ਰੇਲ ਮੰਤਰਾਲਾ
ਆਰਪੀਐੱਫ ਨੇ ਯੂਨੀਫੋਰਮ ਵਿੱਚ ਮਹਿਲਾਵਾਂ- ਬਦਲਾਅ ਦੀਆਂ ਵਾਹਕ” ‘ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ
Posted On:
05 APR 2022 1:30PM by PIB Chandigarh
ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਵਿੱਚ ਸਭ ਤੋਂ ਅਧਿਕ 9% ਮਹਿਲਾ ਕਰਮਚਾਰੀਆਂ ਦੇ ਨਾਲ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਆਪਣੀ ਇਸ ਸਥਿਤੀ ਦਾ ਲਾਭ ਉਠਾਉਂਦੇ ਹੋਏ ਆਪਣੀ ਸੇਵਾ ਵਿਤਰਣ ਵਿਵਸਥਾ ਨੂੰ ਵਧਾਉਣ ਅਤੇ ਦੁਨੀਆ ਦੇ ਸਭ ਤੋਂ ਵੱਡੇ ਇੱਕ ਰੇਲ ਨੈਟਵਰਕ ਭਾਰਤੀ ਰੇਲਵੇ ਨੂੰ ਅਧਿਕ ਮਜਬੂਤ ਸੁਰੱਖਿਆ ਉਪਕਰਣ ਪ੍ਰਦਾਨ ਕਰਨ ਲਈ ਤਿਆਰ ਹੈ।

ਆਰਪੀਐੱਫ ਨੇ ਅੱਜ ਆਪਣੇ ਹੈੱਡਕੁਆਟਰ ਵਿੱਚ “ਯੂਨੀਫੋਰਮ ਵਿੱਚ ਮਹਿਲਾਂ” ਬਦਲਾਅ ਦੀਆਂ ਵਾਹਕ” ਵਿਸ਼ੇ ‘ਤੇ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ। ਇਸ ਸੰਮੇਲਨ ਨੇ ਆਪਣੇ ਮਹਿਲਾ ਕਰਮਚਾਰੀਆਂ ਨਾਲ ਸੰਬੰਧਿਤ ਮੁੱਦਿਆਂ ‘ਤੇ ਵਿਚਾਰ-ਮੰਥਨ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ, ਜਿਸ ਵਿੱਚ ਪੇਸ਼ੇਵਰ ਸਮਾਵੇਸ਼ਨ ਅਤੇ ਵਾਧਾ ਪ੍ਰਸ਼ਾਸਨਿਕ ਅਤੇ ਪਰਿਚਾਲਨ ਸਮੀਖਿਆ, ਟ੍ਰੇਨਿੰਗ ਅਤੇ ਤਕਨੀਕੀ ਅੱਪਗ੍ਰੇਡ, ਕਲਿਆਣ ਅਤੇ ਆਉਣ ਵਾਲੇ ਸਾਲਾਂ ਅਤੇ ਦਹਾਕਿਆਂ ਵਿੱਚ ਆਗਾਮੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਫੋਰਸ ਨੂੰ ਤਿਆਰ ਕਰਨਾ ਜਿਹੇ ਮੁੱਦਿਆਂ ‘ਤੇ ਚਰਚਾ ਹੋਈ।

ਪੇਸ਼ਕਾਰੀ ਦੀ ਇੱਕ ਲੜੀ ਦੇ ਰਾਹੀਂ ਆਰਪੀਐੱਫ ਮਹਿਲਾ ਕਰਮਚਾਰੀਆਂ ਨੇ ਸਿਪਾਹੀਆਂ ਨੂੰ ਲੈ ਕੇ ਗਜ਼ਟਿਡ ਅਧਿਕਾਰੀਆਂ ਤੱਕ ਮੌਜੂਦਾ ਮੁੱਦਿਆਂ ਪਰਿਚਾਲਨ ਰੁਕਾਵਟਾਂ ਪਾਰੰਪਰਿਕ ਪੁਰਸ਼ ਮਾਨਸਿਕਤਾ, ਪ੍ਰਦਰਸ਼ਨ ਲਈ ਈਕੋਸਿਸਟਮ ਨੂੰ ਸਮਰੱਥ ਕਰਨ ਸ਼ਿਕਾਇਤਾਂ, ਲਿੰਗ ਨਿਰਪੱਖਤਾ ਦੇ ਰੂਪ ਵਿੱਚ ਟੈਕਨੋਲੋਜੀ ਦੇ ਉਪਯੋਗ, ਮਹਿਲਾ ਬਲ ਕਰਮਚਾਰੀਆਂ ਨੂੰ ਬਦਲਾਅ ਦੇ ਵਾਹਨਾਂ ਦੇ ਰੂਪ ਆਦਿ ਵਿੱਚ ਪੇਸ਼ ਕੀਤਾ। ਰਾਸ਼ਟਰਵਿਆਪੀ ਰੇਲ ਨੈਟਵਰਕ ‘ਤੇ ਜੀਵਨ ਅਤੇ ਸੰਪਤੀ ਦੀ ਸੁਰੱਖਿਆ ਦੇ ਵਿਆਪਕ ਹਿੱਤ ਵਿੱਚ ਸੰਕੇਤਿਕ ਸਮਾਧਾਨਾਂ ਦੇ ਨਾਲ ਮੁੱਦਿਆਂ ਦੀ ਇੱਕ ਵਿਸਤ੍ਰਿਤ ਲੜੀ ‘ਤੇ ਚਰਚਾ ਕੀਤੀ ਗਈ।

ਸੰਮੇਲਨ ਵਿੱਚ ਖੇਤਰੀ ਆਰਪੀਐੱਫ ਪ੍ਰਮੁੱਖਾਂ ਅਤੇ ਦੇਸ਼ ਭਰ ਵਿੱਚ ਰੈਕਾਂ ਦੀ ਲਗਭਗ 600 ਮਹਿਲਾ ਆਰਪੀਐੱਫ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਨੂੰ ਡੀਜੀ/ ਆਰਪੀਐੱਫ ਨੇ ਸੰਬੋਧਿਤ ਕੀਤਾ ਜਿਨ੍ਹਾਂ ਨੂੰ ਸਾਹਮਣੇ ਲਏ ਗਏ ਭਖਵੇਂ ਮੁੱਦਿਆ ‘ਤੇ ਗੱਲ ਕੀਤੀ ਨੀਤੀਗਤ ਦਖ਼ਲਅੰਦਾਜ਼ੀ ਦਾ ਭਰੋਸਾ ਦਿੱਤਾ ਅਤੇ ਸ਼ਿਕਾਇਤਾਂ ਦਾ ਹਮਦਰਦੀ ਨਿਵਾਰਣ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਰੂਪ ਤੋਂ ਮਹਿਲਾ ਸੁਰੱਖਿਆ ਦੇ ਖੇਤਰ ਵਿੱਚ ਮਹਿਲਾ ਕਰਮਚਾਰੀਆਂ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੇ ਭਵਿੱਖ ਦੀ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਵਧੀ ਹੋਈ ਸਮਰੱਥਾ ਦੇ ਨਾਲ ਖੁਦ ਨੂੰ ਖੁਸ਼ਹਾਲ ਕਰਨ ਲਈ ਪ੍ਰੋਤਸਾਹਿਤ ਕੀਤਾ।

***************
ਆਰਕੇਜੇ/ਐੱਮ
(Release ID: 1814281)
ਵਿਜ਼ੀਟਰ ਕਾਊਂਟਰ : 155