ਸੱਭਿਆਚਾਰ ਮੰਤਰਾਲਾ
ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ‘ਤੇ ਦਿੱਲੀ ਦੀ ਬਾਓਲੀ ‘ਤੇ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
ਪ੍ਰਕਿਰਤੀ ਦੀ ਪੂਜਾ ਕਰਨਾ ਸਾਡੀਆਂ ਪਰੰਪਰਾਵਾਂ ਅਤੇ ਦੇਸ਼ ਦੀ ਸੱਭਿਆਰਚਾਰਕ ਵਿਰਾਸਤ ਦਾ ਹਿੱਸਾ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ
ਆਜ਼ਾਦੀ ਪ੍ਰਾਪਤੀ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦੇਣੇ ਵਾਲੇ ਮਹਾਪੁਰਸ਼ਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸ ਅਤੇ ਵਿਰਾਸਤ ਦੋਨਾਂ ਲਈ ਕੰਮ ਕੀਤਾ ਹੈ:ਸ਼ੀ.ਜੀ. ਕਿਸ਼ਨ ਰੈੱਡੀ
Posted On:
18 APR 2022 9:19PM by PIB Chandigarh
ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ‘ਤੇ ਨਵੀਂ ਦਿੱਲੀ ਦੇ ਪੁਰਾਣੇ ਕਿਲ੍ਹੇ ਵਿੱਚ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਦਿੱਲੀ ਦੀਆਂ ਬਾਓਲੀਆਂ ‘ਤੇ ਐਬਸੇਂਟ ਅਪੀਅਰੈਂਸ - ਏ ਸ਼ਿਫਟਿੰਗ ਸਕੋਰ ਆਵ੍ ਵਾਟਰ ਬਾਡੀਜ਼ ‘ਤੇ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਵੀ ਪ੍ਰੋਗਰਾਮ ਦੀ ਸ਼ੋਭਾ ਵਧਾਈ । ਇਸ ਮੌਕੇ ‘ਤੇ ਸੱਭਿਆਚਾਰ ਮੰਤਰਾਲੇ ਅਤੇ ਏਐੱਸਆਈ ਦੇ ਅਧਿਕਾਰੀ ਵੀ ਮੌਜੂਦ ਸਨ ।
ਵਿਸ਼ਵ ਵਿਰਾਸਤ ਦਿਵਸ ਨੂੰ ਸਮਾਰਕਾਂ ਅਤੇ ਸਥਾਨਾਂ ਲਈ ਅੰਤਰਰਾਸ਼ਟਰੀ ਦਿਵਸ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਾ ਉਦੇਸ਼ ਸੱਭਿਆਚਾਰਕ ਵਿਰਾਸਤ ਦੀ ਵਿਵਿਧਤਾ ਬਾਰੇ ਜਾਗਰੂਕਤਾ ਵਧਾਉਣਾ ਹੈ। ਵਿਸ਼ਵ ਵਿਰਾਸਤ ਦਿਵਸ 2022 ਦਾ ਵਿਸ਼ਾ “ਵਿਰਾਸਤ ਅਤੇ ਜਲਵਾਯੂ” ਹੈ ।
ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਰੈੱਡੀ ਨੇ ਕਿਹਾ, ਪ੍ਰਕਿਰਤੀ ਦੀ ਪੂਜਾ ਕਰਨਾ ਸਾਡੀਆਂ ਪਰੰਪਰਾਵਾਂ ਅਤੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਅੱਜ ਸਾਡੀ ਜ਼ਿੰਮੇਦਾਰੀ ਵੱਧ ਜਾਂਦੀ ਹੈ ਕਿਉਂਕਿ ਪੂਰੀ ਦੁਨੀਆ ਦੀ ਨਜ਼ਰ ਭਾਰਤ ਦੇ ਵੱਲ ਹੈ ਜੋ ਜਲਵਾਯੂ ਪਰਿਵਰਤਨ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਦੇ ਸਕਦਾ ਹੈ। ਵਰਤਮਾਨ ਵਿੱਚ ਭਾਰਤ ਯੂਨੇਸਕੋ ਦੀ “ਵਿਸ਼ਵ ਵਿਰਾਸਤ ਕਮੇਟੀ” ਦਾ ਮੈਂਬਰ ਹੈ।
