ਨੀਤੀ ਆਯੋਗ
azadi ka amrit mahotsav

ਕੈਬਨਿਟ ਨੇ ਅਟਲ ਇਨੋਵੇਸ਼ਨ ਮਿਸ਼ਨ ਦੀ ਮਿਆਦ ਵਿੱਚ ਵਾਧਾ ਕਰਨ ਨੂੰ ਪ੍ਰਵਾਨਗੀ ਦਿੱਤੀ


10000 ਅਟਲ ਟਿੰਕਰਿੰਗ ਲੈਬਸ; 101 ਅਟਲ ਇਨਕਿਊਬੇਸ਼ਨ ਸੈਂਟਰ; 50 ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ ਸਥਾਪਿਤ ਕੀਤੇ ਜਾਣਗੇ

ਅਟਲ ਨਿਊ ਇੰਡੀਆ ਚੈਲੰਜਜ਼ ਜ਼ਰੀਏ 200 ਸਟਾਰਟਅੱਪਸ ਨੂੰ ਸਮਰਥਨ ਦਿੱਤਾ ਜਾਵੇਗਾ

2000 ਕਰੋੜ ਰੁਪਏ ਖਰਚ ਕੀਤੇ ਜਾਣਗੇ

Posted On: 08 APR 2022 3:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੂੰ ਮਾਰਚ 2023 ਤੱਕ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਏਆਈਐੱਮ ਦੇਸ਼ ਵਿੱਚ ਇੱਕ ਇਨੋਵੇਸ਼ਨ ਕਲਚਰ ਅਤੇ ਉੱਦਮੀ ਈਕੋਸਿਸਟਮ ਬਣਾਉਣ ਦੇ ਆਪਣੇ ਲਕਸ਼ 'ਤੇ ਕੰਮ ਕਰੇਗਾ। ਇਹ ਕੰਮ ਏਆਈਐੱਮ ਦੁਆਰਾ ਆਪਣੇ ਵਿਭਿੰਨ ਪ੍ਰੋਗਰਾਮਾਂ ਜ਼ਰੀਏ ਕੀਤਾ ਜਾਵੇਗਾ।

ਏਆਈਐੱਮ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਲਕਸ਼ ਹਨ:

• 10000 ਅਟਲ ਟਿੰਕਰਿੰਗ ਲੈਬਸ (ਏਟੀਐਲ) ਦੀ ਸਥਾਪਨਾ,

 • 101 ਅਟਲ ਇਨਕਿਊਬੇਸ਼ਨ ਸੈਂਟਰਾਂ (ਏਆਈਸੀ) ਦੀ ਸਥਾਪਨਾ,

 • 50 ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰਾਂ (ਏਸੀਆਈਸੀ) ਦੀ ਸਥਾਪਨਾ ਅਤੇ

 • ਅਟਲ ਨਿਊ ਇੰਡੀਆ ਚੈਲੰਜ ਜ਼ਰੀਏ 200 ਸਟਾਰਟਅੱਪਸ ਦੀ ਸਹਾਇਤਾ ਕਰਨਾ।

ਲਾਭਾਰਥੀਆਂ ਦੀ ਸਥਾਪਨਾ ਅਤੇ ਸਹਾਇਤਾ ਦੀ ਪ੍ਰਕਿਰਿਆ ਵਿੱਚ 2000+ ਕਰੋੜ ਰੁਪਏ ਦਾ ਕੁੱਲ ਬਜਟ ਖਰਚਾ ਕੀਤਾ ਜਾਵੇਗਾ।

