ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾਇਆ
ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾਉਣ ਲਈ ਉੱਤਰ-ਪੂਰਬੀ ਭਾਰਤ ਵਿੱਚ ਜੈਵ ਈਂਧਨ ਦਾ ਪਰਿਖੇਪ ਵਿਸ਼ੇ ‘ਤੇ ਸੰਗੋਸ਼ਠੀ ਅਤੇ ਪ੍ਰਦਰਸ਼ਨੀ ਦਾ ਆਯੋਜਨ
Posted On:
19 APR 2022 6:07PM by PIB Chandigarh
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਨੇ ਅੱਜ ਗੁਵਾਹਾਟੀ ਵਿੱਚ ਉੱਤਰ –ਪੂਰਬੀ ਭਾਰਤ ਵਿੱਚ ਜੈਵ ਈਂਧਨ ਦਾ ਪਰਿਖੇਪ ਵਿਸ਼ੇ ‘ਤੇ ਇੱਕ ਸੰਗੋਸ਼ਠੀ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਸ ਸੰਗੋਸ਼ਠੀ ਦਾ ਆਯੋਜਨ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸਰਪ੍ਰਸਤੀ ਵਿੱਚ ਭਾਰਤ ਸਰਕਾਰ ਨੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਸੰਦਰਭ ਵਿੱਚ ਕੀਤਾ ਗਿਆ। ਆਜ਼ਾਦੀ ਕਾ ਅਮ੍ਰਿੰਤ ਮਹੋਤਸਵ, ਸਾਡੀ ਆਜ਼ਾਦੀ ਦੇ 75 ਸਾਲ ਅਤੇ ਇਸ ਮਿਆਦ ਵਿੱਚ ਹਾਸਲ ਕੀਤੀ ਗਈ ਪ੍ਰਗਤੀ ਅਤੇ ਉਲਬਧੀਆਂ ਨੂੰ ਯਾਦ ਕਰਨ ਅਤੇ ਉਸ ਦਾ ਉਤਸਵ ਮਨਾਉਣ ਦੀ ਇੱਕ ਪਹਿਲ ਹੈ।
ਇਹ ਪ੍ਰੋਗਰਾਮ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਤਹਿਤ ਹੋਣ ਵਾਲੇ ਪ੍ਰਤਿਸ਼ਠਿਤ ਆਯੋਜਨਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਜੈਵ ਈਂਧਨ, ਇੱਕ ਅਜਿਹਾ ਖੇਤਰ ਉੱਤਰ-ਪੂਰਬੀ ਭਾਰਤ ਵਿੱਚ ਅਪਾਰ ਸੰਭਾਵਨਾਵਾਂ ਹਨ ‘ਤੇ ਕੇਂਦ੍ਰਿਤ ਕਰਕੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਚੇਅਰਮੈਨ ਸ਼੍ਰੀ ਕੇ.ਵੀ.ਰਾਮਨਮੂਰਤੀ, ਸੀਜੀਐੱਮ (ਆਈਓਏਓਡੀਐੱਸਓ) ਨੇ ਕੀਤੀ
