ਵਣਜ ਤੇ ਉਦਯੋਗ ਮੰਤਰਾਲਾ

ਸਿੱਖਿਆ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸੇਤੂ ਦਾ ਕੰਮ ਕਰੇਗੀ: ਸ਼੍ਰੀ ਪੀਊਸ਼ ਗੋਇਲ


ਬਦਲਾਅ ਲਈ ਆਸਟ੍ਰੇਲੀਆ ਵਿੱਚ ਕੀਤੇ ਗਏ ਖੋਜ ਅਤੇ ਭਾਰਤ ਦੇ ਵੱਡੇ ਪੈਮਾਨੇ ‘ਤੇ ਉਤਪਾਦਨ ਨਾਲ ਦੁਨੀਆ ਨੂੰ ਫਾਇਦਾ ਹੋਵੇਗਾ: ਸ਼੍ਰੀ ਪੀਊਸ਼ ਗੋਇਲ

ਵਪਾਰ ਸੰਰਚਨਾ ‘ਤੇ ਦੋਵਾਂ ਪੱਖਾਂ ਦਰਮਿਆਨ ਸਾਰੇ ਅਨੇਕ ਕਾਰਜ ਸਫਲ ਹੋਣਗੇ: ਸ਼੍ਰੀ ਪੀਊਸ਼ ਗੋਇਲ
ਸ਼੍ਰੀ ਗੋਇਲ ਨੇ ਵਿਗਿਆਨ ਅਤੇ ਟੈਕਨੋਲੋਜੀ ਖੋਜ ਅਤੇ ਸਿੱਖਿਆ ਵਿੱਚ ਸਥਾਈ ਭਾਗੀਦਾਰੀ ਲਈ ਦੋਨਾਂ ਦੇਸ਼ਾਂ ਦਰਮਿਆਨ ਮਾਨਕਾਂ ਨੂੰ ਸ਼੍ਰੇਣੀਬੱਧ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ


ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਦੋਨਾਂ ਦੇਸ਼ਾਂ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ) ਦੀ ਸਮਰੱਥਾ ਨੂੰ ਪਹਿਚਾਣ ਲਈ ਆਸਟ੍ਰੇਲੀਆ ਵਿੱਚ ਇਨਵੇਸਟ ਇੰਡੀਆ ਆਫਿਸ ਅਤੇ ਆਸਟ੍ਰੇਲੀਆ ਵਿੱਚ ਟ੍ਰੇਡ ਪ੍ਰਰਮੋਸ਼ਨ ਆਫਿਸ ਸਥਾਪਿਤ ਕਰੇਗਾ

Posted On: 07 APR 2022 2:59PM by PIB Chandigarh

ਵਣਜ ਅਤੇ ਉਦਯੋਗ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ, ਸ਼੍ਰੀ ਪੀਊਸ਼ ਗੋਇਲ ਨੇ ਅੱਜ ਕਿਹਾ ਕਿ ਸਿੱਖਿਆ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਇੱਕ ਸੇਤੂ ਦਾ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਵਣਜ, ਟੈਕਨੋਲੋਜੀ ਦੇ ਨਾਲ ਜੁੜ ਕੇ ਅਸੀਂ ਕਾਰਜ ਕਰਨ ਲਈ ਸਸ਼ਕਤ ਬਣਾਵੇਗਾ। 

ਸ਼੍ਰੀ ਗੋਇਲ ਨੇ ਸਿਡਨੀ ਵਿੱਚ ਨਿਊ ਸਾਊਥ ਵੇਲਸ (ਯੂਐੱਨਐੱਸਡਬਲਿਊ) ਦੇ ਵਿਦਿਆਰਥੀਆਂ ਦੇ ਨਾਲ ਇੱਕ ਗੱਲਬਾਤ ਦੇ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਇਹ ਹਮੇਸ਼ਾ ਸਾਡੀ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਤੱਤ ਰਿਹਾ ਹੈ। ਕੋਵਿਡ ਦੇ ਬਾਅਦ ਦੀ ਦੁਨੀਆ ਵਿੱਚ ਸਾਨੂੰ ਹਾਈਬ੍ਰਿਡ ਪ੍ਰੋਗਰਾਮਾਂ ਦੀ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ।

ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਇੰਡਔਸ ਈਸੀਟੀਏ) ਨੂੰ ਇੱਕ ਕੁਦਰਤੀ ਸਾਂਝੇਦਾਰੀ ਕਰਾਰ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਇਸਪਾਤ ਉਤਪਾਦਨ ਸਮਰੱਥਾ ਅਤੇ ਊਰਜਾ ਕੁਸ਼ਲਤਾ ਨੂੰ ਤਿੰਨ ਗੁਣਾ ਕਰਨ ‘ਤੇ ਵਿਚਾਰ ਕਰ ਰਿਹਾ ਹੈ।

