ਸੱਭਿਆਚਾਰ ਮੰਤਰਾਲਾ
azadi ka amrit mahotsav g20-india-2023

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ ਨੂੰ ਇਤਿਹਾਸਿਕ ਲਾਲ ਕਿਲ੍ਹੇ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਰਾਸ਼ਟਰ ਨੂੰ ਸੰਬੋਧਿਤ ਕਰਨਗੇ


ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਗੇ

ਸਿੱਖਾਂ ਅਤੇ ਹਿੰਦੁਆਂ ਦੇ ਧਾਰਮਿਕ ਵਿਸ਼ਵਾਸਾਂ ਦੀ ਸੁਤੰਤਰਤਾ ਦੀ ਰੱਖਿਆ ਦੇ ਲਈ ਗੁਰੂ ਤੇਗ ਬਹਾਦੁਰ ਮੁਗਲਾਂ ਦੇ ਅੱਤਿਆਚਾਰਾਂ ਦੇ ਖਿਲਾਫ ਖੜੇ ਹੋਏ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 18 APR 2022 8:48PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ 2022 ਨੂੰ ਇਤਿਹਾਸਿਕ ਲਾਲ ਕਿਲ੍ਹੇ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬਤੇ ਰਾਸ਼ਟਰ ਨੂੰ ਸੰਬੋਧਿਤ ਕਰਨਗੇਪ੍ਰਧਾਨ ਮੰਤਰੀ ਇਸ ਸ਼ੁਭ ਅਵਸਰਤੇ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਗੇਇਸ ਅਵਸਰਤੇ ਸ਼ਬਦ ਕੀਰਤਨ ਵਿੱਚ ਚਾਰ ਸੌ ਰਾਗੀ ਆਪਣੀ ਪ੍ਰਸਤੁਤੀ ਦੇਣਗੇ ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਸੰਮੇਲਨ ਵਿੱਚ ਇਸ ਦਾ ਐਲਾਨ ਕੀਤਾਇਸ ਸੰਵਾਦਦਾਤਾ ਸੰਮੇਲਨ ਵਿੱਚ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਮੇਘਵਾਲ ਅਤੇ ਸੱਭਿਆਚਾਰ ਸਕੱਤਰ ਸ਼੍ਰੀ ਗੋਵਿੰਦ ਮੋਹਨ ਵੀ ਮੌਜੂਦ ਸਨ

ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਜੀ. ਕੇ. ਰੈੱਡੀ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਨੇ ਧਾਰਮਿਕ ਆਸਥਾਵਾਂ ਦੀ ਸੁਤੰਤਰਤਾ ਦੀ ਰੱਖਿਆ ਕਰਕੇ ਮੁਗਲਾਂ ਦੇ ਅੱਤਿਆਚਾਰਾਂ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਨੇ ਸਿੱਖਾਂ ਅਤੇ ਹਿੰਦੂਆਂ, ਖਾਸ ਤੌਰ ‘ਤੇ ਕਸ਼ਮੀਰੀ ਪੰਡਿਤਾਂ ਦੇ ਅਧਿਕਾਰਾਂ ਦੇ ਲਈ ਜਬਰਨ ਧਰਮ ਪਰਿਵਤਰਨ ਦਾ ਵਿਰੋਧ ਕਰਦੇ ਹੋਏ ਆਪਣੇ ਧਰਮ ਦਾ ਪਾਲਨ ਕਰਨ ਦੇ ਲਈ ਲੜਾਈ ਲੜੀ

ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਆਯੋਜਨ ਦੇ ਦੌਰਾਨ 21 ਅਪ੍ਰੈਲ ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀ ਮੌਜੂਦ ਰਹਿਣਗੇ ਅਤੇ ਇਸ ਅਵਸਰ ‘ਤੇ ਇੱਕ ਡਾਕ ਟਿਕਟ ਅਤੇ ਇੱਕ ਸਮਾਰਕ ਸਿੱਕਾ ਜਾਰੀ ਕਰਨਗੇ। ਮਾਣਯੋਗ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵੀ 20 ਅਪ੍ਰੈਲ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਿਅਕਤੀਗਤ ਤੌਰ ‘ਤੇ ਵਿਭਿੰਨ ਰਾਜਾਂ ਦੇ ਮੁੱਖਮੰਤਰੀਆਂ ਅਤੇ ਅੰਮ੍ਰਿਤਸਰ ਵਿੱਚ ਹਰਮੰਦਿਰ ਸਾਹਿਬ, ਪਟਨਾ ਸਾਹਿਬ ਅਤੇ ਦੇਸ਼ ਭਰ ਦੇ ਪ੍ਰਮੁੱਖ ਗੁਰਦੁਆਰਿਆਂ ਦੇ ਹੋਰ ਮੋਹਰੀ ਵਿਅਕਤੀਤਵਾਂ ਸਹਿਤ ਪ੍ਰਮੁੱਖ ਸਿੱਖ ਨੇਤਾਵਾਂ ਨੂੰ ਸੱਦਾ ਦਿੱਤਾ ਹੈ।

