ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸਫਲਤਾ ਦੀ ਕਹਾਣੀ: ਐੱਨਐੱਸਆਈਸੀ ਉੱਦਮ ਨੂੰ ਪ੍ਰੋਤਸਾਹਿਤ ਕਰਦਾ ਹੈ
Posted On:
19 APR 2022 4:21PM by PIB Chandigarh
ਨਜ਼ੀਰ ਬਾਗ, ਕਾਨਪੁਰ ਦੇ ਰਹਿਣ ਵਾਲੇ ਸ਼੍ਰੀ ਅਹਿਸਾਨ ਉਲਾਹ ਈਸਟ ਵੇਸਟ ਟੇਨਰਸ ਨਾਮਕ ਇੱਕ ਇਕਾਈ ਦੇ ਮਾਲਿਕ ਹਨ ਜੋ ਸਾਰੇ ਪ੍ਰਕਾਰ ਦੇ ਚਮੜੇ ਦੇ ਸਮਾਨ, ਜੁੱਤੀ, ਕੱਪੜੇ ਅਤੇ ਟੈਕਸਟਾਈਲ ਵਸਤੂਆਂ ਆਦਿ ਬਣਾਉਂਦੀ ਹਨ।

ਟੈਂਡਰ ਮਾਰਕੀਟਿੰਗ ਸਕੀਮ ਦੇ ਤਹਿਤ ਐੱਨਐੱਸਆਈਸੀ ਦੀ ਸਹਾਇਤਾ ਨਾਲ ਉਨ੍ਹਾਂ ਦੀ ਇਕਾਈ ਦਾ ਸਾਲਾਨਾ ਕਾਰੋਬਾਰ ਹੁਣ 15 ਕਰੋੜ ਰੁਪਏ ਹੋ ਗਿਆ ਹੈ। ਐੱਨਐੱਸਆਈਸੀ ਲਿਮਿਟਡ, ਕਾਨਪੁਰ ਨੇ ਉਨ੍ਹਾਂ ਦੀ ਇਕਾਈ ਨੂੰ ਰਜਿਸਟ੍ਰਡ ਕੀਤਾ ਅਤੇ ‘ਈਡਬਲਿਊਟੀ’ ਬ੍ਰਾਂਡ ਨਾਮ ਦੇ ਤਹਿਤ ਉਨ੍ਹਾਂ ਦੇ ਉਤਪਾਦਾਂ ਦੀ ਵਣਜਕ ਵੰਡ ਲਈ ਸਾਰੀਆਂ ਪ੍ਰਕਿਰਿਆਵਾਂ ਅਤੇ ਰਸਮਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਆਪਣੀ ਇਹ ਇਕਾਈ 1999 ਵਿੱਚ 1 ਲੱਖ ਰੁਪਏ ਦੀ ਸ਼ੁਰੂਆਤੀ ਪੂੰਜੀ ਦੇ ਨਾਲ ਸ਼ੁਰੂ ਕੀਤੀ ਸੀ।

ਉਨ੍ਹਾਂ ਦਾ ਉਦੇਸ਼ ਉਦਯੋਗਾਂ ਵਿੱਚ ਰੋਜ਼ਗਾਰਾਂ ਨੂੰ ਹੁਲਾਰਾ ਅਤੇ ਸਸਤੀਆਂ ਕੀਮਤਾਂ, ਵਧੀਆ ਗੁਣਵੱਤਾ ਅਤੇ ਸਮੇਂ ‘ਤੇ ਸ਼ਿਪਮੈਂਟ ਅਤੇ ਡਿਲੀਵਰੀ ਦੇ ਨਾਲ ਸਰਵਉੱਤਮ ਸੇਵਾ ਪ੍ਰਦਾਨ ਕਰਕੇ ਗਾਹਕਾਂ ਦੀ ਸੰਤੁਸ਼ਟੀ ਅਰਜਿਤ ਕਰਨਾ ਹੈ।
*******
ਐੱਮਜੇਪੀਐੱਸ
(Release ID: 1818481)
ਵਿਜ਼ੀਟਰ ਕਾਊਂਟਰ : 174