ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਕੂਲਾਂ ਅਤੇ ਮਾਪਿਆਂ ਨੂੰ ਤਾਕੀਦ ਕੀਤੀ ਕਿ ਉਹ ਬੱਚਿਆਂ ਨੂੰ ਆਪਣੀ ਪਸੰਦ ਦੀਆਂ ਕਲਾਵਾਂ ਲਈ ਉਤਸ਼ਾਹਿਤ ਕਰਨ
ਉਪ ਰਾਸ਼ਟਰਪਤੀ ਨੇ ਸੱਭਿਆਚਾਰਕ ਪੁਨਰਜਾਗਰਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਉਪ ਰਾਸ਼ਟਰਪਤੀ ਨੇ ਸੁਤੰਤਰਤਾ ਸੰਗ੍ਰਾਮ ਦੇ ਅਣਗਿਣਤ ਨਾਇਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਭਾਰਤੀ ਲੋਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਲਈ ਫੌਰੀ ਕਾਰਵਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
'ਸੱਭਿਆਚਾਰਕ ਪਰੰਪਰਾਵਾਂ ਅਤੇ ਕਲਾਵਾਂ ਨੂੰ ਸੰਭਾਲਣਾ ਅਤੇ ਉਤਸ਼ਾਹਿਤ ਕਰਨਾ ਸਾਰਿਆਂ ਦਾ ਫਰਜ਼'
ਸ਼੍ਰੀ ਨਾਇਡੂ ਨੇ ਅਕਾਦਮਿਕ ਪਾਠਕ੍ਰਮ ਵਿੱਚ ਕਲਾ ਦੇ ਵਿਸ਼ਿਆਂ ਨੂੰ ਉਚਿਤ ਮਹੱਤਵ ਦੇਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਸੰਗੀਤ ਨਾਟਕ ਅਕਾਦਮੀ ਅਤੇ ਲਲਿਤ ਕਲਾ ਅਕਾਦਮੀ ਫੈਲੋਸ਼ਿਪਾਂ ਅਤੇ ਪੁਰਸਕਾਰ ਪ੍ਰਦਾਨ ਕੀਤੇ
प्रविष्टि तिथि:
09 APR 2022 2:26PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਕੂਲਾਂ ਅਤੇ ਮਾਪਿਆਂ ਨੂੰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਬੱਚਿਆਂ ਨੂੰ ਆਪਣੀ ਪਸੰਦ ਦੀ ਕੋਈ ਵੀ ਕਲਾ ਸਿੱਖਣ ਲਈ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਆਪਣੀਆਂ ਜੜ੍ਹਾਂ ਵੱਲ ਪਰਤਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਭਾਰਤੀ ਸਮਾਜ ਵਿੱਚ ਸੱਭਿਆਚਾਰਕ ਪੁਨਰਜਾਗਰਣ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਪੱਛਮੀ ਸੱਭਿਆਚਾਰ ਦੀ ਲਾਲਸਾ ਕਾਰਨ ਕਠਪੁਤਲੀ ਜਿਹੀਆਂ ਸਾਡੀਆਂ ਸਮ੍ਰਿੱਧ ਰਵਾਇਤੀ ਲੋਕ ਕਲਾਵਾਂ ਅਲੋਪ ਹੋ ਰਹੀਆਂ ਹਨ। ਨਾ ਸਿਰਫ਼ ਸਰਕਾਰਾਂ ਬਲਕਿ ਸਮਾਜ ਦੀ ਸਰਗਰਮ ਸ਼ਮੂਲੀਅਤ ਨਾਲ ਉਨ੍ਹਾਂ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ। ਇਹ ਦੇਖਦੇ ਹੋਏ ਕਿ ਛੋਟੀ ਉਮਰ ਵਿੱਚ ਰਚਨਾਤਮਕਤਾ ਅਤੇ ਕਲਾ ਦੇ ਸੰਪਰਕ ਵਿੱਚ ਆਉਣ ਨਾਲ ਬੱਚਿਆਂ ਨੂੰ ਆਪਣੇ ਆਲ਼ੇ-ਦੁਆਲ਼ੇ ਬਾਰੇ ਵਧੇਰੇ ਜਾਣੂ ਹੋਣ ਅਤੇ ਉਨ੍ਹਾਂ ਨੂੰ ਵਧੇਰੇ ਅਰਥਪੂਰਨ ਜੀਵਨ ਜਿਉਣ ਵਿੱਚ ਮਦਦ ਮਿਲੇਗੀ, ਸ਼੍ਰੀ ਨਾਇਡੂ ਨੇ ਚਾਹਿਆ ਕਿ ਵਿੱਦਿਅਕ ਸੰਸਥਾਵਾਂ ਆਪਣੇ ਪਾਠਕ੍ਰਮ ਵਿੱਚ ਕਲਾ ਦੇ ਵਿਸ਼ਿਆਂ ਨੂੰ ਬਰਾਬਰ ਮਹੱਤਵ ਦੇਣ।
ਉਪ ਰਾਸ਼ਟਰਪਤੀ ਸੰਗੀਤ ਨਾਟਕ ਅਕਾਦਮੀ ਅਤੇ ਲਲਿਤ ਕਲਾ ਅਕਾਦਮੀ ਫੈਲੋਸ਼ਿਪਸ ਦੇ ਨਾਲ-ਨਾਲ 2018 ਦੇ ਅਕਾਦਮੀ ਪੁਰਸਕਾਰਾਂ ਅਤੇ ਕਲਾ ਪੁਰਸਕਾਰਾਂ ਦੀ 62ਵੀਂ ਰਾਸ਼ਟਰੀ ਪ੍ਰਦਰਸ਼ਨੀ ਮੌਕੇ ਬੋਲ ਰਹੇ ਸਨ। ਉਨ੍ਹਾਂ ਵੱਖ-ਵੱਖ ਕਲਾਕਾਰਾਂ ਨੂੰ ਪ੍ਰਦਰਸ਼ਨ ਕਲਾ ਅਤੇ ਲਲਿਤ ਕਲਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਨਮਾਨ ਚਿੰਨ੍ਹ ਭੇਟ ਕੀਤੇ।
https://twitter.com/VPSecretariat/status/1512697484530753536
'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਸਮਾਰੋਹਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਬਹੁਤ ਸਾਰੇ ਅਣਗੌਲੇ ਨਾਇਕਾਂ ਨੇ ਸਾਡੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ, ਪਰ ਉਨ੍ਹਾਂ ਦੀਆਂ ਕਹਾਣੀਆਂ ਆਮ ਲੋਕਾਂ ਲਈ ਅਣਜਾਣ ਹਨ ਕਿਉਂਕਿ ਉਨ੍ਹਾਂ 'ਤੇ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੂਰਾ ਧਿਆਨ ਨਹੀਂ ਦਿੱਤਾ ਗਿਆ। ਸ਼੍ਰੀ ਨਾਇਡੂ ਨੇ ਇਨ੍ਹਾਂ ਵਿਗਾੜਾਂ ਨੂੰ ਠੀਕ ਕਰਨ ਅਤੇ ਇਨ੍ਹਾਂ ਘੱਟ ਜਾਣੇ-ਪਛਾਣੇ ਨਾਇਕਾਂ ਦੁਆਰਾ ਆਜ਼ਾਦੀ ਸੰਗ੍ਰਾਮ ਦੌਰਾਨ ਪਾਏ ਯੋਗਦਾਨ ਨੂੰ ਉਜਾਗਰ ਕਰਨ ਦਾ ਸੱਦਾ ਦਿੱਤਾ।
