ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਰਾਮ ਨੌਮੀ ਦੀ ਪੁਰਵ ਸੰਧਿਆ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
09 APR 2022 7:00PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਰਾਮ ਨੌਮੀ ਦੇ ਅਵਸਰ 'ਤੇ ਰਾਸ਼ਟਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਦਾ ਪੂਰਾ ਸੰਦੇਸ਼ ਨਿਮਨਲਿਖਿਤ ਹੈ –
“ਰਾਮ ਨੌਮੀ” ਦੇ ਸ਼ੁਭ ਅਵਸਰ ’ਤੇ ਮੈਂ, ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਭਾਰਤੀ ਪਰੰਪਰਾ ਦੇ ਅਨੁਸਾਰ ਭਗਵਾਨ ਸ਼੍ਰੀ ਰਾਮ ਨੇਕੀ, ਸਾਹਸ ਅਤੇ ਕਰੁਣਾ ਦੀ ਪ੍ਰਤੀਮੂਰਤੀ ਹਨ। ਉਨ੍ਹਾਂ ਦਾ ਜੀਵਨ ਸੱਚ, ਨਿਆਂ, ਵੱਡਿਆਂ ਦੇ ਲਈ ਸਨਮਾਨ ਅਤੇ ਸਮੁੱਚੀ ਮਨੁੱਖ ਜਾਤੀ ਦੇ ਲਈ ਪ੍ਰੇਮ ਦਾ ਸਮਾਨਾਰਥੀ ਹੈ। ‘ਮਰਯਾਦਾ ਪੁਰਸ਼ੋਤਮ’ ਭਗਵਾਨ ਸ਼੍ਰੀਰਾਮ ਇੱਕ ਆਦਰਸ਼ ਰਾਜਾ, ਇੱਕ ਆਗਿਆਕਾਰੀ ਪੁੱਤਰ, ਇੱਕ ਸਨੇਹਮਾਈ ਭਾਈ ਅਤੇ ਸਹੀ ਮਾਅਨਿਆਂ ਵਿੱਚ ਇੱਕ ਪ੍ਰੇਰਣਾਸਰੋਤ ਦੇ ਰੂਪ ਵਿੱਚ ਸਤਿਕਾਰੇ ਜਾਂਦੇ ਹਨ। ਭਗਵਾਨ ਸ਼੍ਰੀਰਾਮ ਦਾ ਜੀਵਨ ਉਨ੍ਹਾਂ ਦੇ ਮਹਾਨ ਵਿਚਾਰਾਂ ਅਤੇ ਉੱਚ ਨੈਤਿਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਸਾਨੂੰ ਪ੍ਰੇਰਿਤ ਕਰਦਾ ਹੈ।
ਮੇਰੀ ਕਾਮਨਾ ਹੈ ਕਿ ਰਾਮ ਨੌਮੀ ਦਾ ਇਹ ਪੁਰਬ ਸਾਡੇ ਜੀਵਨ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ ਅਤੇ ਭਗਵਾਨ ਸ਼੍ਰੀਰਾਮ ਦੁਆਰਾ ਅਪਣਾਏ ਗਏ ਸਦੀਵੀ ਕਦਰਾਂ-ਕੀਮਤਾਂ ਨਾਲ ਸਾਡਾ ਮਾਰਗਦਰਸ਼ਨ ਕਰੇ।
********
ਐੱਮਐੱਸ/ ਆਰਕੇ/ ਡੀਪੀ
(Release ID: 1815301)
Visitor Counter : 123