ਰਾਸ਼ਟਰਪਤੀ ਸਕੱਤਰੇਤ

ਭਾਰਤ ਵਿੱਚ ‘ਵਾਦ-ਵਿਵਾਦ’ ਅਤੇ ‘ਸੰਵਾਦ’ ਦੀ ਵਿਆਪਕ ਪਰੰਪਰਾ ਰਹੀ ਹੈ, ਸਾਨੂੰ ਉਸ ਪਰੰਪਰਾ ਨਾਲ ਫਿਰ ਤੋਂ ਜੁੜਨ ਦੀ ਜ਼ਰੂਰਤ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਏ

Posted On: 18 APR 2022 7:02PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਵਿੱਚ ਵਾਦ-ਵਿਵਾਦਅਤੇ ਸੰਵਾਦਦੀ ਵਿਆਪਕ ਪਰੰਪਰਾ ਰਹੀ ਹੈ। ਅੱਜ ਸਾਨੂੰ ਉਸ ਪਰੰਪਰਾ ਦੇ ਨਾਲ ਫਿਰ ਤੋਂ ਜੁੜਨ ਦੀ ਜ਼ਰੂਰਤ ਹੈ। ਉਹ ਅੱਜ 18 ਅਪ੍ਰੈਲ, 2022 ਨੂੰ ਨਵੀਂ ਦਿੱਲੀ ਵਿੱਚ ਇੰਡੀਆ ਇੰਟਰਨੈਸ਼ਨਲ ਸੈਂਟਰ: (ਆਈਆਈਸੀ) ਦੇ ਡਾਇਮੰਡ ਜੁਬਲੀ ਸਮਾਰੋਹ ਦੇ ਅਵਸਰ ਉੱਤੇ ਸਭਾ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਪ੍ਰਾਚੀਨ ਦਰਸ਼ਨ ਨੂੰ ਅਕਸਰ ਕਿਤੇ ਹੋਰ ਨਿਰਮਿਤ ਸਰਵਉੱਤਮ ਦਾਰਸ਼ਨਿਕ ਕਾਰਜਾਂ ਦੀ ਤੁਲਨਾ ਵਿੱਚ ਕਿਤੇ ਅਧਿਕ ਸੂਖਮ ਅਤੇ ਮਜ਼ਬੂਤ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ , ਵਿਸ਼ੇਸ਼ ਤੌਰ ’ਤੇ ਨੌਜਵਾਨ ਅਧਿਕ ਜਾਣਨ ਦੇ ਇੱਛੁਕ ਹਨ- ਨਾ ਕੇਵਲ ਤੱਥਾਂ ਦੇ ਸੰਦਰਭ ਵਿੱਚ ਬਲਕਿ ਸੱਚ ਤੱਕ ਪਹੁੰਚਣ ਦੇ ਲਈ ਜ਼ਰੂਰੀ ਆਲੋਚਨਾਤਮਕ ਸੋਚ ਦੇ ਸਾਧਨਾਂ ਦੇ ਸੰਦਰਭ ਵਿੱਚ ਵੀ ।

