ਆਈਐੱਫਐੱਸਸੀ ਅਥਾਰਿਟੀ

ਜੀਆਈਐੱਫਟੀ ਆਈਐੱਫਐੱਸਸੀ ਵਿੱਚ ਫਿਨਟੇਕ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਆਈਐੱਫਐੱਸਸੀਏ ਨੇ ਜੀਵੀਐੱਫਐੱਲ ਲਿਮਿਟਿਡ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 07 APR 2022 7:53PM by PIB Chandigarh

ਜੀਆਈਐੱਫਟੀ ਆਈਐੱਫਐੱਸਸੀ ਵਿੱਚ ਫਿਨਟੇਕ ਈਕੋਸਿਸਟਮ ਨੂੰ ਸਹਿਯੋਗ ਦੇਣ ਅਤੇ ਉਸ ਨੂੰ ਮਜ਼ਬੂਤ ਬਣਾਉਣ ਲਈ ਇੰਟਰਨੈਸ਼ਨਲ ਫਾਈਨੈਨਸ਼ੀਅਲ ਸਰਵਿਸਿਜ ਸੈਂਟਰਸ ਅਥਾਰਿਟੀ (ਆਈਐੱਫਐੱਸਸੀਏ) ਨੇ ਅੱਜ ਗਿਫਟ ਸਿਟੀ ਸਥਿਤ ਆਈਐੱਫਐੱਸਸੀਏ ਦੇ ਦਫਤਰ ਵਿੱਚ ਜੀਵੀਐੱਫਐੱਲ ਲਿਮਿਟਿਡ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।

ਸਹਿਮਤੀ ਪੱਤਰ ਦੇ ਤਹਿਤ ਦੋਹਾਂ ਸੰਗਠਨਾਂ ਦਰਮਿਆਨ ਸੂਚਨਾਵਾਂ ਦੇ ਆਦਾਨ-ਪ੍ਰਦਾਨ ਵਿੱਚ ਸਹਿਯੋਗ ਅਤੇ ਸੈਮੀਨਾਰਾਂ, ਵੈਬੀਨਾਰਾਂ, ਸੰਮੇਲਨਾਂ ਆਦਿ ਦੇ ਜ਼ਰੀਏ ਗਿਫਟ ਆਈਐੱਫਐੱਸਸੀ ਵਿੱਚ ਫਿਨਟੇਕ ਦੀ ਪ੍ਰਗਤੀ ਲਈ ਵੱਖ-ਵੱਖ ਕਦਮ ਚੁੱਕਣ ‘ਤੇ ਧਿਆਨ ਦਿੱਤਾ ਗਿਆ ਹੈ। ਸਮਝੌਤੇ ਦੇ ਤਹਿਤ ਗਿਫਟ ਆਈਐੱਫਐੱਸਸੀ ਅਤੇ ਆਈਐੱਫਐੱਸਸੀਏ ਦੇ ਰੈਗੁਲੇਟਰੀ ਸੈਂਡਬੌਕਸ ਦੀਆਂ ਸੰਸਥਾਵਾਂ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਵਾਲੇ ਫਿਨਟੇਕ ਦੇ ਸਮਰਥਨ, ਮਾਰਗਦਰਸ਼ਨ, ਸਲਾਹ ਅਤੇ ਹੋਰ ਸਹਿਯੋਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਭ ਤੋਂ ਅਹਿਮ ਇਹ ਹੈ ਕਿ ਸਹਿਮਤੀ-ਪੱਤਰ ਨਾਲ ਗਿਫਟ ਆਈਐੱਫਐੱਸਸੀ ਵਿੱਚ ਨਿਵੇਸ਼ ਈਕੋਸਿਸਟਮ ਨੂੰ ਵਧਾਉਣ ਅਤੇ ਉਸ ਦੀ ਪੁਸ਼ਟੀ ਕਰਨ ਵਿੱਚ ਤੇਜ਼ੀ ਵੀ ਆਵੇਗੀ।

ਆਈਐੱਫਐੱਸਸੀਏ ਇੱਕ ਏਕੀਕ੍ਰਿਤ ਰੈਗੂਲੇਟਰੀ ਸੰਸਥਾ ਹੈ ਜੋ ਭਾਰਤ ਵਿੱਚ ਸਥਾਪਿਤ ਆਈਐੱਫਐੱਸਸੀ ਵਿੱਚ ਵਿੱਤੀ ਉਤਪਾਦਾਂ, ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਵਾਂ ਦੇ ਨਿਯਮ ਅਤੇ ਵਿਕਾਸ ਲਈ ਜ਼ਿੰਮੇਦਾਰ ਹੈ। ਆਈਐੱਫਐੱਸਸੀਏ ਵਿੱਤੀ ਟੈਕਨੋਲੋਜੀ (ਫਿਨਟੇਕ) ਨੂੰ ਪ੍ਰੋਤਸਾਹਨ ਦਿੰਦਾ ਹੈ ਅਤੇ ਬੈਂਕਿੰਗ, ਬੀਮਾ, ਸ਼ੇਅਰ ਅਤੇ ਨਿਧੀ ਪ੍ਰਬੰਧਨ ਆਦਿ ਖੇਤਰਾਂ ਵਿੱਚ ਵਿੱਤੀ ਸੇਵਾਵਾਂ ਦਿੰਦਾ ਹੈ। ਨਾਲ ਹੀ ਗਿਫਟ ਆਈਐੱਫਐੱਸਸੀ ਵਿੱਚ ਵਿਸ਼ਵਪੱਧਰੀ ਫਿਨਟੇਕ ਹਬ ਦੀ ਸਥਾਪਨਾ ਨੂੰ ਹੁਲਾਰਾ ਦਿੰਦਾ ਹੈ ਜੋ ਵਿਸ਼ਵ ਦੇ ਹੋਰ ਆਈਐੱਫਸੀ ਦੇ ਬਰਾਬਰ ਆ ਸਕੇ।