2015 ਦੇ ਬਜਟ ਭਾਸ਼ਣ ਵਿੱਚ ਮਾਣਯੋਗ ਵਿੱਤ ਮੰਤਰੀ ਦੇ ਐਲਾਨ ਦੇ ਅਨੁਸਾਰਨੀਤੀ ਆਯੋਗ ਦੇ ਤਹਿਤ ਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ।  ਏਆਈਐੱਮ ਦਾ ਉਦੇਸ਼ ਸਕੂਲਯੂਨੀਵਰਸਿਟੀਖੋਜ ਸੰਸਥਾਵਾਂਸੂਖਮਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਉਦਯੋਗ ਪੱਧਰਾਂ 'ਤੇ ਦਖਲਅੰਦਾਜ਼ੀ ਦੇ ਜ਼ਰੀਏ ਦੇਸ਼ ਭਰ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦੇ ਇੱਕ ਈਕੋਸਿਸਟਮ ਨੂੰ ਬਣਾਉਣਾ ਅਤੇ ਉਤਸ਼ਾਹਿਤ ਕਰਨਾ ਹੈ। ਏਆਈਐੱਮ ਨੇ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਸੰਸਥਾ ਨਿਰਮਾਣ ਦੋਵਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ। ਜਿਵੇਂ ਕਿ ਇਨ੍ਹਾਂ ਉਦਾਹਰਣਾਂ ਤੋਂ ਸਪੱਸ਼ਟ ਹੈਏਆਈਐੱਮ ਨੇ ਰਾਸ਼ਟਰੀ ਅਤੇ ਗਲੋਬਲ ਪੱਧਰ 'ਤੇ ਇਨੋਵੇਸ਼ਨ ਈਕੋਸਿਸਟਮ ਨੂੰ ਇੰਟੀਗਰੇਟ ਕਰਨ 'ਤੇ ਕੰਮ ਕੀਤਾ ਹੈ:

• ਏਆਈਐੱਮ ਨੇ ਇਨੋਵੇਸ਼ਨ ਅਤੇ ਉੱਦਮਤਾ 'ਤੇ ਸਾਈਨਰਜਿਸਟਿਕ ਸਹਿਯੋਗ ਬਣਾਉਣ ਲਈ ਵਿਭਿੰਨ ਅੰਤਰਰਾਸ਼ਟਰੀ ਏਜੰਸੀਆਂ ਨਾਲ ਦੁਵੱਲੇ ਸਬੰਧ ਬਣਾਏ ਹਨ। ਇਨ੍ਹਾਂ ਵਿੱਚ ਰੂਸ ਨਾਲ ਏਆਈਐੱਮ-ਐੱਸਆਈਆਰਆਈਯੂਐੱਸ ਸਟੂਡੈਂਟ ਇਨੋਵੇਸ਼ਨ ਐਕਸਚੇਂਜ ਪ੍ਰੋਗਰਾਮਡੈਨਮਾਰਕ ਨਾਲ ਏਆਈਐੱਮ-ਆਈਸੀਡੀਕੇ (ਇਨੋਵੇਸ਼ਨ ਸੈਂਟਰ ਡੈਨਮਾਰਕ) ਵਾਟਰ ਚੈਲੰਜ ਅਤੇ ਆਸਟ੍ਰੇਲੀਆ ਨਾਲ ਆਈਏਸੀਈ (ਇੰਡੀਆ ਆਸਟ੍ਰੇਲੀਅਨ ਸਰਕੁਲਰ ਇਕੌਨੌਮੀ ਹੈਕਾਥੌਨ) ਸ਼ਾਮਲ ਹਨ।

 • ਏਆਈਐੱਮਸ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਆਯੋਜਿਤ ਕੀਤੇ ਗਏ ਇੱਕ ਇਨੋਵੇਸ਼ਨ ਸਟਾਰਟਅੱਪ ਸੰਮੇਲਨ ਇੰਸਪ੍ਰੇਨਿਊਰ (InSpreneur) ਦੀ ਸਫ਼ਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

 • ਏਆਈਐੱਮ ਨੇ ਰੱਖਿਆ ਇਨੋਵੇਸ਼ਨ ਸੰਗਠਨ ਦੀ ਸਥਾਪਨਾ ਲਈ ਰੱਖਿਆ ਮੰਤਰਾਲੇ ਨਾਲ ਸਾਂਝੇਦਾਰੀ ਕੀਤੀਜੋ ਕਿ ਰੱਖਿਆ ਖੇਤਰ ਵਿੱਚ ਇਨੋਵੇਸ਼ਨ ਦੇ ਨਾਲ-ਨਾਲ ਖਰੀਦ ਨੂੰ ਉਤਸ਼ਾਹਿਤ ਕਰ ਰਹੀ ਹੈ।