ਭਾਰਤ ਵਿੱਚ 40 ਵਿਸ਼ਵ ਵਿਰਾਸਤ ਸਥਾਨ ਹਨ ਜਿਨ੍ਹਾਂ ਵਿੱਚੋਂ 32 ਸੱਭਿਆਚਾਰਕ , 7 ਕੁਦਰਤੀ ਸਥਾਨ ਅਤੇ ਇੱਕ ਮਿਸ਼ਰਤ ਸ਼੍ਰੇਣੀ ਦੇ ਹਨ । ਇਨ੍ਹਾਂ ਵਿੱਚੋਂ 24 ਸਮਾਰਕ ਅਤੇ ਪੁਰਾਤੱਤਵ ਸਥਾਨ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਸੁਰੱਖਿਅਤ ਹਨ । 2021 ਦੀ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਕਾਕਤੀਯ ਸ਼ੈਲੀ ਤੋਂ 13ਵੀਂ ਸ਼ਤਾਬਦੀ ਵਿੱਚ ਨਿਰਮਿਤ ਸੁੰਦਰ ਵਾਸਤੂਸ਼ਿਲਪ ਚਮਤਕਾਰ “ਰਾਮੱਪਾ ਮੰਦਿਰ” ਅਤੇ ਪ੍ਰਾਚੀਨ ਹੜੱਪਾ ਸ਼ਹਿਰ ਧੋਲਾਵੀਰਾ ਸ਼ਾਮਲ ਕੀਤੇ ਗਏ। ਇਸ ਦੇ ਇਲਾਵਾ, 49 ਸਥਾਨਾਂ ਨੂੰ ਸੰਭਾਵਿਕ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ।
ਕੇਂਦਰੀ ਮੰਤਰੀ ਨੇ ਭਾਰਤ ਤੋਂ ਲਿਜਾਈ ਗਈ ਸਾਡੀ ਵਿਰਾਸਤ ਜਿਵੇਂ ਮੂਰਤੀਆਂ ਨੂੰ ਵਾਪਸ ਲਿਆਉਣ ਵਿੱਚ ਪ੍ਰਧਾਨ ਮੰਤਰੀ ਦੁਆਰਾ ਕੀਤੇ ਗਏ ਯਤਨਾਂ ਅਤੇ ਅਗਵਾਈ ਬਾਰੇ ਦੱਸਿਆ “ਅੱਜ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 228 ਵਿਰਾਸਤ ਵਸਤੂਆਂ ਭਾਰਤ ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ। 2014 ਤੋਂ ਪਹਿਲਾਂ , ਅਜਿਹੀਆਂ ਸਿਰਫ 13ਵਸਤੂਆਂ ਨੂੰ ਵਾਪਸ ਕੀਤਾ ਗਿਆ ਸੀ । ”
ਕੇਂਦਰੀ ਮੰਤਰੀ ਨੇ ਕਿਹਾ , ਸਾਡੇ ਪੂਰਵਜਾਂ ਨੇ ਸਾਨੂੰ ਮਹਾਨ ਵਿਰਾਸਤ ਦਿੱਤੀ ਹੈ ਜੋ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਵਿਰਾਸਤਾਂ ਵਿੱਚੋਂ ਇੱਕ ਹੈ। ਅੱਜ ਜਦੋਂ ਅਸੀਂ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾ ਰਹੇ ਹਨ, ਤਾਂ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਇਸ ਵਿਰਾਸਤ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਈਏ । ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਆਜ਼ਾਦੀ ਪ੍ਰਾਪਤ ਕਰਨ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਵਾਲੇ ਮਹਾਪੁਰਖਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਕਾਸ ਅਤੇ ਵਿਰਾਸਤ ਦੋਨਾਂ ਲਈ ਕੰਮ ਕੀਤਾ ਹੈ। ”