 

ਜੀਵੀਐੱਫਐੱਲ ਲਿਮਿਟਿਡ ਭਾਰਤ ਵਿੱਚ ਉੱਦਮ ਪੂੰਜੀ ਵਿੱਚ ਮੋਹਰੀ ਹੈ। ਜੀਵੀਐੱਪਐੱਲ ਨੂੰ 1990 ਵਿੱਚ ਵਿਸ਼ਵ ਬੈਂਕ ਅਤੇ ਗੁਜਰਾਤ ਸਰਕਾਰ ਨੇ ਪ੍ਰੋਤਸਾਹਿਤ ਕੀਤਾ ਸੀ। ਉਸ ਦਾ ਪ੍ਰਬੰਧਨ ਇੱਕ ਸੁਤੰਤਰ, ਖੁਦਮੁਖਤਿਆਰ ਬੋਰਡ ਕਰਦਾ ਹੈ। ਇਹ ਉੱਦਮ ਵਿੱਤੀ ਕੰਪਨੀ ਹੈ ਅਤੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਥਿਤ ਹੈ। ਕੰਪਨੀ ਦਾ ਮੁੱਖ ਉਦੇਸ਼ ਕਈ ਸੈਕਟਰਾਂ ਦੇ ਉੱਦਮ ਪੂੰਜੀ ਈਕੋਸਿਸਟਮ ਨੂੰ ਸਹਾਰਾ ਦੇਣਾ ਹੈ ਜਿਸ ਵਿੱਚ ਫਿਨਟੇਕ ਵੀ ਸ਼ਾਮਲ ਹੈ। ਕੰਪਨੀ ਇਨੋਵੇਸ਼ਨ ਵਿਚਾਰਾਂ ਦੇ ਨਾਲ ਉੱਦਮੀਆਂ ਨੂੰ ਵਿੱਤੀ ਸਹਾਇਤਾ ਦਿੰਦਾ ਹੈ ਅਤੇ ਉਨ੍ਹਾਂ ਨੇ ਪ੍ਰੋਤਸਾਹਿਤ ਕਰਦਾ ਹੈ।

ਆਪਣੇ ਮਜ਼ਬੂਤ ਈਕੋਸਿਸਟਮ ਅਤੇ ਵਿੱਤੀ ਸੰਸਥਾਨਾਂ ਦੇ ਸਵਦੇਸ਼ੀ ਅਤੇ ਅੰਤਰਰਾਸ਼ਟਰੀ ਨੈਟਵਰਕ ਦੇ ਅਧਾਰ ‘ਤੇ ਗਿਫਟ-ਆਈਐੱਫਐੱਸਸੀ, ਫਿਨਟੇਕ ਕੰਪਨੀਆਂ ਦੀ ਮਦਦ ਕਰਨ ਵਿੱਚ ਸਮਰੱਥ ਹੈ। ਆਈਐੱਫਐੱਸਸੀ ਵੀ ਭਾਰਤ ਵਿੱਚ ਇੱਕ ਅਲਗ ਵਿੱਤੀ ਸੰਸਥਾ ਹੋਣ ਦੇ ਨਾਤੇ ਅਨੋਖੇ ਲਾਭ ਪ੍ਰਦਾਨ ਕਰਦੀ ਹੈ। ਇਸ ਵਿੱਚ ਮੁਦਰਾ ਨੂੰ ਬਦਲਣ ‘ਤੇ ਕਈ ਪ੍ਰਤੀਬੱਧ ਨਹੀਂ ਹੈ ਅਤੇ ਬੈਂਕਿੰਗ, ਪੂੰਜੀ ਬਜ਼ਾਰ, ਬੀਮਾ ਅਤੇ ਨਿਧੀ ਪ੍ਰਬੰਧਨ ਲਈ ਏਕੀਕ੍ਰਿਤ ਰੈਗੂਲੇਟਰ ਤਿਆਰ ਕਰਦੀ ਹੈ ਜਿਸ ਦੇ ਕਾਰਨ ਇਨੋਵੇਸ਼ਨ ਵਿਚਾਰਾਂ ਜਾਂ ਸਮਾਧਾਨ ਵਾਲੀ ਫਿਨਟੇਕ ਫਰਮਾਂ ਨੂੰ ਲਾਭ ਹੁੰਦਾ ਹੈ। ਇਸ ਦੇ ਇਲਾਵਾ ਵਿਆਪਕ ਦੀ ਆਸਾਨੀ ਦੇ ਸੰਬੰਧ ਵਿੱਚ ਏਕੀਕ੍ਰਿਤ ਰੈਗੂਲੇਟਰ ਦੇ ਜ਼ਰੀਏ ਬੈਂਕਿੰਗ ਪੂੰਜੀ ਜਾਂ ਬੀਮਾ ਸੈਕਟਰ ਨੂੰ ਹੁਲਾਰਾ ਮਿਲਦਾ ਹੈ।

****

ਆਰਐੱਮ/ਕੇਐੱਮਐੱਨ



(Release ID: 1815040) Visitor Counter : 99


Read this release in: English , Urdu , Hindi