ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਖੇਲੋ ਇੰਡੀਆ ਯੋਜਨਾ ਦੇ ‘ਪ੍ਰਤਿਭਾ ਖੋਜ ਅਤੇ ਵਿਕਾਸ’ ਘਟਕ ਦੇ ਤਹਿਤ ਜ਼ਮੀਨੀ ਪੱਧਰ ‘ਤੇ ਪ੍ਰਤਿਭਾ ਖੋਜ ਦਾ ਆਯੋਜਨ ਕੀਤਾ ਜਾਂਦਾ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 05 APR 2022 4:46PM by PIB Chandigarh

ਖੇਡ ਰਾਜ ਦਾ ਵਿਸ਼ਾ ਹੋਣ ਦੇ ਕਾਰਨ, ਜ਼ਮੀਨੀ ਪੱਧਰ ‘ਤੇ ਖੇਡ ਸੰਸਕ੍ਰਿਤੀ ਨੂੰ ਹੁਲਾਰਾ ਦੇਣ ਦੀ ਜ਼ਿੰਮੇਦਾਰੀ ਮੁੱਖ ਰੂਪ ਤੋਂ ਸੰਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਦੀ ਹੁੰਦੀ ਹੈ। ਕੇਂਦਰ ਸਰਕਾਰ ਉਨ੍ਹਾਂ ਦੇ ਯਤਨਾਂ ਦੀ ਪੂਰਤੀ ਕਰਦੀ ਹੈ। ਹਾਲਾਂਕਿ ਇਹ ਮੰਤਰਾਲੇ ‘ਖੇਲੋ ਇੰਡੀਆ -ਰਾਸ਼ਟਰੀ ਖੇਡ ਵਿਕਾਸ ਪ੍ਰੋਗਰਾਮ’ ਯੋਜਨਾ (ਖੇਲੋ ਇੰਡੀਆ ਯੋਜਨਾ) ਨਾਮਕ ਇੱਕ ਕੇਂਦਰੀ ਯੋਜਨਾ ਚਲਾਉਂਦੀ ਹੈ। ਖੇਲੋ ਇੰਡੀਆ ਯੋਜਨਾ ਦੇ ਪ੍ਰਤਿਭਾ ਖੋਜ ਅਤੇ ਵਿਕਾਸ ਘਟਕ ਦੇ ਤਹਿਤ ਜ਼ਮੀਨੀ ਪੱਧਰ ‘ਤੇ ਦੋ ਸ਼੍ਰੇਣੀਆ ਵਿੱਚ ਖੇਡ ਵਿੱਚ ਸੰਭਾਵਿਤ ਪ੍ਰਤਿਭਾ ਦੀ ਪਹਿਚਾਣ ਅਤੇ ਸਾਬਤ ਪ੍ਰਤਿਭਾ ਦੀ ਪਹਿਚਾਣ ਦੇ ਤਹਿਤ ਪ੍ਰਤਿਭਾ ਖੋਜ ਦਾ ਆਯੋਜਨ ਕੀਤਾ ਜਾਂਦਾ ਹੈ। 