ਅਤੇ ਇਸ ਵਿੱਚ ਸਰਕਾਰ (ਸਕੱਤਰ, ਉਦਯੋਗ ਅਤੇ ਵਣਜ, ਅਸਾਮ ਸਰਕਾਰ) ਉਦਯੋਗ (ਅਸਾਮ ਬਾਇਓਰਿਫਾਇਨਰੀ ਪ੍ਰਾਈਵੇਟ ਲਿਮਿਟਿਡ(ਐੱਨਆਰਐੱਲ) ਇੰਡੀਅਨ ਆਇਲ) ਅਸਾਮ ਊਰਜਾ ਵਿਕਾਸ ਏਜੰਸੀ ਐੱਨਈਸੀਟੀਆਰ (ਨੌਰਥ ਈਸਟ ਸੈਂਟਰ ਫਾਰ ਟੈਕਨੋਲੋਜੀ ਐਪਲੀਕੇਸ਼ਨ ਐਂਡ ਰਿਸਰਚ ਉੱਤਰ ਪੂਰਬ ਟੈਕਨੋਲੋਜੀ ਪ੍ਰੋਯਗ ਅਤੇ ਪਹੁੰਚ ਕੇਂਦਰ) ਜਿਹੀਆਂ ਸਰਕਾਰੀ ਸੰਸਥਾਵਾਂ ਦੇ ਪ੍ਰਤਿਨਿਧੀਆਂ ਅਤੇ ਤੇਜਪੁਰ ਕੇਂਦਰੀ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰਾਂ ਨੇ ਬੁਲਾਰੇ ਦੇ ਤੌਰ ‘ਤੇ ਹਿੱਸਾ ਲਿਆ।
ਇਸ ਸੰਗੋਸ਼ਠੀ ਵਿੱਚ ਇਥੈਨੌਲ ਅਤੇ ਵੱਖ-ਵੱਖ ਬਾਇਓਮਾਸ ਸ੍ਰੋਤਾਂ ਨਾਲ ਕੰਪਰੈੱਸਡ ਬਾਇਓਗੈਸ , ਯੂਜ਼ਡ ਕੁਕਿੰਗ ਆਇਲ (ਯੂਸੀਓ) ਅਤੇ ਬਾਇਓ-ਹਾਈਡ੍ਰੋਜਨ ਤੋਂ ਬਾਇਓ ਡੀਜਲ ਜਿਹੇ ਜੈਵ ਈਂਧਨ ਨਾਲ ਜੁੜੀਆਂ ਸੰਭਾਵਨਾਵਾਂ ਵਰਤਮਾਨ ਸਥਿਤੀ ਅਤੇ ਅੱਗੇ ਦੀ ਰਾਹ ਬਾਰੇ ਵਿਚਾਰ –ਵਟਾਂਦਰਾ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐੱਚਪੀਸੀਐੱਲ, ਬੀਪੀਸੀਐੱਲ ਜਿਹੇ ਓਐੱਮਸੀ ਐੱਫਐੱਸਐੱਸਏਆਈ ਜਿਹੀਆਂ ਸਰਕਾਰੀ ਸੰਸਥਾਵਾਂ, ਸੀਆਈਆਈ ਜਿਹੇ ਉਦਯੋਗ ਜਗਤ ਨਾਲ ਜੁੜੇ ਸੰਗਠਨ ਦੇ ਸੀਨੀਅਰ ਅਧਿਕਾਰੀਆਂ ਐੱਸਏਟੀਏਟੀ ਪ੍ਰੋਗਰਾਮ ਦੇ ਐੱਲਓਆਈ ਧਾਰਕ, ਆਈਆਈਟੀ ਗੁਵਾਹਾਟੀ ਦੇ ਗ੍ਰੀਨ ਸੈਲ, ਤੇਜਪੁਰ ਯੂਨੀਵਰਸਿਟੀ ਅਤੇ ਕਪਾਸ ਯੂਨੀਵਰਸਿਟੀ ਸੰਬੰਧਿਤ ਨਵੇਂ ਉਦੱਮੀਆ ਅਤੇ ਖੋਜਕਰਤਾਵਾਂ ਦੀ ਵੀ ਸਰਗਰਮ ਭਾਗੀਦਾਰੀ ਦੇਖੀ ਗਈ।
ਇਸ ਸੰਗੋਸ਼ਠੀ ਦੇ ਦੌਰਾਨ ਬੁਲਾਰਿਆਂ ਨੇ ਜੈਵ ਈਂਧਨ ਦੇ ਖੇਤਰ ਸਹਿਤ ਰਾਸ਼ਟਰ ਦੀ ਪ੍ਰਗਤੀ ਵਿੱਚ ਯੋਗਦਾਨ ਕਰਨ ਦੀ ਉੱਤਰ-ਪੂਰਬੀ ਖੇਤਰ (ਐੱਨਈਆਰ) ਦੀ ਅਪਾਰ ਅਣਵਰਤੀ ਸਮਰੱਥਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਖੇਤਰ ਵਿੱਚ 20,000 ਟੀਐੱਮਟੀ ਦੀ ਵਰਤਮਾਨ ਅਨੁਮਾਨਿਤ ਬਾਇਓਮਾਸ ਉਪਲਬਧਤਾ ਦੇ ਨਾਲ ਕੰਪਰੈੱਸਡ ਬਾਇਓਗੈਸ (ਸੀਬੀਜੀ) ਦੇ 1000 ਟੀਪੀਡੀ ਦੇ ਉਤਪਾਦਨ ਦੀ ਗੁੰਜਾਇਸ਼ ਹੈ।
