ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪਹਿਲਾ ਖੇਲੋ ਇੰਡੀਆ ਰਾਸ਼ਟਰੀ ਰੈਂਕਿੰਗ ਮਹਿਲਾ ਤੀਰਅੰਦਾਜ਼ੀ ਟੂਰਨਾਮੈਂਟ 12 ਅਤੇ 13 ਅਪ੍ਰੈਲ ਨੂੰ ਜਮਸ਼ੇਦਪੁਰ ਵਿੱਚ ਆਯੋਜਿਤ ਹੋਵੇਗਾ
Posted On:
11 APR 2022 7:01PM by PIB Chandigarh
ਸਪੋਰਟਸ ਅਥਾਰਿਟੀ ਆਵ੍ ਇੰਡੀਆ ਨੇ ਛੇ ਫੇਜ਼ ਵਿੱਚ ਖੇਲੋ ਇੰਡੀਆ ਰਾਸ਼ਟਰੀ ਰੈਂਕਿੰਗ ਮਹਿਲਾ ਤੀਰਅੰਦਾਜ਼ੀ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਲਈ ਕੁੱਲ 75 ਲੱਖ ਰੁਪਏ ਦੀ ਰਾਸ਼ੀ ਦੀ ਮਨਜ਼ੂਰੀ ਦਿੱਤੀ ਹੈ। ਝਾਰਖੰਡ ਦੇ ਜਮਸ਼ੇਦਪੁਰ ਵਿੱਚ ਟਾਟਾ ਤੀਰਅੰਦਾਜ਼ੀ ਅਕਾਦਮੀ ਵਿੱਚ 12 ਅਤੇ 13 ਅਪ੍ਰੈਲ ਨੂੰ ਟੂਰਨਾਮੈਂਟ ਦੇ ਪਹਿਲੇ ਪੜਾਅ ਦਾ ਆਯੋਜਨ ਕੀਤਾ ਜਾਵੇਗਾ।
ਟੂਰਨਾਮੈਂਟ ਰਿਕਰਵ ਅਤੇ ਕੰਪਾਉਂਡ ਇਵੈਂਟ ਵਿੱਚ ਸੀਨੀਅਰ, ਜੂਨੀਅਰ ਅਤੇ ਕੈਡੇਟ ਵਰਗ ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਮੁਕਾਬਲੇ ਵਿਸ਼ਵ ਤੀਰਅੰਦਾਜ਼ੀ ਨਿਯਮਾਂ ਦੇ ਅਧਾਰ ’ਤੇ ਆਯੋਜਿਤ ਕੀਤੀ ਜਾਵੇਗੀ। ਭਾਰਤੀ ਤੀਰਅੰਦਾਜ਼ੀ ਸੰਘ (ਏਏਆਈ), ਝਾਰਖੰਡ ਤੀਰਅੰਦਾਜ਼ੀ ਸੰਘ ਅਤੇ ਟਾਟਾ ਸਟੀਲ ਦੇ ਸਹਿਯੋਗ ਨਾਲ ਟੂਰਨਾਮੈਂਟ ਦਾ ਆਯੋਜਨ ਕਰ ਰਿਹਾ ਹੈ।
ਸੀਨੀਅਰ, ਜੂਨੀਅਰ ਅਤੇ ਕੈਡੇਟ ਵਰਗ ਵਿੱਚ ਸਿਖਰਲੇ 32 ਰਿਕਰਵ ਅਤੇ ਕੰਪਾਉਂਡ ਤੀਰਅੰਦਾਜ਼ਾਂ ਨੂੰ ਹਾਲ ਹੀ ਵਿੱਚ ਸੰਪੰਨ ਰਾਸ਼ਟਰੀ ਚੈਂਪੀਅਨਸ਼ਿਪ ਦੇ ਅਧਾਰ ’ਤੇ ਟੂਰਨਾਮੈਂਟ ਵਿੱਚ ਭਾਗ ਲੈਣ ਦੇ ਲਈ ਚੁਣਿਆ ਗਿਆ ਹੈ। ਅਜਿਹੇ ਤੀਰਅੰਦਾਜ਼ ਜਿਨ੍ਹਾਂ ਨੇ 2021-2022 ਵਿੱਚ ਕਿਸੇ ਵੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ/ਰਾਸ਼ਟਰੀ/ ਚੋਣ ਟ੍ਰਾਇਲ/ਖੇਲੋ ਇੰਡੀਆ ਟੂਰਨਾਮੈਂਟ / ਰਾਜ ਚੈਂਪੀਅਨਸ਼ਿਪ / ਰਾਜ ਚੋਣ ਟ੍ਰਾਇਲ ਵਿੱਚ ਨਿਊਨਤਮ ਯੋਗਤਾ ਅੰਕ (ਐੱਮਕਿਊਐੱਸ) ਹਾਸਲ ਕੀਤੇ ਹਨ, ਉਨ੍ਹਾਂ ਨੂੰ ਵੀ ਇਸ ਪ੍ਰਤੀਯੋਗਿਤਾ ਵਿੱਚ ਸ਼ਾਮਲ ਹੋਣ ਦੀ ਮੰਜ਼ੂਰੀ ਦਿੱਤੀ ਗਈ ਹੈ।