ਸ਼੍ਰੀ ਰੈੱਡੀ ਨੇ ਕਿਹਾ, ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਕਈ ਪਹਿਲਾ ਕਰ ਰਹੀ ਹੈ ਅਤੇ ਜਲਵਾਯੂ ਨੂੰ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਅਸੀਂ ਨਵਿਆਉਣਯੋਗ ਊਰਜਾ, ਹਾਈਡ੍ਰੋਜਨ ਅਤੇ ਇਲੈਕੌਟ੍ਰਿਕ ਵਾਹਨਾਂ , ਜੈਵਿਕ ਖੇਤੀ ਦੇ ਇਸਤੇਮਾਲ ਦੀ ਤਰਫ ਵੱਧ ਰਹੇ ਹਨ ਅਤੇ ਕਈ ਪਹਿਲਾਂ ਜਿਵੇਂ ਸਵੱਛ ਭਾਰਤ ਅਭਿਯਾਨ, ਜਲ ਜੀਵਨ ਮਿਸ਼ਨ ‘ਤੇ ਕੰਮ ਕਰ ਰਹੇ ਹਨ ਜਿਸ ਦਾ ਉਦੇਸ਼ ਹਮੇਸ਼ਾ ਵਿਕਾਸ ਅਤੇ ਸਾਡੇ ਨਾਗਰਿਕਾਂ ਦੇ ਜੀਵਨ ਲਈ ਬਿਹਤਰ ਸਥਿਤੀਆਂ ਨੂੰ ਹੁਲਾਰਾ ਦੇਣਾ ਹੈ।
ਇਸ ਮੌਕੇ ‘ਤੇ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਏਐੱਸਆਈ ਨੇ ਖੁਦਾਈ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਚੰਗੇ ਕੰਮ ਨੂੰ ਜਾਰੀ ਰੱਖਣ ਦੀ ਜ਼ਰੂਰਤ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਨਪੂਰਣਾ ਦੀ ਮੂਰਤੀ ਨੂੰ ਵਾਪਸ ਲਿਆਉਣਾ ਏਐੱਸਆਈ ਦੀ ਵੱਡੀ ਉਪਲਬਧੀ ਹੈ।
ਬਾਓਲੀ:
ਮਾਨਵ ਸੱਭਿਅਤਾ ਦੀ ਸ਼ੁਰੂਆਤ ਦੇ ਬਾਅਦ ਤੋਂ ਕ੍ਰਿਸ਼ੀ ਦੈਨਿਕ ਉਪਭੋਗ ਅਤੇ ਹੋਰ ਢੰਗ - ਵਿਧਾਨਾਂ ਲਈ ਪਾਣੀ ਦਾ ਵਰਤੋਂ ਇੱਕ ਸਮਾਨ ਪ੍ਰਥਾ ਰਿਹਾ ਹੈ। ਪਾਣੀ ਦੀ ਕਮੀ ਤੋਂ ਲੈ ਕੇ ਪਾਣੀ ਦੀ ਉਪਲਬਧਤਾ ਤੱਕ ਜਲਵਾਯੂ ਪਰਿਸਥਿਤੀਆਂ ਦੇ ਅਨੁਸਾਰ ਸੱਭਿਅਤਾ ਨੇ ਪਾਣੀ ਦੇ ਉਪਯੋਗ ਅਤੇ ਭੰਡਾਰਣ ਵਿੱਚ ਵੱਖ-ਵੱਖ ਤਕਨੀਕਾਂ ਨੂੰ ਅਪਣਾਇਆ ਸੀ ; ਬਾਓਲੀ / ਸੀੜੀਦਾਰ ਖੂਹਾਂ ਦੀ ਸੁਵਿਧਾ ਅਜਿਹੀ ਹੀ ਇੱਕ ਤਕਨੀਕ ਹੈ। ਬਾਓਲੀਆਂ ਦਾ ਉਦੇਸ਼ ਕੇਵਲ ਪਾਣੀ ਦੀ ਖਪਤ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਵਾਤਾਵਰਣ ਪਰਿਸਥਿਤੀਆਂ ਨੂੰ ਜੋੜਦੇ ਹੋਏ ਬਾਓਲੀ ਨੇ ਜਲ ਦੇਵਤਾ ਦੇ ਨਾਲ ਵਿਸ਼ਵਾਸ ਦਾ ਗਹਿਰਾ ਸੰਬੰਧ ਸਥਾਪਿਤ ਕੀਤਾ ਜਿਸ ਨਾਲ ਸੰਰਚਨਾਵਾਂ ਨੂੰ ਇੱਕ ਧਾਰਮਿਕ ਪਹਿਚਾਣ ਮਿਲੀ।