ਸੁਤੰਤਰਤਾ ਅੰਦੋਲਨ ਦੌਰਾਨ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਜਗਾਉਣ ਵਿੱਚ ਦ੍ਰਿਸ਼ ਅਤੇ ਪ੍ਰਦਰਸ਼ਨ ਕਲਾਵਾਂ ਦੀ ਭੂਮਿਕਾ ਨੂੰ ਯਾਦ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਬ੍ਰਿਟਿਸ਼ ਜ਼ੁਲਮ ਦੀਆਂ ਕਹਾਣੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੱਸਣ ਲਈ ਕਲਾ ਨੂੰ ਇੱਕ "ਸ਼ਕਤੀਸ਼ਾਲੀ ਸਿਆਸੀ ਹਥਿਆਰ" ਵਜੋਂ ਵਰਤਿਆ ਗਿਆ ਸੀ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਰਬਿੰਦਰਨਾਥ ਟੈਗੋਰ, ਸੁਬਰਾਮਣੀਆ ਭਾਰਤੀ, ਕਾਜ਼ੀ ਨਜ਼ਰੁਲ ਇਸਲਾਮ ਅਤੇ ਬੰਕਿਮ ਚੰਦਰ ਚੈਟਰਜੀ ਦੇ ਦੇਸ਼ ਭਗਤੀ ਦੇ ਗੀਤਾਂ ਅਤੇ ਕਵਿਤਾਵਾਂ ਨੇ ਲੋਕਾਂ ਵਿੱਚ ਰਾਸ਼ਟਰਵਾਦ ਦੀ ਮਜ਼ਬੂਤ ਭਾਵਨਾ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਸ਼ਕਤੀਸ਼ਾਲੀ ਕਲਾਤਮਕ ਪ੍ਰਗਟਾਵੇ ਦੁਆਰਾ ਸਾਡੇ ਆਜ਼ਾਦੀ ਘੁਲਾਟੀਆਂ ਦਾ ਯੋਗਦਾਨ ਸਾਡੇ ਆਜ਼ਾਦੀ ਸੰਘਰਸ਼ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ।"
"ਸਾਡੇ ਸਮ੍ਰਿੱਧ ਅਤੀਤ ਨੂੰ ਵਰਤਮਾਨ ਅਤੇ ਭਵਿੱਖ ਨਾਲ ਜੋੜਨ ਦੀ ਨਿਰੰਤਰਤਾ ਦੇ ਧਾਗੇ ਨੂੰ ਮਜ਼ਬੂਤ ਕਰਨ" ਵਿੱਚ ਕਲਾਕਾਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਦੇਖਿਆ ਕਿ ਕਲਾ ਲੋਕਾਂ ਨੂੰ ਸੱਭਿਆਚਾਰਾਂ ਵਿੱਚ ਜੋੜਦੀ ਹੈ, ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਹੈ, ਇਸ ਤਰ੍ਹਾਂ "ਪ੍ਰਕਿਰਿਆ ਵਿੱਚ ਤਬਦੀਲੀ ਦਾ ਇੱਕ ਸ਼ਕਤੀਸ਼ਾਲੀ ਏਜੰਟ ਬਣ ਜਾਂਦੀ ਹੈ।" ਉਨ੍ਹਾਂ ਕਿਹਾ, "ਇਹ ਸਾਡੇ ਵਿੱਚੋਂ ਹਰੇਕ ਦਾ ਫਰਜ਼ ਹੈ ਕਿ ਅਸੀਂ ਆਪਣੀਆਂ ਸ਼ਾਨਦਾਰ ਸੱਭਿਆਚਾਰਕ ਪਰੰਪਰਾਵਾਂ ਅਤੇ ਵੱਖ-ਵੱਖ ਕਲਾ ਰੂਪਾਂ ਨੂੰ ਸੁਰੱਖਿਅਤ ਰੱਖੀਏ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰੀਏ।"
