ਬਿਜਲੀ ਮੰਤਰਾਲਾ
ਭਾਰਤ ਊਰਜਾ ਵੰਡ ਵਿੱਚ ਵਿਸ਼ਵ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ ਅਤੇ ਇਹ ਗੱਲ ਅਖੁੱਟ ਊਰਜਾ ਦੇ ਖੇਤਰ ਵਿੱਚ ਅਸੀਂ ਜੋ ਵਿਕਾਸ ਦੀ ਸਫਲਤਾ ਹਾਸਲ ਕੀਤੀ ਹੈ ਉਸ ਵਿੱਚ ਸਪੱਸ਼ਟ ਹੁੰਦੀ ਹੈ: ਸ਼੍ਰੀ ਆਰ.ਕੇ.ਸਿੰਘ
ਬਿਜਲੀ ਮੰਤਰੀ ਨੇ ਸਵੱਛ ਊਰਜਾ ਮੰਤਰੀ ਪੱਧਰ ਨੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿੱਚ “ਇੰਡੀਆ ਐਨਰਜੀ ਸਪੌਟਲਾਈਟ” ਸੈਸ਼ਨ ਦੀ ਪ੍ਰਧਾਨਗੀ ਕੀਤੀ
Posted On:
07 APR 2022 5:42PM by PIB Chandigarh

ਕੇਂਦਰੀ ਬਿਜਲੀ ਅਤੇ ਐੱਮਐੱਨਆਰਈ ਮੰਤਰੀ ਸ਼੍ਰੀ ਆਰ.ਕੇ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਹੋ ਰਹੇ ਸਵੱਛ ਊਰਜਾ ਮੰਤਰੀ ਪੱਧਰ (ਸੀਈਐੱਮ) – ਮਿਸ਼ਨ ਇਨੋਵੇਸ਼ਨ (ਐੱਮਆਈ) ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿੱਚ ਆਯੋਜਿਤ “ਇੰਡੀਆ ਐਨਰਜੀ ਸਪੌਟਲਾਈਟ” ਸੈਸ਼ਨ ਦੀ ਪ੍ਰਧਾਨਗੀ ਕੀਤੀ।
ਆਪਣੇ ਮੁੱਖ ਭਾਸ਼ਣ ਵਿੱਚ ਸ਼੍ਰੀ ਆਰ ਕੇ ਸਿੰਘ ਨੇ ਕਿਹਾ ਕਿ ਵਰਤਮਾਨ ਪਰਿਦ੍ਰਿਸ਼ ਵਿੱਚ ਸਾਡੀਆਂ ਪ੍ਰਮੁੱਖ ਚਿੰਤਾਵਾਂ ਜਲਵਾਯੂ ਪਰਿਵਤਰਨ ਅਤੇ ਵਾਤਾਵਰਣ ਦਾ ਨਿਮਨੀਕਰਣ ਹਨ ਅਤੇ ਅਜਿਹੀਆਂ ਸਮੱਸਿਆਵਾਂ ਨੂੰ ਹਲ ਕਰਨ ਦਾ ਇੱਕਮਾਤਰ ਤਰੀਕਾ ਊਰਜਾ ਵੰਡ ਹੈ। ਅਸੀਂ ਊਰਜਾ ਪੋਸ਼ਣ ਦੇ ਰਸਤੇ ‘ਤੇ ਚਲ ਰਹੇ ਹਾਂ ਅਤੇ ਆਪਣੇ ਦੇਸ਼ ਨੂੰ ਬਿਜਲੀ ਦੀ ਕਮੀ ਨਾਲ ਜੁਝਨ ਦੇ ਬਾਅਦ ਹੁਣ ਪਾਵਰ ਸਰਪੱਲਸ ਤੱਕ ਲਿਆਉਣ ਵਿੱਚ ਸਫਲ ਰਹੇ ਹਾਂ। ਸ਼੍ਰੀ ਸਿੰਘ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦਾ ਵੀ ਇਹੀ ਕਹਿਣਾ ਹੈ ਭਾਰਤ ਊਰਜਾ ਵੰਡ ਵਿੱਚ ਵਿਸ਼ਵ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ ਅਤੇ ਇਹ ਗੱਲ ਅਖੁੱਟ ਊਰਜਾ ਦੇ ਖੇਤਰ ਵਿੱਚ ਅਸੀਂ ਜੋ ਵਿਕਾਸ ਦੀ ਸਫਲਤਾ ਹਾਸਲ ਕੀਤੀ ਹੈ ਉਸ ਤੋਂ ਸਪੱਸ਼ਟ ਹੁੰਦਾ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਅਸੀਂ ਨਿਕਾਸੀ ਦੀ ਤੀਬਰਤਾ ਨੂੰ ਕਾਫੀ ਹਦ ਤੱਕ ਘੱਟ ਕਰਨ ਵਿੱਚ ਕਾਮਯਾਬ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਊਰਜਾ ਕੁਸ਼ਲਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਡੇ ਵਣਜਿਕ ਅਤੇ ਰਿਹਾਇਸ਼ੀ ਭਵਨਾਂ ਵਿੱਚ ਊਰਜਾ ਸੁਰੱਖਿਆ ਭਵਨ ਕੋਡ (ਈਸੀਬੀਸੀ) ਅਤੇ ਈਕੋ ਨਿਵਾਸ ਕੋਡ (ਈਐੱਨਐੱਸ) ਅਜਿਹੀਆਂ ਕਈ ਪਹਿਲਾਂ ਕੀਤੀਆਂ ਹਨ। ਸ਼੍ਰੀ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਅਸੀਂ ਉਨ੍ਹਾਂ ਮੀਲ ਦੇ ਪੱਥਰਾਂ ਵਿੱਚ ਕਾਫੀ ਅੱਗੇ ਨਿਕਲ ਗਏ ਹਨ ਜਿਨ੍ਹਾਂ ਨੂੰ ਇਨ੍ਹਾਂ ਸਾਲਾਂ ਵਿੱਚ ਹਾਸਿਲ ਕਰਨ ਦਾ ਵਾਅਦਾ ਕੀਤਾ ਸੀ।