ਪ੍ਰਤਿਭਾ ਦੀ ਪਹਿਚਾਣ ਕਰਨ ਲਈ ਦੇਸ਼ ਨੂੰ 05 ਖੇਤਰਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ ਅਰਥਾਤ ਉੱਤਰ, ਪੂਰਬ, ਪੱਛਮੀ, ਦੱਖਣ ਅਤੇ ਉੱਤਰ-ਪੂਰਬ ਖੇਤਰ। ਸੰਭਾਵਿਤ ਅਤੇ ਸਾਬਤ ਐਥਲੀਟਾਂ ਦੀ ਚੋਣ ਕਰਨ ਲਈ ਦੇਸ਼ ਦੇ ਹਰ ਕੋਨੇ ਤੱਕ ਪਹੁੰਚਣ ਲਈ ਗ੍ਰਾਸਰੂਟ ਜੋਨਲ, ਟੈਲੇਂਟ ਆਈਡੇਂਟਿਫਿਕੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਇਲਾਵਾ ਰਾਸ਼ਟਰੀ ਖੇਡ ਪ੍ਰਤਿਭਾ ਪ੍ਰਤਿਯੋਗਿਤਾ (ਐੱਨਐੱਸਟੀਸੀ) ਯੋਜਨਾ ਦੇ ਤਹਿਤ ਪ੍ਰਤਿਭਾਸ਼ਾਲੀ ਬੱਚਿਆਂ ਦੀ ਚੋਣ 8-14 ਸਾਲ ਦੇ ਉਮਰ ਵਰਗ ਵਿੱਚ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੇ ਭਾਰਤੀ ਖੇਡ ਅਥਾਰਿਟੀ (ਐੱਸਏਆਈ) ਕੇਂਦਰਾਂ ਵਿੱਚ ਇੱਕ ਸੁਚਾਰੂ ਪ੍ਰਣਾਲੀ ਦੇ ਰਾਹੀਂ  ਸਿਖਲਾਈ ਦਿੱਤੀ ਜਾਂਦੀ ਹੈ।

ਵੱਖ-ਵੱਖ ਪ੍ਰਕਾਰ ਦੇ ਟੈਸਟਾਂ ਵਿੱਚ ਸਿਖਿਆਰਥੀ ਦੇ ਪ੍ਰਦਰਸ਼ਨ ਅਤੇ ਸ਼ੁਰੂਆਤ ਦੇ ਸਮੇਂ ਉਪਲਬਧੀਆਂ ਨੂੰ ਸਪੱਸ਼ਟ ਰੂਪ ਤੋਂ ਇੰਦਗਜ਼ ਕੀਤਾ ਜਾਂਦਾ ਹੈ। ਦੇਸੀ ਖੇਡਾਂ ਵਿੱਚ ਪ੍ਰਤਿਭਾ ਦੀ ਖੋਜ ਪ੍ਰਤਿਭਾਗੀਆਂ ਦਰਮਿਆਨ ਖੁੱਲ੍ਹੀ ਪ੍ਰਤਿਯੋਗੀਤਾ ਦੇ ਅਧਾਰ ‘ਤੇ ਕੀਤੀ ਜਾਂਦੀ ਹੈ। ਇੱਕ ਚੋਣ ਕਮੇਟੀ ਦੁਆਰਾ ਚੋਣ ਕੀਤੀ ਜਾਂਦੀ ਹੈ ਜਿਸ ਵਿੱਚ ਭਾਰਤੀ ਖੇਡ ਅਥਾਰਿਟੀ ਰਾਸ਼ਟਰੀ ਖੇਡ ਸੰਘ ਭਾਰਤੀ ਖੇਡ ਅਥਾਰਿਟੀ ਦੇ ਟ੍ਰੇਨਰ, ਸੰਬੰਧਿਤ ਖੇਡ ਦੇ ਗੁਰੂ/ ਨਿਗਰਾਨੀ ਆਦਿ ਦੇ ਪ੍ਰਤੀਨਿਧੀ ਸ਼ਾਮਲ ਹੁੰਦੇ ਹਨ। ਇਸ ਅਧਾਰ ‘ਤੇ ਪਹਿਚਾਣੇ ਜਾਣ ਵਾਲੇ ਖਿਡਾਰੀਆਂ ਨੂੰ ਉਮਰ ਦੀ ਪੁਸ਼ਟੀ, ਚਿਕਿਤਸਾ ਪਰੀਖਿਆ, ਆਦਿ ਦੇ ਬਾਅਦ ਪ੍ਰਵੇਸ਼ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਖਿਡਾਰੀਆਂ ਨੂੰ ਗਲੋਬਲ ਮਾਨਕਾਂ ਦੀ ਗੁਣਵੱਤਾਪੂਰਣ ਕੋਚਿੰਗ ਪ੍ਰਦਾਨ ਕਰਨ ਲਈ ਭਾਰਤੀ ਖੇਡ ਅਥਾਰਿਟੀ ਸਥਾਪਿਤ ਅਤੇ ਮੈਡਲ ਵਿਜੇਤਾ ਖਿਡਾਰੀਆਂ ਨੂੰ ਕੋਚ ਦੇ ਰੂਪ ਵਿੱਚ ਭਰਤੀ ਕਰਦਾ ਹੈ। ਇਸ ਦੇ ਇਲਾਵਾ ਜ਼ਮੀਨੀ ਪੱਧਰ ‘ਤੇ ਦੇਸ਼ ਵਿੱਚ ਖੇਡ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਇੱਕ ਹਿੱਸੇ ਦੇ ਰੂਪ ਵਿੱਚ ਇੱਕ ਕੰਮ ਲਾਗਤ ਵਾਲੀ, ਪ੍ਰਭਾਵੀ ਖੇਡ ਟ੍ਰੇਨਿੰਗ ਵਿਕਸਿਤ ਕੀਤੀ ਗਈ ਹੈ ਜਿਸ ਵਿੱਚ ਪਿਛਲੇ “ਚੈਪੀਅਨ ਐਥਲੀਟ” ਟ੍ਰੇਨਰ ਦੇ ਰੂਪ ਵਿੱਚ ਅਤੇ ਦੇਸ਼ ਭਰ ਵਿੱਚ ਵੱਖ-ਵੱਖ ਖੇਲੋ ਇੰਡੀਆ ਕੇਂਦਰਾਂ ਵਿੱਚ ਸਿਖਆਰਥੀ ਦੇ ਟ੍ਰੇਨਰ ਅਤੇ ਨਿਗਰਾਨੀ ਹੈ ਜੋ ਉਨ੍ਹਾਂ ਦੇ ਲਈ ਆਮਦਨ ਦਾ ਇੱਕ ਨਿਰੰਤਰ ਸ੍ਰੋਤ ਵੀ ਸੁਨਿਸ਼ਚਿਤ ਕਰਨਗੇ।

