ਖੇਤੀਬਾੜੀ ਮੰਤਰਾਲਾ
ਭਾਰਤੀ ਕੇਲੇ ਅਤੇ ਬੇਬੀ ਕੌਰਨ ਨੇ ਕੈਨੇਡਾ ਦੇ ਬਜ਼ਾਰ ਵਿੱਚ ਆਪਣੀ ਪਹੁੰਚ ਬਣਾਈ
प्रविष्टि तिथि:
09 APR 2022 11:29AM by PIB Chandigarh
ਭਾਰਤੀ ਕੇਲੇ ਅਤੇ ਬੇਬੀ ਕੌਰਨ ਦੇ ਲਈ ਬਜ਼ਾਰ ਪਹੁੰਚ ਦੇ ਮੁੱਦੇ ’ਤੇ ਭਾਰਤ ਅਤੇ ਕੈਨੇਡਾ ਦੇ ਨੈਸ਼ਨਲ ਪਲਾਂਟ ਪ੍ਰੋਟੈਕਸ਼ਨ ਔਰਗੇਨਾਈਜੇਸ਼ਨਜ਼ ਦੇ ਵਿੱਚ ਹੋਈ ਗੱਲਬਾਤ ਦੇ ਨਤੀਜੇ ਸਦਕਾ ਇਨ੍ਹਾਂ ਵਸਤਾਂ ਨੇ ਕੈਨੇਡਾ ਦੇ ਬਜ਼ਾਰ ਵਿੱਚ ਆਪਣੀ ਪਹੁੰਚ ਸੁਨਿਸ਼ਚਿਤ ਕਰ ਲਈ ਹੈ। ਸਕੱਤਰ (ਖੇਤੀਬਾੜੀ ਅਤੇ ਕਿਸਾਨ ਮੰਤਰਾਲਾ) ਸ਼੍ਰੀ ਮਨੋਜ ਆਹੂਜਾ ਅਤੇ ਕੈਨੇਡਾ ਦੇ ਹਾਈ ਕਮਿਸ਼ਨਰ ਮਾਣਯੋਗ ਕੈਮਰੂਨ ਮੌਕੇ ਦੇ ਵਿਚਕਾਰ 07.04.22 ਨੂੰ ਹੋਈ ਬੈਠਕ ਵਿੱਚ ਕੈਨੇਡਾ ਨੇ ਸੂਚਿਤ ਕੀਤਾ ਕਿ ਨਿਰਦੇਸ਼ ਡੀ-95-28: ਮੱਕੀ ਦੇ ਲਈ ਪਲਾਂਟ ਪ੍ਰੋਟੈਕਸ਼ਨ ਇੰਪੋਰਟ ਐਂਡ ਡੋਮੈਸਟਿਕ ਮੂਵਮੈਂਟ ਰਿਕੁਆਇਰਮੈਂਟਸ ਅਤੇ ਆਟੋਮੇਟਿਡ ਇੰਪੋਰਟ ਰੈਫਰੈਂਸ ਸਿਸਟਮ (ਏਆਈਆਰਐੱਸ) ਦੇ ਅੱਪਡੇਸ਼ਨ ਤੋਂ ਬਾਅਦ ਭਾਰਤ ਤੋਂ ਕੈਨੇਡਾ ਨੂੰ ਤਾਜ਼ਾ ਬੇਬੀ ਕੌਰਨ ਦਾ ਨਿਰਯਾਤ ਅਪ੍ਰੈਲ 2022 ਤੋਂ ਸ਼ੁਰੂ ਹੋ ਸਕਦਾ ਹੈ। ਇਸ ਤੋਂ ਇਲਾਵਾ, ਭਾਰਤ ਦੁਆਰਾ ਤਾਜ਼ਾ ਕੇਲੇ ਦੇ ਲਈ ਪ੍ਰਦਾਨ ਕੀਤੀ ਗਈ ਤਕਨੀਕੀ ਜਾਣਕਾਰੀ ਦੇ ਅਧਾਰ ’ਤੇ ਕੈਨੇਡਾ ਨੇ ਭਾਰਤੀ ਕੇਲੇ ਨੂੰ ਕੈਨੇਡਾ ਵਿੱਚ ਨਿਰਯਾਤ ਲਈ ਤੁਰੰਤ ਪ੍ਰਭਾਵ ਤੋਂ ਮਨਜ਼ੂਰੀ ਦੇ ਦਿੱਤੀ ਹੈ।

ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਨਾਲ ਇਨ੍ਹਾਂ ਫ਼ਸਲਾਂ ਨੂੰ ਉਗਾਉਣ ਵਾਲੇ ਭਾਰਤੀ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਹੋਵੇਗਾ ਅਤੇ ਭਾਰਤ ਦੀ ਨਿਰਯਾਤ ਆਮਦਨ ਵਿੱਚ ਵੀ ਵਾਧਾ ਹੋਵੇਗਾ।
********
ਏਪੀਐੱਸ/ ਜੇਕੇ
(रिलीज़ आईडी: 1815303)
आगंतुक पटल : 162