ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਦਿੱਲੀ ਵਿੱਚ “ਬਿਰਸਾ ਮੁੰਡਾ” –ਜਨਜਾਤੀਯ ਨਾਯਕ” ਪੁਸਤਕ ਦਾ ਵਿਮੋਚਨ ਕੀਤਾ
प्रविष्टि तिथि:
05 APR 2022 5:57PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਪ੍ਰੋਫੈਸਰ ਆਲੋਕ ਚਕਰਵਾਲ, ਵਾਈਸ ਚਾਂਸਲਰ, ਗੁਰੂ ਘਾਸੀਦਾਸ ਯੂਨੀਵਰਸਿਟੀ, ਬਿਲਾਸਪੁਰ ਦੀ ਲਿਖਤੀ ਪੁਸਤਕ “ਬਿਰਸਾ ਮੁੰਡਾ-ਜਨਜਾਤੀਯ ਨਾਯਕ” ਦਾ ਵਿਮੋਚਨ ਕੀਤਾ। ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਵੀ ਇਸ ਅਵਸਰ ‘ਤੇ ਮੌਜੂਦ ਸਨ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਪੁਸਤਕ ਭਗਵਾਨ ਬਿਰਸਾ ਮੁੰਡਾ ਦੇ ਸੰਘਰਸ਼ ਅਤੇ ਆਜ਼ਾਦੀ ਅੰਦੋਲਨ ਵਿੱਚ ਵਣਵਾਸੀਆਂ ਦੇ ਯੋਗਦਾਨ ਨੂੰ ਸਾਹਮਣੇ ਲਿਆਉਣ ਦਾ ਇੱਕ ਵਿਆਪਕ ਯਤਨ ਹੈ। ਉਨ੍ਹਾਂ ਨੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ‘ਤੇ ਰਾਸ਼ਟਰੀ ਯਾਦਗਾਰ ਵਿੱਚ ਆਜ਼ਾਦੀ ਦੇ ਗੁਮਨਾਮ ਨਾਇਕਾਂ ਦੀ ਕਹਾਣੀ ਨੂੰ ਅੰਕਿਤ ਕਰਨ ਦਾ ਯਤਨ ਕਰਨ ਲਈ ਪ੍ਰੋ. ਆਲੋਕ ਚਕਰਵਾਲ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਅਤੇ ਲੋਕਾਂ ਨੂੰ ਅਜਿਹੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਲਈ ਪ੍ਰੇਰਿਤ ਕਰਨਗੇ।
*****
ਐੱਮਜੇਪੀਐੱਸ/ਏਕੇ
(रिलीज़ आईडी: 1814274)
आगंतुक पटल : 192