ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਈਸਟਰ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

Posted On: 16 APR 2022 5:25PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਈਸਟਰ ਦੀ ਪੂਰਵ ਸੰਧਿਆ ‘ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਈਸਟਰ ਦੇ ਸ਼ੁਭ ਅਵਸਰ ‘ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਦੇਸ਼ਵਾਸੀਆਂ, ਖਾਸ ਤੌਰ ‘ਤੇ ਇਸਾਈ ਸਮੁਦਾਏ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।” 

 

ਈਸਟਰ ਯੀਸ਼ੂ ਮਸੀਹ ਦੇ ਪੁਨਰ-ਉਥਾਨ ਹੋਣ ਦਾ ਉਤਸਵ ਮਨਾਉਣ ਦਾ ਇੱਕ ਅਜਿਹਾ ਅਵਸਰ ਹੈ ਜੋ ਸਾਨੂੰ ਪ੍ਰੇਮ, ਤਿਆਗ ਅਤੇ ਮੁਆਫੀ ਦੇ ਮਾਰਗ ‘ਤੇ ਚਲਣ ਦੇ ਲਈ ਪ੍ਰੇਰਿਤ ਕਰਦਾ ਹੈ। ਆਓ, ਅਸੀਂ ਯੀਸ਼ੂ ਮਸੀਹ ਦੇ ਜੀਵਨ ਤੋਂ ਪ੍ਰੇਰਣਾ ਲਈਏ ਅਤੇ ਸੰਪੂਰਨ ਮਾਨਵਤਾ ਦੇ ਕਲਿਆਣ ਦੇ ਲਈ ਮਿਲ ਕੇ ਕੰਮ ਕਰੀਏ।

 

 ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ 

 

*****

ਡੀਐੱਸ/ਬੀਐੱਮ



(Release ID: 1817469) Visitor Counter : 94