਵਿੱਚ ਕਈ ਕਸਰ ਨਹੀਂ ਛੱਡੀ ਹੈ।

https://ci5.googleusercontent.com/proxy/mXk61Wv6dLgKRvocmaDI1j5uQohsbldgzQZB83NzjJmBKn14fR6C3L-4TyzyB3uXRSqSDJCPPZ7LwV-4wShJoRTBcSryCTNyrpvOIy55V44jLrMdsXcJZhsrgQ=s0-d-e1-ft#https://static.pib.gov.in/WriteReadData/userfiles/image/image004WI1P.jpg

ਸ੍ਰੀ ਗੁਰੂ ਤੇਗ਼ ਬਹਾਦਰ ਜੀ  ਸਿੱਖਾਂ ਦੇ 9ਵੇਂ ਗੁਰੂ ਹਨ। ਉਹ  ਹਿੰਦ ਦੀ ਚਾਦਰ, ਜਗਤ ਗੁਰੂ  ਦੇ ਨਾਮ ਨਾਲ ਪ੍ਰਸਿੱਧ ਰਹੇ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਪਹਿਲੇ ਸਿੱਖ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ  ਪੋਤੇ ਸਨ। ਕਸ਼ਮੀਰੀ ਪੰਡਿਤਾਂ ਦੀ ਧਰਮਿਕ ਸੁਤੰਤਰਤਾ ਦਾ ਸਮਰਥਨ ਕਰਨ ਲਈ ਔਰੰਗਜੇਬ ਦੇ ਆਦੇਸ਼ ‘ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਸ਼ਹਾਦਤ 24 ਨਵੰਬਰ ਨੂੰ ਹਰ ਸਾਲ ਸ਼ਹੀਦ ਦਿਵਸ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਦਿੱਲੀ ਵਿੱਚ ਗੁਰਦਆਰਾ ਸੀਸ ਗੰਜ ਸਾਹਿਬ ਅਤੇ ਗੁਰਦਆਰਾ ਰਕਾਬ ਗੰਜ ਉਨ੍ਹਾਂ ਦੇ ਪਵਿੱਤਰ ਬਲਿਦਾਨ ਨਾਲ ਜੁੜੇ ਹਨ।

ਆਪਣੀ ਜਵਾਨੀ ਵਿੱਚ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੁਭਾਅ ਗਹਿਰੇ ਧਿਆਨ ਵਿੱਚ ਲੀਨ ਰਹਿਣ ਦਾ ਸੀ ਅਤੇ ਇਸ ਅਧਿਆਤਿਮਕ ਭਾਵ ਵਿੱਚ ਉਨ੍ਹਾਂ ਦੀ ਪਤਨੀ ਵੀ ਸਰਗਰਮ ਰੂਪ ਤੋਂ ਭਾਗੀਦਾਰੀ ਸੀ। ਪਹਿਲੇ ਪੰਜ ਸਿੱਖ ਗੁਰੂਆਂ ਦੀ ਤਰ੍ਹਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਵੀ ਸ਼ਬਦ ਦੇ ਗੁੜ੍ਹ ਅਨੁਭਵ ਸਨ ਅਤੇ ਉਨ੍ਹਾਂ ਨੇ ਗੀਤਾਂ ਦੇ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ। ਸ੍ਰੀ ਗੁਰੂ ਨਾਨਕ ਜੀ ਦੀ ਤਰ੍ਹਾਂ ਉਨ੍ਹਾਂ ਨੇ ਦੂਰ-ਦਰਾਡੇ ਦੇ ਖੇਤਰਾਂ ਦੀ ਯਾਤਰਾ ਕਰਦੇ ਹੋਏ ਨਵੇਂ ਭਾਈਚਾਰੇ ਦੀ ਸਥਾਪਨਾ ਕੀਤੀ ਅਤੇ ਮੌਜੂਦਾ ਸਮੁਦਾਏ ਦਾ ਪੋਸ਼ਣ ਕੀਤਾ। 

*****

ਐੱਨਬੀ/ਐੱਸਕੇ/ਯੂਡੀ
 



(Release ID: 1818805) Visitor Counter : 159


Read this release in: English , Urdu , Hindi