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਆਈਆਈਸੀ ਦੇ ਵਿਚਾਰ ਦੀ ਕਲਪਨਾ 1958 ਵਿੱਚ ਵਿਚਾਰਾਂ ਦੇ ਅਦਾਨ - ਪ੍ਰਦਾਨ ਲਈ ਇੱਕ ਅੰਤਰਰਾਸ਼ਟਰੀ ਮੰਚ ਦੇ ਰੂਪ ਵਿੱਚ ਕੀਤੀ ਗਈ ਸੀ, ਤਦ ਦੁਨੀਆ ਨਿਰਪੱਖ ਅਤੇ ਸਥਿਰ ਅੰਤਰਰਾਸ਼ਟਰੀ ਵਿਵਸਥਾ ਅਤੇ ਦੋ ਵਿਸ਼ਵ ਯੁੱਧਾਂ ਦੇ ਵਿਰਾਸਤ-ਭਾਰ ਨਾਲ ਸਬੰਧਿਤ ਮੁੱਦਿਆਂ ਦਾ ਸਾਹਮਣਾ ਕਰ ਰਹੀ ਸੀ । ਉੱਭਰਦੀ ਅੰਤਰਰਾਸ਼ਟਰੀ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਨਵੀਆਂ ਆਕਾਂਖਿਆਵਾਂ ਦੇ ਨਾਲ ਏਸ਼ੀਆ ਅਤੇ ਅਫ਼ਰੀਕਾ ਵਿੱਚ ਉਪਨਿਵੇਸ਼ ਹਟਾਉਣ ਦੀ ਪ੍ਰਕਿਰਿਆ ਚਲ ਰਹੀ ਸੀ । ਜਿਵੇਂ ਕ‌ਿ ਸਮਕਾਲੀ ਦੁਨੀਆ ਸੰਕ੍ਰਮਣ ਦੇ ਦੌਰ ਤੋਂ ਗੁਜਰ ਰਹੀ ਹੈ, ਆਈਆਈਸੀ ਜਿਹੇ ਮੰਚ ਹੋਰ ਅਧਿਕ ਪ੍ਰਾਸੰਗਿਕ ਹੋ ਗਏ ਹਨ ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਮਹਿਲਾਵਾਂ ਅਤੇ ਪੁਰਸ਼ਾਂ ਨੇ ਭਾਰਤ ਦੇ ਭਵਿੱਖ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਦੁਨੀਆ ਵਿੱਚ ਉਸ ਦੀ ਭੂਮਿਕਾ ਦੇ ਦ੍ਰਿਸ਼ਟੀਕੋਣ ਤੋਂ ਕੀਤੀ ਸੀ। ਆਈਆਈਸੀ ਇੱਕ ਜੀਵੰਤ ਲੋਕਤੰਤਰ ਦੇ ਰੂਪ ਵਿੱਚ ਭਾਰਤ ਦੀ ਦ੍ਰਿਸ਼ਟੀ ਦੇ ਲਈ ਖੜ੍ਹਾ ਹੈ ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਦੇ ਨਾਲ ਸਦਭਾਵਨਾ ਅਤੇ ਸਮਝ ਦੇ ਮਾਹੌਲ ਵਿੱਚ ਗੱਲਬਾਤ ਸ਼ੁਰੂ ਕਰਨਾ ਸੰਭਵ ਹੈ। ਇਸ ਸੰਸਥਾ ਦੇ ਸੰਸਥਾਪਕਾਂ ਵਿੱਚ ਇਹ ਦੇਖਣ ਦੀ ਦੂਰਅੰਦੇਸ਼ੀ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਕੀ ਹੋ ਸਕਦਾ ਹੈ, ਅਤੇ ਕਿਵੇਂ ਆਈਆਈਸੀ ਇੱਕ ਨਵੇਂ ਰਾਸ਼ਟਰ ਵਿੱਚ ਵਿਕਾਸ ਦਾ ਹਿੱਸਾ ਬਣ ਸਕਦਾ ਹੈ ਅਤੇ ਵਿਸ਼ਵ ਪੱਧਰ ਉੱਤੇ ਬਹਿਸ ਵਿੱਚ ਯੋਗਦਾਨ ਦੇ ਸਕਦਾ ਹੈ। ਇਸ ਤਰ੍ਹਾਂ ਦੀਆਂ ਬਹਿਸਾਂ ਸਮੇਂ ਦੇ ਨਾਲ ਚੱਲਦੀਆਂ ਰਹੀਆਂ ਹਨ। 1960 ਦੇ ਦਹਾਕੇ ਦੀ ਸ਼ੁਰੂਆਤ ਤੋਂ, ਇਸ ਕੇਂਦਰ ਦੇ ਪ੍ਰੋਗਰਾਮਾਂ ਨੇ ਆਲਮੀ ਅਤੇ ਰਾਸ਼ਟਰੀ ਚਿੰਤਾਵਾਂ ਨੂੰ ਪ੍ਰਤੀਬਿੰਬਿਤ ਕੀਤਾ ਹੈ ਅਤੇ ਪ੍ਰਾਸੰਗਿਕ ਮੁੱਦਿਆਂ ਉੱਤੇ ਜਾਗਰੂਕਤਾ ਪੈਦਾ ਕਰਨਾ ਅਤੇ ਜਨਮਤ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ ਹੈ। ਭਾਰਤ ਦੇ ਅੰਦਰ ਅਤੇ ਬਾਹਰ ਪ੍ਰਮੁੱਖ ਅਕਾਦਮਿਕ ਅਤੇ ਸੱਭਿਆਚਾਰਕ ਸੰਸਥਾਨਾਂ ਦੇ ਨਾਲ ਗਹਿਰੇ ਸੰਪਰਕ ਦੇ ਜ਼ਰੀਏ ਅਤੇ ਰਾਜਧਾਨੀ ਵਿੱਚ ਕੂਟਨੀਤਕ ਮਿਸ਼ਨਾਂ ਦੇ ਨਾਲ ਨੈੱਟਵਰਕਿੰਗ ਦੇ ਜ਼ਰੀਏ ਆਈਆਈਸੀ ਭਾਰਤ ਅਤੇ ਵਿਦੇਸ਼ਾਂ ਤੋਂ ਵਿਦਵਾਨਾਂ , ਚਿੰਤਕਾਂ ਅਤੇ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ।

