ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਤੇਲ ਅਤੇ ਗੈਸ ਸੀਪੀਐੱਸਈ ਅਤੇ ਉਨ੍ਹਾਂ ਦੇ ਸੰਯੁਕਤ ਉੱਦਮ/ਸਹਾਇਕ ਕੰਪਨੀਆਂ ਮਾਰਚ 2022 ਤੱਕ 7500 ਤੋਂ ਜ਼ਿਆਦਾ ਅਰਥਿਕ ਗਤੀਵਿਧੀਆਂ/ਪ੍ਰੋਜੈਕਟਾਂ ਨੂੰ ਲਾਗੂ ਕਰ ਰਹੀਆਂ ਹਨ


ਪ੍ਰੋਜੈਕਟ ਨਿਰਮਾਣ ਅਤੇ ਪਰਿਚਾਲਨ ਪੜਾਅ ਦੇ ਦੌਰਾਨ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਦੇ ਹਨ

Posted On: 04 APR 2022 3:42PM by PIB Chandigarh

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦੱਸਿਆ ਕਿ ਤੇਲ ਅਤੇ ਗੈਸ ਸੀਪੀਐੱਸਈ ਅਤੇ ਉਨ੍ਹਾਂ ਦੇ ਸੰਯੁਕਤ ਉੱਦਮ/ਸਹਾਇਕ ਕੰਪਨੀਆਂ ਮਾਰਚ 2022 ਤੱਕ 7500 ਤੋਂ ਅਧਿਕ ਅਰਥਿਕ ਗਤੀਵਿਧੀਆਂ /ਪ੍ਰੋਜੈਕਟਾਂ ਨੂੰ ਲਾਗੂ ਕਰ ਰਹੀਆਂ ਹਨ।

ਇਨ੍ਹਾਂ ਵਿੱਚ ਅਪਸਟ੍ਰੀਮ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ,ਡ੍ਰਿਲਿੰਗ/ਸਰਵੇਖਣ ਗਤੀਵਿਧੀਆਂ, ਤੇਲ ਸੋਧਨ, ਬਾਇਓ ਰਿਫਾਈਨਰੀਜ਼, ਰਾਸ਼ਟਰੀ ਗੈਸ ਗ੍ਰਿਡ ਨੂੰ ਜੋੜਣ ਲਈ ਗੈਸ ਪਾਈਪਲਾਈਨ ਬੁਨਿਆਦੀ ਢਾਂਚੇ, ਨਵੇਂ ਅਧਿਕ੍ਰਿਤ ਭੂਗੌਲਿਕ ਖੇਤਰਾਂ ਵਿੱਚ ਸ਼ਹਿਰ ਗੈਸ ਮਾਰਕੀਟਿੰਗ ਨੈਟਵਰਕ ਅਤੇ ਐੱਲਐੱਨਜੀ ਟਰਮੀਨਲ, ਮਾਰਕਟਿੰਗ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਕਮਪ੍ਰੈਸਡ ਬਾਇਓ-ਗੈਸ ਪਲਾਂਟ, ਰਿਫਾਈਨਰੀਆਂ ਦੀ ਸਮਰੱਥਾ ਵਾਧਾ, ਖਾਦ ਪਲਾਂਟਸ ਅਤੇ ਪੈਟਰੋ-ਰਸਾਇਣ ਇਕਾਈਆਂ ਦੇ ਪ੍ਰੋਜੈਕਟ ਅਤੇ ਗਤੀਵਿਧੀਆਂ ਸ਼ਾਮਲ ਹਨ।

ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ ਆਮ ਰੂਪ ਨਾਲ ਨਿਰਮਾਣ ਅਤੇ ਪਰਿਚਾਲਨ ਪੜਾਅ ਦੇ ਦੌਰਾਨ ਪ੍ਰਤੱਖ ਅਤੇ ਅਪ੍ਰਤੱਖ ਰੂਪ ਤੋਂ ਰੋਜ਼ਗਾਰ ਦੇ ਅਵਸਰ ਉਪਲਬੱਧ ਹੁੰਦੇ ਹਨ। ਤੇਲ ਅਤੇ ਗੈਸ ਖੇਤਰ ਆਪਣੇ ਬੈਕਵਰਡ ਐਂਡ ਫੋਰਵਰਡ ਅਗ੍ਰਗਾਮੀ ਲਿੰਕੇਜ਼ ਦੇ ਆਰਥਿਕ ਵਿਕਾਸ ਦਾ ਇੱਕ ਪ੍ਰਮੁੱਖ ਚਾਲਕ ਹੈ ਅਤੇ ਇਸ ਲਈ ਟਿਕਾਊ ਨਿਵੇਸ਼ ਵਾਲੇ ਇਹ ਪ੍ਰੋਜੈਕਟ ਦੇਸ਼ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਾਡੇ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨਗੀਆਂ।

******

ਆਰਕੇਐੱਮ


(Release ID: 1813751) ਵਿਜ਼ੀਟਰ ਕਾਊਂਟਰ : 116