ਸ਼ਬਦ ਬਾਓਲੀ/ ਬਾਵੜੀ ਸੰਸਕ੍ਰਿਤ ਸ਼ਬਦ ਵਾਪੀ/ ਵਾਪਿਕਾ ਤੋਂ ਪੈਦਾ ਹੋਇਆ ਹੈ। ਬਾਓਲੀ ਆਮਤੌਰ ‘ਤੇ ਗੁਜਰਾਤ, ਰਾਜਸਥਾਨ ਅਤੇ ਉੱਤਰ ਭਾਰਤ ਦੇ ਕੁੱਝ ਹਿੱਸਿਆਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਅਹਿਮ ਜਗ੍ਹਾਂ ‘ਤੇ ਬਾਓਲੀਆਂ ਦੀ ਮੌਜੂਦਗੀ ਕਾਫ਼ੀ ਹੱਦ ਤੱਕ ਉਨ੍ਹਾਂ ਦੇ ਮਹੱਤਵ ਅਤੇ ਉਪਯੋਗਿਤਾ ਨੂੰ ਦਰਸਾਉਂਦੇ ਹਨ। ਬਸਤੀਆਂ ਦੇ ਕੋਨੇ ਜਿਵੇਂ ਕਸਬੀਆਂ ਜਾਂ ਸ਼ਹਿਰ ਨਾਲ ਜੁੜੇ ਪਿੰਡਾਂ ‘ਤੇ ਸਥਿਤ ਬਾਓਲੀ ਜਿਆਦਾਤਰ ਧਰਮਨਿਰਪੱਖ ਸੰਰਚਨਾਵਾਂ ਹਨ।
ਜਿੱਥੋਂ ਲੋਕ ਪਾਣੀ ਕੱਢ ਸਕਦੇ ਹਨ ਅਤੇ ਠੰਡੀ ਜਗ੍ਹਾ ਦਾ ਉਪਯੋਗ ਕਰ ਸਕਦੇ ਹਨ। ਵਪਾਰ ਮਾਰਗਾਂ ਦੇ ਕੋਲ ਬਾਵੜੀਆਂ ਨੂੰ ਜਿਆਦਾਤਰ ਵਿਸ਼ਰਾਮ ਸਥਾਨਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ, ਜਦੋਂ ਕਿ ਟੇਰਾਕੋਟਾ ਰਿਮ ਵਾਲੀਆਂ ਬਾਵੜੀਆਂ ਨੂੰ ਕ੍ਰਿਸ਼ੀ ਭੂਮੀ ਦੇ ਕੋਲ ਦੇਖਿਆ ਜਾਂਦਾ ਸੀ। ਵਿਕੇਂਦ੍ਰੀਕਰਨ ਅਤੇ ਕ੍ਰਿਸ਼ੀ ਗਹਿਨਤਾ ਦੇ ਦਬਾਅ ਦੇ ਕਾਰਨ ਸੀੜੀ ਦਾਰ ਖੂਹਾਂ/ ਬਾਵੜੀਆਂ ਦੀ ਵਿਵਸਥਾ ਖਤਮ ਹੋ ਗਈ।
ਦਿੱਲੀ ਦੀ ਬਾਓਲੀਆਂ ਦੀ ਗੱਲ ਕਰੇ ਤਾਂ ਪ੍ਰਕਾਸ਼ਿਤ ਜਾਣਕਾਰੀ ਦੇ ਅਨੁਸਾਰ ਇੱਥੇ ਲਗਭਗ 32 ਮੱਧਕਾਲੀਨ ਬਾਓਲੀ ਹਨ ਜਿਨ੍ਹਾਂ ਵਿਚੋਂ 14 ਬਾਓਲੀ ਜਾਂ ਤਾਂ ਖਤਮ ਹੋ ਗਈਆਂ ਹਨ ਜਾਂ ਜ਼ਮੀਨ ਵਿੱਚ ਦਬ ਚੁੱਕੀਆਂ ਹਨ। ਇਸ ਦੇ ਇਲਾਵਾ 18 ਬਾਓਲੀਆਂ ਵਿੱਚੋਂ 12 ਬਾਓਲੀਆਂ ਨੂੰ ਕੇਂਦਰ ਦੁਆਰਾ ਸੁਰੱਖਿਅਤ ਕੀਤਾ ਗਿਆ ਹੈ ਅਤੇ ਏਐੱਸਆਈ ਦੀ ਸੁਰੱਖਿਆ ਅਧੀਨ ਹਨ।
ਇੱਕ ਆਦਰਸ਼ ਬਾਓਲੀ ਵਿੱਚ ਆਮਤੌਰ ‘ਤੇ ਤਿੰਨ ਤੱਤ ਹੁੰਦੇ ਹਨ ਖੂਹ ਜਿਸ ਵਿੱਚ ਪਾਣੀ ਇਕੱਠਾ ਕੀਤਾ ਜਾਂਦਾ ਹੈ ਕਈ ਮੰਜਿਲਾਂ ਤੋਂ ਹੁੰਦੇ ਹੋਏ ਭੂਜਲ ਤੱਕ ਪੁੱਜਣ ਲਈ ਸੀੜੀਆਂ ਦੀ ਕਤਾਰ ਅਤੇ ਆਪਸ ਵਿੱਚ ਜੁੜੇ ਪੈਵੇਲੀਅਨ । ਆਮਤੌਰ ‘ਤੇ , ਸੀੜੀਦਾਰ ਖੂਹ ਯੂ -ਆਕਾਰ ਦੇ ਹੁੰਦੇ ਹਨ ਲੇਕਿਨ ਵਾਸਤੂਕਲਾ ਵਿੱਚ ਹਮੇਸ਼ਾ ਵਿਰੋਧ ਹੁੰਦੇ ਹਨ ਅਤੇ ਐੱਲ - ਆਕਾਰ ਦੇ ਆਇਤਾਕਾਰ ਜਾਂ ਅਸ਼ਟਕੋਣੀ ਬਾਓਲੀ ਵੀ ਆਮ ਹਨ।
*******
ਐੱਨਬੀ/ਓਏ/ਐੱਸਕੇ
(Release ID: 1818042)
Visitor Counter : 163