ਇਹ ਦੇਖਦੇ ਹੋਏ ਕਿ ਆਪਣੇ ਡਾਇਮੰਡ ਜੁਬਲੀ ਵਰ੍ਹੇ ਦੇ ਦੌਰਾਨ, ਆਈਆਈਸੀ ਨੇ ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਅਤੇ ਲਿੰਗਿਕ ਮੁੱਦਿਆਂ ਨਾਲ ਸਬੰਧਿਤ ਪ੍ਰੋਗਰਾਮਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ, ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਨਾਲ ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਤਾਂ ਆਓ ਅਸੀਂ ਮਹਿਲਾਵਾਂ ਦੀਆਂ ਮਹੱਤਵਪੂਰਨ ਉਪਲਬਧੀਆਂ ਅਤੇ ਕਈ ਕਾਨੂੰਨੀ ਅਤੇ ਸਮਾਜਿਕ ਪਹਿਲਾਂ ਉੱਤੇ ਵੀ ਚਾਨਾਣਾ ਦੀਏ ਜੋ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੀਆਂ ਹਨ । ਉਨ੍ਹਾਂ ਨੇ ਕਿਹਾ ਕਿ ਭਾਰਤੀ ਮਹਿਲਾਵਾਂ ਦੀਆਂ ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਈ ਰੁਕਾਵਟਾਂ ਨੂੰ ਤੋੜਿਆਂ ਹੈ । ਆਓ ਅਸੀਂ ਮੰਗਲਯਾਨ ਮਿਸ਼ਨ ਦੀਆਂ ਨਿਡਰ ਮਹਿਲਾ ਵਿਗਿਆਨੀਆਂ ਨੂੰ ਨਾ ਭੁੱਲੀਏ। ਮਹਿਲਾਵਾਂ ਉਨ੍ਹਾਂ ਪ੍ਰਮੁੱਖ ਕੋਰੋਨਾ ਜੋਧਿਆਂ ਵਿੱਚੋਂ ਰਹੀਆਂ ਹਨ ਜਿਨ੍ਹਾਂ ਨੇ ਅਸਾਧਾਰਣ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਅਤੇ ਅਕਸਰ ਆਪਣੀ ਜਾਨ ਜ਼ੋਖ਼ਮ ਵਿੱਚ ਪਾਉਂਦੇ ਹੋਏ ਸਾਥੀ ਨਾਗਰਿਕਾਂ ਨੂੰ ਬਚਾਉਣ ਦਾ ਕੰਮ ਕੀਤਾ ਹੈ ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਅਰਥਵਿਵਸਥਾ ਦੇ ਅਸੰਗਠਿਤ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਬਹੁਤ ਅਧਿਕ ਹੈ । ਰਸਮੀ ਅਰਥਵਿਵਸਥਾ ਨੂੰ ਮਹਿਲਾ-ਕਾਰਜਬਲ ਨੂੰ ਸਸ਼ਕਤ ਬਣਾਉਣ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਮਹਿਲਾਵਾਂ ਨੂੰ ਐੱਸਟੀਈਐੱਮਐੱਮ (STEMM) ਯਾਨੀ ਵਿਗਿਆਨ, ਟੈਕਨੋਲੋਜੀ , ਇੰਜੀਨੀਅਰਿੰਗ , ਗਣਿਤ ਅਤੇ ਪ੍ਰਬੰਧਨ ਵਿੱਚ ਅਧਿਕ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ । ਰਾਸ਼ਟਰੀ ਅਤੇ ਆਲਮੀ ਅਰਥਵਿਵਸਥਾਵਾਂ ਉਨ੍ਹਾਂ ਦੀ ਪ੍ਰਤਿਭਾ ਅਤੇ ਚੁਣੌਤੀਆਂ ਦਾ ਜਵਾਬ ਦੇਣ ਦੇ ਉਨ੍ਹਾਂ ਦੇ ਰਚਨਾਤਮਕ ਤਰੀਕਿਆਂ ਤੋਂ ਲਾਭ ਉਠਾਉਣ ਲਈ ਤਿਆਰ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਲਕਸ਼-5 ਦਾ ਉਦੇਸ਼ ਲਿੰਗਿਕ ਸਮਾਨਤਾ ਹਾਸਲ ਕਰਨਾ ਅਤੇ ਸਾਰੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਸਸ਼ਕਤ ਬਣਾਉਣਾ ਹੈ । ਸਾਨੂੰ ਹਿੰਸਾ ਅਤੇ ਬੇਦਖਲੀ ਦੇ ਢਾਂਚੇ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਜੋ ਮਹਿਲਾਵਾਂ ਦੀ ਪ੍ਰਗਤੀ ਨੂੰ ਰੋਕਦੀਆਂ ਹਨ ਅਤੇ ਉਨ੍ਹਾਂ ਦੇ ਲਈ ਸਾਰੇ ਰਸਤੇ ਖੋਲ੍ਹਣੇ ਚਾਹੀਦੇ ਹਨ ਤਾਕਿ ਉਹ ਵਿਭਿੰਨ ਖੇਤਰਾਂ ਵਿੱਚ ਆਪਣੀ ਸਮਰੱਥਾ ਦਾ ਅਹਿਸਾਸ ਕਰ ਸਕਣ ।