https://ci5.googleusercontent.com/proxy/0v-IQRZ_oKD6Ysbim8Gu3C9p9PAvH-LSIxy3aq1nsHNOGOywaOElemiGAaFor230TD8sEBcRBy5Hc-St_F3WRR3QBlMDqcOx75ilCGMfTFiv9NxwtC0SlN4QQA=s0-d-e1-ft#https://static.pib.gov.in/WriteReadData/userfiles/image/image001XG7A.jpghttps://ci6.googleusercontent.com/proxy/mIgTQwsSADrs1NACo-yDgO2gnOiERnJeCFqUHM_jpvUZrhJ_ryLCopocE99Q6yhemNG9t9fm0GorF66-8F-uvCVi4Yb78_fcywXLJzC3pVfy69ZMWsKbLZUjrQ=s0-d-e1-ft#https://static.pib.gov.in/WriteReadData/userfiles/image/image0028D0A.jpghttps://ci3.googleusercontent.com/proxy/xh2on0u-Vj3asTaiSIr0OK6CvWSSqQ0T5l6WZzrNGPAMScLqTk-9pUeqc7quso_8ziUS3C6UP0LdAM_oDOVjVbTEEbhFyDdvj_hkGdjh5ZA69hKCb5q9i3O7mA=s0-d-e1-ft#https://static.pib.gov.in/WriteReadData/userfiles/image/image003ENMD.jpg

 

ਪ੍ਰੋਗਰਾਮ ਦਾ ਆਯੋਜਨ ਸੱਭਿਆਚਾਰ ਮੰਤਰਾਲੇ ਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ (ਡੀਐੱਸਜੀਐੱਮਸੀ) ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਵਿਭਿੰਨ ਰਾਜਾਂ ਦੇ ਮੁੱਖ ਮੰਤਰੀ, ਉਪਮਹਾਦ੍ਵੀਪ ਅਤੇ ਵਿਦੇਸ਼ਾਂ ਤੋਂ ਕਈ ਪ੍ਰਮੁੱਖ ਹਸਤੀਆਂ ਵੀ ਸਮਾਰੋਹ ਦਾ ਹਿੱਸਾ ਹੋਣਗੀਆਂ। ਇਹ ਪ੍ਰੋਗਰਾਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ।

ਸਿੱਖ ਧਰਮ ਅੰਧਕਾਰ ਨੂੰ ਦੂਰ ਕਰਨ ਵਾਲੇ ਗੁਰੂ ਅਰਥਾਤ ਸਿੱਖਿਅਕ ਅਤੇ ਸਿੱਖਿਆਰਥੀ ਦੇ ਪਵਿੱਤਰ ਬੰਧਨ ਨੂੰ ਆਪਣੇ ਅੰਦਰ ਸਮਾਹਿਤ ਕਰਦਾ ਹੈ। ਸਿੱਖਾਂ ਦੇ ਲਈ, ਦਸ ਗੁਰੂ ਅਧਿਆਤਮਿਕ ਮਾਰਗਦਰਸ਼ਕਾਂ ਦੇ ਉੱਤਰਾਧਿਕਾਰ ਨੂੰ ਸੰਦਰਭਿਤ ਕਰਦੇ ਹਨ, ਜੋ ਸਿੱਖ ਧਰਮ ਦੇ ਸੰਸਥਾਪਕ ਜਨਕ ਹਨ। ਸ੍ਰੀ ਗੁਰੂ ਤੇਗ ਬਹਾਦੁਰ ਜੀ ਸਿੱਖਾਂ ਦੇ ਨੌਵੇਂ ਗੁਰੂ ਹਨ। ਉਨ੍ਹਾਂ ‘ਹਿੰਦ ਦੀ ਚਾਦਰ’, ਜਗਤ ਗੁਰੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਦਿੱਲੀ ਵਿੱਚ ਅੰਤਿਮ ਸਾਹ ਲਈ। ਉਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਦੀ ਮਾਂ ਮਾਤਾ ਨਾਨਕੀ ਜੀ ਸਨ। ਉਨ੍ਹਾਂ ਦੀ ਪਤਨੀ ਮਾਤਾ ਗੁਜਰੀ ਜੀ ਸਨ। ਉਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਪੋਤੇ ਸਨ ਅਤੇ ਉਨ੍ਹਾਂ ਦੇ ਪੁੱਤਰ ਗੋਬਿੰਦ ਰਾਏ ਸਨ ਜੋ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ।