ਇਸ ਇਲਾਕੇ ਵਿੱਚ ਸੰਬੰਧ ਸਥਾਨਕੀ ਉਪਾਵਾਂ ਦਾ ਪਤਾ ਲਗਾਉਣ ਅਤੇ ਬਾਂਸ, ਅਣਵਰਤੇ ਝੋਨੇ ਦੇ ਭੁਸੇ, ਪਸ਼ੂਪਾਲਨ ਅਤ ਰੁੱਖ ਲਗਾਉਣ ਦੇ ਕ੍ਰਮ ਵਿੱਚ ਨਿਕਲਣ ਵਾਲੇ ਵੇਸਟ ਜਿਹੇ ਅਣਵਰਤੇ ਸੰਸਾਧਨਾਂ ਦਾ ਉਪਯੋਗ ਕਰਨ ਦੀ ਵੀ ਜ਼ਰੂਰਤ ਹੈ। ਏਬੀਆਰਪੀਐੱਲ ਨੇ ਬਾਂਸ ਅਧਾਰਿਤ ਇਥੇਨੌਲ ਬਾਇਓਰੀਫਾਇਨਰੀ ਦੀ ਸਥਾਪਨਾ ਨਾਲ ਸੰਬੰਧਿਤ ਆਪਣੀਆਂ ਤਿਆਰੀਆਂ ਅਤੇ ਇਸ ਪ੍ਰਕਿਰਿਆ ਵਿੱਚ ਹੁਣ ਤੱਕ ਦੇ ਆਪਣੇ ਅਨੁਭਵਾਂ ਬਾਰੇ ਵਿਸਤਾਰ ਨਾਲ ਦੱਸਿਆ।
ਇੰਡੀਅਨ ਆਇਲ ਨੇ ਜੈਵ ਈਂਧਨ ਦੇ ਖੇਤਰ ਵਿੱਚ ਵੱਖ-ਵੱਖ ਓਐੱਮਸੀ ਦੁਆਰਾ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਦਿੱਤੀ। ਇੰਡੀਅਨ ਆਇਲ ਸਤੰਬਰ 2021 ਤੋਂ ਉੱਤਰ-ਪਰੂਬੀ ਖੇਤਰ (ਐੱਨਈਆਰ) ਵਿੱਚ ਪੈਟ੍ਰੋਲ ਵਿੱਚ 10% ਇਥੇਨੌਲ ਮਿਸ਼ਰਤ ਕਰਨ ਦੇ ਨੀਤੀ ਦਾ ਪਾਲਨ ਕਰ ਰਿਹਾ ਹੈ ਅਤੇ ਉਹ 2025 ਤੱਕ ਕੇਂਦਰ ਸਰਕਾਰ ਦੇ 20% ਇਥੈਨੌਲ ਮਿਸ਼ਰਤ ਕਰਨ ਦਾ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ।
ਇਸ ਦੇ ਇਲਾਵਾ ਇੰਡੀਅਨ ਆਇਲ ਐੱਸਏਟੀਏਟੀ ਯੋਜਨਾ (ਕਿਫਾਇਤੀ ਟ੍ਰਾਂਸਪੋਰਟੇਸ਼ਨ ਲਈ ਸਥਾਈ ਵਿਕਲਪ), ਜੋ ਕਿ ਰਾਸ਼ਟਰੀ ਪੱਧਰ ‘ਤੇ ਕੰਪਰੈੱਸਡ ਬਾਇਓਗੈਸ (ਸੀਬੀਜੀ) ਦੇ 15 ਐੱਮਐੱਮਟੀਪੀਏ ਅਤੇ 50 ਐੱਮਐੱਮਟੀਪੀਏ ਉਤਪਾਦਨ ਦਾ ਟੀਚਾ ਰੱਖਦੀ ਹੈ ਦੇ ਤਹਿਤ ਇਸ ਇਲਾਕੇ ਵਿੱਚ ਕੰਪਰੈੱਸਡ ਬਾਇਓਗੈਸ (ਸੀਬੀਜੀ) ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਵੀ ਠੋਸ ਯਤਨ ਕਰ ਰਿਹਾ ਹੈ। ਇੰਡੀਅਨ ਆਇਲ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਦਯੋਗ ਜਗਤ ਉੱਦਮੀਆਂ, ਅਕਾਦਮਿਕ ਅਤੇ ਰਾਜ ਸਰਕਾਰ ਦੇ ਨਾਲ ਸਹਿਯੋਗ ਕਰ ਰਿਹਾ ਹੈ।
**********
ਆਰਕੇਐੱਮ
(Release ID: 1818436)
Visitor Counter : 189