ਖੇਲੋ ਇੰਡੀਆ ਯੋਜਨਾ ਦੇ ਘਟਕ ਖੇਡ ਬੁਨਿਆਦੀ ਢਾਂਚੇ ਦੇ ਉਪਯੋਗ ਅਤੇ ਨਿਰਮਾਣ /ਅੱਪਗ੍ਰੇਡੇਸ਼ਨ ਦੇ ਤਹਿਤ ਇਸ ਮੰਤਰਾਲੇ ਨੇ ਪਿਛਲੇ ਤਿੰਨ ਸਾਲਾਂ ਦੇ ਦੌਰਾਨ ਗੁਜਰਾਤ ਰਾਜ ਵਿੱਚ ਦੋ ਖੇਡ ਬੁਨਿਆਦੀ ਢਾਂਚਾ ਪ੍ਰੋਜੈਕਟ -5.00 ਕਰੋੜ ਰੁਪਏ ਦੀ ਲਾਗਤ ਨਾਲ ਵਡੋਦਰਾ ਜ਼ਿਲ੍ਹੇ ਦੇ ਵਲਵਾਵ ਵਿੱਚ “ਸਵਰਨਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ ਵਿੱਚ ਸਵਿਮਿੰਗ ਪੁਲ ਦਾ ਨਿਰਮਾਣ” ਅਤੇ 583.99 ਕਰੋੜ ਰੁਪਏ ਦੀ ਲਾਗਤ ਨਾਲ ਨਾਰਨਪੁਰਾ ਵਿੱਚ ਖੇਡ ਪਰਿਸਰ ਦੇ ਨਿਰਮਾਣ  ਨੂੰ ਮੰਜ਼ੂਰੀ ਦਿੱਤੀ ਹੈ।  

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਲੋਕਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।

*****

ਐੱਨਬੀ/ਓਏ
 


(Release ID: 1814280)
Read this release in: English , Urdu , Hindi , Tamil