ਆਪਣੀ ਯੁਵਾਵਸਥਾ ਤੋਂ ਹੀ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸੁਭਾਅ ਗਹਿਣ ਧਿਆਨ ਵਿੱਚ ਲੀਨ ਰਹਿਣ ਦਾ ਸੀ ਅਤੇ ਇਸ ਅਧਿਆਤਮਿਕ ਭਾਵ ਵਿੱਚ ਉਨ੍ਹਾਂ ਦੀ ਪਤਨੀ ਵੀ ਸਰਗਰਮ ਤੌਰ ‘ਤੇ ਭਾਗੀਦਾਰ ਸਨ। ਪਹਿਲਾਂ ਪੰਚ ਸਿੱਖ ਗੁਰੂਆਂ ਦੀ ਤਰ੍ਹਾਂ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਵੀ ਸ਼ਬਦ ਦੇ ਗੂੜ੍ਹ ਅਨੁਭਵ ਸਨ ਅਤੇ ਉਨ੍ਹਾਂ ਨੇ ਗੀਤਾਂ ਦੇ ਮਾਧਿਅਮ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਸ਼੍ਰੀ ਗੁਰੂ ਨਾਨਕ ਜੀ ਦੀ ਤਰ੍ਹਾਂ, ਉਨ੍ਹਾਂ ਨੇ ਦੂਰ-ਦਰਾਜ ਦੇ ਖੇਤਰਾਂ ਦੀ ਯਾਤਰਾ ਕਰਦੇ ਹੋਏ ਨਵੇਂ ਸਮੁਦਾਇਆਂ ਦੀ ਸਥਾਪਨਾ ਕੀਤੀ ਅਤੇ ਮੌਜੂਦਾ ਭਾਈਚਾਰਿਆਂ ਦਾ ਪੋਸ਼ਣ ਕੀਤਾ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਉਨ੍ਹਾਂ ਨਵੀਨ ਸਥਲਾਂ ਦੀ ਵੀ ਯਾਤਰਾ ਕੀਤੀ ਜਿੱਥੇ ਸ਼੍ਰੀ ਗੁਰੂ ਨਾਨਕ ਜੀ ਸਮੇਤ ਹੋਰ ਸਿੱਖ ਗੁਰੂ ਨਹੀਂ ਗਏ ਸਨ।

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਪਹਿਲਾਂ ਸਿੱਖ ਸ਼ਹੀਦ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੋਤੇ ਸਨਕਸ਼ਮੀਰੀ ਪੰਡਿਤਾਂ ਦੀ ਧਾਰਮਿਕ ਸੁਤੰਤਰਤਾ ਦਾ ਸਮਰਥਨ ਕਰਨ ਦੇ ਲਈ ਔਰੰਗਜੇਬ ਦੇ ਆਦੇਸ਼ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਉਨ੍ਹਾਂ ਦੀ ਪੁਣਯਤਿਥੀ 24 ਨਵੰਬਰ ਨੂੰ ਹਰ ਵਰ੍ਹਾ ਸ਼ਹੀਦੀ ਦਿਵਸ ਦੇ ਰੂਪ ਵਿੱਚ ਮਨਾਈ ਜਾਂਦੀ ਹੈਦਿੱਲੀ ਦੇ ਚਾਂਦਨੀ ਚੌਕ ਵਿੱਚ ਉਨ੍ਹਾਂ ਦਾ ਸਰ ਕਲਮ ਕਰ ਦਿੱਤਾ ਗਿਆ ਸੀਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਰਕਾਬ ਗੰਜ ਉਨ੍ਹਾਂ ਦੇ ਪਵਿੱਤਰ ਬਲਿਦਾਨ ਨਾਲ ਜੁੜੇ ਹਨਉਨ੍ਹਾਂ ਦੀ ਵਿਰਾਸਤ ਰਾਸ਼ਟਰ ਦੇ ਲਈ ਵਿਆਪਕ ਤੌਰਤੇ ਏਕੀਕਰਣ ਸ਼ਕਤੀ ਦੇ ਰੂਪ ਵਿੱਚ ਕਾਰਜ ਕਰਦੀ ਹੈ

ਉਤਸਵ ਦੇ ਪਹਿਲੇ ਦਿਨ 20 ਅਪ੍ਰੈਲ 2022 ਨੂੰ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਸਮਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। 20 ਅਪ੍ਰੈਲ 2022 ਨੂੰ ਸ਼ਬਦ ਕੀਰਤਨ ਵਿੱਚ ਲਗਭਗ 400 ਬੱਚੇ ਭਾਗੀਦਾਰੀ ਕਰਨਗੇ। ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਲਾਲ ਕਿਲ੍ਹੇ ਵਿੱਚ ‘ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜੀਵਨ ਅਤੇ ਬਲਿਦਾਨ’ ‘ਤੇ ਇੱਕ ਮਲਟੀਮੀਡੀਆ ਸ਼ੋਅ ਦਾ ਵੀ ਉਦਘਾਟਨ ਕਰਨਗੇ।

*****

ਐੱਨਬੀ/ਐੱਸਕੇ

 



(Release ID: 1818132) Visitor Counter : 183


Read this release in: English , Urdu , Hindi , Manipuri