ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸਹਾਇਕ ਕਮਾਂਡੈਂਟ (ਕਾਰਜਕਾਰੀ) ਲਿਮਿਟਿਡ ਡਿਪਾਰਟਮੈਂਟਲ ਸੀਮਿਤ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ , 2022
Posted On:
08 APR 2022 4:08PM by PIB Chandigarh
ਸੰਘ ਲੋਕ ਸੇਵਾ ਕਮਿਸ਼ਨ ਦੁਆਰਾ ਦਿਨਾਂਕ 13.03.2022 ਨੂੰ ਆਯੋਜਿਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸਹਾਇਕ ਕਮਾਂਡੈਂਟ (ਕਾਰਜਕਾਰੀ) ਲਿਮਿਟਿਡ ਡਿਪਾਰਟਮੈਂਟ ਸੀਮਿਤ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ, 2022 ਲਈ ਲਿਖਤੀ ਭਾਗ ਦੇ ਪਰਿਣਾਮ ਦੇ ਅਧਾਰ ‘ਤੇ ਨਿਮਨਲਿਖਤ ਰੋਲ ਨੰਬਰ ਵਾਲੇ ਉਮੀਦਵਾਰਾਂ ਨੇ ਫਿਜੀਕਲ ਸਟੈਡਰਡਸ /ਫਿਜੀਕਲ ਐਫੀਸੈਂਸੀ ਟੈਸਟ ਅਤੇ ਮੈਡੀਕਲ ਸਟੈਂਡਰਡਸ ਟੈਸਟ ਲਈ ਅਸਥਾਈ ਰੂਪ ਤੋਂ ਯੋਗਤਾ ਪ੍ਰਾਪਤ ਕਰ ਲਈ ਹੈ।
2. ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਆਪਣੇ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਫਿਜੀਕਲ ਟੈਸਟ/ਸਰੀਰਿਕ ਸਮਰੱਥਾ ਟੈਸਟ ਅਤੇ ਮੈਡੀਕਲ ਮਾਨਦੰਡ ਟੈਸਟ ਦੀ ਤਾਰੀਖ ਸਮੇਂ ਅਤੇ ਟੈਸਟ-ਸਥਾਨ ਬਾਰੇ ਉਮੀਦਵਾਰਾਂ ਨੂੰ ਸੂਚਿਤ ਕਰੇਗਾ। ਜੇ ਕਈ ਉਮੀਦਵਾਰ ਜਿਸ ਦਾ ਰੋਲ ਨੰਬਰ ਉਕਤ ਸੂਚੀ ਵਿੱਚ ਸ਼ਾਮਲ ਹੈ ਅਤੇ ਉਸ ਨੂੰ ਇਸ ਸੰਬੰਧ ਵਿੱਚ ਕੋਈ ਸੂਚਨਾ ਪ੍ਰਾਪਤ ਨਹੀਂ ਹੁੰਦੀ ਹੈ ਤਾਂ ਉਹ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਥਾਰਿਟੀ ਨਾਲ ਤਤਕਾਲ ਸੰਪਰਕ ਕਰੇ।
3. ਇਸ ਪ੍ਰੀਖਿਆ ਦੇ ਸੰਬੰਧ ਵਿੱਚ ਅੰਕ ‘ਤੇ ਹੋਰ ਵੇਰਵਾ, ਅੰਤਿਮ ਨਤੀਜੇ ਦੇ ਪ੍ਰਕਾਸ਼ਨ ਦੇ 30 ਦਿਨਾਂ ਦੇ ਅੰਦਰ ਅਰਥਾਤ ਇੰਟਰਵਿਊ ਆਦਿ ਦੇ ਆਯੋਜਨ ਦੇ ਬਾਅਦ ਆਯੋਗ ਦੀ ਵੈਬਸਾਈਟ ‘ਤੇ ਉਪਲਬਧ ਹੋਣਗੇ ਅਤੇ ਇਹ 30 ਦਿਨਾਂ ਦੀ ਮਿਆਦ ਲਈ ਵੈਬਸਾਈਟ ‘ਤੇ ਉਪਲਬਧ ਰਹਿਣਗੇ।
4. ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਉਨ੍ਹਾਂ ਦੇ ਪਤੇ ਵਿੱਚ ਕੋਈ ਪਰਿਵਤਰਨ ਹੋਇਆ ਹੈ ਤਾਂ ਉਹ ਇਸ ਦੀ ਸੂਚਨਾ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਥਾਰਿਟੀਆਂ ਨੂੰ ਹੈੱਡਕੁਅਟਰ –ਡਾਇਰੈਕਟਰ ਜਨਰਲ, ਸੀਆਈਐੱਸਐੱਫ, ਬਲਾਕ ਨੰਬਰ, 13 ਸੀਜੀਓ ਕੰਪਲੈਕਸ, ਲੋਦੀ ਰੋਡ, ਨਵੀਂ ਦਿੱਲੀ- 110003 ਨੂੰ ਦੇਣ।
ਰੋਲ ਨੰਬਰ ਅਨੁਸਾਰ ਨੱਥੀ ਸੂਚੀ (ਨਤੀਜੇ ਲਈ ਕਲਿੱਕ ਕਰੇ )
*****
ਐੱਸਐੱਨਸੀ/ਆਰਆਰ
(Release ID: 1815015)
Visitor Counter : 138