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਬਹੁਤ ਹੀ ਸ਼ੁੱਧ ਕਲਾ ਦੀ ਇੱਕ ਸ਼ਾਨਦਾਰ ਪਰੰਪਰਾ ਹੈ, ਜੋ ਕਿ ਪ੍ਰਾਚੀਨ ਗ੍ਰੰਥਾਂ ਵਿੱਚ ਜ਼ਿਕਰ ਕੀਤੇ ਸਿਧਾਂਤਾਂ ਦੁਆਰਾ ਸਮਰਥਤ ਹੈ। ਸ਼੍ਰੀ ਨਾਇਡੂ ਨੇ ਦ੍ਰਿਸ਼ ਅਤੇ ਪ੍ਰਦਰਸ਼ਨੀ ਕਲਾਵਾਂ ਨੂੰ ਸੁਰੱਖਿਅਤ ਰੱਖਣ ਦਾ ਸੱਦਾ ਦਿੱਤਾ ਜੋ ਕਿ "ਰਾਸ਼ਟਰ ਦੀ ਅਟੁੱਟ ਸੱਭਿਆਚਾਰਕ ਵਿਰਾਸਤ ਨਾਲ ਜੁੜੀਆਂ ਹੋਈਆਂ ਹਨ ਅਤੇ ਸਾਡੀ ਰਾਸ਼ਟਰੀ ਪਹਿਚਾਣ ਨੂੰ ਆਕਾਰ ਦਿੰਦੀਆਂ ਹਨ"।
ਇਸ ਮੌਕੇ 'ਤੇ, ਉਪ ਰਾਸ਼ਟਰਪਤੀ ਨੇ ਨੋਟ ਕੀਤਾ ਕਿ ਭਾਰਤ ਦੀ ਲੋਕਧਾਰਾ ਦੀ ਸਮ੍ਰਿੱਧ ਪਰੰਪਰਾ ਇੱਕ ਅਜਿਹਾ ਖੇਤਰ ਹੈ, ਜਿਸ ਵੱਲ ਤੁਰੰਤ ਧਿਆਨ ਦੇਣ ਅਤੇ ਤੁਰੰਤ ਕਾਰਵਾਈ ਦੀ ਮੰਗ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਬੀਤਣ ਨਾਲ ਲੋਕ ਪਰੰਪਰਾਵਾਂ ਦੇ ਵੱਖ-ਵੱਖ ਰੂਪਾਂ ਵਿੱਚ ਗਿਰਾਵਟ ਆ ਰਹੀ ਹੈ ਅਤੇ “ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਮਹਾਨ ਲੋਕ ਪਰੰਪਰਾਵਾਂ ਨੂੰ ਸੰਭਾਲਣ ਲਈ ਹਰ ਸੰਭਵ ਯਤਨ ਕਰੀਏ”।
ਉੱਤਰ ਪੂਰਬੀ ਖੇਤਰ ਦੇ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਵਿਕਾਸ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ; ਚੇਅਰਮੈਨ, ਸੰਗੀਤ ਨਾਟਕ ਅਕਾਦਮੀ ਅਤੇ ਲਲਿਤ ਕਲਾ ਅਕਾਦਮੀ, ਸ਼੍ਰੀਮਤੀ ਉਮਾ ਨੰਦੂਰੀ; ਸਕੱਤਰ, ਸੰਗੀਤ ਨਾਟਕ ਅਕਾਦਮੀ, ਸ੍ਰੀਮਤੀ ਡਾ. ਟੇਮਸੁਨਾਰੋ ਜਮੀਰ; ਸਕੱਤਰ, ਲਲਿਤ ਕਲਾ ਅਕਾਦਮੀ, ਸ਼੍ਰੀ ਰਾਮਕ੍ਰਿਸ਼ਨ ਵੇਦਾਲਾ; ਸੰਯੁਕਤ ਸਕੱਤਰ, ਵਣਜ ਮੰਤਰਾਲਾ, ਸ਼੍ਰੀਮਤੀ ਸੰਜੁਕਤਾ ਮੁਦਗਲ, ਉੱਘੇ ਕਲਾਕਾਰ ਅਤੇ ਹੋਰ ਪਤਵੰਤੇ ਸਮਾਗਮ ਦੌਰਾਨ ਹਾਜ਼ਰ ਸਨ।
**********
ਐੱਮਐੱਸ/ਆਰਕੇ/ਡੀਪੀ
(रिलीज़ आईडी: 1815266)
आगंतुक पटल : 210