ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਭਾਰਤ ਨੇ ਆਈਈਏ ਦੁਆਰਾ 120 ਮਿਲੀਅਨ ਬੈਰਲ ਕੁੱਲ ਤੇਲ ਸਟੌਕ ਜਾਰੀ ਕਰਨ ਦੀ ਘੋਸ਼ਣਾ ਦਾ ਸੁਆਗਤ ਕੀਤਾ

Posted On: 07 APR 2022 9:20PM by PIB Chandigarh

ਭਾਰਤ ਸਰਕਾਰ ਨੇ ਆਈਈਏ ਦੁਆਰਾ 120 ਮਿਲੀਅਨ ਬੈਰਲ ਕੁੱਲ ਤੇਲ ਸਟੌਕ ਜਾਰੀ ਕਰਨ ਦੀ ਘੋਸ਼ਣਾ ਦਾ ਸੁਆਗਤ ਕੀਤਾ ਹੈ। ਦੁਨੀਆ ਵਿੱਚ ਵਧਦੀਆਂ ਈਂਧਨ ਕੀਮਤਾਂ ‘ਤੇ ਲਗਾਮ ਦੇਣ ਲਈ ਪਿਛਲੇ ਮਹੀਨੇ ਅਮਰੀਕੀ ਸਰਕਾਰ ਨੇ ਆਪਣੇ ਰਣਨੀਤਿਕ ਪੈਟ੍ਰੋਲੀਅਮ ਭੰਡਾਰਣ ਨਾਲ ਅਗਲੇ ਛੇ ਮਹੀਨਿਆਂ ਦੇ ਦੌਰਾਨ 180 ਮਿਲੀਅਨ ਬੈਰਲ ਤੇਲ ਜਾਰੀ ਕਰਨ ਦੀ ਜੋ ਘੋਸ਼ਣਾ ਕੀਤੀ ਸੀ ਭਾਰਤ ਸਰਕਾਰ ਨੇ ਉਸ ਵੱਲ ਵੀ ਧਿਆਨ ਦਿੱਤਾ ਹੈ।

ਇਨ੍ਹਾਂ ਸਕਾਰਾਤਮਕ ਪਹਿਲਾਂ ‘ਤੇ ਸਮਾਨ ਵਿਚਾਰ ਵਾਲੇ ਦੇਸ਼ਾਂ ਦੇ ਨਾਲ ਸਹਿਯੋਗ ਦੇ ਹਿਤ ਵਿੱਚ ਭਾਰਤ ਸਰਕਾਰ ਇਸ ਵਿਸ਼ੇ ‘ਤੇ ਵਿਚਾਰ ਕਰ ਰਹੀ ਹੈ ਕਿ ਇਨ੍ਹਾਂ ਪਹਿਲਾਂ ਨੂੰ ਸਮਰਥਨ ਦੇਣ ਵਿੱਚ ਭਾਰਤ ਕੀ ਕਰ ਸਕਦਾ ਹੈ।

ਊਰਜਾ ਦਾ ਪ੍ਰਮੁੱਖ ਉਪਭੋਗਤਾ ਹੋਣ ਦੇ ਨਾਤੇ ਭਾਰਤ ਲਗਾਤਾਰ ਸਥਿਰ, ਸਸਤੇ ਅਤੇ ਆਸਾਨ ਵਿਸ਼ਵ ਊਰਜਾ ਬਜ਼ਾਰ ਦੇ ਮਹੱਤਵ ਦੀ ਗੱਲ ਕਰਦਾ ਰਿਹਾ ਹੈ। ਇਸ ਲਈ ਭਾਰਤ ਸਰਕਾਰ ਨੂੰ ਆਸ਼ਾ ਹੈ ਕਿ ਇਨ੍ਹਾਂ ਪਹਿਲਾਂ ਨਾਲ ਵਿਸ਼ਵ ਊਰਜਾ ਬਜ਼ਾਰਾਂ ਵਿੱਚ ਹਲਚਲ ਸ਼ਾਂਤ ਹੋ ਜਾਵੇਗੀ।

************

ਵਾਈਬੀ/ਆਰਐੱਮ



(Release ID: 1815042) Visitor Counter : 147


Read this release in: English , Urdu , Hindi