ਸ਼੍ਰੀ ਗੋਇਲ ਨੇ ਕਿਹਾ ਖੋਜਕਰਤਾ ਜੋ ਵਧੀਆ ਕੰਮ ਕਰਦੇ ਹਨ ਉਨ੍ਹਾਂ ਨੂੰ ਉਸੇ ਕੰਮ ਵਿੱਚ ਆਉਣ ਲਾਇਕ ਬਣਾਉਣ ਲਈ ਉਸ ਤਰ੍ਹਾਂ ਦਾ ਪੈਮਾਨਾ ਅਤੇ ਉਸ ਤਰ੍ਹਾਂ ਦਾ ਮੌਕਾ ਨਹੀਂ ਮਿਲਦਾ ਹੈ। ਉਸ ਪੈਮਾਨੇ ਦੇ ਨਾਲ ਅਸੀਂ ਮੈਡੀਕਲ ਦੇਖਭਾਲ ਨੂੰ ਹੋਰ ਅਧਿਕ ਕਿਫਾਇਤੀ ਬਣਾ ਸਕਦੇ ਹਨ।

ਉਸ ਪੈਮਾਨੇ ਦੇ ਨਾਲ ਅਸੀਂ ਦੋਨਾਂ ਦੇਸ਼ਾਂ ਵਿੱਚ ਸਾਡੇ ਕੋਲ ਮੌਜੂਦ ਪ੍ਰਤਿਭਾ ਦਾ ਉਪਯੋਗ ਕਰਕੇ ਵੱਡੀ ਸੰਖਿਆ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਟੈਕਨੋਲੋਜੀ ਬਣਾ ਸਕਦੇ ਹਨ ਭਾਵ ਆਸਟ੍ਰੇਲੀਆ ਵਿੱਚ ਕੀਤੇ ਗਏ ਖੋਜ ਭਾਰਤ ਵਿੱਚ ਮੌਜੂਦਾ ਪ੍ਰਤਿਭਾ ਇਸ ਨੂੰ ਵੱਡੇ ਪੈਮਾਨੇ ‘ਤੇ ਨਿਰਮਾਣ ਲਈ ਮਦਦ ਕਰ ਰਹੀ ਹੈ ਇਸ ਦਾ ਉਪਯੋਗ ਵੱਡੇ ਪੈਮਾਨੇ ‘ਤੇ ਦੁਨੀਆ ਵਿੱਚ ਸਮਾਜ ਦਾ ਵੱਡਾ ਵਰਗ ਕਰ ਰਿਹਾ ਹੈ ਅਤੇ ਉੱਥੇ ਤੋਂ ਇਸ ਨੂੰ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਲੈ ਜਾਇਆ ਜਾ ਰਿਹਾ ਹੈ । ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਸਾਂਝੇਦਾਰੀਆਂ ਦੁਨੀਆ ਲਈ ਮਹੱਤਵਪੂਰਨ ਹਨ।

ਐੱਨਐੱਸਡਬਲਿਊ ਯੂਨੀਵਰਸਿਟੀ ਨੂੰ ਭਾਰਤ ਵਿੱਚ ਆਪਣਾ ਵਿਸਤਾਰ ਕਰਨ ਲਈ ਸੱਦਾ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ-ਆਸਟ੍ਰੇਲੀਆ ਸਾਂਝੇਦਾਰੀ ਵਾਸਤਵ ਵਿੱਚ ਸਾਡੇ ਲੋਕਾਂ ਦੇ ਜੀਵਨ ਨੂੰ ਬਦਲ ਸਕਦੀ ਹੈ।

ਬਾਅਦ ਵਿੱਚ ਆਸਟ੍ਰੇਲੀਆ ਦੀ ਬਿਜਨੇਸ ਕਾਉਂਸਿਲ ਦੁਆਰਾ ਆਯੋਜਿਤ ਉਦਯੋਗਪਤੀਆਂ ਦੀ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਵਪਾਰ ਸੰਰਚਨਾ ‘ਤੇ ਦੋਨਾਂ ਪੱਖਾਂ ਦਰਮਿਆਨ ਸਾਰੇ ਹੋਰ ਕਾਰਜ ਸਫਲ ਹੋਣਗੇ।