ਪਿਛਲੇ ਵਰ੍ਹਿਆਂ ਵਿੱਚਏਆਈਐੱਮ ਨੇ ਦੇਸ਼ ਭਰ ਵਿੱਚ ਇਨੋਵੇਸ਼ਨ ਦੀਆਂ ਗਤੀਵਿਧੀਆਂ ਨੂੰ ਇੰਟੀਗਰੇਟ ਕਰਨ ਲਈ ਇੱਕ ਸੰਸਥਾਗਤ ਵਿਧੀ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ। ਆਪਣੇ ਵਿਭਿੰਨ ਪ੍ਰੋਗਰਾਮਾਂ ਜ਼ਰੀਏਇਸ ਨੇ ਲੱਖਾਂ ਸਕੂਲੀ ਬੱਚਿਆਂ ਵਿੱਚ ਇਨੋਵੇਸ਼ਨ ਵਿੱਚ ਦਿਲਚਸਪੀ ਪੈਦਾ ਕੀਤੀ ਹੈ। ਏਆਈਐੱਮ ਸਮਰਥਿਤ ਸਟਾਰਟਅੱਪਸ ਨੇ ਸਰਕਾਰੀ ਅਤੇ ਪ੍ਰਾਈਵੇਟ ਇਕੁਇਟੀ ਨਿਵੇਸ਼ਕਾਂ ਤੋਂ 2000+ ਕਰੋੜ ਰੁਪਏ ਦੀ ਰਕਮ ਜੁਟਾਈ ਹੈ ਅਤੇ ਕਈ ਹਜ਼ਾਰ ਨੌਕਰੀਆਂ ਪੈਦਾ ਕੀਤੀਆਂ ਹਨ। ਏਆਈਐੱਮ ਨੇ ਰਾਸ਼ਟਰੀ ਹਿਤ ਦੇ ਵਿਭਿੰਨ ਵਿਸ਼ਿਆਂ ਨਾਲ ਸਬੰਧਿਤ ਇਨੋਵੇਸ਼ਨ ਦੀਆਂ ਚੁਣੌਤੀਆਂ ਨੂੰ ਵੀ ਹੱਲ ਕੀਤਾ ਹੈ।  34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਨ ਵਾਲੇ ਏਆਈਐੱਮ ਦੇ ਪ੍ਰੋਗਰਾਮਾਂ ਦਾ ਉਦੇਸ਼ ਇਨੋਵੇਸ਼ਨ ਈਕੋਸਿਸਟਮ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਪ੍ਰੇਰਿਤ ਕਰਕੇ ਭਾਰਤ ਦੇ ਜਨਸੰਖਿਅਕ ਲਾਭਅੰਸ਼ ਦੀ ਲਾਭ ਉਠਾਉਣਾ ਹੈ।

ਕੇਂਦਰੀ ਕੈਬਨਿਟ ਦੁਆਰਾ ਜਾਰੀ ਰੱਖੇ ਜਾਣ ਦੀ ਮਨਜ਼ੂਰੀ ਮਿਲਣ ਦੇ ਨਾਲਏਆਈਐੱਮ ਦੀ ਇਨੋਵੇਸ਼ਨ ਨਾਲ ਸਬੰਧਿਤ ਇੱਕ ਸਮਾਵੇਸ਼ੀ ਈਕੋਸਿਸਟਮ ਬਣਾਉਣ ਦੀ ਹੋਰ ਵੀ ਵੱਡੀ ਜ਼ਿੰਮੇਵਾਰੀ ਬਣ ਗਈ ਹੈਜਿਸ ਵਿੱਚ ਇਨੋਵੇਸ਼ਨ ਅਤੇ ਉੱਦਮੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਵਧੇਰੇ ਅਸਾਨ ਹੁੰਦਾ ਜਾਵੇ।

***********

ਡੀਐੱਸ


(Release ID: 1815007) Visitor Counter : 143