ਦਸੰਬਰ 2022 ਦੇ ਲਈ ਨਿਰਧਾਰਤ ਅੰਤਿਮ ਫੇਜ਼ ਦੇ ਨਾਲ ਛੇ ਮਹਿਲਾ ਰਾਸ਼ਟਰੀ ਰੈਂਕਿੰਗ ਟੂਰਨਾਮੈਂਟ ਹਰ ਇੱਕ ਮਹੀਨੇ ਦੇ ਅੰਤਰਾਲ ’ਤੇ ਆਯੋਜਿਤ ਕੀਤੇ ਜਾਣਗੇ। ਦਸੰਬਰ ਵਿੱਚ ਅੰਤਿਮ ਪੜਾਅ ਦੇ ਲਈ ਸਿਖਰਲੇ 16 ਤੀਰਅੰਦਾਜ਼ਾਂ ਦੀ ਰੈਂਕਿੰਗ ’ਤੇ ਪਹੁੰਚਣ ਦੇ ਲਈ 5 ਫੇਜ਼ਾਂ ਦੇ ਕੁੱਲ ਅੰਕਾਂ ਦੀ ਗਣਨਾ ਕੀਤੀ ਜਾਵੇਗੀ। ਇਨ੍ਹਾਂ ਸਿਖਰਲੇ 16 ਤੀਰਅੰਦਾਜ਼ਾਂ ਨੂੰ ਕੁੱਲ 37.5 ਲੱਖ ਰੁਪਏ ਦੀ ਰਾਸ਼ੀ ਦੇ ਨਕਦ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।
ਰਾਸ਼ਟਰੀ ਰੈਂਕਿੰਗ ਮਹਿਲਾ ਤੀਰਅੰਦਾਜ਼ੀ ਟੂਰਨਾਮੈਂਟ ਖੇਲੋ ਇੰਡੀਆ ਦੇ ਮਹਿਲਾਵਾਂ ਦੇ ਲਈ ਖੇਡ ਘਟਕ ਦਾ ਇੱਕ ਹੋਰ ਪ੍ਰਯਾਸ ਹੈ। ਇਹ ਖੇਲ ਮੁਕਾਬਲਿਆਂ ਦੀ ਇੱਕ ਵਿਸਤ੍ਰਿਤ ਲੜੀ ਵਿੱਚ ਮਹਿਲਾਵਾਂ ਦੇ ਵੱਲ ਅਧਿਕ ਭਾਗੀਦਾਰੀ ਵਿੱਚ ਵਾਧੇ ਦੇ ਲਈ ਸਭ ਤੋਂ ਜ਼ਰੂਰੀ ਕਦਮ ਹੈ। ਇਹ ਸਹਾਇਤਾ ਨਾ ਕੇਵਲ ਅਨੁਦਾਨ ਦੇਣ ਤੱਕ ਬਲਕਿ ਉਚਿਤ ਸੰਗਠਨ ਅਤੇ ਮੁਕਾਬਲਿਆਂ ਦੇ ਆਯੋਜਨ ਵਿੱਚ ਵੀ ਮਦਦ ਕਰਦਾ ਹੈ। ਨਵੀਂ ਦਿੱਲੀ ਅਤੇ ਲਖਨਊ ਵਿੱਚ ਆਯੋਜਿਤ ਪਿਛਲੇ ਮੁਕਾਬਲਿਆਂ ਵਿੱਚ ਅੰਡਰ - 17 ਖੇਲੋ ਇੰਡੀਆ ਫੁੱਟਬਾਲ ਲੀਗ ਅਤੇ ਖੇਲੋ ਇੰਡੀਆ ਮਹਿਲਾ ਹਾਕੀ ਲੀਗ (ਅੰਡਰ-21) ਟੂਰਨਾਮੈਂਟ ਦੇ ਤਿੰਨ ਫੇਜ਼ਾਂ ਵਿੱਚ ਸ਼ਾਮਲ ਹੈ।
ਖੇਲੋ ਇੰਡੀਆ ਨੈਸ਼ਨਲ ਰੈਂਕਿੰਗ ਮਹਿਲਾ ਤੀਰਅੰਦਾਜ਼ੀ ਟੂਰਨਾਮੈਂਟ, ਹੁਣ ਮਹਿਲਾ ਸਸ਼ਕਤੀਕਰਣ ਦੇ ਅਨੁਰੂਪ, ਤੀਰਅੰਦਾਜ਼ਾਂ ਦੀ ਦੂਸਰੀ, ਤੀਸਰੀ ਅਤੇ ਚੌਥੀ ਲਾਈਨਾਂ ਦੇ ਲਈ ਘਰੇਲੂ ਪੱਧਰ ’ਤੇ ਅਧਿਕ ਮੁਕਾਬਲੇ ਦੇ ਮੌਕੇ ਅਤੇ ਅਵਸਰ ਪ੍ਰਦਾਨ ਕਰੇਗਾ । ਇਸ ਨਾਲ ਉਨ੍ਹਾਂ ਨੂੰ ਆਪਣੀ ਮਾਨਸਿਕ ਦ੍ਰਿੜ੍ਹਤਾ ਅਤੇ ਪ੍ਰਤੀਯੋਗੀ ਸਮਰੱਥਾ ਵਿਕਸਿਤ ਕਰਨ ਦੇ ਲਈ ਮੈਚ ਖੇਡਣ ਦੇ ਅਵਸਰ ਪ੍ਰਦਾਨ ਕਰਨ ਵਿੱਚ ਵੀ ਮਦਦ ਮਿਲੇਗੀ।
*******
ਐੱਨਬੀ / ਓਏ
(Release ID: 1816116)
Visitor Counter : 169