ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨਾਲ ਦਿੱਵਿਯਾਂਗਤਾ ਨਾਲ ਜੁੜੇ ਖੇਤਰਾਂ ਵਿੱਚ ਸਹਿਯੋਗ ‘ਤੇ ਚਰਚਾ ਕਰਨ ਲਈ ਆਸਟ੍ਰੇਲੀਆ ਦੇ ਇੱਕ ਪ੍ਰਤੀਨਿਧੀਮੰਡਲ ਨੇ ਮੁਲਾਕਾਤ ਕੀਤੀ
ਆਸਟ੍ਰੇਲੀਆਈ ਪ੍ਰਤੀਨਿਧੀਮੰਡਲ ਨੇ ਭਾਰਤ ਸਰਕਾਰ ਅਤੇ ਆਸਟ੍ਰੇਲੀਆ ਸਰਕਾਰ ਦਰਮਿਆਨ ਦਿੱਵਿਯਾਂਗਤਾ ਨਾਲ ਜੁੜੇ ਖੇਤਰਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦੀ ਸਰਾਹਨਾ ਕੀਤੀ
ਡਾ. ਵੀਰੇਂਦਰ ਕੁਮਾਰ ਨੇ ਕਮਿਊਨਿਟੀ ਬੇਸਡ ਇਨਕਲੂਸਿਵ ਡਿਵੈਲਪਮੈਂਟ (ਸੀਬੀਆਈਡੀ) ਪ੍ਰੋਗਰਾਮ ‘ਤੇ ਛੇ ਮਹੀਨੇ ਦਾ ਕੋਰਸ ਵਿਕਸਿਤ ਕਰਨ ਲਈ ਮੇਲਬਰਨ ਯੂਨੀਵਰਸਿਟੀ ਅਤੇ ਡੀਈਪੀਡਬਲਿਊਡੀ ਦੀ ਸਰਾਹਨਾ ਕੀਤੀ
ਦੋਨਾਂ ਪਾਸੇ ਪੁਨਰਵਾਸ ਦੇ ਖੇਤਰ ਵਿੱਚ ਕੋਰਸ/ਮਾਡਿਊਲ ਵਿਕਸਿਤ ਕਰਨ ਲਈ ਜਿਸ ਵਿੱਚ ਮਾਨਸਿਕ ਸਿਹਤ ਪੁਨਰਵਾਸ ਵੀ ਸ਼ਾਮਲ ਹੈ ਇੱਕ ਕਾਰਜਬਲ ਦੇ ਗਠਨ ‘ਤੇ ਵੀ ਸਹਿਮਤੀ
Posted On:
04 APR 2022 8:01PM by PIB Chandigarh
ਇੱਕ ਆਸਟ੍ਰੇਲੀਆਈ ਪ੍ਰਤੀਨਿਧੀਮੰਡਲ ਨੇ ਜਿਸ ਵਿੱਚ ਮੇਲਬਰਨ ਯੂਨੀਵਰਸਿਟੀ ਦੇ ਅਧਿਕਾਰੀ ਵੀ ਸ਼ਾਮਲ ਸਨ ਅੱਜ ਦਿੱਵਿਯਾਂਗਤਾ ਖੇਤਰ ਵਿੱਚ ਸਹਿਯੋਗ ਅਤੇ ਭਵਿੱਖ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ।
ਪ੍ਰਤੀਨਿਧੀਮੰਡਲ ਵਿੱਚ ਪ੍ਰੋਫੈਸਰ ਮਾਈਕਲ ਵੈਸਲੇ, ਵਾਈਸ ਚਾਂਸਲਰ, ਪ੍ਰੋਫੈਸਰ ਐੱਮ ਅਸ਼ੋਕ ਕੁਮਾਰ, ਡਿਪਟੀ ਵਾਈਸ ਚਾਂਸਲਰ , ਪ੍ਰੋਫੈਸਰ ਐੱਮ ਓ ਬ੍ਰਾਈਨ, ਡੀਨ ਸਾਇੰਸ ਫੈਕਲਟੀ, ਪ੍ਰੋਫੈਸਰ ਨੈਥਨ ਗ੍ਰਿਲਸ ਅਤੇ ਸੁਸ਼੍ਰੀ ਲਿਸਾ ਸਿੰਘ ਮੁੱਖ ਕਾਰਜਕਾਰੀ ਅਧਿਕਾਰੀ, ਆਸਟ੍ਰੇਲੀਆ- ਇੰਡੀਆ ਇੰਸਟੀਟਿਊਟ ਨੇ ਦਿੱਵਿਯਾਂਗਤਾ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਅਤੇ ਆਸਟ੍ਰੇਲੀਆ ਸਰਕਾਰ ਦਰਮਿਆਨ 22 ਨਵੰਬਰ, 2018 ਨੂੰ ਹਸਤਾਖਰ ਸਹਿਮਤੀ ਪੱਤਰ ਦੇ ਲਾਗੂਕਰਨ ਦੀ ਪ੍ਰਗਤੀ ‘ਤੇ ਮੁੱਖ ਰੂਪ ਨਾਲ ਚਰਚਾ ਕੀਤੀ। ਆਸਟ੍ਰੇਲੀਆਈ ਪ੍ਰਤੀਨਿਧੀਮੰਡਲ ਦੇ ਮੈਂਬਰਾਂ ਨੇ ਸਹਿਮਤੀ ਪੱਤਰ ਨੂੰ ਲਾਗੂ ਕਰਨ ਵਿੱਚ ਹੁਣ ਤੱਕ ਹੋਈ ਪ੍ਰਗਤੀ ਦੀ ਸਰਾਹਨਾ ਕੀਤੀ।
ਉਪਰੋਕਤ ਐੱਮਓਯੂ ਵਿੱਚ ਸ਼ਾਮਲ ਸਹਿਯੋਗ ਦੇ ਖੇਤਰਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਦਿੱਵਿਯਾਂਗਤਾ ਨੀਤੀ ਅਤੇ ਸੇਵਾਵਾਂ ਦੀ ਵੰਡ, ਦਿੱਵਿਯਾਂਗਤਾ ਦੀ ਰੋਕਥਾਮ ਲਈ ਜਲਦੀ ਪਹਿਚਾਣ ਅਤੇ ਮਦਦ, ਸਾਮੁਦਾਇਕ ਪਹੁੰਚ, ਸਿੱਖਿਆ ਅਤੇ ਟ੍ਰੇਨਿੰਗ, ਸਮਰੱਥਾ ਨਿਰਮਾਣ ਅਤੇ ਦਿੱਵਿਯਾਂਗਤਾ ਖੇਤਰ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ ਸ਼ਾਮਲ ਹੈ। ਮੇਲਬਰਨ ਯੂਨੀਵਰਸਿਟੀ ਐੱਮਓਯੂ ਦੇ ਲਾਗੂਕਰਨ ਲਈ ਆਸਟ੍ਰੇਲੀਆਈ ਹਾਈ ਕਮਿਸ਼ਨ ਨਵੀਂ ਦਿੱਲੀ ਦੁਆਰਾ ਨਾਮਿਤ ਆਸਟ੍ਰੇਲੀਆਈ ਪੱਖ ਦੀ ਲਾਗੂਕਰਨ ਏਜੰਸੀ ਹੈ।
ਡਾ. ਵੀਰੇਂਦਰ ਕੁਮਾਰ ਨੇ ਕਮਿਊਨਿਟੀ ਬੇਸਡ ਇਨਕਲੂਸਿਵ ਡਿਵੈਲਪਮੈਂਟ (ਸੀਬੀਆਈਡੀ) ਪ੍ਰੋਗਰਾਮ ‘ਤੇ ਛੇ ਮਹੀਨੇ ਦੇ ਕੋਰਸ ਨੂੰ ਵਿਕਸਿਤ ਕਰਨ ਵਿੱਚ ਮੇਲਬਰਨ ਯੂਨੀਵਰਸਿਟੀ ਅਤੇ ਡੀਈਪੀਡਬਲਿਊਡੀ ਦੇ ਯੋਗਦਾਨ ਦੀ ਸਰਾਹਨਾ ਕੀਤੀ ਜਿਸ ਵਿੱਚ ਹੁਣ ਤੋਂ ਦੇਸ਼ ਭਰ ਦੇ 16 ਸੰਸਥਾਨਾਂ ਵਿੱਚ ਪਾਇਲਟ ਅਧਾਰ ‘ਤੇ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇੱਕ ਵਾਰ ਜਦ ਰਾਸ਼ਟਰੀ ਮਾਨਸਿਕ ਸਿਹਤ ਪੁਨਰਵਾਸ ਸੰਸਥਾਨ (ਐੱਨਆਈਐੱਮਐੱਚਆਰ) ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਂਦਾ ਹੈ ਤਾਂ ਮੇਲਬਰਨ ਯੂਨੀਵਰਸਿਟੀ ਟ੍ਰੇਨਿੰਗ ਪ੍ਰੋਗਰਾਮ ਦੇ ਆਦਾਨ-ਪ੍ਰਦਾਨ ਦੇ ਰਾਹੀਂ ਸੰਸਥਾਨ ਦੇ ਸਮਰੱਥਾ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਮੰਨਿਆ ਕਿ ਐੱਨਆਈਐੱਮਐੱਚਆਰ ਅਤੇ ਮੇਲਬਰਨ ਯੂਨੀਵਰਸਿਟੀ ਦੋਨਾਂ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਦੇ ਪੁਨਰਵਾਸ ਲਈ ਸੰਯੁਕਤ ਖੋਜ ਅਤੇ ਮਾਡਲ ਤੇ ਮਾਨਕ ਸੰਚਾਲਨ ਪ੍ਰਕਿਰਿਆ ਵਿਕਸਿਤ ਕਰਨ ਲਈ ਮਿਲਕੇ ਕੰਮ ਕਰ ਸਕਦੇ ਹਨ।
ਦੋਨਾਂ ਪਾਸੇ ਪੁਨਰਵਾਸ ਖੇਤਰ ਵਿੱਚ ਜਿਸ ਵਿੱਚ ਮਾਨਸਿਕ ਸਿਹਤ ਪੁਨਰਵਾਸ ਵੀ ਸ਼ਾਮਲ ਹੈ ਕੋਰਸ/ਮਾਡਿਊਲ ਵਿਕਸਿਤ ਕਰਨ ਲਈ ਇੱਕ ਕਾਰਜਬਲ ਦੇ ਗਠਨ ‘ਤੇ ਵੀ ਸਹਿਮਤ ਹੋਏ ਹਨ। ਡੀਈਪੀਡਬਲਿਊ ਦੇ ਤਹਿਤ ਰਾਸ਼ਟਰੀ ਸੰਸਥਾਨ ਵੀ ਐੱਮਓਯੂ ਦੇ ਤਹਿਤ ਮੇਲਬਰਨ ਯੂਨੀਵਰਸਿਟੀ ਦੇ ਨਾਲ ਸਹਿਯੋਗ ਕਰਨਗੇ।
ਸਕੱਤਰ, ਡੀਈਪੀਡਬਲਿਊਡੀ, ਸੁਸ਼੍ਰੀ ਅੰਜਲੀ ਭਾਵਰਾ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਸੰਯੁਕਤ ਸਕੱਤਰ ਸ਼੍ਰੀ ਰਾਜੇਸ਼ ਯਾਦਵ ਅਤੇ ਸ਼੍ਰੀ ਰਾਜੀਵ ਸ਼ਰਮਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ ਆਸਟ੍ਰੇਲੀਆਈ ਪ੍ਰਤੀਨਿਧੀਮੰਡਲ ਦੇ ਨਾਲ ਚਰਚਾ ਦੇ ਦੌਰਾਨ ਹਾਜ਼ਰ ਰਹੇ।
*****
ਐੱਮਜੀ/ਆਰਐੱਨਐੱਮ
(Release ID: 1813791)
Visitor Counter : 152