ਉਨ੍ਹਾਂ ਨੇ ਕਿਹਾ ਤੁਸੀਂ ਵਿਸ਼ਾਲ ਭਾਰਤੀ ਆਬਾਦੀ ਲਈ ਮੇਕ ਇਨ ਇੰਡੀਆ ਅਤੇ ਦੁਨੀਆ ਲਈ ਮੇਕ ਇਨ ਇੰਡੀਆ ਫਾਰ ਦ ਵਰਲਡ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਕੇ ਭਾਰਤ ਦੁਆਰਾ ਪੇਸ਼ ਪ੍ਰਤਿਭਾ ਅਤੇ ਕੌਸ਼ਲ ਦਾ ਇਸਤੇਮਾਲ ਕਰਦੇ ਹੋਏ ਆਪਣੀ ਪ੍ਰਯੋਗਸ਼ਾਲਾਵਾਂ ਖੋਜ ਸੰਸਥਾਨਾਂ ਜਾਂ ਯੂਨੀਵਰਸਿਟੀ ਵਿੱਚ ਤਿਆਰ ਆਪਣੀ ਟੈਕਨੋਲੋਜੀ ਅਦਭੁਤ ਇਨੋਵੇਸ਼ਨ ਨੂੰ ਵਾਸਤਵ ਵਿੱਚ ਭਾਰਤ ਜਿਹੇ ਵੱਡੇ ਬਜ਼ਾਰ ਵਿੱਚ ਲੈ ਜਾ ਸਕਦੇ ਹਨ

ਉਨ੍ਹਾਂ ਨੇ ਕਿਹਾ ਕਿ ਇੰਡਆਸ ਈਸੀਟੀਏ ਅਸੀਂ ਅਗਲੇ 5-6 ਸਾਲਾਂ ਵਿੱਚ ਸਾਡੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਵਿੱਚ ਮਦਦ ਕਰੇਗਾ ਅਤੇ 2030 ਤੱਕ ਅਸੀਂ 100 ਅਰਬ ਡਾਲਰ ਦੇ ਦੁਵੱਲੇ ਵਪਾਰ ਟੀਚੇ ਦੀ ਅਭਿਲਾਸ਼ਾ ਕਰਨੀ ਚਾਹੀਦੀ ਹੈ।

ਸ਼੍ਰੀ ਗੋਇਲ ਨੇ ਸ਼ੋਅ ਦੇ ਮੇਜਬਾਨ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਮੈਂ ਇਸ ਗੱਲ ਤੋਂ ਸਹਿਮਤ ਹਾਂ ਕਿ ਅਗਰ ਤੁਸੀਂ 100 ਅਰਬ ਤੱਕ ਪਹੁੰਚਣਾ ਹੈ ਤਾਂ ਅਸੀਂ ਇਸ ਨੂੰ ਹੋਰ ਅਧਿਕ ਵਿਸ਼ੇਸ਼ਤਾਵਾਂ ਤੱਕ ਪਹੁੰਚਾਣਾ ਹੋਵੇਗਾ। ਉਨ੍ਹਾਂ ਬਾਰੀਕਿਆਂ ਵਿੱਚ ਸਾਫਟ ਪਾਵਰ ਵੀ ਆਉਂਦੀ ਹੈ ਉਦਾਹਰਣ ਲਈ ਅਸੀਂ ਆਪਣੇ ਵਿਗਿਆਨ ਅਤੇ ਟੈਕਨੋਲੋਜੀ ਖੋਜ ਅਤੇ ਸਿੱਖਿਆ ਵਿੱਚ ਸਥਾਈ ਭਾਗੀਦਾਰੀ ਲਈ ਦੋਨਾਂ ਦੇਸ਼ਾਂ ਦਰਮਿਆਨ ਮਾਨਕਾਂ ਨੂੰ ਸ਼੍ਰੇਣੀਬੱਧ ਕਰਨ ਦੀ ਜ਼ਰੂਰਤ ਹੈ ਤਾਕਿ ਉਤਪਾਦ ਦੂਜੇ ਦੇ ਬਜ਼ਾਰ ਵਿੱਚ ਸਹਿਜ ਪਹੁੰਚ ਪ੍ਰਾਪਤ ਕਰ ਸਕੇ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਇੰਵੇਸਟ ਇੰਡੀਆ ਆਫਿਸ ਦੀ ਸਥਾਪਨਾ ਕਰੇਗਾ ਅਤੇ ਕੁਝ ਹੀ ਮਹੀਨਿਆਂ ਵਿੱਚ ਇੰਡਔਸ ਈਸੀਟੀਏ ਦੀ ਸੰਭਾਵੀ ਸਮਰੱਥਾ ਦਾ ਅਹਿਸਾਸ ਕਰਨ ਲਈ ਆਸਟ੍ਰੇਲੀਆ ਵਿੱਚ ਇੱਕ ਟ੍ਰੇਡ ਪਰਮੋਸ਼ਨ ਦਫਤਰ ਖੋਲ੍ਹਣਗੇ।

****

ਏਐੱਮ/ਐੱਮਐੱਸ/ਪੀਕੇ



(Release ID: 1815009) Visitor Counter : 114