 

ਰਾਸ਼ਟਰਪਤੀ ਨੇ ਕਿਹਾ ਕਿ ਆਈਆਈਸੀ ਦੇ ਡਾਇਮੰਡ ਜੁਬਲੀ ਵਰ੍ਹੇ ਵਿੱਚ , ਉਹ ਚਾਹੁੰਦੇ ਹਨ ਕਿ ਪੂਰੇ ਭਾਰਤ ਵਿੱਚ , ਕਈ ਰਾਜਾਂ ਅਤੇ ਛੋਟੇ ਸ਼ਹਿਰਾਂ ਵਿੱਚ ਸੈਂਕੜੇ ਆਈਆਈਸੀ ਹੋਣ , ਜੋ ਬਹਿਸ ਅਤੇ ਚਰਚੇ ਦੇ ਉੱਚ ਮਿਆਰਾਂ ਸਥਾਪਿਤ ਕਰਨ । ਜਿਸ ਤਰ੍ਹਾਂ ਆਈਆਈਸੀ ਸਿਰਫ਼ ਇੱਕ ਚਰਚਾ ਕੇਂਦਰ ਨਹੀਂ ਰਹਿ ਗਿਆ ਹੈ , ਬਲਕਿ ਪ੍ਰਗਤੀ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ , ਉਸੇ ਤਰ੍ਹਾਂ ਨਵੇਂ ਕੇਂਦਰ ਵੀ ਦਲੀਲ਼ ਦੇ ਉਪਯੋਗ ਦੇ ਜ਼ਰੀਏ ਦੁਨੀਆ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਦੇ ਕਾਰਜ ਵਿੱਚ ਲਗਣਗੇ ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ i

*****

ਡੀਐੱਸ/ਬੀਐੱਮ


 



(Release ID: 1818123) Visitor Counter : 133