ਪ੍ਰੋਗਰਾਮ ਦੀ ਸ਼ੁਰੂਆਤ ਬਿਜਲੀ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਦੇ ਸੁਆਗਤ ਭਾਸ਼ਣ ਤੋਂ ਹੋਈ ਇਸ ਦੇ ਬਾਅਦ ਵਿਦੇਸ਼ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਭਾਰਤ ਜੀ20 ਸੂਸ ਸ਼ੇਰਪਾ ਦਾ ਸੰਬੋਧਨ ਹੋਇਆ। ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਬਿਜਲੀ ਮੰਤਰਾਲੇ ਦੇ ਸਕੱਤਰ ਨੇ ਭਾਰਤ ਦੇ ਸਵੱਛ ਊਰਜਾ ਵੰਡ ਲਈ ਉਪਲਬਧੀਆਂ ਅਤੇ ਟੀਚਿਆਂ ਦਾ ਵੇਰਵਾ ਦਿੱਤਾ।

ਇਸ ਪ੍ਰੋਗਰਾਮ ਵਿੱਚ 29 ਦੇਸ਼ਾਂ ਦੇ 300 ਤੋਂ ਅਧਿਕ ਪ੍ਰਤਿਨਿਧੀਆਂ ਨੇ ਹਿੱਸਾ ਲਿਆ। ਕੇਂਦਰੀ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਸਵੱਛ ਅਤੇ ਅਖੁੱਟ ਊਰਜਾ ਖੇਤਰ, ਕਾਰਬਨ ਨਿਕਾਸੀ ਦੀ ਤੀਬਰਤਾ ਸਮੁੰਦਰੀ ਕਿਨਾਰੇ ਅਤੇ ਬੈਟਰੀ ਭੰਡਾਰਣ ਨੂੰ ਘੱਟ ਕਰਨ ਲਈ ਭਾਰਤ ਦੇ ਰੋਡਮੈਪ ‘ਤੇ ਪ੍ਰਤਿਨਿਧੀਆਂ ਦੇ ਨਾਲ ਗੱਲਬਾਤ ਕੀਤੀ।
************
ਐੱਮਵੀ/ਆਈਜੀ
(Release ID: 1815041)
Visitor Counter : 138